Journalism Of Hope
BREAKING NEWS
Kanpur Plane Crash: ਕਾਨਪੁਰ ’ਚ ਟ੍ਰੇਨਿੰਗ ਜਹਾਜ਼ ਕਰੈਸ਼, ਦੋਵੇਂ ਪਾਇਲਟਾਂ ਦੀ ਮੌਤ......‘AAP’ ਨੇ ਜਸਬੀਰ ਸਿੰਘ ਗੜ੍ਹੀ ਨੂੰ ਸੌਂਪੀ ਨਵੀਂ ਜ਼ਿੰਮੇਵਾਰੀ, ਚਮਕੌਰ ਸਾਹਿਬ ਹਲਕੇ ਦਾ ਬਣਾਇਆ ਇੰਚਾਰਜ......ਪੰਜਾਬ 'ਚ ਹੜਤਾਲੀ ਮੁਲਾਜ਼ਮਾਂ 'ਤੇ ਸਰਕਾਰ ਸਖ਼ਤ, ਡਿਊਟੀ ਗੈਰਹਾਜ਼ਰਾਂ ਦੀ ਮੰਗੀ ਲਿਸਟ ....ਰੱਖੜੀ ਵਾਲੇ ਦਿਨ ਫ਼ੋਨਾਂ ‘ਚ ਹੋਵੇਗੀ ‘ਟੂੰ-ਟੂੰ’,ਮਾਵਾਂ-ਧੀਆਂ ਸਤਿਕਾਰ ਯੋਜਨਾ ਬਾਰੇ CM ਮਾਨ ਦਾ ਵੱਡਾ ਐਲਾਨ.......

Canada News : ‘ਮਿੰਟਾਂ ‘ਚ ਸਭ ਕੁੱਝ ਲੁੱਟ ਗਿਆ…’, ਕੈਨੇਡਾ ‘ਚ ਵਿਸਾਖੀ ਮੌਕੇ ਪੰਜਾਬੀ ਪਰਿਵਾਰ ਦੇ ਘਰ ਸਵਾ ਕਰੋੜ ਤੋਂ ਵੱਧ ਦੀ ਚੋਰੀ

Canada Robbery in Punjabi Family: ”ਅਸੀਂ 10 ਸਾਲ ਦਿਨ-ਰਾਤ ਮਿਹਨਤ ਕਰਕੇ ਕੈਨੇਡਾ ਵਿੱਚ 5 ਮਹੀਨੇ ਪਹਿਲਾਂ ਹੀ ਨਵਾਂ ਘਰ ਲਿਆ ਸੀ, ਜਿਥੇ ਅਸੀਂ ਆਪਣੇ ਬਜ਼ੁਰਗਾਂ ਵੱਲੋਂ ਗਹਿਣੇ ਵੀ ਸੰਭਾਲ ਕੇ ਰੱਖੇ ਸਨ, ਜੋ ਸਭ ਕੁੱਝ ਮਿੰਟਾਂ ਵਿੱਚ ਲੁੱਟ ਗਿਆ।” ਇਹ ਸ਼ਬਦ ਕੈਨੇਡਾ ਦੇ ਮਾਲਟਨ ਸ਼ਹਿਰ ‘ਚ ਰਹਿ ਰਹੇ ਪੀੜਤ ਪੰਜਾਬੀ ਪਰਿਵਾਰ ਦੀ ਉਸ ਮਹਿਲਾ ਦੇ […]
Nishant Malyan
By : Updated On: 20 Apr 2026 15:21:PM
Canada News : ‘ਮਿੰਟਾਂ ‘ਚ ਸਭ ਕੁੱਝ ਲੁੱਟ ਗਿਆ…’, ਕੈਨੇਡਾ ‘ਚ ਵਿਸਾਖੀ ਮੌਕੇ ਪੰਜਾਬੀ ਪਰਿਵਾਰ ਦੇ ਘਰ ਸਵਾ ਕਰੋੜ ਤੋਂ ਵੱਧ ਦੀ ਚੋਰੀ

Canada Robbery in Punjabi Family: ”ਅਸੀਂ 10 ਸਾਲ ਦਿਨ-ਰਾਤ ਮਿਹਨਤ ਕਰਕੇ ਕੈਨੇਡਾ ਵਿੱਚ 5 ਮਹੀਨੇ ਪਹਿਲਾਂ ਹੀ ਨਵਾਂ ਘਰ ਲਿਆ ਸੀ, ਜਿਥੇ ਅਸੀਂ ਆਪਣੇ ਬਜ਼ੁਰਗਾਂ ਵੱਲੋਂ ਗਹਿਣੇ ਵੀ ਸੰਭਾਲ ਕੇ ਰੱਖੇ ਸਨ, ਜੋ ਸਭ ਕੁੱਝ ਮਿੰਟਾਂ ਵਿੱਚ ਲੁੱਟ ਗਿਆ।” ਇਹ ਸ਼ਬਦ ਕੈਨੇਡਾ ਦੇ ਮਾਲਟਨ ਸ਼ਹਿਰ ‘ਚ ਰਹਿ ਰਹੇ ਪੀੜਤ ਪੰਜਾਬੀ ਪਰਿਵਾਰ ਦੀ ਉਸ ਮਹਿਲਾ ਦੇ ਹਨ, ਜਿਸ ਦੇ ਘਰੋਂ ਚੋਰਾਂ ਨੇ ਵਿਸਾਖੀ ਵਾਲੇ ਦਿਨ ਸਿਰਫ਼ ਕੁੱਝ ਮਿੰਟਾਂ ਵਿੱਚ ਹੀ ਸਵਾ ਕਰੋੜ ਰੁਪਏ ਸਮੇਤ ਨਕਦੀ, ਗਹਿਣੇ ਤੇ ਹੋਰ ਸਾਮਾਨ ਚੋਰੀ ਕਰ ਲਿਆ।

ਇਸ਼ਤਿਹਾਰ

ਘਟਨਾ ਬਾਰੇ ਦੱਸਦੇ ਹੋਏ ਮਹਿਲਾ ਰੋ ਰਹੀ ਸੀ। ਉਸ ਨੇ ਅੱਖਾਂ ਪੂੰਝਦੇ ਹੋਏ ਕਿਹਾ ਕਿ ਸਾਨੂੰ ਚੋਰੀ ਦਾ ਬਹੁਤਾ ਦੁੱਖ ਨਹੀਂ ਹੈ, ਪਰ ਬਜ਼ੁਰਗਾਂ ਨੇ ਸਾਰਿਆਂ ਨੂੰ ਬਹੁਤ ਪਿਆਰ ਨਾਲ ਗਹਿਣੇ ਦਿੱਤੇ ਸਨ ਅਤੇ ਉਹ ਲੈ ਗਏ।

ਘਰ ਦੀ ਮਾਲਕਣ ਹਰਮਨਪ੍ਰੀਤ ਕੌਰ ਦੇ ਅਨੁਸਾਰ, ਚੋਰੀ ਵਿਸਾਖੀ ਵਾਲੇ ਦਿਨ ਹੋਈ। 14 ਅਪ੍ਰੈਲ ਨੂੰ ਕੈਨੇਡਾ ਵਿੱਚ ਵੀ ਪੰਜਾਬ ਵਾਂਗ ਵਿਸਾਖੀ ਦੇ ਜਸ਼ਨ ਚੱਲ ਰਹੇ ਸਨ। ਹਰ ਜਗ੍ਹਾ ਨਗਰ ਕੀਰਤਨ ਹੋ ਰਹੇ ਸਨ। ਇਸ ਦੌਰਾਨ ਉਹ ਆਪਣੇ ਪਰਿਵਾਰ ਨਾਲ ਵਿਸਾਖੀ ਮਨਾਉਣ ਲਈ ਬਾਹਰ ਸੀ। ਇਸ ਦੌਰਾਨ ਚੋਰ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਘਰ ਵਿੱਚ ਦਾਖਲ ਹੋ ਗਏ।

ਉਸ ਨੇ ਦੱਸਿਆ ਕਿ ਇਸ ਦੌਰਾਨ, ਚੋਰ ਰਸੋਈ ਦੀ ਖਿੜਕੀ ਰਾਹੀਂ ਘਰ ਵਿੱਚ ਦਾਖਲ ਹੋਇਆ ਅਤੇ ਸਾਰੇ ਗਹਿਣੇ ਚੋਰੀ ਕਰ ਲਏ, ਉਨ੍ਹਾਂ ਨੂੰ ਸਿਰਹਾਣਿਆਂ ਦੇ ਕਵਰ ਵਿੱਚ ਭਰ ਕੇ ਲੈ ਗਏ। ਉਸਨੇ ਕਿਹਾ, “ਜਦੋਂ ਅਸੀਂ ਵਾਪਸ ਆਏ, ਤਾਂ ਬੈੱਡਰੂਮ ਖਿਲਰਿਆ ਹੋਇਆ ਸੀ। ਫਿਰ ਅਸੀਂ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ, ਜਿਸ ਵਿੱਚ ਦੋ ਮੁਲਜ਼ਮ ਭੱਜਦੇ ਦਿਖਾਈ ਦਿੱਤੇ।”

ਹਰਮਨਪ੍ਰੀਤ ਕੌਰ ਨੇ ਕਿਹਾ ਕਿ ਕੈਨੇਡੀਅਨ ਪੁਲਿਸ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਸੀਸੀਟੀਵੀ ਫੁਟੇਜ ਤੋਂ ਸ਼ੱਕੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਨੇ ਅਜੇ ਤੱਕ ਸ਼ੱਕੀਆਂ ਦਾ ਵੇਰਵਾ ਜਾਰੀ ਨਹੀਂ ਕੀਤਾ ਹੈ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ।

Read Latest News and Breaking News at Daily Post TV, Browse for more News

Ad
Ad

Punjab District News