Banner
Banner

ਭਿੰਡਰਾਂਵਾਲੇ ਨੂੰ ਲੈਕੇ ਕੈਪਟਨ ਅਮਰਿੰਦਰ ਦਾ ਵੱਡਾ ਦਾਅਵਾ… ‘ਭਿੰਡਰਾਂਵਾਲੇ ਨਾਲ ਮੀਟਿੰਗ ਕਰਨਾ ਚਾਹੁੰਦੇ ਸੀ ਰਾਜੀਵ ਗਾਂਧੀ’

ਇਹ ਖ਼ੁਲਾਸਾ ਸੀਨੀਅਰ ਪੱਤਰਕਾਰ ਅਤੇ ਲੇਖਿਕਾ ਹਰਿੰਦਰ ਬਵੇਜਾ ਦੀ ਨਵੀਂ ਕਿਤਾਬ, ‘ਦੇਅ ਵਿੱਲ ਸ਼ੂਟ ਯੂ, ਮੈਡਮ: ਮਾਈ ਲਾਈਫ ਥਰੂ ਕਨਫਲਿਕਟ’ ਵਿੱਚ ਵਿਸਥਾਰ ਨਾਲ ਕੀਤਾ ਗਿਆ ਹੈ। ਇਹ ਕਿੱਸਾ ਅਮਰਿੰਦਰ ਸਿੰਘ ਨੇ ਹਾਲ ਹੀ ਵਿੱਚ ਨਵੀਂ ਦਿੱਲੀ ਦੇ ਇੰਡੀਆ ਇੰਟਰਨੈਸ਼ਨਲ ਸੈਂਟਰ (ਆਈ ਸੀ ਸੀ) ’ਚ ਹੋਏ ਕਿਤਾਬ ਦੇ ਰਿਲੀਜ਼ ਸਮਾਰੋਹ ਵਿੱਚ ਸੁਣਾਇਆ। Captain Amarinder’s big claim […]
Jaspreet Singh
By : Updated On: 01 Oct 2025 15:12:PM
ਭਿੰਡਰਾਂਵਾਲੇ ਨੂੰ ਲੈਕੇ ਕੈਪਟਨ ਅਮਰਿੰਦਰ ਦਾ ਵੱਡਾ ਦਾਅਵਾ… ‘ਭਿੰਡਰਾਂਵਾਲੇ ਨਾਲ ਮੀਟਿੰਗ ਕਰਨਾ ਚਾਹੁੰਦੇ ਸੀ ਰਾਜੀਵ ਗਾਂਧੀ’

ਇਹ ਖ਼ੁਲਾਸਾ ਸੀਨੀਅਰ ਪੱਤਰਕਾਰ ਅਤੇ ਲੇਖਿਕਾ ਹਰਿੰਦਰ ਬਵੇਜਾ ਦੀ ਨਵੀਂ ਕਿਤਾਬ, ‘ਦੇਅ ਵਿੱਲ ਸ਼ੂਟ ਯੂ, ਮੈਡਮ: ਮਾਈ ਲਾਈਫ ਥਰੂ ਕਨਫਲਿਕਟ’ ਵਿੱਚ ਵਿਸਥਾਰ ਨਾਲ ਕੀਤਾ ਗਿਆ ਹੈ। ਇਹ ਕਿੱਸਾ ਅਮਰਿੰਦਰ ਸਿੰਘ ਨੇ ਹਾਲ ਹੀ ਵਿੱਚ ਨਵੀਂ ਦਿੱਲੀ ਦੇ ਇੰਡੀਆ ਇੰਟਰਨੈਸ਼ਨਲ ਸੈਂਟਰ (ਆਈ ਸੀ ਸੀ) ’ਚ ਹੋਏ ਕਿਤਾਬ ਦੇ ਰਿਲੀਜ਼ ਸਮਾਰੋਹ ਵਿੱਚ ਸੁਣਾਇਆ।

Captain Amarinder’s big claim about Bhindranwale; ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਰਾਜੀਵ ਗਾਂਧੀ ਭਿੰਡਰਾਂਵਾਲੇ ਨਾਲ ਮੁਲਾਕਾਤ ਕਰਨਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਮੈਂ 2 ਵਾਰ ਮੀਟਿੰਗ ਤੈਅ ਕਰਾਈ ਸੀ ਪਰ ਨਹੀਂ ਹੋ ਸਕੀ …

ਪੰਜਾਬ ਦੇ ਸਭ ਤੋਂ ਅਸ਼ਾਂਤ ਸਮੇਂ ਵਾਲੇ ਦੌਰ ਵਿੱਚ 1980 ਦੇ ਦਹਾਕੇ ਦੇ ਸ਼ੁਰੂ ਵਿੱਚ ਕੈਪਟਨ ਅਮਰਿੰਦਰ ਸਿੰਘ, ਜੋ ਉਸ ਸਮੇਂ ਕਾਂਗਰਸ ਦੇ ਸੰਸਦ ਮੈਂਬਰ ਸਨ, ਨੂੰ ਰਾਜੀਵ ਗਾਂਧੀ ਨੇ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ ਮੁਲਾਕਾਤ ਦਾ ਪ੍ਰਬੰਧ ਕਰਨ ਦਾ ਮਹੱਤਵਪੂਰਨ ਕੰਮ ਸੌਂਪਿਆ ਸੀ। ਇਹ ਮੁਲਾਕਾਤ, ਜੋ ਆਖਰਕਾਰ ਕਦੇ ਨਹੀਂ ਹੋਈ, ਗਾਂਧੀ ‘ਤੇ ਹਮਲੇ ਦੇ ਡਰ ਕਾਰਨ ਆਖਰੀ ਸਮੇਂ ‘ਤੇ ਰੱਦ ਕਰ ਦਿੱਤੀ ਗਈ ਸੀ।

ਇਹ ਖ਼ੁਲਾਸਾ ਸੀਨੀਅਰ ਪੱਤਰਕਾਰ ਅਤੇ ਲੇਖਿਕਾ ਹਰਿੰਦਰ ਬਵੇਜਾ ਦੀ ਨਵੀਂ ਕਿਤਾਬ, ‘ਦੇਅ ਵਿੱਲ ਸ਼ੂਟ ਯੂ, ਮੈਡਮ: ਮਾਈ ਲਾਈਫ ਥਰੂ ਕਨਫਲਿਕਟ’ ਵਿੱਚ ਵਿਸਥਾਰ ਨਾਲ ਕੀਤਾ ਗਿਆ ਹੈ। ਇਹ ਕਿੱਸਾ ਅਮਰਿੰਦਰ ਸਿੰਘ ਨੇ ਹਾਲ ਹੀ ਵਿੱਚ ਨਵੀਂ ਦਿੱਲੀ ਦੇ ਇੰਡੀਆ ਇੰਟਰਨੈਸ਼ਨਲ ਸੈਂਟਰ (ਆਈ ਸੀ ਸੀ) ’ਚ ਹੋਏ ਕਿਤਾਬ ਦੇ ਰਿਲੀਜ਼ ਸਮਾਰੋਹ ਵਿੱਚ ਸੁਣਾਇਆ। ਉਨ੍ਹਾਂ ਮਜ਼ਾਕੀਆ ਕਿੱਸਾ ਵੀ ਸਾਂਝਾ ਕੀਤਾ ਕਿ ਕਿਵੇਂ ਉਹ ਇੱਕ ਵਾਰ ਭਿੰਡਰਾਂਵਾਲੇ ਦੇ ਬਿਸਤਰੇ ’ਤੇ ਸੌਂ ਗਏ ਸਨ, ਜਿਸ ਨੂੰ ਉਨ੍ਹਾਂ ਮਜ਼ਾਕ ਵਿੱਚ ਕਿਹਾ ਕਿ ਇਹ ਕਾਰਨਾਮਾ ਸਿਰਫ਼ ਉਹੀ ਕਰ ਸਕੇ ਸਨ।

ਅਮਰਿੰਦਰ ਸਿੰਘ ਨੇ ਦੱਸਿਆ ਕਿ ਰਾਜੀਵ ਗਾਂਧੀ ਨੇ ਉਨ੍ਹਾਂ ਨੂੰ ਪੁੱਛਿਆ, ‘ਕੀ ਤੁਸੀਂ ਭਿੰਡਰਾਂਵਾਲੇ ਨਾਲ ਮੁਲਾਕਾਤ ਕਰਵਾ ਸਕਦੇ ਹੋ?’ ਮੈਂ ਕਿਹਾ, ‘ਮੈਂ ਕੋਸ਼ਿਸ਼ ਕਰਾਂਗਾ।’ ਉਨ੍ਹਾਂ ਕਿਹਾ, ‘ਇਸ ਲਈ ਮੈਂ ਪੰਜਾਬ ਪੁਲੀਸ ਦੇ ਤਤਕਾਲੀ ਐੱਸ ਐੱਸ ਪੀ ਸਿਮਰਨਜੀਤ ਸਿੰਘ ਮਾਨ ਨੂੰ ਪੁੱਛਿਆ, ਜੋ ਉਸ ਦੇ ਬਹੁਤ ਕਰੀਬ ਸਨ। ਅਸੀਂ ਮਿਲਣ ਲਈ ਸਹਿਮਤ ਹੋ ਗਏ ਅਤੇ ਭਿੰਡਰਾਂਵਾਲੇ ਅੰਬਾਲਾ ਏਅਰਪੋਰਟ ਸਟੇਸ਼ਨ ’ਤੇ ਆਉਣ ਲਈ ਰਾਜ਼ੀ ਹੋ ਗਏ।’

ਉਨ੍ਹਾਂ ਕਿਹਾ, ‘ਅਸੀਂ ਦਿੱਲੀ ਤੋਂ ਉਡਾਣ ਭਰਨੀ ਸੀ ਕਿ ਇਸੇ ਦੌਰਾਨ ਸਾਨੂੰ ਸੁਨੇਹਾ ਮਿਲਿਆ ਕਿ ਪ੍ਰਧਾਨ ਮੰਤਰੀ (ਇੰਦਰਾ ਗਾਂਧੀ) ਚਾਹੁੰਦੇ ਹਨ ਕਿ ਉਹ ਮੀਟਿੰਗ ਰੱਦ ਕਰਕੇ ਵਾਪਸ ਆ ਜਾਣ।’ ਉਨ੍ਹਾਂ ਦੱਸਿਆ ਕਿ ਇਸ ਨਾਲ ਭਿੰਡਰਾਂਵਾਲੇ ਨਾਰਾਜ਼ ਹੋ ਗਏ ਸਨ ਪਰ ਉਨ੍ਹਾਂ ਭਿੰਡਰਾਂਵਾਲਾ ਨੂੰ ਇਹ ਕਹਿ ਕੇ ਕਿਸੇ ਤਰ੍ਹਾਂ ਸਥਿਤੀ ਨੂੰ ਸੰਭਾਲ ਲਿਆ ਕਿ ਜਹਾਜ਼ ਵਿੱਚ ਕੋਈ ‘ਤਕਨੀਕੀ ਖ਼ਰਾਬੀ ਆ ਗਈ ਹੈ। ਤਿੰਨ ਹਫ਼ਤਿਆਂ ਬਾਅਦ, ਗਾਂਧੀ ਨੇ ਦੁਬਾਰਾ ਇੱਕ ਮੀਟਿੰਗ ਦਾ ਪ੍ਰਬੰਧ ਕਰਨ ਲਈ ਬੇਨਤੀ ਕੀਤੀ। ਉਨ੍ਹਾਂ ਕਿਹਾ, “ਅਸੀਂ ਜਹਾਜ਼ ਵਿੱਚ ਸਵਾਰ ਹੋਏ। ਅਤੇ ਅਸੀਂ ਅੰਬਾਲਾ ਦੇ ਨੇੜੇ ਸੀ ਜਦੋਂ ਕੰਟਰੋਲ ਟਾਵਰ ਨੇ ਸਾਨੂੰ ਵਾਪਸ ਮੁੜਨ ਦਾ ਹੁਕਮ ਦਿੱਤਾ। ਇਸ ਲਈ, ਅਸੀਂ ਵਾਪਸ ਆ ਗਏ ਅਤੇ ਉਤਰ ਗਏ । ਦੂਜੀ ਵਾਰ ਮੀਟਿੰਗ ਰੱਦ ਕਰਨ ਦਾ ਕਾਰਨ ਗੰਭੀਰ ਸੁਰੱਖਿਆ ਚਿੰਤਾਵਾਂ ਸਨ।

ਬਾਵੇਜਾ ਦੀ ਕਿਤਾਬ ਦੇ ਅਨੁਸਾਰ, ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਪੰਜਾਬ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਨੇ ਇੱਕ ਸੰਭਾਵੀ ਹਮਲੇ ਬਾਰੇ ਚੇਤਾਵਨੀ ਦਿੱਤੀ ਸੀ – ਜਿਸ ਵਿੱਚ ਰਾਜੀਵ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਕਿਤਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਦਰਬਾਰਾ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਇੱਕ ਹਮਲੇ ਦੀ ਯੋਜਨਾ ਬਣਾਈ ਗਈ ਸੀ ਅਤੇ ਉਨ੍ਹਾਂ ਦੇ ਪੁੱਤਰ ਰਾਜੀਵ ਨੂੰ ਮਾਰ ਦਿੱਤਾ ਜਾਵੇਗਾ। ਸਿੰਘ (83) ਦਾ ਮੰਨਣਾ ਹੈ ਕਿ ਇਹ ਦਰਬਾਰਾ ਸਿੰਘ ਹੀ ਸਨ, ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਸਲਾਹ ਦਿੱਤੀ ਸੀ ਕਿ ਉਹ ਆਪਣੇ ਪੁੱਤਰ ਨੂੰ ਉਸ ਜਾਲ ਵਿੱਚ ਨਾ ਫਸਣ ਦੇਣ, ਜੋ ਕਿ ਖਤਰਨਾਕ ਹੋ ਸਕਦਾ ਸੀ।

Read Latest News and Breaking News at Daily Post TV, Browse for more News

Ad
Ad