Journalism Of Hope
BREAKING NEWS
CBI ਜਾਂਚ ਮਾਮਲਾ: ਪੰਜਾਬ ਸਰਕਾਰ ਦੀ SLP ’ਤੇ ਸੁਪਰੀਮ ਕੋਰਟ ’ਚ ਮੈਂਸ਼ਨਿੰਗ ਸਵੀਕਾਰ, ਜਲਦੀ ਹੀ ਹੋ ਸਕਦੀ ਹੈ ਸੁਣਵਾਈ.....ਬਹਿਰੀਨ ਦੀ ਮਹਿਲਾ ਦੇ ਦੋਸ਼ਾਂ ’ਤੇ SGPC ਪ੍ਰਧਾਨ ਧਾਮੀ ਦੀ ਪ੍ਰੈੱਸ ਕਾਨਫਰੰਸ, ਕੱਲੀ-ਕੱਲੀ ਗੱਲ ਦਾ ਦਿੱਤਾ ਜਵਾਬ....ਪਾਕਿਸਤਾਨ ਨੇ 50 ਸਿੱਖ ਸ਼ਰਧਾਲੂਆਂ ਨੂੰ ਭਾਰਤ ਆਉਣ ਦੀ ਦਿੱਤੀ ਮਨਜ਼ੂਰੀ.....ਹਰਮਨਪ੍ਰੀਤ ਕੌਰ ਨੇ ਛੱਡੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ, ਕਿਹਾ—‘ਕਪਤਾਨੀ ਖ਼ਤਮ, ਸਫ਼ਰ ਜਾਰੀ’.....ਨੌਜਵਾਨ ਦੀ ਨਿਹੰਗਾਂ ਵੱਲੋਂ ਕੁੱਟਮਾਰ: ਵੀਡੀਓ ਹੋਈ ਵਾਇਰਲ......ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ’ਤੇ CM ਮਾਨ ਨਾਲ 4 ਮੈਂਬਰੀ ਕਮੇਟੀ ਦੀ ਅਹਿਮ ਮੀਟਿੰਗ.....

CM ਮਾਨ ਦੇ ਕੈਂਪ ਆਫਿਸ ‘ਤੇ CBI ਦੀ ਰੇਡ, ਚੰਡੀਗੜ੍ਹ ਤੋਂ ਬਾਅਦ ਮੋਹਾਲੀ-ਸੰਗਰੂਰ ਵੀ ਪਹੁੰਚੀ ਟੀਮ

ਚੰਡੀਗੜ੍ਹ: ਕੇਂਦਰੀ ਜਾਂਚ ਏਜੰਸੀ (CBI) ਨੇ ਮੰਗਲਵਾਰ ਸ਼ਾਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਚੰਡੀਗੜ੍ਹ ਸਥਿਤ ਕੈਂਪ ਆਫਿਸ ‘ਤੇ ਛਾਪੇਮਾਰੀ ਕੀਤੀ। CBI ਦੀਆਂ ਟੀਮਾਂ ਮੋਹਾਲੀ ਅਤੇ ਸੰਗਰੂਰ ਵੀ ਪਹੁੰਚੀਆਂ ਹਨ। ਇਹ ਕਾਰਵਾਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਕੀਤੀ ਗਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਟ੍ਰਾਂਸਫਰ-ਪੋਸਟਿੰਗ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਗਏ […]
By : Updated On: 06 Oct 2026 19:12:PM
CM ਮਾਨ ਦੇ ਕੈਂਪ ਆਫਿਸ ‘ਤੇ CBI ਦੀ ਰੇਡ, ਚੰਡੀਗੜ੍ਹ ਤੋਂ ਬਾਅਦ ਮੋਹਾਲੀ-ਸੰਗਰੂਰ ਵੀ ਪਹੁੰਚੀ ਟੀਮ

ਚੰਡੀਗੜ੍ਹ: ਕੇਂਦਰੀ ਜਾਂਚ ਏਜੰਸੀ (CBI) ਨੇ ਮੰਗਲਵਾਰ ਸ਼ਾਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਚੰਡੀਗੜ੍ਹ ਸਥਿਤ ਕੈਂਪ ਆਫਿਸ ‘ਤੇ ਛਾਪੇਮਾਰੀ ਕੀਤੀ। CBI ਦੀਆਂ ਟੀਮਾਂ ਮੋਹਾਲੀ ਅਤੇ ਸੰਗਰੂਰ ਵੀ ਪਹੁੰਚੀਆਂ ਹਨ। ਇਹ ਕਾਰਵਾਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਕੀਤੀ ਗਈ ਹੈ।

ਇਸ਼ਤਿਹਾਰ

ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਟ੍ਰਾਂਸਫਰ-ਪੋਸਟਿੰਗ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਗਏ ਸਨ। ਇਨ੍ਹਾਂ ਮਾਮਲਿਆਂ ਵਿੱਚ ਮੁੱਖ ਮੰਤਰੀ ਦੇ OSD ਰਾਜਬੀਰ ਸਿੰਘ ਘੁੰਮਣ ਨੂੰ ਮੁੱਖ ਮੁਲਜ਼ਮ ਬਣਾਇਆ ਗਿਆ ਸੀ।

ਮਾਮਲੇ ਵਿੱਚ ਕੇਸ ਦਰਜ ਨਾ ਹੋਣ ‘ਤੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ। ਹਾਈਕੋਰਟ ਨੇ 5 ਅਕਤੂਬਰ ਨੂੰ CBI ਜਾਂਚ ਦੇ ਹੁਕਮ ਦਿੰਦਿਆਂ CM ਦੇ OSD ਖ਼ਿਲਾਫ਼ FIR ਦਰਜ ਕਰਨ ਅਤੇ 2 ਮਹੀਨਿਆਂ ਵਿੱਚ ਜਾਂਚ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਸਨ।

ਪੰਜਾਬ ਸਰਕਾਰ ਪਹੁੰਚੀ ਸੁਪਰੀਮ ਕੋਰਟ

CBI ਜਾਂਚ ਦੇ ਹੁਕਮਾਂ ਖ਼ਿਲਾਫ਼ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ। ਪੰਜਾਬ ਸਰਕਾਰ ਵੱਲੋਂ ਸੀਨੀਅਰ ਐਡਵੋਕੇਟ ਵਿਕਾਸ ਸਿੰਘ ਪੇਸ਼ ਹੋਏ ਅਤੇ ਮਾਮਲੇ ਦੀ ਤੁਰੰਤ ਸੁਣਵਾਈ ਦੀ ਮੰਗ ਕੀਤੀ।

ਚੀਫ਼ ਜਸਟਿਸ ਆਫ਼ ਇੰਡੀਆ ਸੂਰਿਆਕਾਂਤ ਨੇ ਅੱਜ ਤੁਰੰਤ ਸੁਣਵਾਈ ਤੋਂ ਇਨਕਾਰ ਕਰ ਦਿੱਤਾ। ਸਰਕਾਰ ਵੱਲੋਂ ਬੁੱਧਵਾਰ ਨੂੰ ਸੁਣਵਾਈ ਦੀ ਮੰਗ ਕੀਤੀ ਗਈ, ਜਿਸ ‘ਤੇ CJI ਨੇ ਕਿਹਾ ਕਿ ਕੱਲ੍ਹ ਦੇਖਾਂਗੇ, ਨਹੀਂ ਤਾਂ ਪਰਸੋਂ ਯਕੀਨੀ ਤੌਰ ‘ਤੇ ਮਾਮਲਾ ਸੁਣਿਆ ਜਾਵੇਗਾ।

CBI ਰੇਡ ਮਗਰੋਂ CM ਮਾਨ ਦਾ BJP ‘ਤੇ ਨਿਸ਼ਾਨਾ

CBI ਦੀ ਕਾਰਵਾਈ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਭਾਜਪਾ ‘ਤੇ ਨਿਸ਼ਾਨਾ ਸਾਧਿਆ। CM ਮਾਨ ਨੇ ਦੋਸ਼ ਲਾਇਆ ਕਿ ਚੋਣਾਂ ਕਾਰਨ ਭਾਜਪਾ ਉਨ੍ਹਾਂ ਨੂੰ ਬਦਨਾਮ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਮਿਲ ਰਹੇ ਪਿਆਰ ਨੂੰ ਦੇਖ ਕੇ ਭਾਜਪਾ ਘਬਰਾ ਗਈ ਹੈ।

Read Latest News and Breaking News at Daily Post TV, Browse for more News

Ad
Ad

Punjab District News