Banner
Banner

ਮੁਅੱਤਲ DIG ਭੁੱਲਰ ਦਾ CBI ਨੇ ਮੰਗਿਆ 5 ਦਿਨ ਦਾ ਹੋਰ ਰਿਮਾਂਡ, ਭ੍ਰਿਸ਼ਟਾਚਾਰ ਮਾਮਲੇ ‘ਚ ਕ੍ਰਿਸ਼ਾਨੂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜਿਆ

Suspended DIG Bhullar Case: ਪੰਜਾਬ ‘ਚ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਫੜੇ ਗਏ ਸਾਬਕਾ DIG ਹਰਚਰਨ ਸਿੰਘ ਭੁੱਲਰ ਨੂੰ ਲੈ ਕੇ ਸੀਬੀਆਈ ਅਦਾਲਤ ਪਹੁੰਚ ਗਈ ਹੈ। ਇਹ ਸੁਣਵਾਈ ਹਰਚਰਨ ਸਿੰਘ ਭੁੱਲਰ ਦੇ 5 ਦਿਨਾਂ ਦੇ ਰਿਮਾਂਡ ਦੇ ਖਤਮ ਹੋਣ ਤੋਂ ਬਾਅਦ ਹੋ ਰਹੀ ਹੈ। ਅਦਾਲਤ ਵਿੱਚ ਰਿਮਾਂਡ ਨੂੰ ਲੈ ਕੇ ਬਹਿਸ ਪੂਰੀ ਹੋ ਗਈ […]
Jaspreet Singh
By : Updated On: 06 Nov 2025 15:15:PM
ਮੁਅੱਤਲ DIG ਭੁੱਲਰ ਦਾ CBI ਨੇ ਮੰਗਿਆ 5 ਦਿਨ ਦਾ ਹੋਰ ਰਿਮਾਂਡ, ਭ੍ਰਿਸ਼ਟਾਚਾਰ ਮਾਮਲੇ ‘ਚ ਕ੍ਰਿਸ਼ਾਨੂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜਿਆ

Suspended DIG Bhullar Case: ਪੰਜਾਬ ‘ਚ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਫੜੇ ਗਏ ਸਾਬਕਾ DIG ਹਰਚਰਨ ਸਿੰਘ ਭੁੱਲਰ ਨੂੰ ਲੈ ਕੇ ਸੀਬੀਆਈ ਅਦਾਲਤ ਪਹੁੰਚ ਗਈ ਹੈ। ਇਹ ਸੁਣਵਾਈ ਹਰਚਰਨ ਸਿੰਘ ਭੁੱਲਰ ਦੇ 5 ਦਿਨਾਂ ਦੇ ਰਿਮਾਂਡ ਦੇ ਖਤਮ ਹੋਣ ਤੋਂ ਬਾਅਦ ਹੋ ਰਹੀ ਹੈ। ਅਦਾਲਤ ਵਿੱਚ ਰਿਮਾਂਡ ਨੂੰ ਲੈ ਕੇ ਬਹਿਸ ਪੂਰੀ ਹੋ ਗਈ ਹੈ।

ਵਿਚੋਲੇ ਕ੍ਰਿਸ਼ਾਨੂ ਨੂੰ ਅਦਾਲਤ ਨੇ 14 ਦਿਨ ਦੀ ਨਿਆਂਇਕ ਹਿਰਾਸਤ ‘ਚ ਭੇਜਿਆ

ਵਿਚੋਲੇ ਕ੍ਰਿਸ਼ਾਨੂ ਨੂੰ ਸੀਬੀਆਈ ਅਦਾਲਤ ਨੇ 14 ਦਿਨ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਅਦਾਲਤ ਨੇ ਕ੍ਰਿਸ਼ਾਨੂ ਨੂੰ 9 ਦਿਨਾਂ ਦੇ ਸੀਬੀਆਈ ਰਿਮਾਂਡ ‘ਤੇ ਭੇਜਿਆ ਸੀ। CBI ਨੇ ਵਿਚੋਲੇ ਕ੍ਰਿਸ਼ਾਨੂ ਨੂੰ ਸਕ੍ਰੈਪ ਡੀਲਰ ਤੋਂ ਰਿਸ਼ਵਤ ਲੈਣ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਸੀ।

ਸੀਬੀਆਈ ਨੇ ਹਰਚਰਨ ਸਿੰਘ ਭੁੱਲਰ ਦਾ 5 ਦਿਨ ਦਾ ਹੋਰ ਰਿਮਾਂਡ ਮੰਗਿਆ ਹੈ। ਡੀਆਈਜੀ ਦੇ ਵਕੀਲ ਨੇ ਦਲੀਲ ਦਿੱਤੀ ਕਿ ਸੀਬੀਆਈ ਪੰਜਾਬ ਵਿੱਚ ਦਾਖਲ ਨਹੀਂ ਹੋ ਸਕਦੀ ਅਤੇ ਗ੍ਰਿਫ਼ਤਾਰੀ ਗੈਰ-ਕਾਨੂੰਨੀ ਹੈ। ਉਸਨੇ ਰਿਮਾਂਡ ਦਾ ਵਿਰੋਧ ਕੀਤਾ। ਅਦਾਲਤ ਨੇ ਲੰਚ ਟਾਇਮ ਤੱਕ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਹੈ।

Read Latest News and Breaking News at Daily Post TV, Browse for more News

Ad
Ad