Journalism Of Hope
BREAKING NEWS
ਮੋਗਾ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੇ ਟਿਕਾਣਿਆਂ ’ਤੇ ਈਡੀ ਦੀ ਰੇਡ ਅੱਜ ਵੀ ਜਾਰੀ.....ਪੰਜਾਬ ਦੇ ਸਰਕਾਰੀ ਦਫ਼ਤਰਾਂ ’ਚ ਅੱਜ ਤੋਂ ਦੀਵਾਲੀ ਤੱਕ ਕੰਮ ਰਹੇਗਾ ਠੱਪ: ਕਰਮਚਾਰੀ ਪੈੱਨ-ਡਾਊਨ ਹੜਤਾਲ ‘ਤੇ.......ਅੱਜ ਹੋਵੇਗਾ ਦਲਜੀਤ ਸਿੰਘ ਦਾ ਜੱਦੀ ਪਿੰਡ ਭੰਮੇ ਕਲਾਂ ਵਿਖੇ ਅੰਤਿਮ ਸਸਕਾਰ, ਹਾਈਕੋਰਟ ਨੇ ਪਰਿਵਾਰ ਦੀ ਮੰਗ ਮੰਨੀ......ਝੋਟਾ ਦੇ ਪੋਸਟਮਾਰਟਮ ਲਈ ਪਰਿਵਾਰ ਸਹਿਮਤ: ਸਰਕਾਰ ਨੇ ਦੋ ਮੰਗਾਂ ਨੂੰ ਛੱਡ ਕੇ ਬਾਕੀ ਸਾਰੀਆਂ ਮੰਨੀਆਂ......ਕੈਨੇਡਾ ਵਿੱਚ ਪੰਜਾਬੀ ਮੂਲ ਦੀ 20 ਸਾਲ ਦੀ ਮੁਟਿਆਰ ਨੇ ਰਚਿਆ ਇਤਿਹਾਸ.....ਦਿੱਲੀ ਦੀ ਹਵਾ ਹੋਈ ਬੇਹੱਦ ਖ਼ਰਾਬ, ਸਵੇਰੇ AQI ਗੰਭੀਰ ਪੱਧਰ ‘ਤੇ ਦਰਜ......ਅਦਾਕਾਰ ਆਯੁਸ਼ਮਾਨ ਖੁਰਾਣਾ ਅਤੇ ਤੁਸ਼ਾਰ ਕਪੂਰ ਨੂੰ ਧਮਕੀ ਦੇਣ ਵਾਲਾ IT ਇੰਜੀਨੀਅਰ ਗ੍ਰਿਫ਼ਤਾਰ.......

CBSE ਨੇ 10ਵੀਂ-12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦਾ ਟਾਈਮ ਟੇਬਲ ਕੀਤਾ ਜਾਰੀ

ਨਵੀਂ ਦਿੱਲੀ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਸਾਲ 2027 ਦੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਦੋਵਾਂ ਜਮਾਤਾਂ ਦੀਆਂ ਪ੍ਰੀਖਿਆਵਾਂ 16 ਫਰਵਰੀ 2027 ਤੋਂ ਸ਼ੁਰੂ ਹੋਣਗੀਆਂ। ਬੋਰਡ ਨੇ ਪ੍ਰੀਖਿਆਵਾਂ ਤੋਂ 101 ਦਿਨ ਪਹਿਲਾਂ ਹੀ ਸ਼ਡਿਊਲ ਜਾਰੀ ਕੀਤਾ ਹੈ, ਤਾਂ ਜੋ ਵਿਦਿਆਰਥੀਆਂ ਨੂੰ ਤਿਆਰੀ ਲਈ ਲੋੜੀਂਦਾ ਸਮਾਂ ਮਿਲ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
CBSE ਨੇ 10ਵੀਂ-12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦਾ ਟਾਈਮ ਟੇਬਲ ਕੀਤਾ ਜਾਰੀ
  • 16 ਫਰਵਰੀ ਤੋਂ ਹੋਣਗੇ ਇਮਤਿਹਾਨ
  • 10ਵੀਂ ਦੀਆਂ ਪ੍ਰੀਖਿਆਵਾਂ 9 ਮਾਰਚ ਅਤੇ 12ਵੀਂ ਦੀਆਂ 9 ਅਪ੍ਰੈਲ ਤੱਕ ਚੱਲਣਗੀਆਂ
  • ਸਾਰੀਆਂ ਪ੍ਰੀਖਿਆਵਾਂ ਸਵੇਰੇ 10:30 ਵਜੇ ਸ਼ੁਰੂ ਹੋਣਗੀਆਂ

ਨਵੀਂ ਦਿੱਲੀ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਸਾਲ 2027 ਦੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਦੋਵਾਂ ਜਮਾਤਾਂ ਦੀਆਂ ਪ੍ਰੀਖਿਆਵਾਂ 16 ਫਰਵਰੀ 2027 ਤੋਂ ਸ਼ੁਰੂ ਹੋਣਗੀਆਂ। ਬੋਰਡ ਨੇ ਪ੍ਰੀਖਿਆਵਾਂ ਤੋਂ 101 ਦਿਨ ਪਹਿਲਾਂ ਹੀ ਸ਼ਡਿਊਲ ਜਾਰੀ ਕੀਤਾ ਹੈ, ਤਾਂ ਜੋ ਵਿਦਿਆਰਥੀਆਂ ਨੂੰ ਤਿਆਰੀ ਲਈ ਲੋੜੀਂਦਾ ਸਮਾਂ ਮਿਲ ਸਕੇ।

ਬੋਰਡ ਮੁਤਾਬਕ, 10ਵੀਂ ਜਮਾਤ ਦੇ 83 ਵਿਸ਼ਿਆਂ ਦੀਆਂ ਪ੍ਰੀਖਿਆਵਾਂ ਵਿੱਚ 26.5 ਲੱਖ ਤੋਂ ਵੱਧ ਵਿਦਿਆਰਥੀ ਸ਼ਾਮਲ ਹੋਣਗੇ। ਇਸੇ ਤਰ੍ਹਾਂ 12ਵੀਂ ਜਮਾਤ ਦੇ 121 ਵਿਸ਼ਿਆਂ ਦੀਆਂ ਪ੍ਰੀਖਿਆਵਾਂ ਵਿੱਚ 19.8 ਲੱਖ ਤੋਂ ਵੱਧ ਵਿਦਿਆਰਥੀ ਬੈਠਣਗੇ। ਸਾਰੀਆਂ ਪ੍ਰੀਖਿਆਵਾਂ ਸਵੇਰੇ 10:30 ਵਜੇ ਸ਼ੁਰੂ ਹੋਣਗੀਆਂ।

ਬੋਰਡ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਵਿਸ਼ਿਆਂ ਦੇ ਵੱਖ-ਵੱਖ ਕੰਬੀਨੇਸ਼ਨਾਂ ਨੂੰ ਧਿਆਨ ਵਿੱਚ ਰੱਖਦਿਆਂ ਸ਼ਡਿਊਲ ਤਿਆਰ ਕੀਤਾ ਗਿਆ ਹੈ। ਲਗਭਗ 40 ਹਜ਼ਾਰ ਵਿਸ਼ਾ-ਕੰਬੀਨੇਸ਼ਨਾਂ ਦਾ ਧਿਆਨ ਰੱਖਿਆ ਗਿਆ ਹੈ, ਤਾਂ ਜੋ ਕਿਸੇ ਵਿਦਿਆਰਥੀ ਦੀਆਂ ਦੋ ਪ੍ਰੀਖਿਆਵਾਂ ਇੱਕੋ ਦਿਨ ਨਾ ਹੋਣ। 12ਵੀਂ ਦੇ ਵਿਦਿਆਰਥੀਆਂ ਦੀਆਂ ਦਾਖ਼ਲਾ ਪ੍ਰੀਖਿਆਵਾਂ ਨੂੰ ਧਿਆਨ ਵਿੱਚ ਰੱਖ ਕੇ ਵੀ ਟਾਈਮ ਟੇਬਲ ਬਣਾਇਆ ਗਿਆ ਹੈ।

10ਵੀਂ ਦੀਆਂ ਪ੍ਰੀਖਿਆਵਾਂ 16 ਫਰਵਰੀ ਤੋਂ 9 ਮਾਰਚ ਤੱਕ
10ਵੀਂ ਜਮਾਤ ਦੀ ਪ੍ਰੀਖਿਆ 16 ਫਰਵਰੀ ਨੂੰ ਪੇਂਟਿੰਗ ਦੇ ਪੇਪਰ ਨਾਲ ਸ਼ੁਰੂ ਹੋਵੇਗੀ। 17 ਫਰਵਰੀ ਨੂੰ ਗਣਿਤ ਸਟੈਂਡਰਡ ਅਤੇ ਗਣਿਤ ਬੇਸਿਕ ਦੀ ਪ੍ਰੀਖਿਆ ਹੋਵੇਗੀ। ਇਸ ਤੋਂ ਬਾਅਦ 22 ਫਰਵਰੀ ਨੂੰ ਵਿਗਿਆਨ, 26 ਫਰਵਰੀ ਨੂੰ ਅੰਗਰੇਜ਼ੀ ਕਮਿਊਨੀਕੇਟਿਵ ਅਤੇ ਅੰਗਰੇਜ਼ੀ ਲੈਂਗੂਏਜ ਐਂਡ ਲਿਟਰੇਚਰ ਦੇ ਪੇਪਰ ਹੋਣਗੇ। 3 ਮਾਰਚ ਨੂੰ ਹਿੰਦੀ ਕੋਰਸ-ਏ ਅਤੇ ਕੋਰਸ-ਬੀ, ਜਦਕਿ 8 ਮਾਰਚ ਨੂੰ ਸਮਾਜਿਕ ਵਿਗਿਆਨ ਦੀ ਪ੍ਰੀਖਿਆ ਹੋਵੇਗੀ। 10ਵੀਂ ਜਮਾਤ ਦਾ ਆਖ਼ਰੀ ਪੇਪਰ 9 ਮਾਰਚ ਨੂੰ ਹੋਵੇਗਾ, ਜਿਸ ਦਿਨ ਕੁਝ ਭਾਸ਼ਾਵਾਂ ਅਤੇ ਹੋਰ ਵਿਸ਼ਿਆਂ ਦੇ ਇਮਤਿਹਾਨ ਲਏ ਜਾਣਗੇ।

12ਵੀਂ ਦੀਆਂ ਪ੍ਰੀਖਿਆਵਾਂ 9 ਅਪ੍ਰੈਲ ਤੱਕ ਚੱਲਣਗੀਆਂ
12ਵੀਂ ਜਮਾਤ ਦੀਆਂ ਪ੍ਰੀਖਿਆਵਾਂ 16 ਫਰਵਰੀ ਨੂੰ ਫਿਜ਼ਿਕਸ ਦੇ ਪੇਪਰ ਨਾਲ ਸ਼ੁਰੂ ਹੋਣਗੀਆਂ। 17 ਫਰਵਰੀ ਨੂੰ ਇੰਜੀਨੀਅਰਿੰਗ ਗ੍ਰਾਫਿਕਸ, 23 ਫਰਵਰੀ ਨੂੰ ਅਕਾਊਂਟੈਂਸੀ, 25 ਫਰਵਰੀ ਨੂੰ ਭੂਗੋਲ ਅਤੇ 27 ਫਰਵਰੀ ਨੂੰ ਕੈਮਿਸਟਰੀ ਦਾ ਪੇਪਰ ਹੋਵੇਗਾ। 5 ਮਾਰਚ ਨੂੰ ਅੰਗਰੇਜ਼ੀ ਇਲੈਕਟਿਵ ਅਤੇ ਅੰਗਰੇਜ਼ੀ ਕੋਰ, 9 ਮਾਰਚ ਨੂੰ ਗਣਿਤ ਅਤੇ ਅਪਲਾਈਡ ਮੈਥੇਮੈਟਿਕਸ ਅਤੇ 13 ਮਾਰਚ ਨੂੰ ਹਿੰਦੀ ਇਲੈਕਟਿਵ ਅਤੇ ਹਿੰਦੀ ਕੋਰ ਦੀ ਪ੍ਰੀਖਿਆ ਹੋਵੇਗੀ।

ਇਸ ਤੋਂ ਬਾਅਦ 16 ਮਾਰਚ ਨੂੰ ਅਰਥਸ਼ਾਸਤਰ, 19 ਮਾਰਚ ਨੂੰ ਰਾਜਨੀਤੀ ਸ਼ਾਸਤਰ, 25 ਮਾਰਚ ਨੂੰ ਜੀਵ ਵਿਗਿਆਨ ਅਤੇ 27 ਮਾਰਚ ਨੂੰ ਇਤਿਹਾਸ ਦਾ ਪੇਪਰ ਹੋਵੇਗਾ। ਕੰਪਿਊਟਰ ਸਾਇੰਸ, ਇਨਫਾਰਮੈਟਿਕਸ ਪ੍ਰੈਕਟਿਸਿਜ਼ ਅਤੇ ਇਨਫਾਰਮੇਸ਼ਨ ਟੈਕਨਾਲੋਜੀ ਦੀ ਪ੍ਰੀਖਿਆ 31 ਮਾਰਚ ਨੂੰ, ਜਦਕਿ ਬਿਜ਼ਨਸ ਸਟੱਡੀਜ਼ ਦਾ ਪੇਪਰ 1 ਅਪ੍ਰੈਲ ਨੂੰ ਹੋਵੇਗਾ। 12ਵੀਂ ਦੀਆਂ ਪ੍ਰੀਖਿਆਵਾਂ 9 ਅਪ੍ਰੈਲ ਨੂੰ ਸਮਾਪਤ ਹੋਣਗੀਆਂ।

1 ਜਨਵਰੀ ਤੋਂ ਸ਼ੁਰੂ ਹੋਣਗੀਆਂ ਪ੍ਰੈਕਟੀਕਲ ਪ੍ਰੀਖਿਆਵਾਂ
CBSE ਵੱਲੋਂ ਜਾਰੀ ਜਾਣਕਾਰੀ ਅਨੁਸਾਰ, 10ਵੀਂ ਅਤੇ 12ਵੀਂ ਜਮਾਤ ਦੀਆਂ ਨਿਯਮਤ ਪ੍ਰੈਕਟੀਕਲ ਪ੍ਰੀਖਿਆਵਾਂ, ਪ੍ਰੋਜੈਕਟ ਵਰਕ ਅਤੇ ਇੰਟਰਨਲ ਅਸੈਸਮੈਂਟ 1 ਜਨਵਰੀ 2027 ਤੋਂ ਸ਼ੁਰੂ ਹੋਣਗੇ। ਦੂਜੇ ਪਾਸੇ, ਸਰਦੀਆਂ ਵਾਲੇ ਸਕੂਲਾਂ ਵਿੱਚ ਪ੍ਰੈਕਟੀਕਲ ਅਤੇ ਇੰਟਰਨਲ ਅਸੈਸਮੈਂਟ ਦੀ ਪ੍ਰਕਿਰਿਆ 9 ਨਵੰਬਰ ਤੋਂ 19 ਦਸੰਬਰ 2026 ਤੱਕ ਕਰਵਾਈ ਜਾਵੇਗੀ। ਅਜਿਹੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਨਿਰਧਾਰਤ ਸਮੇਂ ਅੰਦਰ ਆਪਣੀ ਪ੍ਰੈਕਟੀਕਲ ਤਿਆਰੀ ਪੂਰੀ ਕਰਨੀ ਹੋਵੇਗੀ।

Read Latest News and Breaking News at Daily Post TV, Browse for more News

Ad
Ad

Punjab District News