Journalism Of Hope
BREAKING NEWS
ਫਿਰੋਜ਼ਪੁਰ ਜ਼ਿਲ੍ਹਾ ਕਚਹਿਰੀ ਨੂੰ ਮੁੜ ਬੰਬ ਨਾਲ ਉਡਾਉਣ ਦੀ ਧਮਕੀ, ਸੁਰੱਖਿਆ ਵਧਾਈ....ਪੰਜਾਬ ਸਿੰਚਾਈ ਘਪਲੇ ’ਚ ਸਾਬਕਾ ਚੀਫ ਸੈਕਟਰੀ ਸਮੇਤ 3 ਰਿਟਾਇਰਡ IAS ਅਧਿਕਾਰੀਆਂ ਨੂੰ ਵੱਡੀ ਰਾਹਤ....ਰਾਮ ਰਹੀਮ ਨਾਲ ਜੁੜਿਆ ਸਾਧਵੀ ਯੌਨ ਸ਼ੋਸ਼ਣ ਮਾਮਲਾ: ਜੱਜ ਨੇ ਸੁਣਵਾਈ ਤੋਂ ਖੁਦ ਨੂੰ ਕੀਤਾ ਵੱਖ....ਅੱਧੀ ਰਾਤ ਤੱਕ ਜਵਾਨ ਲੜਕੀ ਨੂੰ ਥਾਣੇ ’ਚ ਰੱਖਣ ਦਾ ਮਾਮਲਾ, SHO ਸਮੇਤ 3 ਪੁਲਿਸ ਮੁਲਾਜ਼ਮ ਮੁਅੱਤਲ....ਨਾਮੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਜੀਤ ਤੂਤ ਦਾ ਦੇਹਾਂਤ....ਵਿਦੇਸ਼ਾਂ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਦੀ ਅਣਅਧਿਕਾਰਤ ਪ੍ਰਕਾਸ਼ਨਾ ਵਿਰੁੱਧ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਵੇਗੀ ਸਖ਼ਤ ਕਾਰਵਾਈ....ਪੰਜਾਬ ਸਰਕਾਰ ਵੱਲੋਂ 4 IAS ਅਧਿਕਾਰੀਆਂ ਦੇ ਤਬਾਦਲੇ....

ਪੁਰਾਣੀ ਪੈਨਸ਼ਨ ਸਕੀਮ ‘ਤੇ ਕੇਂਦਰ ਦਾ ਵੱਡਾ ਸਪਸ਼ਟੀਕਰਨ

Center clarification on old pension scheme: ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ (OPS) ਦੀ ਬਹਾਲੀ ਨੂੰ ਲੈ ਕੇ ਸਪਸ਼ਟ ਕਰ ਦਿੱਤਾ ਹੈ ਕਿ ਇਸ ਸਮੇਂ ਅਜਿਹਾ ਕੋਈ ਪ੍ਰਸਤਾਵ ਵਿਚਾਰ ਅਧੀਨ ਨਹੀਂ ਹੈ। ਕੇਂਦਰ ਮੁਤਾਬਕ OPS ਬਹਾਲ ਕਰਨ ਨਾਲ ਸਰਕਾਰ ਦੇ ਖ਼ਜ਼ਾਨੇ ‘ਤੇ ਅਸਥਿਰ ਵਿੱਤੀ ਬੋਝ ਪੈ ਸਕਦਾ ਹੈ। ਪੰਜਾਬ ਸਮੇਤ 5 ਸੂਬਿਆਂ ਨੇ […]
Ranjit Singh
By : Updated On: 12 Aug 2026 07:29:AM
ਪੁਰਾਣੀ ਪੈਨਸ਼ਨ ਸਕੀਮ ‘ਤੇ ਕੇਂਦਰ ਦਾ ਵੱਡਾ ਸਪਸ਼ਟੀਕਰਨ

Center clarification on old pension scheme: ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ (OPS) ਦੀ ਬਹਾਲੀ ਨੂੰ ਲੈ ਕੇ ਸਪਸ਼ਟ ਕਰ ਦਿੱਤਾ ਹੈ ਕਿ ਇਸ ਸਮੇਂ ਅਜਿਹਾ ਕੋਈ ਪ੍ਰਸਤਾਵ ਵਿਚਾਰ ਅਧੀਨ ਨਹੀਂ ਹੈ। ਕੇਂਦਰ ਮੁਤਾਬਕ OPS ਬਹਾਲ ਕਰਨ ਨਾਲ ਸਰਕਾਰ ਦੇ ਖ਼ਜ਼ਾਨੇ ‘ਤੇ ਅਸਥਿਰ ਵਿੱਤੀ ਬੋਝ ਪੈ ਸਕਦਾ ਹੈ।

ਇਸ਼ਤਿਹਾਰ

ਪੰਜਾਬ ਸਮੇਤ 5 ਸੂਬਿਆਂ ਨੇ NPS ਤੋਂ OPS ਵੱਲ ਵਾਪਸੀ ਬਾਰੇ PFRDA ਨੂੰ ਜਾਣਕਾਰੀ ਦਿੱਤੀ ਹੈ। OPS ਵੱਲ ਵਾਪਸੀ ਦੀ ਜਾਣਕਾਰੀ ਦੇਣ ਵਾਲੇ ਸੂਬਿਆਂ ਵਿੱਚ ਰਾਜਸਥਾਨ, ਛੱਤੀਸਗੜ੍ਹ, ਝਾਰਖੰਡ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਸ਼ਾਮਲ ਹਨ। ਪੰਜਾਬ ਦੇ NPS ਫੰਡ ਦੀ AUM (Assets Under Management) ₹40,673.08 ਕਰੋੜ ਦੱਸੀ ਗਈ ਹੈ।

ਕੇਂਦਰ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਮੌਜੂਦਾ PFRDA ਨਿਯਮਾਂ ਤਹਿਤ NPS ਵਿੱਚ ਇਕੱਠਾ ਹੋਇਆ ਫੰਡ ਸੂਬਾ ਸਰਕਾਰਾਂ ਨੂੰ ਵਾਪਸ ਕਰਨ ਦੀ ਕੋਈ ਵਿਵਸਥਾ ਨਹੀਂ ਹੈ। ਮਤਲਬ ਕਿ ਪੰਜਾਬ ਸਰਕਾਰ ਵੱਲੋਂ OPS ਦੀ ਮੰਗ ਅਤੇ NPS ਤੋਂ ਬਾਹਰ ਆਉਣ ਦੀ ਜਾਣਕਾਰੀ ਦੇਣ ਦੇ ਬਾਵਜੂਦ, ਕੇਂਦਰ ਵੱਲੋਂ OPS ਨੂੰ ਮੁੜ ਲਾਗੂ ਕਰਨ ਦਾ ਫਿਲਹਾਲ ਕੋਈ ਪ੍ਰਸਤਾਵ ਨਹੀਂ ਹੈ।

ਸੌਖੇ ਸ਼ਬਦਾਂ ‘ਚ ਕੇਂਦਰ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ (OPS) ਨੂੰ ਸਿੱਧਾ ਬਹਾਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਪਰ ਇਸਦੀ ਜਗ੍ਹਾ ‘ਤੇ ਕੇਂਦਰ ਵੱਲੋਂ 1 ਅਪ੍ਰੈਲ 2025 ਤੋਂ ਯੂਨੀਫਾਈਡ ਪੈਨਸ਼ਨ ਸਕੀਮ (UPS) ਲਾਗੂ ਕਰ ਦਿੱਤੀ ਹੈ। ਇਹ ਨਵੀਂ ਸਕੀਮ ਪੁਰਾਣੀ ਪੈਨਸ਼ਨ ਵਾਂਗ ਹੀ ਰਿਟਾਇਰਮੈਂਟ ‘ਤੇ 50% ਪੈਨਸ਼ਨ ਦੀ ਗਾਰੰਟੀ ਦਿੰਦੀ ਹੈ, ਪਰ ਇਹ ਐਨਪੀਐਸ (NPS) ਦੇ ਢਾਂਚੇ ਅਧੀਨ ਹੀ ਕੰਮ ਕਰਦੀ ਹੈ।

Read Latest News and Breaking News at Daily Post TV, Browse for more News

Ad
Ad

Punjab District News