Journalism Of Hope
BREAKING NEWS
ਵੱਡੀ ਖ਼ਬਰ! ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਦਿੱਤਾ ਅਸਤੀਫਾ.... ਆਮ ਆਦਮੀ ਕਲੀਨਿਕਾਂ ’ਚ ਲੱਗੇਗਾ ਤਾਲਾ? ਕਲੀਨਿਕ ਸਟਾਫ ਨੇ ਐਲਾਨੀ ਅਣਮਿੱਥੇ ਸਮੇਂ ਦੀ ਹੜਤਾਲ... CJP ਵੱਲੋਂ ਧਰਨਾ ਖ਼ਤਮ ਕਰਨ ਦਾ ਕੀਤਾ ਐਲਾਨ, ਸਰਕਾਰ ਨਾਲ ਕਿਹੜੀਆਂ 3 ਮੰਗਾਂ ‘ਤੇ ਬਣੀ ਸਹਿਮਤੀ? ਜਾਣੋ...

ਵਿਦੇਸ਼ ’ਚ ਵਿਕਣ ਤੋਂ ਪਹਿਲਾਂ ਬਚਾਇਆ ਚੰਡੀਗੜ੍ਹ ਦਾ ਇਤਿਹਾਸ, ਸਪੇਨ ’ਚ ਰੁਕੀ ਹੇਰੀਟੇਜ ਫਰਨੀਚਰ ਦੀ ਨੀਲਾਮੀ

Chandigarh heritage furniture auction; ਭਾਰਤ ਸਰਕਾਰ ਨੇ ਦੇਸ਼ ਦੀ ਆਧੁਨਿਕ ਵਾਸਤੂਕਲਾ ਵਿਰਾਸਤ ਨੂੰ ਬਚਾਉਣ ਲਈ ਵੱਡੀ ਸਫਲਤਾ ਹਾਸਲ ਕੀਤੀ ਹੈ। ਸਪੇਨ ਦੇ ਬਾਰਸੀਲੋਨਾ ’ਚ ਹੋਣ ਵਾਲੀ ਚੰਡੀਗੜ੍ਹ ਦੇ ਹੇਰੀਟੇਜ ਫਰਨੀਚਰ ਦੀ ਨੀਲਾਮੀ ਨੂੰ ਰੁਕਵਾ ਦਿੱਤਾ ਗਿਆ ਹੈ। 22 ਜੁਲਾਈ ਨੂੰ ਹੋਣੀ ਸੀ ਨੀਲਾਮੀ ਮਾਮਲਾ 22 ਜੁਲਾਈ 2026 ਨੂੰ ਬਾਰਸੀਲੋਨਾ ਦੇ Setdart Auction House ਨਾਲ ਜੁੜਿਆ […]
Jaspreet Singh
By : Published: 25 Jul 2026 21:59:PM
ਵਿਦੇਸ਼ ’ਚ ਵਿਕਣ ਤੋਂ ਪਹਿਲਾਂ ਬਚਾਇਆ ਚੰਡੀਗੜ੍ਹ ਦਾ ਇਤਿਹਾਸ, ਸਪੇਨ ’ਚ ਰੁਕੀ ਹੇਰੀਟੇਜ ਫਰਨੀਚਰ ਦੀ ਨੀਲਾਮੀ

Chandigarh heritage furniture auction; ਭਾਰਤ ਸਰਕਾਰ ਨੇ ਦੇਸ਼ ਦੀ ਆਧੁਨਿਕ ਵਾਸਤੂਕਲਾ ਵਿਰਾਸਤ ਨੂੰ ਬਚਾਉਣ ਲਈ ਵੱਡੀ ਸਫਲਤਾ ਹਾਸਲ ਕੀਤੀ ਹੈ। ਸਪੇਨ ਦੇ ਬਾਰਸੀਲੋਨਾ ’ਚ ਹੋਣ ਵਾਲੀ ਚੰਡੀਗੜ੍ਹ ਦੇ ਹੇਰੀਟੇਜ ਫਰਨੀਚਰ ਦੀ ਨੀਲਾਮੀ ਨੂੰ ਰੁਕਵਾ ਦਿੱਤਾ ਗਿਆ ਹੈ।

ਇਸ਼ਤਿਹਾਰ

22 ਜੁਲਾਈ ਨੂੰ ਹੋਣੀ ਸੀ ਨੀਲਾਮੀ

ਮਾਮਲਾ 22 ਜੁਲਾਈ 2026 ਨੂੰ ਬਾਰਸੀਲੋਨਾ ਦੇ Setdart Auction House ਨਾਲ ਜੁੜਿਆ ਹੈ, ਜਿੱਥੇ ਸਵਿਸ ਆਰਕੀਟੈਕਟ ਪਿਅਰੇ ਜੇਨੇਰੇ ਵੱਲੋਂ 1952 ’ਚ ਡਿਜ਼ਾਈਨ ਕੀਤੀ ਗਈ Hanging Armchair ਮਾਡਲ PJ-SI-07-A ਦੀ ਨੀਲਾਮੀ ਹੋਣੀ ਸੀ।

ਭਾਰਤੀ ਸਾਗਵਾਨ ਦੀ ਲੱਕੜ ਨਾਲ ਬਣੀ ਇਸ ਕੁਰਸੀ ਦੀ ਕੀਮਤ 12 ਹਜ਼ਾਰ ਤੋਂ 14 ਹਜ਼ਾਰ ਯੂਰੋ ਤੱਕ ਅੰਦਾਜ਼ੀ ਲਗਾਈ ਗਈ ਸੀ। ਇਹ ਚੰਡੀਗੜ੍ਹ ਲਈ ਤਿਆਰ ਕੀਤੇ ਗਏ ਪ੍ਰਸਿੱਧ ਹੇਰੀਟੇਜ ਫਰਨੀਚਰ ਦਾ ਹਿੱਸਾ ਹੈ।

ਕੂਟਨੀਤਿਕ ਕੋਸ਼ਿਸ਼ਾਂ ਨਾਲ ਰੁਕੀ ਨੀਲਾਮੀ

ਸਪੇਨ ’ਚ ਭਾਰਤ ਦੇ ਰਾਜਦੂਤ ਜਯੰਤ ਐਨ. ਖੋਬਰਾਗੜੇ ਨੇ ਸਪੇਨ ਦੇ ਵਿਦੇਸ਼ ਮੰਤਰਾਲੇ ਅਤੇ ਸੱਭਿਆਚਾਰ ਮੰਤਰਾਲੇ ਨਾਲ ਮਿਲ ਕੇ ਕੂਟਨੀਤਿਕ ਪੱਧਰ ’ਤੇ ਕੋਸ਼ਿਸ਼ਾਂ ਕੀਤੀਆਂ।

ਇਨ੍ਹਾਂ ਯਤਨਾਂ ਤੋਂ ਬਾਅਦ ਸਪੇਨ ਸਰਕਾਰ ਦੇ ਸਹਿਯੋਗ ਨਾਲ ਨੀਲਾਮੀ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ। Setdart Auction House ਨੇ ਵੀ ਇਸ ਮਾਮਲੇ ’ਚ ਪੂਰਾ ਸਹਿਯੋਗ ਦਿੱਤਾ।

ਪੈਰਿਸ ’ਚ ਵੀ ਪਹਿਲਾਂ ਰੁਕਵਾਈ ਸੀ ਨੀਲਾਮੀ

ਇਸ ਤੋਂ ਪਹਿਲਾਂ ਜੂਨ ਮਹੀਨੇ ’ਚ ਭਾਰਤ ਨੇ ਫਰਾਂਸ ਦੇ ਪੈਰਿਸ ’ਚ ਵੀ ਚੰਡੀਗੜ੍ਹ ਦੇ 2 ਹੇਰੀਟੇਜ ਕੁਰਸੀਆਂ ਦੀ ਨੀਲਾਮੀ ਰੁਕਵਾਈ ਸੀ।

ਇਨ੍ਹਾਂ ’ਚੋਂ ਇੱਕ ਕੁਰਸੀ ’ਤੇ “PU Chem/55” (ਪੰਜਾਬ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ) ਅਤੇ ਦੂਜੀ ’ਤੇ “PGI/W/CH-0202” (PGIMER ਚੰਡੀਗੜ੍ਹ) ਦਾ ਨਿਸ਼ਾਨ ਮੌਜੂਦ ਸੀ।

ਚੰਡੀਗੜ੍ਹ ਦਾ ਫਰਨੀਚਰ ਕਿਉਂ ਹੈ ਖਾਸ?

ਇਹ ਫਰਨੀਚਰ ਸਵਿਸ ਆਰਕੀਟੈਕਟ ਪਿਅਰੇ ਜੇਨੇਰੇ ਨੇ 1950 ਦੇ ਦਹਾਕੇ ’ਚ ਭਾਰਤ ਦੇ ਪਹਿਲੇ ਯੋਜਨਾਬੱਧ ਸ਼ਹਿਰ ਚੰਡੀਗੜ੍ਹ ਦੇ ਸਰਕਾਰੀ ਭਵਨਾਂ ਲਈ ਤਿਆਰ ਕੀਤਾ ਸੀ।

ਪਿਅਰੇ ਜੇਨੇਰੇ, ਮਸ਼ਹੂਰ ਆਰਕੀਟੈਕਟ ਲੀ ਕਾਰਬੁਜ਼ੀਏ ਦੇ ਚਚੇਰੇ ਭਰਾ ਸਨ। ਚੰਡੀਗੜ੍ਹ ਦਾ ਕੈਪੀਟਲ ਕੰਪਲੈਕਸ ਸਾਲ 2016 ’ਚ ਯੂਨੇਸਕੋ ਵਰਲਡ ਹੈਰੀਟੇਜ ਸਾਈਟ ਐਲਾਨਿਆ ਗਿਆ ਸੀ।

ਵਕੀਲ ਅਜੇ ਜੱਗਾ ਨੇ ਚੁੱਕਿਆ ਸੀ ਮੁੱਦਾ

ਚੰਡੀਗੜ੍ਹ ਦੇ ਵਕੀਲ ਅਜੇ ਜੱਗਾ ਨੇ ਸਭ ਤੋਂ ਪਹਿਲਾਂ ਵਿਦੇਸ਼ ਮੰਤਰਾਲੇ (MEA) ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਇਸ ਨੀਲਾਮੀ ਬਾਰੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਦੀ ਪਹਿਲ ਤੋਂ ਬਾਅਦ ਭਾਰਤ ਸਰਕਾਰ ਨੇ ਕੂਟਨੀਤਿਕ ਪੱਧਰ ’ਤੇ ਕਾਰਵਾਈ ਕੀਤੀ।

ਭਾਰਤ ਸਰਕਾਰ ਦਾ ਬਿਆਨ

ਭਾਰਤ ਸਰਕਾਰ ਨੇ ਕਿਹਾ ਕਿ ਚੰਡੀਗੜ੍ਹ ਦਾ ਇਹ ਫਰਨੀਚਰ ਸਿਰਫ਼ ਸਜਾਵਟੀ ਵਸਤੂ ਨਹੀਂ, ਸਗੋਂ ਆਜ਼ਾਦੀ ਤੋਂ ਬਾਅਦ ਦੇ ਭਾਰਤ ਦੇ ਇਤਿਹਾਸ ਅਤੇ ਵਾਸਤੂਕਲਾ ਵਿਰਾਸਤ ਦਾ ਅਹਿਮ ਹਿੱਸਾ ਹੈ।

ਸਰਕਾਰ ਵਿਦੇਸ਼ਾਂ ’ਚ ਮੌਜੂਦ ਅਜਿਹੀਆਂ ਹੇਰੀਟੇਜ ਵਸਤੂਆਂ ਦੀ ਗੈਰ-ਅਧਿਕਾਰਤ ਵਿਕਰੀ ਰੋਕਣ ਅਤੇ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਲਗਾਤਾਰ ਕੰਮ ਕਰ ਰਹੀ ਹੈ।

ਭਾਰਤ-ਸਪੇਨ ਸੱਭਿਆਚਾਰਕ ਸਬੰਧਾਂ ’ਚ ਨਵਾਂ ਅਧਿਆਇ

ਸਾਲ 2026 ਨੂੰ ਭਾਰਤ ਅਤੇ ਸਪੇਨ ਵੱਲੋਂ AI, ਟੂਰਿਜ਼ਮ ਅਤੇ ਸੱਭਿਆਚਾਰ ਦਾ ਸਾਲ ਮਨਾਇਆ ਜਾ ਰਿਹਾ ਹੈ। ਅਜਿਹੇ ’ਚ ਨੀਲਾਮੀ ਰੁਕਵਾਉਣ ’ਚ ਮਿਲਿਆ ਸਹਿਯੋਗ ਦੋਵਾਂ ਦੇਸ਼ਾਂ ਦੀ ਦੋਸਤੀ ਅਤੇ ਸੱਭਿਆਚਾਰਕ ਵਿਰਾਸਤ ਪ੍ਰਤੀ ਸਨਮਾਨ ਨੂੰ ਦਰਸਾਉਂਦਾ ਹੈ।

Read Latest News and Breaking News at Daily Post TV, Browse for more News

Ad
Ad

Punjab District News