Banner
Banner

ਪੰਜਾਬ ‘ਚ ਬਦਲੇ ਮੌਸਮ ਨੇ ਮਚਾਈ ਤਬਾਹੀ

ਪੰਜਾਬ ਵਿਚ ਅੱਜ ਮੌਸਮ ਨੇ ਦੁਪਹਿਰ ਬਾਅਦ ਅਚਾਨਕ ਆਪਣਾ ਮਿਜਾਜ਼ ਬਦਲ ਲਿਆ। ਜਲੰਧਰ, ਅੰਮ੍ਰਿਤਸਰ, ਬਠਿੰਡਾ, ਤਰਨਤਾਰਨ ਸਣੇ ਕਈ ਇਲਾਕਿਆਂ ਵਿਚ ਜਿੱਥੇ ਤੇਜ਼ ਹਨ੍ਹੇਰੀ-ਝੱਖੜ ਨੇ ਤਬਾਹੀ ਮਚਾਈ, ਉਥੇ ਹੀ ਜਲੰਧਰ ਦੇ ਕੰਪਨੀ ਬਾਗ ਦੇ ਬਾਹਰ ਲੱਗਾ ਲੋਹੇ ਦਾ ਪੋਲ ਹਨ੍ਹੇਰੀ ਕਾਰਨ ਹੇਠਾਂ ਡਿੱਗ ਹਿਆ। ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਇਕ […]
Dailypost News
By : Updated On: 24 May 2025 19:45:PM
ਪੰਜਾਬ ‘ਚ ਬਦਲੇ ਮੌਸਮ ਨੇ ਮਚਾਈ ਤਬਾਹੀ

ਪੰਜਾਬ ਵਿਚ ਅੱਜ ਮੌਸਮ ਨੇ ਦੁਪਹਿਰ ਬਾਅਦ ਅਚਾਨਕ ਆਪਣਾ ਮਿਜਾਜ਼ ਬਦਲ ਲਿਆ। ਜਲੰਧਰ, ਅੰਮ੍ਰਿਤਸਰ, ਬਠਿੰਡਾ, ਤਰਨਤਾਰਨ ਸਣੇ ਕਈ ਇਲਾਕਿਆਂ ਵਿਚ ਜਿੱਥੇ ਤੇਜ਼ ਹਨ੍ਹੇਰੀ-ਝੱਖੜ ਨੇ ਤਬਾਹੀ ਮਚਾਈ, ਉਥੇ ਹੀ ਜਲੰਧਰ ਦੇ ਕੰਪਨੀ ਬਾਗ ਦੇ ਬਾਹਰ ਲੱਗਾ ਲੋਹੇ ਦਾ ਪੋਲ ਹਨ੍ਹੇਰੀ ਕਾਰਨ ਹੇਠਾਂ ਡਿੱਗ ਹਿਆ। ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਇਕ ਕਾਰ ਨੁਕਸਾਨੀ ਗਈ ਹੈ।


ਉਥੇ ਹੀ ਹਨ੍ਹੇਰੀ ਕਾਰਨ ਬਠਿੰਡਾ ਵਿਖੇ ਵੀ ਭਾਰੀ ਤਬਾਹੀ ਹੋਈ। ਅਚਾਨਕ ਚੱਲੀ ਤੇਜ਼ ਹਵਾ ਨਾਲ ਨਾ ਸਿਰਫ਼ ਬਿਜਲੀ ਦੀ ਲਾਈਨ ਠੱਪ ਹੋ ਗਈ, ਸਗੋਂ ਪੂਰੇ ਇਲਾਕੇ ਵਿੱਚ ਹਨੇਰਾ ਛਾ ਗਿਆ। ਦਰਜਨਾਂ ਦਰਖਤ ਜ਼ਮੀਨ ‘ਤੇ ਢਹਿ ਪਏ, ਬਿਜਲੀ ਦੇ ਖੰਭੇ ਡਿੱਗਣ ਕਾਰਨ ਬਿਜਲੀ ਪ੍ਰਣਾਲੀ ਠੱਪ ਹੋ ਗਈ। ਚਸ਼ਮਦੀਦਾਂ ਦੇ ਅਨੁਸਾਰ ਹਨ੍ਹੇਰੀ ਇੰਨੀ ਤੇਜ਼ ਸੀ ਕਿ ਕਈ ਛੱਤਾਂ ਅਤੇ ਟੀਨ ਉੱਡ ਕੇ ਦੂਰ ਜਾ ਡਿੱਗੇ। ਸੜਕਾਂ ‘ਤੇ ਆਵਾਜਾਈ ਠੱਪ ਹੋ ਗਈ ਅਤੇ ਲੋਕ ਘਰਾਂ ‘ਚ ਕੈਦ ਹੋ ਕੇ ਰਹਿ ਗਏ। ਬਜ਼ੁਰਗਾਂ ਅਤੇ ਬੱਚਿਆਂ ਨੂੰ ਖ਼ਾਸ ਤਕਲੀਫ਼ ਦਾ ਸਾਹਮਣਾ ਕਰਨਾ ਪਿਆ।


ਹਸਪਤਾਲ, ਪਾਣੀ ਸਪਲਾਈ ਅਤੇ ਹੋਰ ਲੋੜੀਂਦੀਆਂ ਸੇਵਾਵਾਂ ‘ਤੇ ਵੀ ਹਨੇਰੀ ਦੇ ਗੰਭੀਰ ਅਸਰ ਪਏ ਹਨ। ਇਲਾਕੇ ਦੇ ਨਿਗਮ ਅਤੇ ਬਿਜਲੀ ਵਿਭਾਗ ਵੱਲੋਂ ਬਿਜਲੀ ਬਹਾਲੀ ਅਤੇ ਸਫ਼ਾਈ ਦੇ ਕੰਮ ਜਾਰੀ ਹਨ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਗਈ ਹੈ ਅਤੇ ਬਚਾਅ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ ਪਰ ਵੱਡੇ ਪੱਧਰ ‘ਤੇ ਨੁਕਸਾਨ ਹੋਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ।

Read Latest News and Breaking News at Daily Post TV, Browse for more News

Ad
Ad