Banner

ਭੂਪੇਸ਼ ਬਘੇਲ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਦਾ ਸ਼ਕਤੀ ਪ੍ਰਦਰਸ਼ਨ, ਇਕਜੁੱਟਤਾ ਵਾਲੀਆਂ ਤਸਵੀਰਾਂ ਕੀਤੀਆਂ ਸਾਂਝੀਆਂ

Punjab Congress; ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਜਿੱਥੇ ਸੂਬੇ ‘ਚ ਪਾਰਟੀ ਦੇ ਕਲੇਸ਼ ਨੂੰ ਸੁਲਝਾਉਣ ਲਈ ਚੰਡੀਗੜ੍ਹ ਦਾ ਦੌਰਾ ਕਰ ਰਹੇ ਹਨ। ਉੱਥੇ ਹੀ, ਇਸ ਦੌਰੇ ਤੋਂ ਠੀਕ ਪਹਿਲਾਂ ਚਰਨਜੀਤ ਸਿੰਘ ਚੰਨੀ ਧੜੇ ਨੇ ਦੋ ਫੋਟੋਆਂ ਸਾਂਝੀਆਂ ਕੀਤੀਆਂ ਹਨ। ਚੰਨੀ ਧੜੇ ਨੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇੱਕ ‘ਚ ਬਰਿੰਦਰਮੀਤ ਸਿੰਘ ਪਾਹੜਾ, ਤ੍ਰਿਪਤ ਰਜਿੰਦਰ […]
Jaspreet Singh
By : Updated On: 06 Jul 2026 14:14:PM
ਭੂਪੇਸ਼ ਬਘੇਲ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਦਾ ਸ਼ਕਤੀ ਪ੍ਰਦਰਸ਼ਨ, ਇਕਜੁੱਟਤਾ ਵਾਲੀਆਂ ਤਸਵੀਰਾਂ ਕੀਤੀਆਂ ਸਾਂਝੀਆਂ

Punjab Congress; ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਜਿੱਥੇ ਸੂਬੇ ‘ਚ ਪਾਰਟੀ ਦੇ ਕਲੇਸ਼ ਨੂੰ ਸੁਲਝਾਉਣ ਲਈ ਚੰਡੀਗੜ੍ਹ ਦਾ ਦੌਰਾ ਕਰ ਰਹੇ ਹਨ। ਉੱਥੇ ਹੀ, ਇਸ ਦੌਰੇ ਤੋਂ ਠੀਕ ਪਹਿਲਾਂ ਚਰਨਜੀਤ ਸਿੰਘ ਚੰਨੀ ਧੜੇ ਨੇ ਦੋ ਫੋਟੋਆਂ ਸਾਂਝੀਆਂ ਕੀਤੀਆਂ ਹਨ। ਚੰਨੀ ਧੜੇ ਨੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇੱਕ ‘ਚ ਬਰਿੰਦਰਮੀਤ ਸਿੰਘ ਪਾਹੜਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਭਾਰਤ ਭੂਸ਼ਣ ਆਸ਼ੂ, ਕਿੱਕੀ ਢਿੱਲੋਂ, ਸੁਖਜਿੰਦਰ ਸਿੰਘ ਰੰਧਾਵਾ ਤੇ ਚਰਨਜੀਤ ਸਿੰਘ ਚੰਨੀ ਨੇ ਇੱਕ ਦੂਜੇ ‘ਤੇ ਮੋਢਿਆਂ ‘ਤੇ ਹੱਥ ਰੱਖ ਕੇ ਤਸਵੀਰ ਖਿਚਵਾਈ ਹੈ। ਇੱਕ ਹੋਰ ਤਸਵੀਰ ‘ਚ ਚੰਨੀ ਦੇ ਨਾਲ ਕਰੀਬ 20 ਕਾਂਗਰਸੀ ਆਗੂ ਨਜ਼ਰ ਆ ਰਹੇ ਹਨ, ਇਸ ‘ਚ ਪੰਜਾਬ ਕਾਂਗਰਸ ਦੇ ਕਈ ਮੌਜੂਦਾ ਵਿਧਾਇਕ ਵੀ ਸ਼ਾਮਲ ਹਨ।

ਚੰਨੀ ਦੀਆਂ ਇਹ ਤਸਵੀਰਾਂ ਪੰਜਾਬ ਕਾਂਗਰਸ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ‘ਤੇ ਵੀ ਸਾਂਝੀਆਂ ਕੀਤੀਆਂ ਹਨ। ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਵੀ ਇਹ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਰੀ-ਪੋਸਟ ਕੀਤੀ ਹੈ। ਸੁਖਜਿੰਦਰ ਸਿੰਘ ਰੰਧਾਵੇ ਨੇ ਵੱਖਰੇ ਤੌਰ ‘ਤੇ ਇਹ ਤਸਵੀਰ ਸਾਂਝੀ ਕੀਤੀ ਹੈ। ਸਾਰੀਆਂ ਹੀ ਪੋਸਟਾਂ ‘ਚ Unity is Strength ਦਾ ਨਾਅਰਾ ਲਿਖਿਆ ਹੋਇਆ ਹੈ। ਹਾਲਾਂਕਿ, ਚਰਨਜੀਤ ਸਿੰਘ ਚੰਨੀ ਜੋ ਪਹਿਲਾਂ ਹੀ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖਿਲਾਫ਼ ਮੋਰਚਾ ਖੋਲ੍ਹ ਚੁੱਕੇ ਹਨ, ਉਨ੍ਹਾਂ ਦੀਆਂ ਇਹ ਤਸਵੀਰਾਂ ਵੱਖਰਾ ਸੰਦੇਸ਼ ਦੇ ਰਹੀਆਂ ਹਨ। ਇਸ ਤੋਂ ਪਹਿਲਾਂ ਚੰਨੀ ਨੇ ਆਪਣੇ ਮੋਰਿੰਡਾ ਰਿਹਾਇਸ਼ ‘ਤੇ ਵੀ ਮੀਟਿੰਗ ਸੱਦੀ ਸੀ।

ਕੀ ਹੈ ਪੂਰਾ ਕਲੇਸ਼?

ਪੰਜਾਬ ਵਿਧਾਨ ਸਭਾ 2027 ਦੇ ਮੱਦੇਨਜ਼ਰ ਕਾਂਗਰਸ ਹਾਈਕਮਾਂਡ ਵੱਲੋਂ ਹਾਲ ਹੀ ‘ਚ ਸੂਬੇ ‘ਚ ਕੁਝ ਨਿਯੁਕਤੀਆਂ ਕੀਤੀਆਂ ਗਈਆਂ। ਕਾਂਗਰਸ ਹਾਈਕਮਾਂਡ ਵੱਲੋਂ ਇੱਕ ਸੂਚੀ ਜਾਰੀ ਕੀਤੀ ਗਈ, ਜਿਸ ‘ਚ ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਚੋਣ ਪ੍ਰਚਾਰ ਕਮੇਟੀ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ। ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਨੂੰ ਕੋਰ ਕਮੇਟੀ ਦਾ ਚੇਅਰਮੈਨ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ ਚੋਣ ਪ੍ਰਬੰਧਨ ਕਮੇਟੀ ਦਾ ਚੇਅਰਮੈਨ ਤੇ ਸੰਸਦ ਮੈਂਬਰ ਅਮਰ ਸਿੰਘ ਨੂੰ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ।

ਹਾਈਕਮਾਂਡ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਅਹੁਦੇ ਤੇ ਬਰਕਰਾਰ ਰੱਖਿਆ, ਜਿਸ ਤੋਂ ਨਾਰਾਜ਼ ਚਰਨਜੀਤ ਸਿੰਘ ਚੰਨੀ ਨੇ ਆਪਣੇ ਘਰ ਚ ਮੀਟਿੰਗ ਸੱਦੀ। ਇਸ ਚ ਰਾਣਾ ਗੁਰਜੀਤ, ਤ੍ਰਿਪਤ ਰਜਿੰਦਰ ਬਾਜਵਾ, ਕਾਲਾ ਢਿੱਲੋਂ ਸਮੇਤ 50 ਤੋਂ ਵੱਧ ਕਾਂਗਰਸੀ ਆਗੂ ਪਹੁੰਚੇ। ਇਸ ਦੌਰਾਨ ਮੀਡੀਆ ਅੱਗੇ ਕਈ ਆਗੂਆਂ ਨੇ ਸੰਦੇਸ਼ ਦਿੱਤਾ ਕਿ ਉਹ ਪਾਰਟੀ ਹਾਈਕਮਾਂਡ ਨੂੰ ਆਪਣੇ ਫੈਸਲੇ ਤੇ ਪੁਨਰ ਵਿਚਾਰ ਕਰਨ ਲਈ ਕਹਿਣਗੇ। ਕਈ ਆਗੂਆਂ ਨੇ ਇਸ ਦੌਰਾਨ ਵੜਿੰਗ ਦੇ ਖਿਲਾਫ਼ ਵੀ ਬਿਆਨ ਦਿੱਤੇ। ਹਾਲਾਂਕਿ, ਇਸ ਦੀ ਸਫ਼ਾਈ ਰਾਜਾ ਵੜਿੰਗ ਨੇ ਕਿਹਾ ਸੀ ਕਿ ਉਹ ਆਗੂ ਪਾਰਟੀ ਚ ਨਹੀਂ ਹਨ।

ਬਘੇਲ ਦਾ ਚੰਡੀਗੜ੍ਹ ਦੌਰਾ

ਪੰਜਾਬ ਕਾਂਗਰਸ ‘ਚ ਅੰਦਰੂਨੀ ਕਲੇਸ਼ ਵਿਚਕਾਰ ਪਾਰਟੀ ਹਾਈਕਮਾਂਡ ਦੀਆਂ ਚਿੰਤਾਵਾਂ ਵੱਧ ਗਈਆਂ ਹਨ। ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਸਾਂਸਦ ਚਰਨਜੀਤ ਸਿੰਘ ਚੰਨੀ ਨੇ ਜਿੱਥੇ ਬੀਤੇ ਦਿਨੀਂ ਆਪਣੇ ਘਰ ਮੀਟਿੰਗ ਸੱਦੀ ਸੀ। ਉੱਥੇ ਹੀ, ਦੂਜੇ ਪਾਸੇ ਪੰਜਾਬ ਕਾਂਗਰਸ ਪ੍ਰਧਾਨ ਤੇ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਈ ਪਾਰਟੀ ਆਗੂਆਂ ਨਾਲ ਘਰ-ਘਰ ਜਾ ਕੇ ਮੁਲਾਕਾਤ ਕੀਤੀ। ਪੰਜਾਬ ਕਾਂਗਰਸ ਦੀ ਗਤੀਵਿਧੀਆਂ ਤੋਂ ਪਰੇਸ਼ਾਨ ਹਾਈਕਮਾਂਡ ਨੇ ਸੂਬਾ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਨੂੰ ਨਿਰਦੇਸ਼ ਦਿੱਤੇ ਹਨ।

ਭੂਪੇਸ਼ ਬਘੇਲ ਅੱਜ, ਸੋਮਵਾਰ ਨੂੰ ਚੰਡੀਗੜ੍ਹ ਪਹੁੰਚ ਰਹੇ ਹਨ। ਉਹ ਇੱਥੇ ਪਾਰਟੀ ਆਗੂਆਂ ਨਾਲ ਕਈ ਵੱਖ-ਵੱਖ ਮੀਟਿੰਗਾਂ ਕਰਨਗੇ। ਉਨ੍ਹਾਂ ਦਾ ਚੰਡੀਗੜ੍ਹ ਚ ਦੋ ਦਿਨ ਤੱਕ ਰੁਕੇ ਰਹਿਣ ਦਾ ਪ੍ਰੋਗਰਾਮ ਹੈ। ਕਿਹਾ ਜਾ ਰਿਹਾ ਹੈ ਕਿ ਉਹ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਪੱਖ ਜਾਣਨਗੇ। ਇਸ ਤੋਂ ਬਾਅਦ ਸਾਰੇ ਆਗੂਆਂ ਦੀ ਇੱਕ ਇਕੱਠੀ ਮੀਟਿੰਗ ਬੁਲਾਈ ਜਾ ਸਕਦੀ ਹੈ ਤੇ ਇੱਕਜੁਟਤਾ ਸੰਦੇਸ਼ ਦਿੱਤਾ ਜਾ ਸਕਦਾ ਹੈ।

ਰਾਜਾ ਵੜਿੰਗ ਨੇ ਸੁਰ ਨਰਮ

ਦੂਜੇ ਪਾਸੇ, ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸੁਰ ਨਰਮ ਹੁੰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਬੀਤੇ ਦਿਨੀਂ ਕਿਹਾ ਸੀ ਕਿ ਜੇਕਰ ਕੋਈ ਮੇਰੇ ਘਰ ਕੋਈ ਬੈਠਕ ਹੁੰਦੀ ਹੈ, ਚਰਨਜੀਤ ਚੰਨੀ ਦੇ ਘਰ ਬੈਠਕ ਹੁੰਦੀ, ਸੁਖਜਿੰਦਰ ਰੰਧਾਵਾ ਜਾਂ ਕਿਸੇ ਹੋਰ ਦੇ ਘਰ ਬੈਠਕ ਹੁੰਦੀ ਹੈ ਤਾਂ ਇਸ ਦਾ ਮਤਲਬ ਧੜੇਬੰਦੀ ਨਹੀਂ ਹੈ। ਹਰ ਕਿਸੇ ਦੇ ਕੋਈ ਨਾ ਕੋਈ ਗਿਲੇ-ਸ਼ਿਕਵੇ ਹੋ ਸਕਦੇ ਹਨ ਤੇ ਉਹ ਬੈਠ ਕੇ ਚਰਚਾ ਕਰਦੇ ਹਨ।

ਉਨ੍ਹਾਂ ਕਿਹਾ ਕਿ ਜੇਕਰ ਕੋਈ ਚਰਨਜੀਤ ਚੰਨੀ ਦੇ ਘਰ ਇਕੱਠੇ ਹੁੰਦੇ ਹਨ ਤਾਂ ਇਹ ਕੋਈ ਚਿੰਤਾ ਦਾ ਵਿਸ਼ਾ ਨਹੀਂ ਹੈ। ਇਸ ਦਾ ਮਤਲਬ ਕੋਈ ਲੜਾਈ ਜਾਂ ਗੁੱਟਬੰਦੀ ਨਹੀਂ ਹੈ। ਉਨ੍ਹਾਂ ਨੇ ਕਿਹਾ ਜੇਕਰ ਕੋਈ ਮੇਰੇ ਖਿਲਾਫ਼ ਬੋਲਿਆ ਹੈ ਤਾਂ ਉਹ ਪਾਰਟੀ ‘ਚ ਵੀ ਨਹੀਂ ਹੈ।

ਰਾਜਾ ਵੜਿੰਗ ਨੇ ਕਿਹਾ ਕਿ ਆਉਣੇ ਵਾਲੇ ਦਿਨਾਂ ‘ਚ ਅਸੀਂ ਸਾਰੇ ਆਗੂ ਤੁਹਾਨੂੰ ਇੱਕ ਮੰਚ ਤੇ, ਇੱਕ ਗੱਡੀ ‘ਚ ਦਿਖਾਂਗੇ ਤੇ ਪੰਜਾਬ ਦੀ ਲੜਾਈ ਲੜਾਂਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਦਿੱਲੀ ਇਕੱਠੇ ਜਾਂਦੇ ਦਿਖਾਂਗੇ ਤੇ ਪੰਜਾਬ ਦੇ ਹਰ ਸ਼ਹਿਰ ਤੇ ਪਿੰਡ ‘ਚ ਇਕੱਠੇ ਜਾਂਦੇ ਦਿਖਾਂਗੇ।

Read Latest News and Breaking News at Daily Post TV, Browse for more News

Ad
Ad