Journalism Of Hope
BREAKING NEWS
ਰੰਧਾਵਾ ਖ਼ੁਦਕੁਸ਼ੀ ਮਾਮਲਾ: ਸੁਪਰੀਮ ਕੋਰਟ ਵੱਲੋਂ ਲਾਲਜੀਤ ਭੁੱਲਰ ਦੇ ਪਿਤਾ ਨੂੰ ਵੱਡੀ ਰਾਹਤ......KBC ਦੇ ਸਵਾਲ ’ਤੇ ਪੰਜਾਬ ’ਚ ਇਤਰਾਜ਼, ਅਮਿਤਾਭ ਬੱਚਨ ਅਤੇ ਸੋਨੀ ਟੀਵੀ ਨੂੰ ਕਾਨੂੰਨੀ ਨੋਟਿਸ.....ਮਹਿਲਾ ਕਰਮਚਾਰੀ ਨੇ ਕੈਬਿਨ ਵਿੱਚ XEN ਦੀ ਕੀਤੀ ਛਿੱਤਰ-ਪਰੇਡ.....ਜਥੇਦਾਰ ਗੜਗੱਜ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ.......ਵੈਲਿੰਗਟਨ ਟੈਸਟ ’ਚ ਭਾਰਤ ਦੀ ਪਕੜ ਮਜ਼ਬੂਤ, ਨਿਊਜ਼ੀਲੈਂਡ ਨੇ 119 ਦੌੜਾਂ ‘ਤੇ ਗੁਆਈਆਂ 2 ਵਿਕਟਾਂ........ਵੈਲਿੰਗਟਨ ਟੈਸਟ ’ਚ ਭਾਰਤ ਦੀ ਪਕੜ ਮਜ਼ਬੂਤ, ਨਿਊਜ਼ੀਲੈਂਡ ਨੇ 119 ਦੌੜਾਂ ‘ਤੇ ਗੁਆਈਆਂ 2 ਵਿਕਟਾਂ..........ਰਾਜਸਥਾਨ ’ਚ ਭਿਆਨਕ ਸੜਕ ਹਾਦਸਾ, ਇੱਕੋ ਪਰਿਵਾਰ ਦੇ 9 ਜੀਆਂ ਦੀ ਮੌਤ........ਕ੍ਰਿਕਟਰ ਯੁਜਵੇਂਦਰ ਚਾਹਲ ਭਾਜਪਾ ’ਚ ਸ਼ਾਮਲ

ਬਚਪਨ ਦਾ ਦੋਸਤ ਹੀ ਨਿਕਲਿਆ ਕਾਤਲ, ਮੈਡੀਕਲ ਸਟੂਡੈਂਟ ਮਰਡਰ ਮਾਮਲੇ ‘ਚ ਖੁਲਾਸਾ; ਮੁਲਜ਼ਮ ਨੇ ਪੈਸੇ ਕੀਤੇ ਸੀ ਟ੍ਰਾਂਸਫਰ

Punjab News: ਬੀਤੀ ਦਿਨ, ਸੋਮਵਾਰ ਪਟਿਆਲਾ ਦੇ ਮੈਡੀਕਲ ਕਾਲਜ ਦੇ ਵਿਦਿਆਰਥੀ ਕਮਲ ਮਿੱਤਲ ਦੇ ਕਤਲ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਜਾਂਚ ‘ਚ ਸਾਹਮਣੇ ਆਇਆ ਕਿ ਕਮਲ ਦਾ ਕਤਲ ਉਸ ਦੇ ਬਚਪਨ ਦੇ ਦੋਸਤ ਮੋਹਿਤ ਵੱਲੋਂ ਹੀ ਕੀਤਾ ਗਿਆ ਹੋ ਸਕਦਾ ਹੈ। ਪੁਲਿਸ ਨੇ ਮੋਹਿਤ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਦੱਸ ਦੇਈਏ ਕਿ, […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਬਚਪਨ ਦਾ ਦੋਸਤ ਹੀ ਨਿਕਲਿਆ ਕਾਤਲ, ਮੈਡੀਕਲ ਸਟੂਡੈਂਟ ਮਰਡਰ ਮਾਮਲੇ ‘ਚ ਖੁਲਾਸਾ; ਮੁਲਜ਼ਮ ਨੇ ਪੈਸੇ ਕੀਤੇ ਸੀ ਟ੍ਰਾਂਸਫਰ

Punjab News: ਬੀਤੀ ਦਿਨ, ਸੋਮਵਾਰ ਪਟਿਆਲਾ ਦੇ ਮੈਡੀਕਲ ਕਾਲਜ ਦੇ ਵਿਦਿਆਰਥੀ ਕਮਲ ਮਿੱਤਲ ਦੇ ਕਤਲ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਜਾਂਚ ‘ਚ ਸਾਹਮਣੇ ਆਇਆ ਕਿ ਕਮਲ ਦਾ ਕਤਲ ਉਸ ਦੇ ਬਚਪਨ ਦੇ ਦੋਸਤ ਮੋਹਿਤ ਵੱਲੋਂ ਹੀ ਕੀਤਾ ਗਿਆ ਹੋ ਸਕਦਾ ਹੈ। ਪੁਲਿਸ ਨੇ ਮੋਹਿਤ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਦੱਸ ਦੇਈਏ ਕਿ, ਕਮਲ ਮਿੱਤਲ ਦੀ ਖ਼ੂਨ ਨਾਲ ਲੱਥ-ਪੱਥ ਲਾਸ਼ ਨਿਊ ਬਾਗ ਇਲਾਕੇ ਦੇ ਪੀਜੀ ‘ਚੋਂ ਮਿਲੀ ਸੀ। ਮ੍ਰਿਤਕ ਬਰੇਟਾ ਜ਼ਿਲ੍ਹਾ ਮਾਨਸਾ ਦਾ ਵਸਨੀਕ ਸੀ।

ਪੋਸਟਮਾਰਟਮ ਰਿਪੋਰਟ ‘ਚ ਮੁਤਾਬਕ ਕਮਲ ਮਿੱਤਲ ਦਾ ਕਤਲ ਸਵੇਰੇ 6:15 ਤੋਂ 7:15 ਵਿਚਕਾਰ ਹੋਇਆ। ਉਸ ਦੇ ਸਰੀਰ ‘ਤੇ ਕਿਸੀ ਤੀਖੀ ਚੀਜ਼ ਨਾਲ ਕਈ ਵਾਰ ਕੀਤੇ ਗਏ ਸਨ। ਜ਼ਿਆਦਾ ਖ਼ੂਨ ਵਹਿ ਜਾਣ ਕਾਰਨ ਉਸ ਦੀ ਮੌਤ ਹੋ ਗਈ। ਕਤਲ ਤੋਂ ਬਾਅਦ ਮੋਹਿਤ ਪੀਜੀ ਤੋਂ ਫ਼ਰਾਰ ਹੋ ਗਿਆ, ਉਹ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋ ਗਿਆ। ਜਾਂਚ ‘ਚ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਮੋਹਿਤ ਨੇ ਕਮਲ ਮਿੱਤਲ ਦੇ ਮੋਬਾਇਲ ਤੋਂ ਕਰੀਬ 25 ਹਜ਼ਾਰ ਰੁਪਏ ਟ੍ਰਾਂਸਫਰ ਕੀਤੇ। ਪੁਲਿਸ ਹੁਣ ਇਸ ਮਾਮਲੇ ‘ਚ ਜਾਂਚ ਕਰ ਰਹੀ ਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਦੱਸਿਆ ਗਿਆ ਕਿ ਜਦੋਂ ਕਮਲ ਦੇ ਦੋਸਤਾਂ ਤੇ ਹੋਰ ਪਰਿਚੀਤ ਲੋਕਾਂ ਦਾ ਉਸ ਨਾਲ ਸੰਪਰਕ ਨਹੀਂ ਹੋ ਪਾਇਆ, ਤਾਂ ਉਹ ਉਸ ਦੇ ਕਮਰੇ ਤੱਕ ਪਹੁੰਚੇ। ਉੱਥੇ, ਕਮਲ ਦੀ ਲਾਸ਼ ਖ਼ੂਨ ਨਾਲ ਲੱਥ-ਪੱਥ ਪਈ ਸੀ। ਕਮਲ ਮਿੱਤਲ ਦੇ ਕਤਲ ਦੇ ਬਾਰੇ ਸੋਮਵਾਰ ਨੂੰ ਪਤਾ ਚਲਿਆ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ। ਫੌਰੈਂਸਿਕ ਟੀਮ ਨੇ ਵੀ ਮੌਕੇ ਤੋਂ ਸਬੂਤ ਇਕੱਠੇ ਕੀਤੇ।ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਨੂੰ ਜਾਣਕਾਰੀ ਦਿੱਤੀ।

ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਆਪਣੇ ਪੁੱਤਰ ਨਾਲ ਰਾਤ 10 ਵਜੇ ਦੇ ਕਰੀਬ ਗੱਲ ਹੋਈ ਸੀ। ਪੁੱਤਰ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਨੇ ਰੋਟੀ ਖਾ ਲਈ ਹੈ। ਉਸ ਤੋਂ ਬਾਅਦ ਉਨ੍ਹਾਂ ਦੀ ਪੁੱਤਰ ਨਾਲ ਕੋਈ ਗੱਲ ਨਹੀਂ ਹੋਈ। ਉਨ੍ਹਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਪੁੱਤਰ ਦੇ ਕਾਤਲ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ।

Read Latest News and Breaking News at Daily Post TV, Browse for more News

Ad
Ad

Punjab District News