Journalism Of Hope
BREAKING NEWS
ਹਮਲੇ ਤੋਂ ਬਾਅਦ ਮੁੜ ਐਕਟਿਵ ਹੋਏ ਸੁਖਬੀਰ ਬਾਦਲ, ਈਸੜੂ ਤੇ ਗੁਰੂ ਹਰਸਹਾਇ ਰੈਲੀਆਂ ‘ਚ ਹੋਣਗੇ ਸ਼ਾਮਲ.......ਜਾਣੋ ਕੌਣ ਹੈ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ, ਦੋ ਸਾਲਾਂ ਤੋਂ ਨਾਂਦੇੜ ਗੁਰਦੁਆਰਾ ਸਾਹਿਬ ‘ਚ ਨਿਭਾ ਰਿਹਾ ਸੀ ਸੇਵਾ..........ਅੰਬਾਲਾ ਵਿੱਚ ਪੁਲਿਸ ਤੇ ਸਿੱਖ ਸੰਗਤ ਵਿਚਾਲੇ ਟਕਰਾਅ, ਹਾਲਾਤ ਤਣਾਅਪੂਰਨ.........ਪੰਜਾਬ ਦੇ ਕੱਚੇ ਮੁਲਾਜ਼ਮਾਂ ਲਈ ਵੱਡੀ ਖ਼ਬਰ: ਹਾਈਕੋਰਟ ਵਿੱਚ ਸੁਣਵਾਈ ਅੱਜ.......ਬਟਾਲਾ ‘ਚ ਖੌਫਨਾਕ ਕਤਲ, ਲਾਪਤਾ ਨੌਜਵਾਨ ਦੀ ਹੱਥ-ਪੈਰ ਕੱਟ ਕੇ ਕੀਤੀ ਗਈ ਹੱਤਿਆ, 6 ਲੋਕਾਂ ‘ਤੇ FIR..........PSIEC ਪਲਾਟ ਘੋਟਾਲੇ ‘ਚ ED ਦਾ ਵੱਡਾ ਐਕਸ਼ਨ,ਪੰਜਾਬ-ਚੰਡੀਗੜ੍ਹ ‘ਚ 11 ਥਾਵਾਂ ‘ਤੇ ਛਾਪੇ, 4.01 ਕਰੋੜ ਦੀ ਰਕਮ ਫਰੀਜ਼.....

ਅੰਬਾਲਾ ਵਿੱਚ ਪੁਲਿਸ ਤੇ ਸਿੱਖ ਸੰਗਤ ਵਿਚਾਲੇ ਟਕਰਾਅ, ਹਾਲਾਤ ਤਣਾਅਪੂਰਨ

Clash between police and Sikh community in Ambala: ਅੰਬਾਲਾ: ਅੰਬਾਲਾ ਵਿੱਚ ਪੁਲਿਸ ਅਤੇ ਸਿੱਖ ਸੰਗਤ ਵਿਚਾਲੇ ਹੋਏ ਟਕਰਾਅ ਤੋਂ ਬਾਅਦ ਹਾਲਾਤ ਤਣਾਅਪੂਰਨ ਬਣ ਗਏ। ਵੀਰਵਾਰ ਨੂੰ ਗੁੱਸੇ ਵਿੱਚ ਆਈ ਭੀੜ ਨੇ GT Road (NH-44) ਜਾਮ ਕਰ ਦਿੱਤਾ। ਪੁਲਿਸ ਵੱਲੋਂ ਭੀੜ ਨੂੰ ਰੋਕਣ ਲਈ ਕੀਤੀ ਬੈਰੀਕੇਡਿੰਗ ਪ੍ਰਦਰਸ਼ਨਕਾਰੀਆਂ ਨੇ ਤੋੜ ਦਿੱਤੀ ਅਤੇ ਉਹ ਹਾਈਵੇ ‘ਤੇ ਪਹੁੰਚ ਗਏ। […]
Ranjit Singh
By : Updated On: 14 Aug 2026 07:52:AM
ਅੰਬਾਲਾ ਵਿੱਚ ਪੁਲਿਸ ਤੇ ਸਿੱਖ ਸੰਗਤ ਵਿਚਾਲੇ ਟਕਰਾਅ, ਹਾਲਾਤ ਤਣਾਅਪੂਰਨ

Clash between police and Sikh community in Ambala: ਅੰਬਾਲਾ: ਅੰਬਾਲਾ ਵਿੱਚ ਪੁਲਿਸ ਅਤੇ ਸਿੱਖ ਸੰਗਤ ਵਿਚਾਲੇ ਹੋਏ ਟਕਰਾਅ ਤੋਂ ਬਾਅਦ ਹਾਲਾਤ ਤਣਾਅਪੂਰਨ ਬਣ ਗਏ। ਵੀਰਵਾਰ ਨੂੰ ਗੁੱਸੇ ਵਿੱਚ ਆਈ ਭੀੜ ਨੇ GT Road (NH-44) ਜਾਮ ਕਰ ਦਿੱਤਾ। ਪੁਲਿਸ ਵੱਲੋਂ ਭੀੜ ਨੂੰ ਰੋਕਣ ਲਈ ਕੀਤੀ ਬੈਰੀਕੇਡਿੰਗ ਪ੍ਰਦਰਸ਼ਨਕਾਰੀਆਂ ਨੇ ਤੋੜ ਦਿੱਤੀ ਅਤੇ ਉਹ ਹਾਈਵੇ ‘ਤੇ ਪਹੁੰਚ ਗਏ।

ਇਸ਼ਤਿਹਾਰ

ਭੀੜ ਨੂੰ ਖਦੇੜਨ ਲਈ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਲਾਠੀਚਾਰਜ ਕਰ ਦਿੱਤਾ, ਜਿਸ ਕਾਰਨ ਮੌਕੇ ‘ਤੇ ਭਗਦੜ ਮਚ ਗਈ। ਇਸ ਦੌਰਾਨ ਕਈ ਵਾਹਨ ਆਪਸ ਵਿੱਚ ਟਕਰਾਉਣ ਕਾਰਨ ਨੁਕਸਾਨੇ ਗਏ। ਬਾਅਦ ਵਿੱਚ ਭੀੜ ਨੇ ਜੱਗੀ ਸਿਟੀ ਸੈਂਟਰ ਨੇੜੇ ਹਾਈਵੇ ਜਾਮ ਕਰ ਦਿੱਤਾ, ਜਿਸ ਕਾਰਨ ਕਈ ਮੁੱਖ ਸੜਕਾਂ ‘ਤੇ ਆਵਾਜਾਈ ਪ੍ਰਭਾਵਿਤ ਹੋਈ।

ਹੰਗਾਮੇ ਦੇ ਮੱਦੇਨਜ਼ਰ NCC ਸਕੂਲ ਪ੍ਰਬੰਧਨ ਨੇ ਬੱਚਿਆਂ ਦੀ ਛੁੱਟੀ ਰੋਕ ਦਿੱਤੀ। ਫਿਲਹਾਲ ਪੰਜੋਖਰਾ ਸਾਹਿਬ ਤੋਂ NH-44 ਤੱਕ ਤਣਾਅਪੂਰਨ ਸਥਿਤੀ ਬਣੀ ਹੋਈ ਹੈ।

ਪ੍ਰਦਰਸ਼ਨ ਤੋਂ ਬਾਅਦ ਗੁਰਸਿਮਰਨ ਸਿੰਘ ਮੰਡ ਅਤੇ ਉਨ੍ਹਾਂ ਦੇ ਪੁੱਤਰ ਖ਼ਿਲਾਫ਼ FIR ਦਰਜ ਕੀਤੀ ਗਈ ਹੈ, ਜਿਸ ਵਿੱਚ ਧਾਰਾ 307 ਵੀ ਸ਼ਾਮਲ ਕੀਤੀ ਗਈ ਹੈ। ਹਾਲਾਂਕਿ, ਦੋਵਾਂ ਧਿਰਾਂ ਵਿਚਾਲੇ ਅਜੇ ਸਹਿਮਤੀ ਨਹੀਂ ਬਣੀ ਹੈ ਅਤੇ ਸਿੱਖ ਸੰਗਤ ਨੌਜਵਾਨਾਂ ਦੀ ਰਿਹਾਈ ਦੀ ਮੰਗ ‘ਤੇ ਅੜੀ ਹੋਈ ਹੈ, ਜਿਨ੍ਹਾਂ ਨੂੰ ਗੁਰਸਿਮਰਨ ਸਿੰਘ ਮੰਡ ‘ਤੇ ਹਮਲੇ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਹੋਇਆ ਹੈ।

Read Latest News and Breaking News at Daily Post TV, Browse for more News

Ad
Ad

Punjab District News