Journalism Of Hope
BREAKING NEWS
ਪਰਵਿੰਦਰ ਝੋਟਾ ਕਤਲ ਮਾਮਲੇ ’ਚ ਤਣਾਅ ਬਰਕਰਾਰ, ਪਰਿਵਾਰ ਵੱਲੋਂ ਅੱਜ ਵੀ ਧਰਨਾ ਜਾਰੀ, ਲਾਸ਼ ਲੈਣ ਤੋਂ ਕੀਤਾ ਇਨਕਾਰ.....5 ਕਰੋੜ ਰੁਪਏ ਦੇ ਮਾਮਲੇ ’ਚ ਈਡੀ ਨੇ ਅਮਰਦੀਪ ਗਰੇਵਾਲ ਨੂੰ ਮੁੜ ਪੁੱਛਗਿੱਛ ਲਈ ਸੱਦਿਆ......ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਨੂੰ ਲੈ ਕੇ ਵਿਵਾਦ, ਪ੍ਰਸ਼ਾਸਨ ਕੋਲ ਪਹੁੰਚੀ ਸ਼ਿਕਾਇਤ.......ਪੰਜਾਬ ਵਿੱਚ ਮੌਸਮ ਨੇ ਕਰਵਟ ਲੈਣੀ ਕੀਤੀ ਸ਼ੁਰੂ, ਰਾਤਾਂ ਹੋਣ ਲੱਗੀਆਂ ਠੰਢੀਆਂ........ਕੋਲਕਾਤਾ ‘ਚ ਦੁਰਗਾ ਪੂਜਾ ਪੰਡਾਲ ਵਿੱਚ ਭਗਦੜ, 19 ਲੋਕਾਂ ਦੀ ਮੌਤ; 25 ਜ਼ਖ਼ਮੀ.....ਗਵਾਲੀਅਰ ’ਚ ਤੇਜ਼ ਰਫ਼ਤਾਰ ਟਰੱਕ ਨੇ ਸ਼ਰਧਾਲੂਆਂ ਨੂੰ ਕੁਚਲਿਆ, 13 ਦੀ ਮੌਤ......ਮੀਂਹ ਕਾਰਨ ਭਾਰਤ-ਵੈਸਟਇੰਡੀਜ਼ ਪੰਜਵਾਂ ਟੀ-20 ਰੱਦ, ਸੀਰੀਜ਼ 2-2 ਨਾਲ ਬਰਾਬਰ.....ਫਰਾਂਸ ਵਿੱਚ ਮਹਿੰਗਾਈ ਖ਼ਿਲਾਫ਼ ਮੁੜ ਭੜਕਿਆ ‘ਯੈਲੋ ਵੈਸਟ’ ਅੰਦੋਲਨ, ਕਈ ਸ਼ਹਿਰਾਂ ਵਿੱਚ ਹਿੰਸਾ ਤੇ ਅੱਗਜ਼ਨੀ.....3 ਸਾਲ ਦੀ ਧੀ ਨੂੰ ਬਚਾਉਣ ਲਈ ਤੇਂਦੂਏ ਨਾਲ ਭਿੜਿਆ ਪਿਤਾ

CM ਭਗਵੰਤ ਮਾਨ ਦਾ ਐਲਾਨ, ਕਬੱਡੀ ਖਿਡਾਰੀ ਤੂਤ ਦੀ ਪਤਨੀ ਨੂੰ ਮਿਲੇਗੀ ਸਰਕਾਰੀ ਨੌਕਰੀ, ਪਿੰਡ ‘ਚ ਬਣੇਗਾ ਆਧੁਨਿਕ ਸਟੇਡੀਅਮ

Punjab CM Bhagwant Mann Visit: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਜੀਤ ਸਿੰਘ ਤੂਤ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਮਹਾਨ ਕਬੱਡੀ ਖਿਡਾਰੀ ਦੀ ਖੇਡ ਪ੍ਰਤਿਭਾ ਅਤੇ ਯਾਦ ਨੂੰ ਸਦਾ ਜ਼ਿੰਦਾ ਰੱਖਣ ਲਈ ਉਨ੍ਹਾਂ ਦੇ ਜੱਦੀ ਪਿੰਡ ਤੂਤ (ਜ਼ਿਲ੍ਹਾ ਫਿਰੋਜ਼ਪੁਰ) ਵਿੱਚ ਇੱਕ ਆਧੁਨਿਕ […]
By : Updated On: 24 Aug 2026 16:25:PM
CM ਭਗਵੰਤ ਮਾਨ ਦਾ ਐਲਾਨ, ਕਬੱਡੀ ਖਿਡਾਰੀ ਤੂਤ ਦੀ ਪਤਨੀ ਨੂੰ ਮਿਲੇਗੀ ਸਰਕਾਰੀ ਨੌਕਰੀ, ਪਿੰਡ ‘ਚ ਬਣੇਗਾ ਆਧੁਨਿਕ ਸਟੇਡੀਅਮ

Punjab CM Bhagwant Mann Visit: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਜੀਤ ਸਿੰਘ ਤੂਤ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਮਹਾਨ ਕਬੱਡੀ ਖਿਡਾਰੀ ਦੀ ਖੇਡ ਪ੍ਰਤਿਭਾ ਅਤੇ ਯਾਦ ਨੂੰ ਸਦਾ ਜ਼ਿੰਦਾ ਰੱਖਣ ਲਈ ਉਨ੍ਹਾਂ ਦੇ ਜੱਦੀ ਪਿੰਡ ਤੂਤ (ਜ਼ਿਲ੍ਹਾ ਫਿਰੋਜ਼ਪੁਰ) ਵਿੱਚ ਇੱਕ ਆਧੁਨਿਕ ਅਤੇ ਸ਼ਾਨਦਾਰ ਖੇਡ ਸਟੇਡੀਅਮ ਬਣਾਇਆ ਜਾਵੇਗਾ।

ਇਸ਼ਤਿਹਾਰ

ਮੁੱਖ ਮੰਤਰੀ ਨੇ ਪਰਿਵਾਰ ਨੂੰ ਆਰਥਿਕ ਸਹਾਰਾ ਦੇਣ ਲਈ ਗੁਰਜੀਤ ਸਿੰਘ ਤੂਤ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦਾ ਵੀ ਐਲਾਨ ਕੀਤਾ।

ਕਿਡਨੀ ਅਤੇ ਲਿਵਰ ਦੀ ਬਿਮਾਰੀ ਨਾਲ ਜੂਝ ਰਹੇ ਸਨ ਗੁਰਜੀਤ ਸਿੰਘ ਤੂਤ

45 ਸਾਲਾ ਰਣਜੀਤ ਸਿੰਘ ਤੂਤ ਦਾ 11 ਅਗਸਤ 2026 ਨੂੰ ਦੇਹਾਂਤ ਹੋ ਗਿਆ ਸੀ। ਉਹ ਲੰਬੇ ਸਮੇਂ ਤੋਂ ਕਿਡਨੀ ਅਤੇ ਲਿਵਰ ਦੀ ਗੰਭੀਰ ਬਿਮਾਰੀ ਨਾਲ ਪੀੜਤ ਸਨ। ਉਨ੍ਹਾਂ ਨੇ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਆਖਰੀ ਸਾਹ ਲਿਆ।

ਕਰੀਬ 6.5 ਫੁੱਟ ਲੰਬੇ ਕੱਦ ਅਤੇ ਮਜ਼ਬੂਤ ਸਰੀਰ ਕਾਰਨ ਗੁਰਜੀਤ ਸਿੰਘ ਤੂਤ ਨੂੰ ਕਬੱਡੀ ਜਗਤ ਵਿੱਚ “ਕਬੱਡੀ ਦਾ ਬੁਰਜ ਖਲੀਫਾ” ਕਿਹਾ ਜਾਂਦਾ ਸੀ। ਉਹ ਇੱਕ ਸ਼ਾਨਦਾਰ ਰੇਡਰ ਅਤੇ ਡਿਫੈਂਡਰ ਵਜੋਂ ਜਾਣੇ ਜਾਂਦੇ ਸਨ।

ਉਨ੍ਹਾਂ ਨੇ ਸਾਲ 2005 ਵਿੱਚ ਇੰਗਲੈਂਡ ਅਤੇ 2007 ਵਿੱਚ ਟੋਰਾਂਟੋ ਵਿਖੇ ਹੋਏ ਕੈਨੇਡਾ ਕੱਪ ਵਿੱਚ ਸਰਵੋਤਮ ਰੇਡਰ ਦਾ ਖਿਤਾਬ ਜਿੱਤਿਆ ਸੀ।

ਕਬੱਡੀ ਕਰੀਅਰ ਦੌਰਾਨ ਜਿੱਤੇ ਕਈ ਇਨਾਮ

ਆਪਣੇ ਸ਼ਾਨਦਾਰ ਖੇਡ ਕਰੀਅਰ ਦੌਰਾਨ ਗੁਰਜੀਤ ਸਿੰਘ ਤੂਤ ਨੇ 4 ਟਰੈਕਟਰ, 5 ਬੁਲੇਟ ਮੋਟਰਸਾਈਕਲ ਅਤੇ ਕਈ ਚੰਗੀ ਨਸਲ ਦੇ ਘੋੜੇ ਇਨਾਮ ਵਜੋਂ ਜਿੱਤੇ ਸਨ।

ਸਾਲ 2010-11 ਦੌਰਾਨ ਪੈਰ ਵਿੱਚ ਲੱਗੀ ਸੱਟ ਤੋਂ ਬਾਅਦ ਉਹ ਮਾਨਸਿਕ ਤਣਾਅ ਅਤੇ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਗਏ ਸਨ। ਲੰਬੀ ਬਿਮਾਰੀ ਅਤੇ ਨਸ਼ੇ ਕਾਰਨ ਉਨ੍ਹਾਂ ਦੀ ਸਿਹਤ ’ਤੇ ਗੰਭੀਰ ਪ੍ਰਭਾਵ ਪਿਆ।

ਗਾਇਕ ਅਰਜਨ ਢਿੱਲੋਂ ਨੇ ਕੀਤੀ 5.5 ਲੱਖ ਰੁਪਏ ਦੀ ਮਦਦ

ਗਾਇਕ ਅਰਜਨ ਢਿੱਲੋਂ ਨੇ ਵੀ ਗੁਰਜੀਤ ਸਿੰਘ ਤੂਤ ਦੇ ਪਰਿਵਾਰ ਦੀ ਆਰਥਿਕ ਮਦਦ ਕੀਤੀ ਹੈ। ਉਨ੍ਹਾਂ ਨੇ ਖਿਡਾਰੀ ਦੀ ਧੀ ਦੇ ਭਵਿੱਖ ਲਈ ਉਸਦੇ ਨਾਮ ’ਤੇ 5 ਲੱਖ ਰੁਪਏ ਦੀ ਐੱਫਡੀ ਕਰਵਾਈ, ਜਦਕਿ 50 ਹਜ਼ਾਰ ਰੁਪਏ ਨਕਦ ਪਰਿਵਾਰ ਨੂੰ ਦਿੱਤੇ।

ਇਸ ਤੋਂ ਇਲਾਵਾ ਅਰਜਨ ਢਿੱਲੋਂ ਨੇ ਪਰਿਵਾਰ ਦੇ ਨਵੇਂ ਘਰ ਦੇ ਨਿਰਮਾਣ ਵਿੱਚ ਵੀ ਆਰਥਿਕ ਸਹਿਯੋਗ ਦਿੱਤਾ। ਉਨ੍ਹਾਂ ਨੇ ਗੁਰਜੀਤ ਸਿੰਘ ਤੂਤ ਦੀ ਮਾਤਾ ਅਤੇ ਪਤਨੀ ਨਾਲ ਮੁਲਾਕਾਤ ਕਰਕੇ ਭਰੋਸਾ ਦਿੱਤਾ ਕਿ ਉਹ ਭਵਿੱਖ ਵਿੱਚ ਵੀ ਪਰਿਵਾਰ ਦੇ ਨਾਲ ਖੜ੍ਹੇ ਰਹਿਣਗੇ।

Read Latest News and Breaking News at Daily Post TV, Browse for more News

Ad
Ad

Punjab District News