CM ਮਾਨ ਨੇ ਕਿਹਾ ਕਿ ਕੈਪਟਨ ਅਮਿੰਦਰ ਸਿੰਘ ਝੂਠ ਬੋਲਦੇ ਹਨ…
Punjab News: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਡੇਲੀ ਪੋਸਟ ਟੀਵੀ ਉੱਤੇ ਦਿੱਤੇ ਇੰਟਰਵਿਊ ‘ਚ ਨਸ਼ਿਆਂ ਨਾਲ ਲੱਕ ਤੋੜਨ ਦੇ ਦਿੱਤੇ ਬਿਆਨ ਨੂੰ ਲੈ ਕੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੈਪਟਨ ਅਮਿੰਦਰ ਸਿੰਘ ਝੂਠ ਬੋਲਦੇ ਹਨ। ਉਹਨਾਂ ਨੇ ਕੋਈ ਨਸ਼ੇ ਦਾ ਲੱਕ ਨਹੀਂ ਸੀ ਤੋੜਿਆ, ਜੇਕਰ ਉਹਨਾਂ ਲੱਕ ਤੋੜਿਆ ਹੁੰਦਾ ਤਾਂ ਪੰਜਾਬ ਵਿੱਚ ਹੁਣ ਵੀ ਨਸ਼ਾ ਕਿਸ ਤਰ੍ਹਾਂ ਆ ਰਿਹਾ ਹੁੰਦਾ ਸਾਡੇ ਵੱਲੋਂ ਨਸ਼ੇ ਨੂੰ ਰੋਕਿਆ ਗਿਆ ਹੈ
2027 ਵਿੱਚ ਪੰਜਾਬ ਵਿੱਚ ਬੀਜੇਪੀ ਦੀ ਸਰਕਾਰ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਹਰਕਤਾਂ ਬੀਜੇਪੀ ਦੀ ਕੇਂਦਰ ਸਰਕਾਰ ਕਰ ਰਹੀ ਹੈ ਉਹ ਕਿਹੜੇ ਮੂੰਹ ਨਾਲ ਕਹਿ ਰਹੇ ਹਨ ਕਿ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਬਣੇਗੀ।
2004 ਵਿੱਚ ਪੰਜਾਬ ਦਾ ਪਾਣੀ ਰੋਕਣ ਨੂੰ ਲੈ ਕੇ ਦਿੱਤੇ ਬਿਆਨ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਹੀ ਕਰੋਟ ਵਿੱਚ ਕੇਸ ਲਗਵਾਇਆ ਉਹਨਾਂ ਨੇ ਹੀ ਚਾਂਦੀ ਦੀ ਕਹੀ ਦੇ ਨਾਲ ਟੱਕ ਲਗਵਾਏ ਸੀ ਕਿਹੜੇ ਮੂੰਹ ਨਾਲ ਉਹ ਕਹਿ ਰਹੇ ਹਨ ਕਿ ਸਾਡੇ ਵੱਲੋਂ ਪਾਣੀ ਹਰਿਆਣੇ ਨੂੰ ਦੇਣ ਤੋਂ ਰੋਕ ਦਿੱਤਾ ਸੀ।