Journalism Of Hope
BREAKING NEWS
ਮੈਂ ਭਾਜਪਾ ’ਚ 4 ਸਾਲਾਂ ’ਚ ਕੁਝ ਨਹੀਂ ਖੱਟਿਆ: ਕੈਪਟਨ ਅਮਰਿੰਦਰ ਸਿੰਘ.....SC ਬਹੁਗਿਣਤੀ ਵਾਲੇ ਪਿੰਡਾਂ ਦੇ ਵਿਕਾਸ ਲਈ ਖ਼ਰਚੇ ਜਾਣਗੇ 750 ਕਰੋੜ ਰੁਪਏ: CM ਮਾਨ ਦਾ ਵੱਡਾ ਐਲਾਨ....ਹੁਣ NIA ਕਰੇਗੀ ਪੰਜਾਬ BJP ਦਫ਼ਤਰ ਗ੍ਰੇਨੇਡ ਮਾਮਲੇ ਦੀ ਜਾਂਚ....ਬਰਖ਼ਾਸਤ AIG ਰਾਜਜੀਤ ਹੁੰਦਲ 5 ਦਿਨਾਂ ਦੇ ਰਿਮਾਂਡ ’ਤੇ.....ਕੰਪਨੀ ਦਾ ਵਿਵਾਦਿਤ ਫੈਸਲਾ, 4 ਸੂਬਿਆਂ ਦੇ ਪੁਰਸ਼ਾਂ ਨੂੰ ਨੌਕਰੀ ਨਾ ਦੇਣ ਦਾ ਐਲਾਨ.......ਕਾਕਰੋਚ ਜਨਤਾ ਪਾਰਟੀ ਨੇ ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਨੂੰ ਦਿੱਤਾ 48 ਘੰਟਿਆਂ ਦਾ ਅਲਟੀਮੇਟਮ.......ਕੈਨੇਡਾ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਵੀ.....

ਚਿਤਕਾਰਾ ਯੂਨੀਵਰਸਿਟੀ ’ਚ ਅੱਧੀ ਰਾਤ ਨੂੰ ਹੰਗਾਮਾ, ਵਿਦਿਆਰਥੀਆਂ ਨੇ ਕੀਤਾ ਰੋਸ ਪ੍ਰਦਰਸ਼ਨ, ਪੜ੍ਹੋ ਕੀ ਹੈ ਮਾਮਲਾ ?

Commotion at Chitkara University at midnight: ਰਾਜਪੁਰਾ: ਚਿਤਕਾਰਾ ਯੂਨੀਵਰਸਿਟੀ ਦੇ ਪੰਜਾਬ ਕੈਂਪਸ ਵਿੱਚ ਹੋਸਟਲ ਦੇ ਇੱਕ ਕਮਰੇ ਨੂੰ ਲੈ ਕੇ ਵੀਰਵਾਰ ਦੇਰ ਰਾਤ ਵਿਦਿਆਰਥੀਆਂ ਨੇ ਵੱਡਾ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਦਾ ਦਾਅਵਾ ਹੈ ਕਿ 24 ਸਤੰਬਰ ਦੀ ਤੜਕੇ ਇਸ ਕਮਰੇ ਵਿੱਚ ਇੱਕ ਵਿਦਿਆਰਥਣ ਵੱਲੋਂ ਆਪਣੀ ਨਸ ਕੱਟਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਉਸ ਦੀ […]
By : Updated On: 26 Sep 2026 10:22:AM
ਚਿਤਕਾਰਾ ਯੂਨੀਵਰਸਿਟੀ ’ਚ ਅੱਧੀ ਰਾਤ ਨੂੰ ਹੰਗਾਮਾ, ਵਿਦਿਆਰਥੀਆਂ ਨੇ ਕੀਤਾ ਰੋਸ ਪ੍ਰਦਰਸ਼ਨ, ਪੜ੍ਹੋ ਕੀ ਹੈ ਮਾਮਲਾ ?
  • ਹੋਸਟਲ ਦੇ ਇੱਕ ਕਮਰੇ ਨੂੰ ਲੈ ਕੇ ਵਿਦਿਆਰਥੀਆਂ ਨੇ ਉਠਾਏ ਸਵਾਲ
  • ਪੁਲਿਸ ਨਾਲ ਧੱਕਾ-ਮੁੱਕੀ, ਵਾਹਨ ਤੇ ਗੇਟ ਦੇ ਸ਼ੀਸ਼ੇ ਤੋੜਨ ਦੇ ਦੋਸ਼

Commotion at Chitkara University at midnight: ਰਾਜਪੁਰਾ: ਚਿਤਕਾਰਾ ਯੂਨੀਵਰਸਿਟੀ ਦੇ ਪੰਜਾਬ ਕੈਂਪਸ ਵਿੱਚ ਹੋਸਟਲ ਦੇ ਇੱਕ ਕਮਰੇ ਨੂੰ ਲੈ ਕੇ ਵੀਰਵਾਰ ਦੇਰ ਰਾਤ ਵਿਦਿਆਰਥੀਆਂ ਨੇ ਵੱਡਾ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਦਾ ਦਾਅਵਾ ਹੈ ਕਿ 24 ਸਤੰਬਰ ਦੀ ਤੜਕੇ ਇਸ ਕਮਰੇ ਵਿੱਚ ਇੱਕ ਵਿਦਿਆਰਥਣ ਵੱਲੋਂ ਆਪਣੀ ਨਸ ਕੱਟਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਉਸ ਦੀ ਰੂਮਮੇਟ ਵੀ ਘਬਰਾ ਗਈ। ਹਾਲਾਂਕਿ, ਯੂਨੀਵਰਸਿਟੀ ਪ੍ਰਸ਼ਾਸਨ ਨੇ ਕਿਸੇ ਮੌਤ ਦੀ ਘਟਨਾ ਤੋਂ ਇਨਕਾਰ ਕੀਤਾ ਹੈ।

ਇਸ਼ਤਿਹਾਰ

ਵਿਦਿਆਰਥੀਆਂ ਮੁਤਾਬਕ, ਜਿਸ ਕਮਰੇ ਨੂੰ ਲੈ ਕੇ ਵਿਵਾਦ ਹੈ, ਉਹ ਲਗਭਗ 6 ਸਾਲ ਪਹਿਲਾਂ ਇੱਕ ਵਿਦਿਆਰਥਣ ਦੀ ਖੁਦਕੁਸ਼ੀ ਦੀ ਘਟਨਾ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ। ਇਸ ਸਾਲ ਵਿਦਿਆਰਥੀਆਂ ਦੀ ਗਿਣਤੀ ਵਧਣ ਕਾਰਨ ਕਮਰਾ ਮੁੜ ਖੋਲ੍ਹ ਕੇ ਦੋ ਵਿਦਿਆਰਥਣਾਂ ਨੂੰ ਅਲਾਟ ਕੀਤਾ ਗਿਆ।

ਵਿਦਿਆਰਥੀਆਂ ਦਾ ਦੋਸ਼ ਹੈ ਕਿ 24 ਸਤੰਬਰ ਨੂੰ ਤੜਕੇ ਕਰੀਬ 3 ਤੋਂ 4 ਵਜੇ ਕਮਰੇ ਵਿੱਚ ਇੱਕ ਵਿਦਿਆਰਥਣ ਨੇ ਆਪਣੀ ਨਸ ਕੱਟ ਲਈ। ਇਸ ਦੌਰਾਨ ਉਸ ਦੀ ਰੂਮਮੇਟ ਘਬਰਾ ਗਈ ਹਾਰਟ ਅਟੈਕ ਆਇਆ। ਵਿਦਿਆਰਥੀਆਂ ਨੇ ਦਾਅਵਾ ਕੀਤਾ ਕਿ ਦੋਵਾਂ ਨੂੰ ਇਲਾਜ ਲਈ ਬਾਹਰ ਲਿਜਾਇਆ ਗਿਆ, ਪਰ ਮਾਮਲੇ ਬਾਰੇ ਉਨ੍ਹਾਂ ਨੂੰ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਗਈ।

ਇਸ ਤੋਂ ਬਾਅਦ ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰਸ਼ਾਸਨ ’ਤੇ ਮਾਮਲਾ ਲੁਕਾਉਣ ਦੇ ਦੋਸ਼ ਲਗਾਉਂਦਿਆਂ ਪ੍ਰਦਰਸ਼ਨ ਕੀਤਾ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਕਮਰੇ ਵਿੱਚ ਕੋਈ ਸਮੱਸਿਆ ਨਹੀਂ ਸੀ ਤਾਂ ਇਸਨੂੰ 6 ਸਾਲ ਤੱਕ ਬੰਦ ਕਿਉਂ ਰੱਖਿਆ ਗਿਆ ਅਤੇ ਹੁਣ ਮੁੜ ਕਿਉਂ ਖੋਲ੍ਹਿਆ ਗਿਆ।

ਪ੍ਰਦਰਸ਼ਨ ਦੌਰਾਨ ਪੁਲਿਸ ਵੀ ਮੌਕੇ ’ਤੇ ਪਹੁੰਚੀ। ਇਸ ਦੌਰਾਨ ਪੁਲਿਸ ਨਾਲ ਧੱਕਾ-ਮੁੱਕੀ ਹੋਣ ਅਤੇ ਪੁਲਿਸ ਵਾਹਨ ਦੀ ਭੰਨ-ਤੋੜ ਕਰਨ ਦੇ ਦੋਸ਼ ਹਨ। ਯੂਨੀਵਰਸਿਟੀ ਦੇ ਗੇਟ ਦੇ ਸ਼ੀਸ਼ੇ ਵੀ ਟੁੱਟਣ ਦੀ ਗੱਲ ਸਾਹਮਣੇ ਆਈ ਹੈ। ਬਾਅਦ ਵਿੱਚ DSP ਮੌਕੇ ’ਤੇ ਪਹੁੰਚੇ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।

ਯੂਨੀਵਰਸਿਟੀ ਦਾ ਪੱਖ
ਯੂਨੀਵਰਸਿਟੀ ਰਜਿਸਟਰਾਰ ਨੇ ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਮੌਤ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਯੂਨੀਵਰਸਿਟੀ ਵਿੱਚ ਮੌਤ ਦੀ ਕੋਈ ਘਟਨਾ ਨਹੀਂ ਹੋਈ। ਮਾਮਲੇ ਸਬੰਧੀ ਅਧਿਕਾਰਤ ਤੱਥ ਸਾਹਮਣੇ ਆਉਣ ਤੋਂ ਬਾਅਦ ਹੀ ਘਟਨਾ ਦੀ ਪੂਰੀ ਤਸਵੀਰ ਸਪਸ਼ਟ ਹੋਵੇਗੀ।

ਫਿਲਹਾਲ ਵਿਦਿਆਰਥੀਆਂ ਵੱਲੋਂ ਲਗਾਏ ਗਏ ਦੋਸ਼ਾਂ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਬਿਆਨਾਂ ਵਿੱਚ ਫਰਕ ਹੈ। ਮਾਮਲੇ ਦੀ ਸਪਸ਼ਟਤਾ ਲਈ ਪੁਲਿਸ ਜਾਂਚ ਅਤੇ ਅਧਿਕਾਰਤ ਜਾਣਕਾਰੀ ਮਹੱਤਵਪੂਰਨ ਰਹੇਗੀ।

Read Latest News and Breaking News at Daily Post TV, Browse for more News

Ad
Ad

Punjab District News