Journalism Of Hope
BREAKING NEWS
ਪੰਜਾਬ ਦੇ ਮੁਲਾਜ਼ਮਾਂ ਲਈ ਵੱਡਾ ਫੈਸਲਾ; ਸਰਕਾਰ ਜਾਰੀ ਕਰੇਗੀ 8% DA......ਰਵਨੀਤ ਬਿੱਟੂ ਦੇ ਕਾਫ਼ਲੇ ’ਤੇ ਹਮਲਾ, ਅੰਡੇ-ਟਮਾਟਰ ਸੁੱਟਣ ਦਾ ਦੋਸ਼.....ਅੰਮ੍ਰਿਤਸਰ ’ਚ ਡਿਊਟੀ ਦੌਰਾਨ ASI ਦਾ ਗੋਲੀਆਂ ਮਾਰ ਕੇ ਕਤਲ.....ਅੰਮ੍ਰਿਤਸਰ ’ਚ ਨੌਜਵਾਨ ਦਾ ਗੋਲੀ ਮਾਰ ਕੇ ਕਤਲ.....ਕੈਨੇਡਾ ’ਚ ਪੰਜਾਬਣ ਔਰਤ ਦਾ ਕਤਲ.....ਬਰਾਤ ਜਾਣ ਲਈ ਕੱਪੜੇ ਲੈਣ ਗਏ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ.....ਪੁਲਿਸ ਵੱਲੋਂ 4 ਸਾਲਾ ਬੱਚਾ 12 ਘੰਟਿਆਂ ’ਚ ਬਰਾਮਦ; ਬੱਸ ਸਟੈਂਡ ’ਤੇ ਛੱਡ ਕੇ ਫਰਾਰ ਹੋਏ ਮੁਲਜ਼ਮ.....ਹਰਿਆਣਾ ’ਚ 1 ਅਕਤੂਬਰ ਤੋਂ ਪੁਰਾਣੀਆਂ ਗੱਡੀਆਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ

ਚੰਡੀਗੜ੍ਹ ‘ਚ 3 ਕੈਮਿਸਟ ਦੁਕਾਨਾਂ ‘ਤੇ ਵਿਭਾਗ ਦੀ ਛਾਪੇਮਾਰੀ, 1,740 ਕੈਪਸੂਲ ਤੇ 38 ਕਫ ਸਿਰਪ ਦੀਆਂ ਬੋਤਲਾਂ ਬਰਾਮਦ

ਚੰਡੀਗੜ੍ਹ, 19 ਸਤੰਬਰ, 2026: ‘ਨਸ਼ਾ ਮੁਕਤ ਭਾਰਤ ਅਭਿਯਾਨ’ ਦੇ ਤਹਿਤ ਅਤੇ ਨਸ਼ੀਲੀਆਂ ਦਵਾਈਆਂ ਦੇ ਦੁਰਉਪਯੋਗ ਨੂੰ ਰੋਕਣ ਲਈ ਚੰਡੀਗੜ੍ਹ ਪ੍ਰਸ਼ਾਸਨ ਦੇ ਮੁੱਖ ਸਕੱਤਰ ਦੇ ਦ੍ਰਿਸ਼ਟੀਕੋਣ ਅਨੁਰੂਪ, ਡਰੱਗਸ ਕੰਟਰੋਲ ਵਿੰਗ ਨੇ ਸੈਕਟਰ 40, 41 ਅਤੇ 23-ਸੀ ਸਥਿਤ ਕੈਮਿਸਟ ਦੁਕਾਨਾਂ ‘ਤੇ ਛਾਪੇਮਾਰੀ ਕੀਤੀ। ਇਹ ਕਾਰਵਾਈ ਸਿਹਤ ਸਕੱਤਰ ਅਤੇ ਡਾਇਰੈਕਟਰ ਸਿਹਤ ਸੇਵਾਵਾਂ-ਅਤੇ-ਡਰੱਗਸ ਕੰਟਰੋਲਰ, ਯੂ.ਟੀ. ਚੰਡੀਗੜ੍ਹ ਦੇ ਮਾਰਗਦਰਸ਼ਨ ਵਿੱਚ […]
Jaspreet Singh
By : Updated On: 19 Sep 2026 20:03:PM
ਚੰਡੀਗੜ੍ਹ ‘ਚ 3 ਕੈਮਿਸਟ ਦੁਕਾਨਾਂ ‘ਤੇ ਵਿਭਾਗ ਦੀ ਛਾਪੇਮਾਰੀ, 1,740 ਕੈਪਸੂਲ ਤੇ 38 ਕਫ ਸਿਰਪ ਦੀਆਂ ਬੋਤਲਾਂ ਬਰਾਮਦ

ਚੰਡੀਗੜ੍ਹ, 19 ਸਤੰਬਰ, 2026: ‘ਨਸ਼ਾ ਮੁਕਤ ਭਾਰਤ ਅਭਿਯਾਨ’ ਦੇ ਤਹਿਤ ਅਤੇ ਨਸ਼ੀਲੀਆਂ ਦਵਾਈਆਂ ਦੇ ਦੁਰਉਪਯੋਗ ਨੂੰ ਰੋਕਣ ਲਈ ਚੰਡੀਗੜ੍ਹ ਪ੍ਰਸ਼ਾਸਨ ਦੇ ਮੁੱਖ ਸਕੱਤਰ ਦੇ ਦ੍ਰਿਸ਼ਟੀਕੋਣ ਅਨੁਰੂਪ, ਡਰੱਗਸ ਕੰਟਰੋਲ ਵਿੰਗ ਨੇ ਸੈਕਟਰ 40, 41 ਅਤੇ 23-ਸੀ ਸਥਿਤ ਕੈਮਿਸਟ ਦੁਕਾਨਾਂ ‘ਤੇ ਛਾਪੇਮਾਰੀ ਕੀਤੀ। ਇਹ ਕਾਰਵਾਈ ਸਿਹਤ ਸਕੱਤਰ ਅਤੇ ਡਾਇਰੈਕਟਰ ਸਿਹਤ ਸੇਵਾਵਾਂ-ਅਤੇ-ਡਰੱਗਸ ਕੰਟਰੋਲਰ, ਯੂ.ਟੀ. ਚੰਡੀਗੜ੍ਹ ਦੇ ਮਾਰਗਦਰਸ਼ਨ ਵਿੱਚ ਕੀਤੀ ਗਈ।

ਇਸ਼ਤਿਹਾਰ

ਨਿਰੀਖਣ ਟੀਮ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਦੇ ਡਰੱਗ ਇੰਸਪੈਕਟਰ ਸ਼੍ਰੀ ਤਜਿੰਦਰ ਸਿੰਘ ਅਤੇ ਸ ਅਮਿਤ ਲਖਨਪਾਲ ਸ਼ਾਮਲ ਸਨ।

16 ਸਤੰਬਰ, 2026 ਨੂੰ ਰਾਤ ਲਗਭਗ 10:00 ਵਜੇ ਟੀਮ ਨੇ ਮੈਸਰਜ਼ ਸਾਈ ਮੈਡੀਕਲ ਏਜੰਸੀ, ਸੈਕਟਰ 40, ਚੰਡੀਗੜ੍ਹ ਦਾ ਨਿਰੀਖਣ ਕੀਤਾ ਅਤੇ ‘ਪ੍ਰੇਗਾਬਾਲਿਨ’ (Pregabalin) ਵਾਲੀਆਂ ਪੰਜ ਪ੍ਰਕਾਰ ਦੀਆਂ ਐਲੋਪੈਥਿਕ ਦਵਾਈਆਂ ਜ਼ਬਤ ਕੀਤੀਆਂ। ਇਨ੍ਹਾਂ ਵਿੱਚ ਕੁੱਲ 820 ਕੈਪਸੂਲ  ਸ਼ਾਮਲ ਸਨ, ਜਿਨ੍ਹਾਂ ਦੀ ਅਨੁਮਾਨਿਤ ਕੀਮਤ ਲਗਭਗ 13,000 ਰੁਪਏ ਹੈ। ਇਨ੍ਹਾਂ ਦਵਾਈਆਂ ਦੇ ਦੁਰਉਪਯੋਗ ਦਾ ਖ਼ਦਸ਼ਾ  ਰਹਿੰਦਾ ਹੈ। ਫਰਮ ਜ਼ਬਤ ਕੀਤੀਆਂ ਦਵਾਈਆਂ ਦੀ  ਖਰੀਦ ਅਤੇ ਵਿਕਰੀ ਨਾਲ ਸਬੰਧਿਤ ਰਿਕਾਰਡ ਪ੍ਰਸਤੁਤ ਨਹੀਂ ਕਰ ਸਕੀ।

17 ਸਤੰਬਰ, 2026 ਨੂੰ, ਟੀਮ ਨੇ ਮੈਸਰਜ਼ ਸੂਦ ਮੈਡੀਕਲ ਸਟੋਰ, ਸੈਕਟਰ 41, ਚੰਡੀਗੜ੍ਹ ਦਾ ਨਿਰੀਖਣ ਕੀਤਾ ਅਤੇ ‘ਟ੍ਰਾਮਾਡੋਲ’


(Tramadol) ਅਤੇ ‘ਕੋਡੀਨ’ (Codeine) ਵਾਲੀਆਂ ਤਿੰਨ ਪ੍ਰਕਾਰ ਦੀਆਂ ਐਲੋਪੈਥਿਕ ਦਵਾਈਆਂ ਜ਼ਬਤ ਕੀਤੀਆਂ। ਇਨ੍ਹਾਂ ਵਿੱਚ 120 ਕੈਪਸੂਲ ਅਤੇ ਕਫ ਸਿਰਪ ਦੀਆਂ 35 ਬੋਤਲਾਂ ਸ਼ਾਮਲ ਸਨ, ਜਿਨ੍ਹਾਂ ਦੀ ਅਨੁਮਾਨਿਤ ਕੀਮਤ ਲਗਭਗ 27,000 ਰੁਪਏ ਹੈ। ਇਨ੍ਹਾਂ ਦਵਾਈਆਂ ਦੇ ਦੁਰਉਪਯੋਗ ਦਾ ਖ਼ਦਸ਼ਾ ਰਹਿੰਦਾ ਹੈ। ਫਰਮ ਸਬੰਧਿਤ ਖਰੀਦ ਅਤੇ ਵਿਕਰੀ ਦੇ ਰਿਕਾਰਡ ਪ੍ਰਸਤੁਤ ਨਹੀਂ ਕਰ ਸਕੀ।

ਇਸ ਤੋਂ ਬਾਅਦ, 18 ਸਤੰਬਰ, 2026 ਨੂੰ ਰਾਤ ਲਗਭਗ 10:00 ਵਜੇ ਨਿਰੀਖਣ ਟੀਮ ਨੇ ਐਂਟੀ-ਨਾਰਕੋਟਿਕਸ ਟਾਸਕ ਫੋਰਸ ਦੇ ਅਧਿਕਾਰੀਆਂ ਦੇ ਨਾਲ  ਮੈਸਰਜ਼ ਰਾਏ ਮੈਡੀਕੋਸ, ਸੈਕਟਰ 23-ਸੀ, ਚੰਡੀਗੜ੍ਹ ਦਾ ਨਿਰੀਖਣ ਕੀਤਾ। ਟੀਮ ਨੇ ‘ਪ੍ਰੇਗਾਬਾਲਿਨ’ ਅਤੇ ‘ਕੋਡੀਨ ਫਾਸਫੇਟ’ (Codeine Phosphate) ਵਾਲੀਆਂ ਪੰਜ ਪ੍ਰਕਾਰ ਦੀਆਂ ਐਲੋਪੈਥਿਕ ਦਵਾਈਆਂ ਜ਼ਬਤ ਕੀਤੀਆਂ। ਇਨ੍ਹਾਂ ਵਿੱਚ 800 ਕੈਪਸੂਲ ਅਤੇ ਕਫ ਸਿਰਪ ਦੀਆਂ ਤਿੰਨ ਬੋਤਲਾਂ ਸ਼ਾਮਲ ਸਨ, ਜਿਨ੍ਹਾਂ ਦੀ ਅਨੁਮਾਨਿਤ ਕੀਮਤ ਲਗਭਗ 26,000 ਰੁਪਏ ਹੈ। ਇਨ੍ਹਾਂ ਦਵਾਈਆਂ ਦੇ ਦੁਰਉਪਯੋਗ  ਦਾ ਖ਼ਦਸ਼ਾ ਰਹਿੰਦਾ ਹੈ। ਫਰਮ ਜ਼ਬਤ ਦਵਾਈਆਂ ਦੀ ਖਰੀਦ ਤੇ ਵਿਕਰੀ ਨਾਲ ਸਬੰਧਿਤ ਰਿਕਾਰਡ ਪ੍ਰਸਤੁਤ ਨਹੀਂ ਕਰ ਸਕੀ।

ਡਰੱਗਸ ਕੰਟਰੋਲਰ, ਯੂ.ਟੀ. ਚੰਡੀਗੜ੍ਹ ਵੱਲੋਂ  ਸਬੰਧਿਤ ਫਰਮਾਂ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤੇ ਜਾ ਰਹੇ ਹਨ।  ਭਵਿੱਖ ਵਿੱਚ ਵੀ ਅਜਿਹੀਆਂ ਲਾਗੂਕਰਨ ਮੁਹਿੰਮਾਂ ਜਾਰੀ ਰਹਿਣਗੀਆਂ।

Read Latest News and Breaking News at Daily Post TV, Browse for more News

Ad
Ad

Punjab District News