ਦੋਹਾਂ ਲੱਤਾਂ ਤੋਂ ਅਪੰਗ ਹੋਣ ਦੇ ਬਾਵਜੂਦ ਇਹ ਅਧਿਆਪਕ ਸ਼ਹਿਰ ਨੂੰ ਹਰਿਆ ਭਰਿਆ ਬਣਾਉਣ ਲਈ ਲਗਾ ਰਿਹਾ ਹੈ ਜੀਅ ਜਾਨ
The story of a disabled teacher:ਹੁੰਦੇ ਬੇਹਿੰਮਤੇ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਘ ਪੈਂਦੇ ਨੇ ਸੀਨਾਂ ਚੀਰ ਕੇ ਕੇ ਪੱਥਰਾਂ ਦਾ” ਇਹ ਸਤਰਾਂ ਫਰੀਦਕੋਟ ਦੇ ਸਰਕਾਰੀ ਅਧਿਆਪਕ ਸੰਦੀਪ ਅਰੋੜਾ ਸੀਰ ਸੁਸਾਇਟੀ ਵਾਲਿਆ ਤੇ ਹੂ ਬਹੂ ਲਾਗੂ ਹੁੰਦੀਆਂ ਨੇ,
ਦੋਹਾਂ ਲੱਤਾਂ ਤੋਂ ਚੱਲਣ ਫਿਰਨ ਤੋਂ ਅਸਮਰੱਥ ਮਾਸਟਰ ਸੰਦੀਪ ਅਰੋੜਾ ਫਰੀਦਕੋਟ ਦੇ ਲੋਕਾਂ ਨੂੰ ਕਿਤਾਬੀ ਸਿੱਖਿਆ ਦੇ ਨਾਲ ਨਾਲ ਸਾਫ ਸੁਥਰੀ ਹਵਾ ਵਿਚ ਸਾਹ ਲੈਣ ਲਈ ਸਮਰੱਥ ਬਣਾਉਣ ਵਾਲਾ ਇਨਸਾਨ ਹੈ। ਜਦੋਂ ਪੂਰੀ ਦੁਨੀਆ ਵਿਚ ਲੋਕਾਂ ਨੂੰ ਸਾਹ ਲੈਣ ਵਿਚ ਤਕਲੀਫ ਹੋ ਰਹੀ ਸੀ ਤਾਂ ਫਰੀਦਕੋਟ ਦੇ ਲੋਕ ਸਾਫ ਸੁਥਰੀ ਹਵਾ ਵਿਚ ਖੁੱਲ਼੍ਹ ਕੇ ਸਾਹ ਲੈ ਰਹੇ ਸਨ, ਕਾਰਨ ਇਕੋ ਸੀ ਕਿ ਫਰੀਦਕੋਟ ਸਹਿਰ ਦਾ ਸਾਫ ਸੁਥਰਾ ਅਤੇ ਹਰਿਆ ਭਰਿਆ ਵਾਤਾਵਰਨ।ਅਤੇ ਇਸ ਵਾਤਾਵਰਨ ਨੂੰ ਸਾਫ ਸੁਥਰਾ ਅਤੇ ਹਰਿਆ ਭਰਿਆ ਰੱਖਣ ਵਿਚ ਅਹਿਮ ਯੋਗਦਾਨ ਮਾਸਟਰ ਸੰਦੀਪ ਅੋਰੜਾ ਜੀ ਦਾ ਸੀ ਜੋ ਪਿਛਲੇ 20 ਸਾਲਾਂ ਤੋਂ ਲਗਾਤਾਰ ਇਸ ਕਾਰਜ ਵਿਚ ਲੱਗੇ ਹੋਏ ਹਨ।
ਮਾਸਟਰ ਸੰਦੀਪ ਅਰੋੜਾ ਦੀਆਂ ਦੋਹਾਂ ਲੱਤਾਂ ਪੋਲੀਓ ਕਾਰਨ ਖਰਾਬ ਹਨ ਅਤੇ ਉਹ ਬੈਸਾਖੀਆਂ ਤੋਂ ਬਿਨਾਂ ਖੜ੍ਹਾ ਵੀ ਨਹੀਂ ਹੋ ਸਕਦੇ ਪਰ ਮਾਸਟਰ ਸੰਦੀਪ ਅਰੋੜਾ ਦਾ ਜਜਬਾ ਅਜਿਹਾ ਹੈ ਕਿ ਦੋ ਬੈਸਾਖੀਆਂ ਦੇ ਸਹਾਰੇ ਪਾਣੀ ਵਾਲੀ ਬਾਲਟੀ ਚੱਕ ਆਪਣੇ ਤਿੰਨ ਪਹੀਆ ਵਾਹਨ ਤੇ ਰੱਖ ਲੈਂਦੇ ਹਨ ਅਤੇ ਪੌਦਿਆ ਨੂੰ ਜਿਥੇ ਪਾਣੀ ਦਿੰਦੇ ਹਨ, ਉਥੇ ਹੀ ਉਹਨਾਂ ਦੀ ਪੂਰੀ ਸਾਂਭ ਸੰਭਾਲ, ਨਵੇਂ ਰੁੱਖ ਲਗਾਉਣਾਂ ਵੀ ਉਨਾਂ ਦੀ ਜਿੰਦਗੀ ਦਾ ਅਹਿਮ ਹਿੱਸਾ ਬਣ ਚੁਕਿਆ। ਮਾਸਟਰ ਸੰਦੀਪ ਅਰੋੜਾ ਦੇ ਆਪਣੇ ਫ੍ਰੈਂਡ ਸਰਕਲ ਜਾਂ ਕਿਸੇ ਵੀ ਸੱਜਣ ਦੇ ਜਨਮ ਦਿਨ ਬਾਰੇ ਇਹਨਾਂ ਨੂੰ ਪਤਾ ਲੱਗੇ ਤਾਂ ਇਹ ਉਹਨਾਂ ਦੇ ਜਨਮ ਦਿਨ ਤੇ ਇਕ ਪੌਦਾ ਜਰੂਰ ਲਗਾਉਂਦੇ ਹਨ ਅਤੇ ਫਿਰ ਉਸ ਨੂੰ ਰੁੱਖ ਬਨਣ ਤੱਕ ਉਸ ਦੀ ਦੇਖਭਾਲ ਕਰਦੇ ਹਨ। ਹੁਣ ਤੱਕ ਮਾਸਟਰ ਸੰਦੀਪ ਅਰੋੜਾ ਜੀ ਆਪਣੇ ਸਾਥੀਆ ਨਾਲ ਮਿਲ ਸਹਿਰ ਅੰਦਰ ਹਜਾਰਾਂ ਹੀ ਪੌਦੇ ਲਗਾ ਚੁੱਕੇ ਹਨ ਅਤੇ ਉਹਨਾਂ ਦੀ ਦੇਖਭਾਲ ਕਰ ਰਹੇ ਹਨ। ਸਿਹਰ ਦੇ ਹਰ ਡਿਵਾਇਡਰ, ਹਰ ਸੜਕ ਦੇ ਕਿਨਾਰੇ ਲੱਗੇ ਹਰੇ ਭਰੇ ਰੁੱਖਾਂ ਵਿਚੋਂ 60 ਪ੍ਰਤੀਸ਼ਤ ਰੁੱਖ ਮਾਸਟਰ ਸੰਦੀਪ ਅਰੋੜਾ ਜਾਂ ਉਹਨਾਂ ਦੀ ਸੰਸਥਾ ਸੀਰ ਵੱਲੋਂ ਹੀ ਲਗਾਏ ਹੋਏ ਮਿਲਦੇ ਹਨ।
ਗੱਲਬਾਤ ਕਰਦਿਆ ਮਾਸਟਰ ਸੰਦੀਪ ਅਰੋੜਾ ਨੇ ਦੱਸਿਆ ਕਿ ਵੀਹ ਕੁ ਸਾਲ ਪਹਿਲਾਂ ਉਹਨਾਂ ਨੇ ਆਪਣੇ 4-5 ਹੋਰ ਅਧਿਆਪਿਕ ਸਾਥੀਆ ਨਾਲ ਮਿਲ ਕੇ ਸੀਰ ਸੰਸਥਾ ਦਾ ਗਠਨ ਕੀਤਾ ਸੀ ਜਿਸ ਤਹਿਤ ਉਹਨਾਂ ਵੱਲੋਂ ਵੱਡੇ ਪੱਧਰ ਤੇ ਸਹਿਰ ਅੰਦਰ ਖਾਲੀ ਥਾਵਾਂ, ਸੜਕ ਦੇ ਕਿਨਾਰਿਆ, ਡਿਵਾਇਡਰਾਂ ਆਦਿ ਤੇ ਲਗਾਤਾਰ ਪੌਦੇ ਲਗਾਏ ਵੀ ਗਏ ਅਤੇ ਉਹਨਾਂ ਦੀ ਸਾਂਭ ਸੰਭਾਲ ਵੀ ਕੀਤੀ ਗਈ ।ਅਤੇ ਹੁਣ ਵੀ ਲਗਾਤਾਰ ਉਹ ਪੌਦੇ ਲਗਾ ਰਹੇ ਹਨ ਅਤੇ ਉਹਨਾਂ ਦੀ ਸਾਂਭ ਸੰਭਾਲ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਕਦੀ ਮਹਿਸੂਸ ਹੀ ਨਹੀਂ ਹੋਇਆ ਕਿ ਉਹਨਾਂ ਨੂੰ ਸਰੀਰਕ ਪੱਖੋਂ ਕੋਈ ਘਾਟ ਹੈ। ਉਹਨਾਂ ਕਿਹਾ ਕਿ ਜਦੋਂ ਇਨਸਾਨ ਦਾ ਇਰਾਦਾ ਪੱਕਾ ਹੋਵੇ ਤਾਂ ਕੋਈ ਕੰਮ ਔਖਾ ਨਹੀਂ ਹੁੰਦਾ। ਉਹਨਾਂ ਕਿਹਾ ਕਿ ਇਹ ਕੰਮ ਕਰ ਕੇ ਉਹਨਾਂ ਨੂੰ ਸਕੂਨ ਮਿਲਦਾ ਹੈ ਅਤੇ ਉਹ ਲਗਾਤਾਰ ਇਹ ਸੇਵਾ ਨਿਭਾ ਰਹੇ ਹਨ।
ਬਾਈਟ: ਮਾਸਟਰ ਸੰਦੀਪ ਅਰੋੜਾ
ਇਸ ਮੌਕੇ ਗੱਲਬਾਤ ਕਰਦਿਆ ਮਾਸਟਰ ਸੰਦੀਪ ਅਰੋੜਾ ਦੇ ਸਾਥੀ ਅਤੇ ਸਹਿਰ ਵਾਸੀ ਗੋਲਡੀ ਪੁਰਬਾ ਨੇ ਕਿਹਾ ਕਿ ਮਾਸਟਰ ਸੰਦੀਪ ਅਰੋੜਾ ਸਾਨੂੰ ਸਭ ਨੂੰ ਸਵੇਰੇ 5 ਵਜੇ ਉਠਾ ਕੇ ਇਥੇ ਲੈ ਆਉਂਦਾ, ਜਿਥੇ ਜਿਥੇ ਪੌਦੇ ਖਰਾਬ ਹੁੰਦੇ ਹਨ ਉਹਨਾਂ ਦੀ ਸਾਂਭ ਸੰਭਾਲ ਅਤੇ ਉਹਨਾਂ ਨੂੰ ਪਾਣੀ ਦੇਣ ਦਾ ਕੰਮ ਕੀਤਾ ਜਾਂਦਾ। ਉਹਨਾਂ ਕਿਹਾ ਕਿ ਜਿੰਨਾਂ ਕੰਮ ਮਾਸਟਰ ਸੰਦੀਪ ਅਰੋੜਾ ਅਪਾਹਜ ਹੋਣ ਦੇ ਬਾਵਜੂਦ ਕਰ ਰਹੇ ਹਨ ਉਨਾਂ ਕੰਮ ਤਾਂ ਕੋਈ ਤੰਦਰੁਸਤ ਬੰਦਾ ਵੀ ਨਹੀਂ ਕਰਦਾ। ਉਹਨਾਂ ਕਿਹਾ ਕਿ ਇਹਨਾਂ ਦੀ ਹਿੰਮਤ ਦੇਖ ਕੇ ਹੀ ਅਸੀਂ ਇਹਨਾਂ ਦੇ ਨਾਲ ਜੁੜੇ ਹਾਂ ਅਤੇ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ।