Journalism Of Hope
BREAKING NEWS
CJP ਪ੍ਰਦਰਸ਼ਨ ਕਾਰਨ ਦਿੱਲੀ ’ਚ ਹਲਚਲ: 16 ਮੈਟਰੋ ਸਟੇਸ਼ਨ ਬੰਦ, ਬੰਗਾਲ ਤੋਂ ਏਅਰਲਿਫਟ ਕੀਤੇ 2 ਹਜ਼ਾਰ CRPF ਜਵਾਨ

ਧਰਮਿੰਦਰ ਤੇ ਅਰਬਾਜ਼ 27 ਵਰ੍ਹਿਆਂ ਮਗਰੋਂ ਪਰਦੇ ‘ਤੇ ਮੁੜ ਇਕੱਠੇ ਨਜ਼ਰ ਆਉਣਗੇ

ਮੁੰਬਈ: ਉੱਘੇ ਬੋਲੀਵੁੱਡ ਅਦਾਕਾਰ ਧਰਮਿੰਦਰ ਅਤੇ ਅਰਬਾਜ਼ ਖ਼ਾਨ ਆਉਣ ਵਾਲੀ ਫ਼ਿਲਮ ‘ਮੈਨੇ ਪਿਆਰ ਕੀਆ ਫਿਰ ਸੇ’ ਵਿੱਚ 27 ਸਾਲਾਂ ਬਾਅਦ ਮੁੜ ਪਰਦੇ ‘ਤੇ ਇਕੱਠੇ ਨਜ਼ਰ ਆਉਣਗੇ। ਇਹ ਦੋਵੇਂ ਆਖਰੀ ਵਾਰ 1998 ਵਿੱਚ ਫ਼ਿਲਮ ਪਿਆਰ ਕੀਆ ਤੋ ਡਰਨਾ ਕਿਆ’ ਵਿੱਚ ਇਕੱਠੇ ਨਜ਼ਰ ਆਏ ਸਨ। ਫ਼ਿਲਮ ਮੈਨੇ ਪਿਆਰ ਕੀਆ ਫਿਰ ਸੇ’ ਦੇ ਨਿਰਮਾਤਾ ਪਰਲ ਗਰੁੱਪ ਆਫ ਕੰਪਨੀਜ਼ […]
Nishant Malyan
By : Updated On: 14 Jun 2025 11:06:AM
ਧਰਮਿੰਦਰ ਤੇ ਅਰਬਾਜ਼ 27 ਵਰ੍ਹਿਆਂ ਮਗਰੋਂ ਪਰਦੇ ‘ਤੇ ਮੁੜ ਇਕੱਠੇ ਨਜ਼ਰ ਆਉਣਗੇ

ਮੁੰਬਈ: ਉੱਘੇ ਬੋਲੀਵੁੱਡ ਅਦਾਕਾਰ ਧਰਮਿੰਦਰ ਅਤੇ ਅਰਬਾਜ਼ ਖ਼ਾਨ ਆਉਣ ਵਾਲੀ ਫ਼ਿਲਮ ‘ਮੈਨੇ ਪਿਆਰ ਕੀਆ ਫਿਰ ਸੇ’ ਵਿੱਚ 27 ਸਾਲਾਂ ਬਾਅਦ ਮੁੜ ਪਰਦੇ ‘ਤੇ ਇਕੱਠੇ ਨਜ਼ਰ ਆਉਣਗੇ। ਇਹ ਦੋਵੇਂ ਆਖਰੀ ਵਾਰ 1998 ਵਿੱਚ ਫ਼ਿਲਮ ਪਿਆਰ ਕੀਆ ਤੋ ਡਰਨਾ ਕਿਆ’ ਵਿੱਚ ਇਕੱਠੇ ਨਜ਼ਰ ਆਏ ਸਨ। ਫ਼ਿਲਮ ਮੈਨੇ ਪਿਆਰ ਕੀਆ ਫਿਰ ਸੇ’ ਦੇ ਨਿਰਮਾਤਾ ਪਰਲ ਗਰੁੱਪ ਆਫ ਕੰਪਨੀਜ਼ ਦੇ ਸੀਐੱਮਡੀ ਅਤੇ ਸਿਨੇਬਸਟਰ ਮੈਗਜ਼ੀਨ ਪ੍ਰਾਈਵੇਟ ਲਿਮਟਿਡ ਦੇ ਮਾਲਕ ਰੌਨੀ ਰੋਡਰਿਗਜ਼ ਹਨ।

ਇਸ਼ਤਿਹਾਰ

ਨਿਰਮਾਤਾਵਾਂ ਵੱਲੋਂ ਜਾਰੀ ਪ੍ਰੈੱਸ ਨੋਟ ਮੁਤਾਬਕ ਫ਼ਿਲਮ ਦਾ ਮਹੂਰਤ ਹਾਲ ਹੀ ਦੌਰਾਨ ਮੁੰਬਈ ‘ਚ ਕਈ ਕਲਾਕਾਰਾਂ ਦੀ ਹਾਜ਼ਰੀ ‘ਚ ਹੋਇਆ। ਧਰਮਿੰਦਰ ਨੇ ਫ਼ਿਲਮ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ, “ਮੈਨੇ ਪਿਆਰ ਕੀਆ ਫਿਰ ਸੇ ਰੌਚਕ ਤੇ ਮਨੋਰੰਜਨ ਭਰਪੂਰ ਫ਼ਿਲਮ ਹੈ। ਰੌਨੀ ਰੋਡਰਿਗਜ਼ ਤੇ ਉਨ੍ਹਾਂ ਦੀ ਟੀਮ ਨੂੰ ਸ਼ੁੱਭਕਾਮਨਾਵਾਂ। ਇਸ ਤੋਂ ਪਹਿਲਾਂ ‘ਪਿਆਰ ਕੀਆ ਤੋ ਡਰਨਾ ਕਿਆ’ ਵਿੱਚ ਅਰਬਾਜ਼ ਖ਼ਾਨ ਨਾਲ ਕੰਮ ਕਰ ਕੇ ਬਹੁਤ ਵਧੀਆ ਲੱਗਾ ਸੀ ਤੇ ਹੁਣ ਮੈਂ ਇਸ ਨਵੇਂ ਸਫ਼ਰ ਲਈ ਉਤਸ਼ਾਹਿਤ ਹਾਂ।”

ਅਰਬਾਜ਼ ਖ਼ਾਨ ਨੇ ਕਿਹਾ, “ਉੱਘੇ ਅਦਾਕਾਰ ਧਰਮਿੰਦਰ ਨਾਲ ਮੁੜ ਕੰਮ ਕਰਕੇ ਲੱਗਦਾ ਹੈ ਕਿ ਮੇਰਾ ਫ਼ਿਲਮੀ ਸਫ਼ਰ ਪੂਰਾ ਹੋ ਗਿਆ ਹੈ। ਧਰਮ ਜੀ ਨਾਲ ਸੈੱਟ ‘ਤੇ ਮੁੜ ਕੰਮ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੈ। ਉਹ ਆਪਣੇ ਆਪ ‘ਚ ਇੱਕ ਸੰਸਥਾ ਹਨ।” ਫ਼ਿਲਮ ਦੀ ਸ਼ੂਟਿੰਗ ਜਲਦੀ ਹੀ ਸ਼ੁਰੂ ਹੋ ਰਹੀ ਹੈ ਅਤੇ ਇਸ ਦੇ ਨਵੰਬਰ ਮਹੀਨੇ ਰਿਲੀਜ਼ ਹੋਣ ਦੀ ਉਮੀਦ ਹੈ।

Read Latest News and Breaking News at Daily Post TV, Browse for more News

Ad
Ad

Punjab District News