Journalism Of Hope
BREAKING NEWS
ਵੱਡੀ ਖ਼ਬਰ: ਪੰਜਾਬ PCS-2025 ਦੀ ਭਰਤੀ ਪ੍ਰਕਿਰਿਆ ’ਤੇ ਹਾਈਕੋਰਟ ਨੇ ਲਗਾਈ ਰੋਕ......ਹਾਈਕੋਰਟ ‘ਚ DA ਮਾਮਲੇ ਦੀ ਸੁਣਵਾਈ ਅਣਮਿੱਥੇ ਸਮੇਂ ਲਈ ਮੁਲਤਵੀ.....MP ਅੰਮ੍ਰਿਤਪਾਲ ਸਿੰਘ ਦੀ ਦਾਦੀ ਦੇ ਸਸਕਾਰ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਦੇ ਪੁਖਤਾ ਬੰਦੋਬਸਤ......MP ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਲਿਆਉਣ ਲਈ ਪੁਲਿਸ ਟੀਮ ਡਿੱਬਰੂਗੜ੍ਹ ਰਵਾਨਾ.......ਸੈਫ ਅਲੀ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ, ਮੈਸੇਜ ਮਿਲਣ ਤੋਂ ਬਾਅਦ ਮੁੰਬਈ ਪੁਲਿਸ ਅਲਰਟ.....ਦਾਊਦ ਇਬਰਾਹਿਮ ਦੇ ਪੁਸ਼ਤੈਨੀ ਘਰ ’ਤੇ ਚੱਲਿਆ ਬੁਲਡੋਜ਼ਰ......ਪਟਿਆਲਾ-ਸੰਗਰੂਰ ਨੈਸ਼ਨਲ ਹਾਈਵੇ ’ਤੇ ਭਾਖੜਾ ਨਹਿਰ ਦਾ ਪੁਲ ਟੁੱਟਿਆ, ਦੋ ਟਰੱਕ ਫਸੇ

Dhurandhar 2 Box Office: ਧੁਰੰਧਰ 2 ਦਾ ਬਾਕਸ ਆਫਿਸ ‘ਤੇ ਕਬਜ਼ਾ, 13ਵੇਂ ਦਿਨ 1400 ਕਰੋੜ ਤੋਂ ਪਾਰ; ਰਣਵੀਰ ਸਿੰਘ ਨੇ 8 ਵੱਡੀਆਂ ਫਿਲਮਾਂ ਨੂੰ ਪਛਾੜਿਆ

ਰਣਵੀਰ ਸਿੰਘ ਦੀ ਫਿਲਮ ‘ਧੁਰੰਧਰ 2’ ਦਾ ਜਲਵਾ ਬਾਕਸ ਆਫਿਸ ‘ਤੇ ਲਗਾਤਾਰ ਬਰਕਰਾਰ ਹੈ। ਇਸ ਫਿਲਮ ਦਾ ਤੂਫਾਨ ਨਾ ਤਾਂ ਵੀਕੈਂਡ ‘ਤੇ ਰੁਕਿਆ ਹੈ ਅਤੇ ਨਾ ਹੀ ਵਰਕਿੰਗ ਡੇਜ਼ (ਵੀਕ ਡੇਜ਼) ‘ਚ ਇਸ ਦੀ ਰਫ਼ਤਾਰ ਮੱਠੀ ਪਈ ਹੈ। ਬੇਸ਼ੱਕ ਦੂਜੇ ਸੋਮਵਾਰ ਨੂੰ ਫਿਲਮ ਦੀ ਕਮਾਈ ਵਿੱਚ ਕੁਝ ਕਮੀ ਦੇਖਣ ਨੂੰ ਮਿਲੀ ਸੀ, ਪਰ ਹੁਣ ਇੱਕ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
Dhurandhar 2 Box Office: ਧੁਰੰਧਰ 2 ਦਾ ਬਾਕਸ ਆਫਿਸ ‘ਤੇ ਕਬਜ਼ਾ, 13ਵੇਂ ਦਿਨ 1400 ਕਰੋੜ ਤੋਂ ਪਾਰ; ਰਣਵੀਰ ਸਿੰਘ ਨੇ 8 ਵੱਡੀਆਂ ਫਿਲਮਾਂ ਨੂੰ ਪਛਾੜਿਆ

ਰਣਵੀਰ ਸਿੰਘ ਦੀ ਫਿਲਮ ‘ਧੁਰੰਧਰ 2’ ਦਾ ਜਲਵਾ ਬਾਕਸ ਆਫਿਸ ‘ਤੇ ਲਗਾਤਾਰ ਬਰਕਰਾਰ ਹੈ। ਇਸ ਫਿਲਮ ਦਾ ਤੂਫਾਨ ਨਾ ਤਾਂ ਵੀਕੈਂਡ ‘ਤੇ ਰੁਕਿਆ ਹੈ ਅਤੇ ਨਾ ਹੀ ਵਰਕਿੰਗ ਡੇਜ਼ (ਵੀਕ ਡੇਜ਼) ‘ਚ ਇਸ ਦੀ ਰਫ਼ਤਾਰ ਮੱਠੀ ਪਈ ਹੈ। ਬੇਸ਼ੱਕ ਦੂਜੇ ਸੋਮਵਾਰ ਨੂੰ ਫਿਲਮ ਦੀ ਕਮਾਈ ਵਿੱਚ ਕੁਝ ਕਮੀ ਦੇਖਣ ਨੂੰ ਮਿਲੀ ਸੀ, ਪਰ ਹੁਣ ਇੱਕ ਵਾਰ ਫਿਰ ਫਿਲਮ ਦੇ ਕਾਰੋਬਾਰ ਵਿੱਚ ਤੇਜ਼ੀ ਆਈ ਹੈ। ਇਹ ਬਦਲਾਅ ਫਿਲਮ ਨਿਰਮਾਤਾਵਾਂ ਲਈ ਬਹੁਤ ਹੀ ਸਕਾਰਾਤਮਕ ਸੰਕੇਤ ਮੰਨਿਆ ਜਾ ਰਿਹਾ ਹੈ। ਦੂਜੇ ਵੀਕੈਂਡ ‘ਚ ਵੀ ‘ਧੁਰੰਧਰ 2’ ਨੇ ਇੰਨੀ ਜ਼ਬਰਦਸਤ ਕਮਾਈ ਕੀਤੀ ਸੀ, ਜਿੰਨੀ ਕਈ ਵੱਡੀਆਂ ਫਿਲਮਾਂ ਆਪਣੇ ਪਹਿਲੇ ਹਫ਼ਤੇ ਵਿੱਚ ਵੀ ਨਹੀਂ ਕਰ ਪਾਉਂਦੀਆਂ।

ਹੁਣ ਦੂਜੇ ਮੰਗਲਵਾਰ ਨੂੰ ਫਿਲਮ ਲਈ ਸਭ ਕੁਝ ‘ਮੰਗਲ’ ਹੀ ਰਿਹਾ ਹੈ। ਪਿਛਲੇ ਦਿਨ ਦੇ ਮੁਕਾਬਲੇ ਕਮਾਈ ਵਿੱਚ ਕਾਫ਼ੀ ਵਾਧਾ ਦਰਜ ਕੀਤਾ ਗਿਆ ਹੈ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਫਿਲਮ ਨੇ ਦੁਨੀਆ ਭਰ ਵਿੱਚ 1400 ਕਰੋੜ ਰੁਪਏ ਦੇ ਕਲੱਬ ਵਿੱਚ ਸ਼ਾਨਦਾਰ ਐਂਟਰੀ ਕਰ ਲਈ ਹੈ। ਇਸ ਦੇ ਨਾਲ ਹੀ ‘ਧੁਰੰਧਰ 2’ ਨੇ ਆਪਣੇ ਪਹਿਲੇ ਭਾਗ ਦੇ ਨਾਲ ਮਿਲ ਕੇ ਬਾਕਸ ਆਫਿਸ ‘ਤੇ 8 ਵੱਡੀਆਂ ਫਿਲਮਾਂ ਦੀ ਛੁੱਟੀ ਕਰ ਦਿੱਤੀ ਹੈ।

13ਵੇਂ ਦਿਨ ਕਮਾਈ ਦੇ ਮਾਮਲੇ ‘ਚ ਬਣਾਇਆ ਰਿਕਾਰਡ
ਉਨ੍ਹਾਂ ਫਿਲਮਾਂ ਦੀ ਸੂਚੀ ਸਾਹਮਣੇ ਆ ਗਈ ਹੈ ਜਿਨ੍ਹਾਂ ਨੇ 13ਵੇਂ ਦਿਨ ਹਿੰਦੀ ਸਿਨੇਮਾ ਵਿੱਚ ਸਭ ਤੋਂ ਵੱਧ ਕਮਾਈ ਕੀਤੀ ਹੈ। ਇਸ ਸੂਚੀ ਵਿੱਚ ਪਹਿਲੇ ਨੰਬਰ ‘ਤੇ ਰਣਵੀਰ ਸਿੰਘ ਦੀ ‘ਧੁਰੰਧਰ’ (ਪਾਰਟ 1) ਕਾਬਜ਼ ਹੈ, ਜਦਕਿ ਪਾਰਟ 2 ਫਿਲਹਾਲ ਦੂਜੀ ਪੁਜੀਸ਼ਨ ‘ਤੇ ਬਣੀ ਹੋਈ ਹੈ। ਇਨ੍ਹਾਂ ਦੋਵਾਂ ਫਿਲਮਾਂ ਨੇ ਮਿਲ ਕੇ ਕਈ ਵੱਡੇ ਦਿੱਗਜਾਂ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਸੂਚੀ ਵਿੱਚ ਸ਼ਾਹਰੁਖ ਖਾਨ, ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਵਰਗੇ ਸਿਤਾਰਿਆਂ ਦੀਆਂ ਫਿਲਮਾਂ ਸ਼ਾਮਲ ਹਨ।

ਵਰਲਡਵਾਈਡ ਕਲੈਕਸ਼ਨ ਅਤੇ ਪਛੜੀਆਂ ਹੋਈਆਂ ਫਿਲਮਾਂ
ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ DHURANDHAR 2 ਨੇ ਵਰਲਡਵਾਈਡ ਬਾਕਸ ਆਫਿਸ ਤੋਂ ਹੁਣ ਤੱਕ 1435.41 ਕਰੋੜ ਰੁਪਏ ਦਾ ਸ਼ਾਨਦਾਰ ਬਿਜ਼ਨਸ ਕਰ ਲਿਆ ਹੈ। ਰਣਵੀਰ ਸਿੰਘ ਦੀ ਇਸ ਫਿਲਮ ਨੇ 13ਵੇਂ ਦਿਨ ਦੀ ਕਮਾਈ ਦੇ ਮਾਮਲੇ ਵਿੱਚ ਜਿਨ੍ਹਾਂ 8 ਵੱਡੀਆਂ ਫਿਲਮਾਂ ਨੂੰ ਮਾਤ ਦਿੱਤੀ ਹੈ।

ਛਾਵਾ: 23 ਕਰੋੜ
ਪੁਸ਼ਪਾ 2: 18.50 ਕਰੋੜ
ਬਾਹੂਬਲੀ 2: 17 ਕਰੋੜ
ਜਵਾਨ: 12.90 ਕਰੋੜ
ਸਤ੍ਰੀ 2: 11.75 ਕਰੋੜ
ਧੂਮ 3: 10.38 ਕਰੋੜ
ਗਦਰ 2: 10 ਕਰੋੜ
ਐਨੀਮਲ: 9.75 ਕਰੋੜ
ਇਹ ਸਾਰੀਆਂ ਉਹ ਫਿਲਮਾਂ ਹਨ, ਜਿਨ੍ਹਾਂ ਨੇ ਆਪਣੇ ਰਿਲੀਜ਼ ਦੇ 13ਵੇਂ ਦਿਨ ‘ਧੁਰੰਧਰ 2’ ਦੇ ਮੁਕਾਬਲੇ ਘੱਟ ਕਾਰੋਬਾਰ ਕੀਤਾ ਸੀ। ਫਿਲਮ ਦੀ ਇਸ ਸਫਲਤਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਦਰਸ਼ਕਾਂ ਵਿੱਚ ਇਸ ਫ੍ਰੈਂਚਾਇਜ਼ੀ ਨੂੰ ਲੈ ਕੇ ਭਾਰੀ ਕ੍ਰੇਜ਼ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਕਈ ਹੋਰ ਨਵੇਂ ਕੀਰਤੀਮਾਨ ਸਥਾਪਿਤ ਕਰ ਸਕਦੀ ਹੈ।

Read Latest News and Breaking News at Daily Post TV, Browse for more News

Ad
Ad

Punjab District News