Journalism Of Hope
BREAKING NEWS
ਪੰਜਾਬ ‘ਚ ਸਫਾਈ ਮੁਲਾਜ਼ਮਾਂ ਦੀ ਹੜਤਾਲ ਖ਼ਤਮ, 24 ਘੰਟਿਆਂ ‘ਚ ਸ਼ਹਿਰ ਹੋਣਗੇ ਸਾਫ਼....ਸ੍ਰੀ ਮੁਕਤਸਰ ਸਾਹਿਬ ‘ਚ ਪੰਜਾਬ ਕਾਂਗਰਸ ਇੰਚਾਰਜ ਦੇ ‘GO BACK BAGHEL’ ਦੇ ਲੱਗੇ ਪੋਸਟਰ........ਪੰਜਾਬ ਵਿਧਾਨ ਸਭਾ ‘ਚ ਫਾਰਮੇਸੀ ਪੇਪਰ ਲੀਕ ਮਾਮਲੇ ‘ਤੇ ਭਾਰੀ ਹੰਗਾਮਾ.....ਸੰਯੁਕਤ ਕਿਸਾਨ ਮੋਰਚੇ ਵੱਲੋਂ ਚੰਡੀਗੜ੍ਹ ‘ਚ ਮੋਰਚਾ ਲਾਉਣ ਦਾ ਐਲਾਨ.....PU ‘ਚ PHD ਵਿਦਿਆਰਥਣ ਦੀ ਮੌਤ ਮਾਮਲਾ: ਮੈਜਿਸਟਰੀਅਲ ਜਾਂਚ ਦੇ ਹੁਕਮ....ਮਹਿਲਾ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਮਾਮਲਾ: WFI ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਬਰੀ.....DA/DR ਦੇ ਬਕਾਏ ‘ਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਵੱਡੀ ਰਾਹਤ: ਹਾਈਕੋਰਟ ਵੱਲੋਂ ਸਰਕਾਰ ਨੂੰ ਬਕਾਇਆ ਜਾਰੀ ਕਰਨ ਦੇ ਹੁਕਮ

ਯੂਰਪ ਟੂਰ ਤੋਂ ਪਹਿਲਾਂ ਟੋਕੀਓ ਪਹੁੰਚੇ ਦਿਲਜੀਤ ਦੋਸਾਂਝ, ਮਜ਼ੇਦਾਰ ਵੀਡੀਓ ਕੀਤੀ ਸਾਂਝੀ

Diljit Dosanjh in Tokyo: ਚੰਡੀਗੜ੍ਹ: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਆਪਣੇ ਬਹੁਤ ਉਡੀਕੇ ਜਾ ਰਹੇ ਯੂਰਪ ਟੂਰ ਤੋਂ ਪਹਿਲਾਂ ਜਾਪਾਨ ਪਹੁੰਚ ਗਏ ਹਨ। ਉਨ੍ਹਾਂ ਨੇ ਟੋਕੀਓ ਦੀ ਯਾਤਰਾ ਦੌਰਾਨ ਦੀਆਂ ਤਸਵੀਰਾਂ ਅਤੇ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀਆਂ ਕੀਤੀਆਂ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦਿਲਜੀਤ ਨੇ ਟੋਕੀਓ ਦੀਆਂ […]
Ranjit Singh
By : Updated On: 03 Aug 2026 10:20:AM
ਯੂਰਪ ਟੂਰ ਤੋਂ ਪਹਿਲਾਂ ਟੋਕੀਓ ਪਹੁੰਚੇ ਦਿਲਜੀਤ ਦੋਸਾਂਝ, ਮਜ਼ੇਦਾਰ ਵੀਡੀਓ ਕੀਤੀ ਸਾਂਝੀ
  • ਜਾਪਾਨ ਦੀਆਂ ਗਲੀਆਂ, ਸਥਾਨਕ ਬਾਜ਼ਾਰਾਂ ਅਤੇ ਖਾਣ-ਪੀਣ ਦਾ ਲਿਆ ਆਨੰਦ
  • 21 ਅਗਸਤ ਤੋਂ ਸ਼ੁਰੂ ਹੋਵੇਗਾ ਯੂਰਪ ਟੂਰ

Diljit Dosanjh in Tokyo: ਚੰਡੀਗੜ੍ਹ: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਆਪਣੇ ਬਹੁਤ ਉਡੀਕੇ ਜਾ ਰਹੇ ਯੂਰਪ ਟੂਰ ਤੋਂ ਪਹਿਲਾਂ ਜਾਪਾਨ ਪਹੁੰਚ ਗਏ ਹਨ। ਉਨ੍ਹਾਂ ਨੇ ਟੋਕੀਓ ਦੀ ਯਾਤਰਾ ਦੌਰਾਨ ਦੀਆਂ ਤਸਵੀਰਾਂ ਅਤੇ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀਆਂ ਕੀਤੀਆਂ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦਿਲਜੀਤ ਨੇ ਟੋਕੀਓ ਦੀਆਂ ਗਲੀਆਂ, ਸਥਾਨਕ ਬਾਜ਼ਾਰਾਂ ਅਤੇ ਵੱਖ-ਵੱਖ ਥਾਵਾਂ ਦੀ ਸੈਰ ਕੀਤੀ। ਇੱਕ ਵੀਡੀਓ ਵਿੱਚ ਉਹ ਕਰਿਆਨੇ ਦੀ ਦੁਕਾਨ ਵਿੱਚ ਘੁੰਮਦੇ, ਕੌਫੀ ਪੀਂਦੇ ਅਤੇ ਆਈਸਕ੍ਰੀਮ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ। ਪੋਸਟ ਦੇ ਕੈਪਸ਼ਨ ਵਿੱਚ ਉਨ੍ਹਾਂ ਨੇ ਲਿਖਿਆ, “ਜੱਟ ਇਨ ਜਾਪਾਨ… ਯੂਰਪ ਟੂਰ ਤੋਂ ਪਹਿਲਾਂ ਟੋਕੀਓ ਵਿੱਚ ਸ਼ਾਪਿੰਗ।”

ਇਸ਼ਤਿਹਾਰ

ਦਿਲਜੀਤ ਦੋਸਾਂਝ ਦਾ ਯੂਰਪ ਟੂਰ 21 ਅਗਸਤ ਤੋਂ ਜਰਮਨੀ ਦੇ ਬਰਲਿਨ ਤੋਂ ਸ਼ੁਰੂ ਹੋਵੇਗਾ। ਇਸ ਤੋਂ ਬਾਅਦ ਉਹ ਡਬਲਿਨ, ਪੈਰਿਸ, ਵਿਯੇਨਾ, ਮਿਲਾਨ, ਐਮਸਟਰਡਮ, ਲੰਡਨ, ਬਰਮਿੰਘਮ ਅਤੇ ਮੈਨਚੈਸਟਰ ਵਿੱਚ ਵੀ ਲਾਈਵ ਪਰਫਾਰਮ ਕਰਨਗੇ। ਟੂਰ ਨੂੰ ਲੈ ਕੇ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਅਤੇ ਹੋਰ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਹੈ।

ਇਸੇ ਦੌਰਾਨ ਦਿਲਜੀਤ ਨੇ ਹਾਲ ਹੀ ਵਿੱਚ ਦਿੱਲੀ ਵਿੱਚ ਹੋਏ ਵਿਦਿਆਰਥੀ ਵਿਰੋਧ ਪ੍ਰਦਰਸ਼ਨਾਂ ‘ਤੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਤੋਂ ਬਾਅਦ ਉਨ੍ਹਾਂ ਨੂੰ ਕਈ ਵਾਰ “ਦੇਸ਼ ਵਿਰੋਧੀ” ਕਿਹਾ ਗਿਆ ਅਤੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਆਪਣੀ ਪੋਸਟ ਵਿੱਚ ਲਿਖਿਆ ਕਿ ਪਰਮਾਤਮਾ ‘ਤੇ ਉਨ੍ਹਾਂ ਦਾ ਵਿਸ਼ਵਾਸ ਹੈ ਅਤੇ ਉਹ ਹਰ ਹਾਲਾਤ ਵਿੱਚ ਸੱਚ ਦੇ ਨਾਲ ਖੜ੍ਹੇ ਰਹਿਣਗੇ।

Read Latest News and Breaking News at Daily Post TV, Browse for more News

Ad
Ad

Punjab District News