ਫਿਰੋਜ਼ਪੁਰ ਵਿੱਚ ਨਸ਼ਾ ਵੇਚਣ ਵਾਲਿਆਂ ਦੇ ਹੌਸਲੇ ਹੋਏ ਬੁਲੰਦ ;ਜਾਣਕਾਰੀ ਦੇਣ ਵਾਲੇ ਨੌਜਵਾਨ ਦੀ ਕੀਤੀ ਕੁੱਟਮਾਰ

ਨਸ਼ਾ ਵੇਚਣ ਵਾਲਿਆਂ ਦੀ ਜਾਣਕਾਰੀ ਪੁਲਿਸ ਨੂੰ ਦੇਣੀ ਨੌਜਵਾਨ ਯੁਵਕ ਨੂੰ ਪਈ ਮਹਿੰਗੀ । ਨਸ਼ਾ ਵੇਚਣ ਵਾਲਿਆਂ ਦੀ ਜਾਣਕਾਰੀ ਦੇਣ ਵਾਲੇ ਨੌਜਵਾਨ ਨੂੰ , ਨਸ਼ਾ ਵੇਚਣ ਵਾਲਿਆਂ ਨੇ ਜਬਰੀ ਚੁੱਕ ਕੇ ਨੌਜਵਾਨ ਦੀ ਕੀਤੀ ਕੁੱਟਮਾਰ ਕੀਤੀ ਤੇ ਉਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ,  ਇਨਸਾਫ ਲਈ ਲਗਾ ਰਿਹਾ ਹੈ ਐਸਐਸ ਪੀ ਦਫਤਰ ਦੇ ਚੱਕਰ […]
Khushi
By : Updated On: 25 Jun 2025 13:27:PM
ਫਿਰੋਜ਼ਪੁਰ ਵਿੱਚ ਨਸ਼ਾ ਵੇਚਣ ਵਾਲਿਆਂ ਦੇ ਹੌਸਲੇ ਹੋਏ ਬੁਲੰਦ ;ਜਾਣਕਾਰੀ ਦੇਣ ਵਾਲੇ ਨੌਜਵਾਨ ਦੀ ਕੀਤੀ ਕੁੱਟਮਾਰ

ਨਸ਼ਾ ਵੇਚਣ ਵਾਲਿਆਂ ਦੀ ਜਾਣਕਾਰੀ ਪੁਲਿਸ ਨੂੰ ਦੇਣੀ ਨੌਜਵਾਨ ਯੁਵਕ ਨੂੰ ਪਈ ਮਹਿੰਗੀ । ਨਸ਼ਾ ਵੇਚਣ ਵਾਲਿਆਂ ਦੀ ਜਾਣਕਾਰੀ ਦੇਣ ਵਾਲੇ ਨੌਜਵਾਨ ਨੂੰ , ਨਸ਼ਾ ਵੇਚਣ ਵਾਲਿਆਂ ਨੇ ਜਬਰੀ ਚੁੱਕ ਕੇ ਨੌਜਵਾਨ ਦੀ ਕੀਤੀ ਕੁੱਟਮਾਰ ਕੀਤੀ ਤੇ ਉਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ,  ਇਨਸਾਫ ਲਈ ਲਗਾ ਰਿਹਾ ਹੈ ਐਸਐਸ ਪੀ ਦਫਤਰ ਦੇ ਚੱਕਰ , ਪੁਲਿਸ ਵੱਲੋਂ ਮਾਮਲੇ ਦੀ ਜਾਂਚ ਦੀ ਕਹੀ ਜਾ ਰਹੀ ਹੈ ਗੱਲ , ਕੀ ਇਦਾਂ ਲੜਿਆ ਜਾਏਗਾ ਯੁੱਧ ਨਸ਼ਿਆਂ ਵਿਰੁੱਧ , ਪੁਲਿਸ ਕਾਰਵਾਈ ਤੇ ਵੀ ਉੱਠੇ ਸਵਾਲ , ਮਾਮਲੇ ਦੀ ਜਾਂਚ ਕਹਿ ਕੇ ਝਾੜ ਰਹੀ ਹੈ ਪੱਲਾ

ਮਾਮਲਾ ਫਿਰੋਜ਼ਪੁਰ ਦੇ ਪਿੰਡ ਨਵੇਂ ਪੁਰਬੇ ਦਾ ਹੈ ਜਿੱਥੋਂ ਦੇ ਰਹਿਣ ਵਾਲੇ ਵਿਸ਼ਾਲ ਵੱਲੋਂ ਪਿੰਡ ਵਿੱਚ ਨਸ਼ਿਆਂ ਵੇਚਣ ਵਾਲਿਆਂ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਂਦੀ ਸੀ ਤਾਂ ਕਿ ਪਿੰਡ ਵਿੱਚੋਂ ਅਤੇ ਆਸ ਪਾਸ ਦੇ ਇਲਾਕੇ ਵਿੱਚੋਂ ਨਸ਼ਾ ਖਤਮ ਹੋ ਸਕੇ ਪਰ ਇਸ ਦੀ ਭਿਨਕ ਨਸ਼ਾ ਤਸਕਰਾਂ ਨੂੰ ਲੱਗ ਗਈ ਅਤੇ ਨਸ਼ਾ ਵੇਚਣ ਵਾਲਿਆਂ ਵੱਲੋਂ ਵਿਸ਼ਾਲ ਜਬਰੀ ਰਸਤੇ ਵਿੱਚੋਂ ਚੁੱਕ ਕੇ ਆਪਣੇ ਨਾਲ ਲੈ ਗਏ ਅਤੇ ਸੁਨਸਾਨ ਜਗ੍ਹਾ ਤੇ ਲਿਜਾ ਕੇ ਉਸ ਨਾਲ ਜੰਮ ਕੇ ਕੁੱਟਮਾਰ ਕੀਤੀ ਅਤੇ ਨਸ਼ਾ ਤਸਕਰਾਂ ਦੇ ਹੌਸਲੇ ਇੰਨੇ ਬੁਲੰਦ ।ਨਸ਼ਾ ਤਸਕਰ ਕਿਸ ਤਰਾਂ ਉਸਦੀ ਬੁਰਾ ਤਰਾਂ ਕੁੱਟਮਾਰ ਕਰ ਰਹੇ ਨੇ ਅਤੇ ਉਸਨੂੰ ਧਮਕਾ ਰਹੇ ਨੇ ਕਿ ਉਸਨੇ ਉਹਨਾਂ ਦੀ ਮੁਖਬਰੀ ਪੁਲਿਸ ਨੂੰ ਕਿਉਂ ਕੀਤੀ ਲੱਖ ਮਨਾ ਕਰਨ ਦੇ ਬਾਵਜੂਦ ਵੀ ਅਤੇ ਮਿੰਨਤਾਂ ਪਾਣ ਦੇ ਬਾਵਜੂਦ ਵੀ ਨਸ਼ਾ ਵੇਚਣ ਵਾਲਿਆਂ ਨੇ ਵਿਸ਼ਾਲ ਨੂੰ ਨਹੀਂ ਬਖਸ਼ਿਆ । ਉਸਦੀ ਕੁੱਟਮਾਰ ਕਰਦੇ ਰਹੇ ਨਸ਼ਾ ਵੇਚਣ ਵਾਲਿਆਂ ਨੇ ਕੁੱਟਮਾਰ ਦਾ ਵੀਡੀਓ ਦਹਿਸ਼ਤ ਫੈਲਾਉਣ ਲਈ ਸੋਸ਼ਲ ਮੀਡੀਆ ਤੇ ਵਾਇਰਲ ਵੀ ਕਰ ਦਿੱਤਾ ਤਾਂ ਕਿ ਉਹਨਾਂ ਦੇ ਖਿਲਾਫ ਕੋਈ ਹੋਰ ਮੂੰਹ ਨਾ ਖੋਲ ਸਕੇ

ਸਵਾਲ ਪੁਲਿਸ ਦੀ ਕਾਰਵਾਈ ਤੇ ਵੀ ਖੜੇ ਹੁੰਦੇ ਨੇ ਕਿ ਵਿਸ਼ਾਲ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਪਰ ਪੁਲਿਸ ਥਾਣੇ ਵਾਲਿਆਂ ਨੇ ਕੁਝ ਵੀ ਨਹੀਂ ਕੀਤਾ ਆਖਿਰਕਾਰ ਹੁਣ ਉਹ ਐਸਐਸਪੀ ਦਫਤਰ ਦੇ ਚੱਕਰ ਕੱਟ ਰਿਹਾ ਹੈ ਕੀ ਨਸ਼ਾ ਵੇਚਣ ਵਾਲਿਆਂ ਵਿਰੁੱਧ ਪੁਲਿਸ ਕਾਰਵਾਈ ਕਰੇ ਅਤੇ ਉਸ ਨੂੰ ਸੁਰੱਖਿਆ ਮੁਹਈਆ ਕਰਾਵੇ ਤਾਂ ਕਿ ਨਸ਼ਾ ਵੇਚਣ ਵਾਲਿਆਂ ਤੇ ਜਿੱਥੇ ਠਲ ਪੈ ਸਕੇ ਉਥੇ ਹੀ ਨਸ਼ਾ ਵੇਚਣ ਵਾਲਿਆਂ ਵੱਲੋਂ ਲੋਕਾਂ ਦੇ ਮਨਾਂ ਵਿੱਚ ਬਿਠਾਇਆ ਜਾ ਰਿਹਾ ਆਪਣਾ ਖੌਫ ਘਟੇ ਅਤੇ ਨਸ਼ੇ ਦੀ ਅਲਾਮਤ ਨੂੰ ਖਤਮ ਕੀਤਾ ਜਾ ਸਕੇ ਪਰ ਪੁਲਿਸ ਇਸ ਮਾਮਲੇ ਤੇ ਲੀਪਾਪੋਤੀ ਕਰਦੀ ਹੀ ਨਜ਼ਰ ਆ ਰਹੀ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਕੇ ਸਖਤ ਤੋਂ ਸਖਤ ਕਾਰਵਾਈ ਦੀ ਗੱਲ ਕਹਿ ਰਹੀ ਹੈ

ਜੇਕਰ ਨਸ਼ਾ ਵੇਚਣ ਵਾਲਿਆਂ ਦੇ ਹੌਸਲੇ ਇਸ ਕਦਰ ਹੀ ਬੁਲੰਦ ਹੋਣਗੇ ਅਤੇ ਪੁਲਿਸ ਨਸ਼ਾ ਵੇਚਣ ਵਾਲਿਆਂ ਵਿਰੁੱਧ ਜਾਣਕਾਰੀ ਦੇਣ ਵਾਲਿਆਂ ਦੀ ਸੁਰੱਖਿਆ ਵੀ ਨਹੀਂ ਕਰ ਪਾਏਗੀ ਤਾਂ ਫਿਰ ਸਰਕਾਰ ਵੱਲੋਂ ਲੜਿਆ ਜਾ ਰਿਹਾ ਯੁੱਧ ਨਸ਼ਿਆਂ ਵਿਰੁੱਧ ਕਿਸ ਤਰ੍ਹਾਂ ਆਪਣੇ ਪੜਾਅ ਤੇ ਪਹੁੰਚੇਗਾ ਇਹ ਵੱਡੇ ਸਵਾਲ ਖੜੇ ਹੁੰਦੇ ਨੇ

Read Latest News and Breaking News at Daily Post TV, Browse for more News

Ad
Ad