Banner
Banner

ਤਫਤੀਸ਼ ਦੌਰਾਨ 4 ਕਿੱਲੋਗ੍ਰਾਮ ਚਿੱਟਾ/ਹੈਰੋਇਨ, 5,50,000/- ਡਰੱਗ ਮਨੀ, 01 ਪਿਸਟਲ ਗਲੌਕ 9 ਐਮ ਐਮ ਸਮੇਤ 02 ਜਿੰਦਾ ਕਾਰਤੂਸ ਬਰਾਮਦ

‘War against Drug’:ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਗਈ ਮੁਹਿੰੰਮ ‘‘ਯੁੱਧ ਨਸਿਆਂ ਵਿਰੁੱਧ’’ ਤਹਿਤ ਕਾਰਵਾਈ ਕਰਦੇ ਜਿਲ੍ਹਾ ਜੇਲ ਸੰਗਰੂਰ ਦੀ ਸਰਚ ਦੌਰਾਨ ਬ੍ਰਾਮਦ ਕੀਤੇ ਮੋਬਾਇਲ ਫੋਨਾਂ ਤੋਂ ਜੇਲ ਅੰਦਰੋਂ ਚੱਲ ਰਹੇ ਨਸ਼ੇ ਸਪਲਾਈ ਦੇ ਰੈਕਟ ਦਾ ਪਰਦਾਫਾਸ ਕਰਕੇ 04 ਕਿੱਲੋਗ੍ਰਾਮ ਚਿੱਟਾ/ਹੈਰੋਇਨ, 5,50,000/- ਡਰੱਗ ਮਨੀ, 01 ਪਿਸਟਲ ਗਲੌਕ 9 ਐਮ ਐਮ […]
Jaspreet Singh
By : Updated On: 05 May 2025 19:53:PM
ਤਫਤੀਸ਼ ਦੌਰਾਨ 4 ਕਿੱਲੋਗ੍ਰਾਮ ਚਿੱਟਾ/ਹੈਰੋਇਨ, 5,50,000/- ਡਰੱਗ ਮਨੀ, 01 ਪਿਸਟਲ ਗਲੌਕ 9 ਐਮ ਐਮ ਸਮੇਤ 02 ਜਿੰਦਾ ਕਾਰਤੂਸ ਬਰਾਮਦ
Drug

‘War against Drug’:ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਗਈ ਮੁਹਿੰੰਮ ‘‘ਯੁੱਧ ਨਸਿਆਂ ਵਿਰੁੱਧ’’ ਤਹਿਤ ਕਾਰਵਾਈ ਕਰਦੇ ਜਿਲ੍ਹਾ ਜੇਲ ਸੰਗਰੂਰ ਦੀ ਸਰਚ ਦੌਰਾਨ ਬ੍ਰਾਮਦ ਕੀਤੇ ਮੋਬਾਇਲ ਫੋਨਾਂ ਤੋਂ ਜੇਲ ਅੰਦਰੋਂ ਚੱਲ ਰਹੇ ਨਸ਼ੇ ਸਪਲਾਈ ਦੇ ਰੈਕਟ ਦਾ ਪਰਦਾਫਾਸ ਕਰਕੇ 04 ਕਿੱਲੋਗ੍ਰਾਮ ਚਿੱਟਾ/ਹੈਰੋਇਨ, 5,50,000/- ਡਰੱਗ ਮਨੀ, 01 ਪਿਸਟਲ ਗਲੌਕ 9 ਐਮ ਐਮ ਸਮੇਤ 02 ਜਿੰਦਾ ਰੌਂਦ ਬ੍ਰਾਮਦ ਕੀਤੇ ਗਏ ਹਨ।

ਸਰਤਾਜ ਸਿੰਘ ਚਾਹਲ, ਐਸ.ਐਸ.ਪੀ. ਸੰਗਰੂਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੇ ਦੱਸਿਆ ਕਿ ਸ੍ਰੀ ਦਵਿੰਦਰ ਅੱਤਰੀ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸੰਗਰੂਰ ਦੀ ਨਿਗਰਾਨੀ ਹੇਠ ਸ੍ਰੀ ਦਲਜੀਤ ਸਿੰਘ ਵਿਰਕ, ਉਪ ਕਪਤਾਨ ਪੁਲਿਸ (ਡਿਟੈਕਟਿਵ) ਸੰਗਰੂਰ ਦੀ ਅਗਵਾਈ ਹੇਠ ਇੰਸਪੈਕਟਰ ਸੰਦੀਪ ਸਿੰਘ, ਇੰਚਾਰਜ ਸੀ.ਆਈ.ਏ ਬਹਾਦਰ ਸਿੰਘ ਵਾਲਾ ਅਤੇ ਸ:ਥ ਰਣਜੀਤ ਸਿੰਘ ਥਾਣਾ ਸਿਟੀ 1 ਸੰੰਗਰੂਰ ਸਮੇਤ ਪੁਲਿਸ ਪਾਰਟੀ ਸੀ ਆਈ ਏ ਸੰਗਰੂਰ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਪਿਛਲੇ ਮਹੀਨੇ ਜਿਲ੍ਹਾ ਜੇਲ ਸੰਗਰੂਰ ਦੀ ਸਰਚ ਦੌਰਾਨ 50 ਗ੍ਰਾਮ ਅਫੀਮ, 06 ਸਮਾਰਟ ਟੱਚ ਫੋਨ, 03 ਕੁਚੱਡਾ ਕੰਪਨੀ ਦੇ ਕੀਪੈਡ ਫੋਨ, 04 ਸਮਾਰਟ ਵਾਚ ਫੋਨ, 04 ਚਾਰਜਰ, 02 ਹੈਡਫੋਨ, 03 ਮੋਬਾਇਲ ਚਾਰਜਰ ਲੀਡ, 02 ਸਮਾਰਟ ਵਾਚ ਚਾਰਜਰ ਲੀਡ ਅਤੇ ਇੱਕ ਬੈਟਰੀ ਕੁਚੱਡਾ ਮੋਬਾਇਲ ਵਗੈਰਾ ਬ੍ਰਾਮਦ ਹੋਣ ਉੱਤੇ ਪਹਿਲਾਂ 8 ਦੋਸ਼ੀਆਂ ਗੁਰਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪੀਰਾ ਕਾ ਬਾਗ ਜਿਲਾ ਗੁਰਦਾਸਪੁਰ, ਲਵਜੀਤ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਗੰਡੀ ਵਿੰਡ, ਸਿੰਕਦਰ ਸਿੰਘ ਪੁੱਤਰ ਇੰਦਰਪਾਲ ਸਿੰਘ ਵਾਸੀ ਠਰੂ ਜਿਲਾ ਤਰਨਤਾਰਨ, ਪਰਗਟ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਤਰਮਾਲਾ, ਸੁਲਤਾਨ ਸਿੰਘ ਪੁੱਤਰ ਅਰਜਿੰਦਰ ਸਿੰਘ ਵਾਸੀ ਇਸਾਪੁਰ, ਅਮਨ ਕੁਮਾਰ ਪੁੱਤਰ ਅਮਰਜੀਤ ਸਿੰਘ ਵਾਸੀ ਜੈਤੋ, ਅਜੇ ਪੁੱਤਰ ਸੁਭਾਸ ਵਾਸੀ ਕੁਰਕਸ਼ੇਤਰ (ਹਰਿਆਣਾ) ਅਤੇ ਹਰਪ੍ਰੀਤ ਸਿੰਘ ਪੁੱਤਰ ਲਾਲਾ ਸਿੰਘ ਵਾਸੀ ਲੁਧਿਆਣਾ ਹਾਲ ਜਿਲਾ ਜੇਲ ਸੰਗਰੂਰ ਦੇ ਖਿਲ਼ਾਫ ਮੁਕੱਦਮਾ ਨੰਬਰ 75 ਮਿਤੀ 27.04.2025 ਅ/ਧ 18 ਐਨ.ਡੀ.ਪੀ.ਐਸ. ਐਕਟ, 52-ਏ ਪਰੀਜਨ ਐਕਟ ਥਾਣਾ ਸਿਟੀ-1 ਸੰਗਰੂਰ ਦਰਜ ਰਜਿਸਟਰ ਕੀਤਾ ਗਿਆ ਸੀ।

ਉਹਨਾਂ ਕਿਹਾ ਕਿ ਤਫਤੀਸ ਦੌਰਾਨ ਦੋਸ਼ੀਆਂ ਨੂੰ ਮਿਤੀ 30 ਅਪ੍ਰੈਲ ਨੂੰ ਪ੍ਰੋਡਕਸਨ ਵਰੰਟ ਉਪਰ ਹਾਸਲ ਕਰਕੇ ਗ੍ਰਿਫਤਾਰ ਕਰਨ ਉਪਰੰਤ ਮਾਨਯੋਗ ਅਦਾਲਤ ਪਾਸੋਂ ਇਹਨਾਂ 8 ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ। ਜਿਹਨਾਂ ਦੀ ਪੁੱਛ ਗਿੱਛ ਦੇ ਅਧਾਰ ਪਰ ਮਿਤੀ 30 ਅਪ੍ਰੈਲ ਨੂੰ ਹੀ ਰਛਪਾਲ ਸਿੰਘ ਪੁੱਤਰ ਸੋਮਨਾਥ ਵਾਸੀ ਪਾਰਸ ਕਲੋਨੀ ਸੁਨਾਮ, ਹਰਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਚੀਮਾਂ ਥਾਣਾ ਸਦਰ ਧੂਰੀ, ਮੁੰਨਾ ਪੁੱਤਰ ਉਪਿੰਦਰ ਕੁਮਾਰ ਯਾਦਵ ਵਾਸੀ ਬਾਪਲਾ ਥਾਣਾ ਸੰਦੋੜ, ਪ੍ਰਸ਼ਾਂਤ ਮੌਜੂਮਦਾਰ ਪੁੱਤਰ ਨਿਰਮਲ ਮੌਜੂਮਦਾਰ ਵਾਸੀ ਸਰਕਾਰੀ ਕੁਆਟਰ ਜਿਲਾ ਜੇਲ ਸੰਗਰੂਰ ਹਾਲ ਨੇੜੇ ਟਾਵਰ ਬੱਗੂਆਣਾ ਕਲੋਨੀ ਸੰਗਰੂਰ ਨੂੰ ਮੁਕੱਦਮਾ ਉਕਤ ਵਿੱਚ ਬਤੋਰ ਦੋਸ਼ੀ ਨਾਮਜਦ ਕੀਤੇ ਗਏ ਸਨ।

ਉਹਨਾਂ ਅੱਗੇ ਦੱਸਿਆ ਕਿ ਮਿਤੀ 01 ਮਈ ਨੂੰ ਦੋਸ਼ੀ ਪ੍ਰਸਾਂਤ ਮੌਜੂਮਦਾਰ ਉਕਤ (ਜੋ ਜਿਲ੍ਹਾ ਜੇਲ ਸੰਗਰੂਰ ਵਿਖੇ ਕਲਾਸ-4 ਦਾ ਕਰਮਚਾਰੀ ਹੈ) ਨੂੰ ਗ੍ਰਿਫਤਾਰ ਕਰਕੇ ਉਸਦੀ ਪੁੱਛ ਗਿੱਛ ਦੇ ਅਧਾਰ ਉਪਰ ਬੰਤੋ ਪਤਨੀ ਸੋਮਨਾਥ ਵਾਸੀ ਗੁਲਾੜ ਥਾਣਾ ਖਨੋਰੀ ਹਾਲ ਨੇੜੇ ਸਾਈ ਮੰਦਿਰ ਪਾਰਸ ਕਲੋਨੀ ਸੁਨਾਮ ਥਾਣਾ ਸਿਟੀ ਸੁਨਾਮ ਨੂੰੰ ਮੁਕੱਦਮਾ ਵਿੱਚ ਬਤੌਰ ਦੋਸਣ ਨਾਮਜਦ ਕਰਕੇ ਮਿਤੀ 01 ਮਈ ਨੂੰ ਹੀ ਮੁਕੱਦਮਾ ਹਜਾ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ।

ਮਿਤੀ 02 ਮਈ ਨੂੰ ਉਕਤ ਮੁਕੱਦਮੇ ਦੇ ਦੋਸੀ ਗੁਰਵਿੰਦਰ ਸਿੰਘ ਉਰਫ ਬਾਬਾ ਉਕਤ ਦੀ ਪੁੱਛ-ਗਿੱਛ ਉਪਰ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਸੈਲੀਬਰੇਸਨ ਐਨਕਲੇਵ ਤਰਨਤਾਰਨ ਰੋਡ ਅਮ੍ਰਿਤਸਰ ਸਾਹਿਬ ਨੂੰ ਬਤੌਰ ਦੋਸ਼ੀ ਨਾਮਜਦ ਕਰਕੇ ਮਿਤੀ 02 ਮਈ ਨੂੰ ਹੀ ਅੰਮ੍ਰਿਤਸਰ ਤੋਂ ਹਸਬ ਜਾਬਤਾ ਗ੍ਰਿਫਤਾਰ ਕਰਕੇ ਉਸ ਪਾਸੋਂ 04 ਕਿੱਲੋਗ੍ਰਾਮ ਚਿੱਟਾ/ਹੈਰੋਇਨ, 5,50,000/- ਡਰੱਗ ਮਨੀ, 01 ਪਿਸਟਲ ਗਲੌਕ 9mm ਸਮੇਤ 02 ਜਿੰਦਾ ਰੌਂਦ ਦੀ ਬ੍ਰਾਮਦਗੀ ਹੋਈ। ਦੋਸੀਆਂ ਦੇ ਖਿਲਾਫ ਹੋਰ ਵੀ ਅਨੇਕਾ ਮੁਕੱਦਮੇ ਦਰਜ ਹਨ।

ਦੋਸ਼ੀਆਂ ਵਿੱਚ ਗੁਰਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪੀਰਾ ਕਾ ਬਾਗ ਜਿਲ੍ਹਾ ਗੁਰਦਾਸਪੁਰ, ਲਵਜੀਤ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਗੰਡੀ ਵਿੰਡ ਜਿਲ੍ਹਾ ਤਰਨਤਾਰਨ, ਸਿਕੰਦਰ ਸਿੰਘ ਪੁੱਤਰ ਇੰਦਰਪਾਲ ਸਿੰਘ ਵਾਸੀ ਠਰੂ ਜਿਲ੍ਹਾ ਤਰਨਤਾਰਨ, ਪ੍ਰਗਟ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਤਰਮਾਲਾ, ਸੁਲਤਾਨ ਸਿੰਘ ਪੁੱਤਰ ਅਰਜਿੰਦਰ ਸਿੰਘ ਵਾਸੀ ਇਸਾਪੁਰ, ਅਮਨ ਕੁਮਾਰ ਪੁੱਤਰ ਅਮਰਜੀਤ ਸਿੰਘ ਵਾਸੀ ਜੈਤੋ, ਅਜੇ ਪੁੱਤਰ ਸੁਭਾਸ ਵਾਸੀ ਕੁਰਸ਼ੇਤਰ, ਹਰਿਆਣਾ, ਹਰਪ੍ਰੀਤ ਸਿੰਘ ਪੁੱਤਰ ਲਾਲਾ ਸਿੰਘ ਵਾਸੀ ਲੁਧਿਆਣਾ ਅਤੇ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਸੈਲੀਬਰੇਸਨ ਐਨਕਲੇਵ ਤਰਨਤਾਰਨ ਰੋਡ ਅਮ੍ਰਿਤਸਰ ਸਾਹਿਬ ਸ਼ਾਮਿਲ ਹਨ।

ਇਹਨਾਂ ਕੋਲੋਂ 50 ਗ੍ਰਾਮ ਅਫੀਮ, 06 ਸਮਾਰਟ ਟੱਚ ਫੋਨ, 03 ਕੁਚੱਡਾ ਕੰਪਨੀ ਦੇ ਕੀਪੈਡ ਫੋਨ, 04 ਸਮਾਰਟ ਵਾਚ ਫੋਨ, 04 ਚਾਰਜਰ, 02 ਹੈਡਫੋਨ, ‌03 ਮੋਬਾਇਲ ਚਾਰਜਰ ਲੀਡ, 02 ਸਮਾਰਟ ਵਾਚ ਚਾਰਜਰ ਲੀਡ, 01 ਬੈਟਰੀ ਕੁਚੱਡਾ ਮੋਬਾਇਲ, 04 ਕਿੱਲੋਗ੍ਰਾਮ ਚਿੱਟਾ/ਹੈਰੋਇਨ, 5,50,000/- ਡਰੱਗ ਮਨੀ, 01 ਪਿਸਟਲ ਗਲੌਕ 9mm ਸਮੇਤ 02 ਜਿੰਦਾ ਰੌਂਦ ਬਰਾਮਦ ਹੋਏ ਹਨ।

Read Latest News and Breaking News at Daily Post TV, Browse for more News

Ad
Ad