ਦੇਖਦੇ-ਦੇਖਦੇ ਧਰਤੀ ਨੇ ਨਿੱਘਲੇ ਵਾਹਨ, ਵੱਡਾ ਹਾਦਸਾ ਹੋਣੋਂ ਟਲਿਆ, ਦੇਖੋ ਵੀਡੀਓ
Navi Mumbai Wall Collapse; ਮੰਗਲਵਾਰ ਨੂੰ ਨਵੀਂ ਮੁੰਬਈ ਦੇ ਏਰੋਲੀ ਦੇ ਸੈਕਟਰ 20 ਵਿੱਚ ਸਥਿਤ ਇੱਕ ਰਿਹਾਇਸ਼ੀ ਸੋਸਾਇਟੀ ਵਿੱਚ ਇੱਕ ਗੰਭੀਰ ਹਾਦਸਾ ਵਾਪਰਿਆ। ਸੋਸਾਇਟੀ ਦੀ ਸੁਰੱਖਿਆ ਦੀਵਾਰ ਅਚਾਨਕ ਢਹਿ ਗਈ, ਜਿਸ ਕਾਰਨ ਕੰਧ ਦੇ ਕੋਲ ਖੜ੍ਹੇ ਚਾਰ ਦੋਪਹੀਆ ਵਾਹਨ (ਬਾਈਕ ਅਤੇ ਸਕੂਟਰ) ਸਿੱਧੇ ਖੱਡ ਵਿੱਚ ਡਿੱਗ ਗਏ। ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ ਹੈ।
ਦੇਖੋ ਵੀਡੀਓ ….
ਮੁੱਢਲੀ ਜਾਣਕਾਰੀ ਅਨੁਸਾਰ ਸੋਸਾਇਟੀ ਦੇ ਕੋਲ ਇੱਕ ਨਿਰਮਾਣ ਪ੍ਰੋਜੈਕਟ ਚੱਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਨਿਰਮਾਣ ਕਾਰਜ ਕਾਰਨ ਜ਼ਮੀਨ ਦੀ ਮਜ਼ਬੂਤੀ ਪ੍ਰਭਾਵਿਤ ਹੋਈ, ਜਿਸ ਕਾਰਨ ਕੰਧ ਡਿੱਗ ਗਈ। ਹਾਦਸੇ ਸਮੇਂ ਮੌਕੇ ‘ਤੇ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ, ਜਿਸ ਕਾਰਨ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ।
ਸਥਾਨਕ ਨਿਵਾਸੀਆਂ ਨੇ ਨਿਰਮਾਣ ਕਾਰਜ ਵਿੱਚ ਸ਼ਾਮਲ ਬਿਲਡਰ ‘ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਹੈ ਅਤੇ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਨਿਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਕਾਰਵਾਈ ਨਾ ਕੀਤੀ ਗਈ ਤਾਂ ਭਵਿੱਖ ਵਿੱਚ ਹੋਰ ਵੀ ਗੰਭੀਰ ਹਾਦਸੇ ਵਾਪਰ ਸਕਦੇ ਹਨ।