ਨਰਮੇ ਦਾ ਉਤਪਾਦਨ ਵਧਾਉਣ ਲਈ ਉਪਰਾਲੇ, ਬੀ.ਟੀ. ਨਰਮੇ ਦੇ ਬੀਜਾਂ ‘ਤੇ ਸਰਕਾਰ ਦੇ ਰਹੀ 33% ਸਬਸਿਡੀ

Subsidy on BT Cotton Seeds: ਪੰਜਾਬ ਸਰਕਾਰ ਵੱਲੋਂ ਸਾਉਣੀ-2025 ਦੌਰਾਨ ਬੀ.ਟੀ. ਨਰਮੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਬੀ.ਟੀ. ਨਰਮੇ ਦੇ ਬੀਜਾਂ ਤੇ 33 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਇਹ ਸਬਸਿਡੀ ਪ੍ਰਾਪਤ ਕਰਨ ਲਈ ਆਨਲਾਈਨ ਅਪਲਾਈ ਕਰਨਾ ਜ਼ਰੂਰੀ ਹੈ ਅਤੇ ਪੋਰਟਲ ਤੇ ਰਜਿਸਟਰੇਸ਼ਨ ਕਰਨ ਦੀ ਆਖਰੀ ਮਿਤੀ 31 ਮਈ 2025 ਹੈ। ਇਹ ਜਾਣਕਾਰੀ ਦਿੰਦਿਆਂ […]
Jaspreet Singh
By : Updated On: 30 Apr 2025 15:31:PM
ਨਰਮੇ ਦਾ ਉਤਪਾਦਨ ਵਧਾਉਣ ਲਈ ਉਪਰਾਲੇ, ਬੀ.ਟੀ. ਨਰਮੇ ਦੇ ਬੀਜਾਂ ‘ਤੇ ਸਰਕਾਰ ਦੇ ਰਹੀ 33% ਸਬਸਿਡੀ
Bhagwant Mann

Subsidy on BT Cotton Seeds: ਪੰਜਾਬ ਸਰਕਾਰ ਵੱਲੋਂ ਸਾਉਣੀ-2025 ਦੌਰਾਨ ਬੀ.ਟੀ. ਨਰਮੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਬੀ.ਟੀ. ਨਰਮੇ ਦੇ ਬੀਜਾਂ ਤੇ 33 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਇਹ ਸਬਸਿਡੀ ਪ੍ਰਾਪਤ ਕਰਨ ਲਈ ਆਨਲਾਈਨ ਅਪਲਾਈ ਕਰਨਾ ਜ਼ਰੂਰੀ ਹੈ ਅਤੇ ਪੋਰਟਲ ਤੇ ਰਜਿਸਟਰੇਸ਼ਨ ਕਰਨ ਦੀ ਆਖਰੀ ਮਿਤੀ 31 ਮਈ 2025 ਹੈ।

ਇਹ ਜਾਣਕਾਰੀ ਦਿੰਦਿਆਂ ਖੇਤੀਬਾੜੀ ਅਫਸਰ ਮਮਤਾ ਲੂਨਾ ਨੇ ਦੱਸਿਆ ਕਿ ਇਸ ਸਬਸਿਡੀ ਨੂੰ ਪ੍ਰਾਪਤ ਕਰਨ ਲਈ ਕਿਸਾਨ https://agrimachinerypb.com/ ਪੋਰਟਲ ਤੇ ਅਪਲਾਈ ਕਰ ਸਕਦੇ ਹਨ। ਇੱਕ ਕਿਸਾਨ ਵੱਧ ਤੋਂ ਵੱਧ 5 ਏਕੜ ਜਾਂ 10 ਪੈਕਟ ਬੀ.ਟੀ. ਹਾਈਬਿਡ ਬੀਜ ਉੱਤੇ ਸਬਸਿਡੀ ਲੈ ਸਕਦਾ ਹੈ।

ਜੇਕਰ ਕਿਸੇ ਕਿਸਾਨ ਦਾ ਵੇਰਵਾ ਅਨਾਜ ਖਰੀਦ ਪੋਰਟਲ ਤੇ ਅਪਲੋਡ ਨਹੀਂ ਹੈ ਤਾਂ ਉਹ ਕਿਸਾਨ ਪੋਰਟਲ ਤੇ ਦਰਸਾਏ ਮੁਤਾਬਕ ਨਿਊ ਰਜਿਸਟਰੇਸ਼ਨ ਕਰਕੇ ਅਪਲਾਈ ਕਰ ਸਕਦਾ ਹੈ। ਨਰਮਾ ਕਾਸ਼ਤਕਾਰ ਕਿਸਾਨ ਸਬਸਿਡੀ ਲੈਣ ਲਈ 31 ਮਈ, 2025 ਸ਼ਾਮ 5 ਵਜੇ ਤੱਕ ਅਰਜੀ ਆਨਲਾਈਨ ਪੋਰਟਲ ਤੇ ਦੇ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਕਣਕ ਝੋਨੇ ਦੇ ਰਿਵਾਇਤੀ ਚੱਕਰ ਵਿੱਚੋਂ ਬਾਹਰ ਕੱਢ ਕੇ ਹੋਰ ਲਾਹੇਯੋਗ ਫਸਲਾਂ ਬੀਜਣ ਵੱਲ ਪ੍ਰੇਰਿਤ ਕਰ ਰਹੀ ਹੈ ਜਿਸ ਤਹਿਤ ਇਹ ਉਪਰਾਲਾ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਕਿਸਾਨ ਬਲਾਕ ਖੇਤੀਬਾੜੀ ਅਫ਼ਸਰ ਜਾਂ ਮੁੱਖ ਖੇਤੀਬਾੜੀ ਅਫ਼ਸਰ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ। ਉਹਨਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਵੱਧ ਇਸ ਸਕੀਮ ਦਾ ਲਾਹਾ ਲੈਣ ਨੂੰ ਯਕੀਨੀ ਬਣਾਉਣ।

Read Latest News and Breaking News at Daily Post TV, Browse for more News

Ad
Ad