Banner
Banner

ਤਰਨਤਾਰਨ ’ਚ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਮੁਕਾਬਲਾ, ਗੋਲ਼ੀ ਲੱਗਣ ਨਾਲ ਦੋ ਬਦਮਾਸ਼ ਗੰਭੀਰ ਜ਼ਖ਼ਮੀ

Punjab News: ਤਰਨਤਾਰਨ ’ਚ ਤੜਕਸਾਰ ਏਜੀਟੀਐੱਫ ਅਤੇ ਥਾਣਾ ਸਰਹਾਲੀ ਦੀ ਪੁਲਿਸ ਨੇ ਦੋ ਬਦਮਾਸ਼ਾਂ ਨੂੰ ਐਨਕਾਊਂਟਰ ਤੋਂ ਬਾਅਦ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮਾਰਚ ਮਹੀਨੇ ’ਚ ਨੌਸ਼ਹਿਰਾ ਪਨੂੰਆਂ ਦੇ ਸਰਪੰਚ ਉੱਪਰ ਦਿਨ ਦਿਹਾੜੇ ਫਾਇਰੰਗ ਕਰਨ ਦੇ ਮਾਮਲੇ ਵਿਚ ਇਹ ਸ਼ਾਮਲ ਸਨ। ਜਦੋਂਕਿ ਦੋਵਾਂ ਵਿੱਚੋਂ ਇਕ ਦਾ ਸਬੰਧ ਜਨਵਰੀ ਮਹੀਨੇ ’ਚ ਬਰਾਮਦ ਹੋਏ […]
Amritpal Singh
By : Updated On: 18 Apr 2025 11:04:AM
ਤਰਨਤਾਰਨ ’ਚ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਮੁਕਾਬਲਾ, ਗੋਲ਼ੀ ਲੱਗਣ ਨਾਲ ਦੋ ਬਦਮਾਸ਼ ਗੰਭੀਰ ਜ਼ਖ਼ਮੀ

Punjab News: ਤਰਨਤਾਰਨ ’ਚ ਤੜਕਸਾਰ ਏਜੀਟੀਐੱਫ ਅਤੇ ਥਾਣਾ ਸਰਹਾਲੀ ਦੀ ਪੁਲਿਸ ਨੇ ਦੋ ਬਦਮਾਸ਼ਾਂ ਨੂੰ ਐਨਕਾਊਂਟਰ ਤੋਂ ਬਾਅਦ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮਾਰਚ ਮਹੀਨੇ ’ਚ ਨੌਸ਼ਹਿਰਾ ਪਨੂੰਆਂ ਦੇ ਸਰਪੰਚ ਉੱਪਰ ਦਿਨ ਦਿਹਾੜੇ ਫਾਇਰੰਗ ਕਰਨ ਦੇ ਮਾਮਲੇ ਵਿਚ ਇਹ ਸ਼ਾਮਲ ਸਨ। ਜਦੋਂਕਿ ਦੋਵਾਂ ਵਿੱਚੋਂ ਇਕ ਦਾ ਸਬੰਧ ਜਨਵਰੀ ਮਹੀਨੇ ’ਚ ਬਰਾਮਦ ਹੋਏ ਗ੍ਰਨੇਡਾਂ ਨਾਲ ਵੀ ਹੈ। ਦੋਵਾਂ ਬਦਮਾਸ਼ਾਂ ਦੇ ਚਾਰ ਗੋਲੀਆਂ ਲੱਗੀਆਂ ਹਨ ਤੇ ਉਹ ਗੰਭੀਰ ਜਖ਼ਮੀ ਹੋਏ ਹਨ। ਪੁਲਿਸ ਨੇ ਦੋਵਾਂ ਕੋਲੋਂ ਪਾਕਿਸਤਾਨ ਦੇ ਬਣੇ ਦੋ ਪਿਸਤੌਲ ਵੀ ਬਰਾਮਦ ਕੀਤੇ ਹਨ।


ਮੌਕੇ ’ਤੇ ਪੁੱਜੇ ਐੱਸਐੱਸਪੀ ਅਭਿਮਨਿਊ ਰਾਣਾ ਨੇ ਦੱਸਿਆ ਕਿ 28 ਮਾਰਚ ਨੂੰ ਨੌਸ਼ਹਿਰਾ ਪਨੂੰਆਂ ਦੇ ਸਰਪੰਚ ਗੁਰਪ੍ਰੀਤ ਸਿੰਘ ਉੱਪਰ ਬਾਈਕ ਸਵਾਰ ਦੋ ਬਦਮਾਸ਼ਾਂ ਨੇ ਫਾਇਰਿੰਗ ਕੀਤੀ ਸੀ। ਜਿਸ ਸਬੰਧੀ ਅਣਪਛਾਤਿਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਵੀਰਵਾਰ ਨੂੰ ਏਜੀਟੀਐੱਫ ਅਤੇ ਤਰਨਤਾਰਨ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ ਉਕਤ ਬਦਮਾਸ਼ਾਂ ਨੂੰ ਪਨਾਂਹ ਦੇਣ ਵਾਲਾ ਕਾਬੂ ਕੀਤਾ ਗਿਆ। ਜਿਸਦੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਗੋਲੀਆਂ ਚਲਾਉਣ ਵਾਲੇ ਮਹਿਕਪ੍ਰੀਤ ਸਿੰਘ ਵਾਸੀ ਪਿੰਡ ਸੇਖਵਾਂ ਬਟਾਲਾ ਅਤੇ ਯੁਵਰਾਜ ਸਿੰਘ ਮੁਰਾਦਪੁਰ ਮੁੜ ਕੋਈ ਵਾਰਦਾਤ ਕਰਨ ਲਈ ਇਲਾਕੇ ਵਿਚ ਮੌਜੂਦ ਹਨ। ਜਿਸਦੇ ਚੱਲਦਿਆਂ ਏਜੀਟੀਐੱਫ ਅਤੇ ਸਰਹਾਲੀ ਥਾਣੇ ਦੀ ਪੁਲਿਸ ਇਨ੍ਹਾਂ ਦੇ ਪਿੱਛੇ ਲੱਗੀ ਸੀ। ਤੜਕਸਾਰ ਨੌਸ਼ਿਹਰਾ ਪਨੂੰਆਂ ਦੇ ਕੋਲ ਮੋਟਰਸਾਈਕਲ ’ਤੇ ਸਵਾਰ ਦੋਵੇਂ ਜਣਿਆਂ ਦਾ ਪੁਲਿਸ ਨਾਲ ਸਾਹਮਣਾ ਹੋ ਗਿਆ। ਜਦੋਂ ਇਨ੍ਹਾਂ ਨੂੰ ਰੋਕਣਾ ਚਾਹਿਆ ਤਾਂ ਇਨ੍ਹਾਂ ਨੇ ਤਾਬੜ ਤੋੜ ਗੋਲੀਆਂ ਪੁਲਿਸ ਉੱਪਰ ਚਲਾ ਦਿੱਤੀਆਂ। ਪੁਲਿਸ ਟੀਮਾਂ ਵੱਲੋਂ ਕੀਤੀ ਜਵਾਬੀ ਕਾਰਵਾਈ ਦੌਰਾਨ ਦੋਵਾਂ ਦੇ ਚਾਰ ਗੋਲੀਆਂ ਲੱਗੀਆਂ। ਗੰਭੀਰ ਜਖਮੀ ਹਾਲਤ ’ਚ ਦੋਵਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਮਹਿਕਪ੍ਰੀਤ ਸਿੰਘ ਸੱਤਾ ਨੌਸ਼ਹਿਰਾ ਗੈਂਗ ਨਾਲ ਸਬੰਧ ਰੱਖਦਾ ਹੈ ਅਤੇ ਜਨਵਰੀ ਮਹੀਨੇ ’ਚ ਥਾਣਾ ਸਰਹਾਲੀ ਦੇ ਇਲਾਕੇ ਵਿੱਚੋਂ ਬ੍ਰਾਮਦ ਹੋਏ ਗ੍ਰਨੇਡਾਂ ਨਾਲ ਵੀ ਇਸ ਸਬੰਧ ਸੀ। ਉਨ੍ਹਾਂ ਦੱਸਿਆ ਕਿ ਦੋਵਾਂ ਕੋਲੋਂ ਪਾਕਿਸਤਾਨ ਦੇ ਪਿਸਤੌਲ ਮਿਲੇ ਹਨ। ਐੱਸਐੱਸਪੀ ਨੇ ਦੱਸਿਆ ਕਿ ਬਦਮਾਸ਼ਾਂ ਵੱਲੋਂ ਪੁਲਿਸ ਉੱਪਰ 8 ਦੇ ਕਰੀਬ ਫਾਇਰ ਕੀਤੇ ਗਏ ਸਨ। ਜਦੋਂਕਿ ਜਵਾਬ ਵਿਚ ਪੁਲਿਸ ਨੇ ਪੰਜ ਗੋਲੀਆਂ ਚਲਾਈਆਂ। ਜਿਨ੍ਹਾਂ ਵਿੱਚੋਂ ਚਾਰ ਗੋਲੀਆਂ ਦੋਵਾਂ ਬਦਮਾਸ਼ਾਂ ਦੇ ਲੱਗੀਆਂ ਹਨ।

Read Latest News and Breaking News at Daily Post TV, Browse for more News

Ad
Ad