ਪ੍ਰੇਮ ਸਬੰਧਾਂ ਦੇ ਚਲਦੇ ਪਰਿਵਾਰ ‘ਤੇ ਹਮਲਾ, ਇੱਕ ਦੀ ਮੌਤ, ਪੁਲਿਸ ਨੇ 24 ਘੰਟਿਆਂ ‘ਚ ਦਬੋਚਿਆ ਕਾਤਲ
Murder Case Solved; ਮਾਨਸਾ ‘ਚ ਹੋਏ ਕਤਲ ਮਾਮਲੇ ਵਿੱਚ ਪੁਲਿਸ ਨੇ 24 ਘੰਟਿਆਂ ‘ਚ ਦੋਸ਼ੀ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ । ਦੱਸ ਦੇਈਏ ਕਿ ਦੋਸ਼ੀ ਨੇ ਪ੍ਰੇਮ ਸਬੰਧਾਂ ਦੇ ਚਲਦਿਆਂ ਪੂਰੇ ਪਰਿਵਾਰ ਤੇ ਹਮਲਾ ਕੀਤਾ ਸੀ। ਜਿਸ ‘ਚ ਉਸ ਦੇ ਪ੍ਰੇਮ ਸਬੰਧ ਗਗਨਦੀਪ ਕੌਰ ਦੀ ਨਨਾਣ ਹੈਪੀ ਕੌਰ ਨਾਲ ਸੀ।
ਇਸਦੀ ਪੂਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਮਾਨਸਾ ਐਸਪੀਡੀ ਮਨਮੋਹਨ ਸਿੰਘ ਔਲਖ ਨੇ ਦੱਸਿਆ ਕਿ ਜੋ ਕੱਲ ਕੋਟ ਲੱਲੂ ਰੋਡ ‘ਤੇ ਕਤਲ ਹੋਇਆ ਹੈ। ਜਿਸ ਵਿੱਚ ਦੋ ਜੇਰੇ ਇਲਾਜ ਹਨ। ਉਹਨਾਂ ਦੱਸਿਆ ਕਿ ਦੋਸ਼ੀ ਹਰਮੇਲ ਸਿੰਘ ਜੋ ਕਿ ਬਠਿੰਡਾ ਦੇ ਪਿੰਡ ਸੂਚ ਦਾ ਰਹਿਣ ਵਾਲਾ ਹੈ। ਉਸ ਦੇ ਪ੍ਰੇਮ ਸਬੰਧ ਗਗਨਦੀਪ ਕੌਰ ਦੀ ਨਨਾਣ ਹੈਪੀ ਕੌਰ ਨਾਲ ਸੀ। ਜਿਸ ਦੇ ਚਲਦਿਆਂ ਹਰਮੇਲ ਸਿੰਘ ਨੂੰ ਇਹ ਲੱਗਦਾ ਸੀ ਕਿ ਗਗਨਦੀਪ ਦਾ ਪੂਰਾ ਪਰਿਵਾਰ ਉਸਦੇ ਪ੍ਰੇਮ ਸਬੰਧਾਂ ਵਿੱਚ ਅੜਿੱਕਾ ਪੈਦਾ ਕਰ ਰਿਹਾ ਹੈ।
ਜਿਸਦੇ ਚਲਦਿਆਂ ਉਸਨੇ ਮਾਨਸਾ ਦੇ ਕੋਟ ਲੱਲੂ ਰੋਡ ਉੱਪਰ ਖੋਖਰ ਖੁਰਦ ਜਾ ਰਹੇ ਪਰਿਵਾਰ ਉੱਪਰ ਕਾਪਾ ਨਾਲ ਹਮਲਾ ਕਰ ਦਿੱਤਾ। ਜਿਸ ਵਿੱਚ ਕਰਮਜੀਤ ਕੌਰ ਦੀ ਮੌਕੇ ਉੱਪਰ ਹੀ ਮੌਤ ਹੋ ਗਈ, ਜਦਕਿ ਗਗਨਦੀਪ ਅਤੇ ਕਮਲਜੀਤ ਸਿੰਘ ਨੂੰ ਇਲਾਜ ਲਈ ਬਾਹਰ ਰੈਫਰ ਕਰ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।