Journalism Of Hope
BREAKING NEWS
ਚੰਡੀਗੜ੍ਹ ’ਚ ਅੱਜ ਤੋਂ ਕਿਸਾਨ ਲਾਉਣਗੇ ਪੱਕਾ ਮੋਰਚਾ.....ਅੰਮ੍ਰਿਤਸਰ ਦੇ ਮਸ਼ਹੂਰ ‘ਕਾਲੇ ਕੁਲਚਿਆਂ ਵਾਲੇ’ ’ਤੇ GST ਵਿਭਾਗ ਦੀ ਰੇਡ.....ਥਾਣੇ ਦੇ ਬਾਹਰ ਬੰਬ ਧਮਾਕਾ ਮਾਮਲੇ ’ਚ NIA ਦਾ ਵੱਡਾ ਐਕਸ਼ਨ, ਪੰਜਾਬ ਦੇ 3 ਗੈਂਗਸਟਰ ਗ੍ਰਿਫ਼ਤਾਰ.......ਅੱਜ 1 ਸਤੰਬਰ ਤੋਂ ਵੱਡੇ ਬਦਲਾਅ: ਕਮਰਸ਼ੀਅਲ ਸਿਲੰਡਰ ਮਹਿੰਗਾ, ਦੁੱਧ ਦੇ ਰੇਟ ਵਧੇ; ਟਾਟਾ-ਹੁੰਡਈ ਦੀਆਂ ਕਾਰਾਂ ਵੀ ਮਹਿੰਗੀਆਂ.......ਵਿਆਹ ਤੋਂ ਸਿਰਫ਼ 5 ਮਹੀਨੇ ਬਾਅਦ ਰੈਪਰ ਬਾਦਸ਼ਾਹ-ਈਸ਼ਾ ਰਿਖੀ ਹੋ ਰਹੇ ਵੱਖ !.....ਨੇਪਾਲ ਹੜ੍ਹ ਨਾਲ ਤਬਾਹ ਘਰ ’ਚੋਂ ਮਿਲੀਆਂ 24 ਲਾਸ਼ਾਂ, ਮ੍ਰਿਤਕਾਂ ਦੀ ਗਿਣਤੀ 955 ਹੋਈ.....ਅੱਜ ਤੋਂ ਅੰਤਰਰਾਸ਼ਟਰੀ ਯਾਤਰੀਆਂ ਲਈ ਵੱਡਾ ਬਦਲਾਅ, ਹੁਣ ਬੋਰਡਿੰਗ ਪਾਸ ’ਤੇ ਨਹੀਂ ਲੱਗੇਗੀ ਇਮੀਗ੍ਰੇਸ਼ਨ ਸਟੈਂਪ......

ਮਸ਼ਹੂਰ ਪੰਜਾਬੀ ਗਾਇਕ ਦਾ ਹੋਇਆ ਦੇਹਾਂਤ

Punjabi Singer News: ਪੰਜਾਬੀ ਸੰਗੀਤ ਜਗਤ ਲਈ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। 90 ਦੇ ਦਹਾਕੇ ਦੇ ਮਸ਼ਹੂਰ ਪੰਜਾਬੀ ਗਾਇਕ ਦੀਪਾ ਦੋਸਾਂਝ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਦੇਸ਼-ਵਿਦੇਸ਼ ਵਿੱਚ ਵੱਸਦੇ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਸੰਗੀਤਕ ਹਲਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਦੀਪਾ ਨੇ ਆਪਣੀ ਵਿਲੱਖਣ […]
Nishant Malyan
By : Updated On: 06 Apr 2026 15:52:PM
ਮਸ਼ਹੂਰ ਪੰਜਾਬੀ ਗਾਇਕ ਦਾ ਹੋਇਆ ਦੇਹਾਂਤ

Punjabi Singer News: ਪੰਜਾਬੀ ਸੰਗੀਤ ਜਗਤ ਲਈ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। 90 ਦੇ ਦਹਾਕੇ ਦੇ ਮਸ਼ਹੂਰ ਪੰਜਾਬੀ ਗਾਇਕ ਦੀਪਾ ਦੋਸਾਂਝ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਦੇਸ਼-ਵਿਦੇਸ਼ ਵਿੱਚ ਵੱਸਦੇ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਸੰਗੀਤਕ ਹਲਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਦੀਪਾ ਨੇ ਆਪਣੀ ਵਿਲੱਖਣ ਆਵਾਜ਼ ਅਤੇ ਗਾਇਕੀ ਦੇ ਅੰਦਾਜ਼ ਨਾਲ ਬ੍ਰਿਟਿਸ਼ ਏਸ਼ੀਅਨ ਸੰਗੀਤ ਵਿੱਚ ਵੀ ਇੱਕ ਨਵਾਂ ਮੋੜ ਲਿਆਂਦਾ ਸੀ। ਉਨ੍ਹਾਂ ਦਾ ਸੁਪਰਹਿੱਟ ਗੀਤ “ਢੋਲਾ ਵੇ ਢੋਲਾ” ਅੱਜ ਵੀ ਹਰ ਪੰਜਾਬੀ ਵਿਆਹ ਅਤੇ ਸੱਭਿਆਚਾਰਕ ਪ੍ਰੋਗਰਾਮ ਦੀ ਸ਼ਾਨ ਮੰਨਿਆ ਜਾਂਦਾ ਹੈ। ਇਸ ਇੱਕ ਗੀਤ ਨੇ ਉਨ੍ਹਾਂ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ ਸੀ। ਉਨ੍ਹਾਂ ਨੇ ਉਸ ਦੌਰ ਦੇ ਕਈ ਦਿੱਗਜ ਕਲਾਕਾਰਾਂ ਨਾਲ ਕੰਮ ਕੀਤਾ।

ਇਸ਼ਤਿਹਾਰ



ਦੀਪਾ ਦੇ ਜਾਣ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਨੇ ਇੱਕ ਅਜਿਹਾ ਫ਼ਨਕਾਰ ਗੁਆ ਦਿੱਤਾ ਹੈ ਜਿਸ ਨੇ ਪੱਛਮੀ ਦੇਸ਼ਾਂ ਵਿੱਚ ਪੰਜਾਬੀ ਮਾਂ-ਬੋਲੀ ਦਾ ਮਾਣ ਵਧਾਇਆ। ਕਈ ਨਾਮਵਰ ਹਸਤੀਆਂ ਅਤੇ ਸੰਗੀਤਕਾਰਾਂ ਨੇ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ।

Read Latest News and Breaking News at Daily Post TV, Browse for more News

Ad
Ad

Punjab District News