Journalism Of Hope
BREAKING NEWS
ਦੇਸ਼ ਭਰ ਵਿੱਚ ਕੁੱਲ 324 ਦਵਾਈਆਂ ਦੇ ਨਮੂਨੇ ਵੀ ਜਾਂਚ ਵਿੱਚ ਪਾਏ ਗਏ ਫੇਲ੍ਹ, 91 ਦਵਾਈਆਂ ਦੇ ਸੈਂਪਲ ਇੱਕਲੇ ਹਿਮਾਚਲ ਤੋਂ.........ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਅੱਜ ਤੋਂ ਸ਼ੁਰੂ.......ਪੰਜਾਬ ਦੇ ਚੋਣਾਂ ਵਾਲੇ ਹਲਕਿਆਂ ਵਿੱਚ 28 ਨਵੰਬਰ ਨੂੰ ਛੁੱਟੀ ਦਾ ਐਲਾਨ.........ਲੰਮੀ ਕਿਰਾਏਦਾਰੀ ਦੇ ਆਧਾਰ ’ਤੇ ਜਾਇਦਾਦ ’ਤੇ ਹੱਕ ਨਹੀਂ ਜਤਾ ਸਕਦਾ ਕਿਰਾਏਦਾਰ: ਹਾਈ ਕੋਰਟ ਦੀ ਵੱਡੀ ਟਿੱਪਣੀ........ਦਿਲਜੀਤ ਦੋਸਾਂਝ ਦੇ ਮੁੰਬਈ ਕੰਸਰਟ ਤੋਂ ਪਹਿਲਾਂ ਫੇਰ ਖੜ੍ਹਾ ਹੋਇਆ ਵਿਵਾਦ, ਡਾ. ਪੰਡਿਤਰਾਓ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ............ਚਰਨਜੀਤ ਚੰਨੀ ਵੱਲੋਂ 5 ਦਸੰਬਰ ਤੋਂ ‘ਜਵਾਨੀ ਸੰਭਾਲ ਯਾਤਰਾ-2’ ਸ਼ੁਰੂ ਕਰਨ ਦਾ ਐਲਾਨ.........ਲੁਧਿਆਣਾ ’ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ’ਚ ਗਾਇਕ ਕਾਸ਼ੀਨਾਥ ਸਮੇਤ 3 ਖ਼ਿਲਾਫ਼ FIR...........ਫਲਿੱਪਕਾਰਟ ਦੇ ਗਰੁੱਪ CEO ਕਲਿਆਣ ਕ੍ਰਿਸ਼ਨਮੂਰਤੀ ਨੇ ਦਿੱਤਾ ਅਸਤੀਫ਼ਾ........ਮਿਸਰ ’ਚ ਤੇਲ ਟੈਂਕਰ ਨੂੰ ਲੱਗੀ ਭਿਆਨਕ ਅੱਗ, 31 ਲੋਕਾਂ ਦੀ ਮੌਤ, 21 ਤੋਂ ਵੱਧ ਜ਼ਖ਼ਮੀ

ਕਿਸਾਨ ਦੀ 12 ਏਕੜ ਕਣਕ ਅਤੇ 250 ਏਕੜ ਨਾੜ ਸੜ ਕੇ ਸੁਆਹ,ਅੱਗ ਦੀ ਲਪੇਟ ‘ਚ ਆਇਆ ਟਰੈਕਟਰ

Wheat crop caught fire:ਬੇਗੋਵਾਲ ਸ਼ਹਿਰ ਦੇ ਨੇੜੇ ਪਿੰਡ ਬਲੋਚੱਕ ਵਿੱਚ, ਕਿਸਾਨਾਂ ਦੁਆਰਾ ਪੁੱਤਰਾਂ ਵਾਂਗ ਪਾਲੀਆਂ ਗਈਆਂ ਫਸਲਾਂ ਉਸ ਸਮੇਂ ਤਬਾਹ ਹੋ ਗਈਆਂ ਜਦੋਂ ਪਿੰਡ ਚੋਹਾਣਾ ਤੋਂ ਆਈ ਭਿਆਨਕ ਅੱਗ ਨੇ ਅੱਗ ਬੁਝਾਉਣ ਗਏ ਕਿਸਾਨ ਦੇ ਟਰੈਕਟਰ ਤੋਂ ਇਲਾਵਾ ਲਗਭਗ 12 ਏਕੜ ਕਣਕ ਅਤੇ ਲਗਭਗ 250 ਏਕੜ ਨਾੜ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਜਾਣਕਾਰੀ ਦਿੰਦੇ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਕਿਸਾਨ ਦੀ 12 ਏਕੜ ਕਣਕ ਅਤੇ 250 ਏਕੜ ਨਾੜ ਸੜ ਕੇ ਸੁਆਹ,ਅੱਗ ਦੀ ਲਪੇਟ ‘ਚ ਆਇਆ ਟਰੈਕਟਰ
Wheat crop caught fire

Wheat crop caught fire:ਬੇਗੋਵਾਲ ਸ਼ਹਿਰ ਦੇ ਨੇੜੇ ਪਿੰਡ ਬਲੋਚੱਕ ਵਿੱਚ, ਕਿਸਾਨਾਂ ਦੁਆਰਾ ਪੁੱਤਰਾਂ ਵਾਂਗ ਪਾਲੀਆਂ ਗਈਆਂ ਫਸਲਾਂ ਉਸ ਸਮੇਂ ਤਬਾਹ ਹੋ ਗਈਆਂ ਜਦੋਂ ਪਿੰਡ ਚੋਹਾਣਾ ਤੋਂ ਆਈ ਭਿਆਨਕ ਅੱਗ ਨੇ ਅੱਗ ਬੁਝਾਉਣ ਗਏ ਕਿਸਾਨ ਦੇ ਟਰੈਕਟਰ ਤੋਂ ਇਲਾਵਾ ਲਗਭਗ 12 ਏਕੜ ਕਣਕ ਅਤੇ ਲਗਭਗ 250 ਏਕੜ ਨਾੜ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਨਰਿੰਦਰ ਸਿੰਘ ਗੁੱਲੂ ਪੁੱਤਰ ਨਿਰੰਜਣ ਸਿੰਘ ਵਾਸੀ ਬਲੋਚੱਕ ਨੇ ਦੱਸਿਆ ਕਿ ਇਹ ਅੱਗ ਨੇੜਲੇ ਪਿੰਡ ਚੌਹਾਣਾ ਵਿੱਚ ਕਾਫ਼ੀ ਸਮੇਂ ਤੋਂ ਬਲ ਰਹੀ ਸੀ,ਇਹ ਬਲੋਚੱਕ ਪਿੰਡ ਤੱਕ ਫੈਲ ਗਈ ਅਤੇ ਆਲੇ-ਦੁਆਲੇ ਦੇ ਲਗਭਗ 12 ਏਕੜ ਕਣਕ ਅਤੇ 250 ਏਕੜ ਦੇ ਨਾੜ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਨਾਲ ਫਸਲਾਂ ਤਬਾਹ ਹੋ ਗਈਆਂ। ਇਸ ਕਾਰਨ ਕਿਸਾਨਾਂ ਨੂੰ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਗ ਇੰਨੀ ਭਿਆਨਕ ਸੀ ਕਿ ਇਸ ‘ਤੇ ਕਾਬੂ ਪਾਉਣਾ ਬਹੁਤ ਮੁਸ਼ਕਲ ਹੋ ਗਿਆ।

ਜਦੋਂ ਤੱਕ ਕਿਸਾਨਾਂ ਨੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਉਦੋਂ ਤੱਕ ਭਿਆਨਕ ਅੱਗ ਨੇ ਇੱਕ ਕਿਸਾਨ ਸਰਬਪ੍ਰੀਤ ਸਿੰਘ ਪੁੱਤਰ ਸਰੂਪ ਸਿੰਘ ਦੇ ਅਰਜੁਨ 605 ਬ੍ਰਾਂਡ ਦੇ ਟਰੈਕਟਰ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ, ਜੋ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਕਿਸਾਨ ਆਗੂ ਨੇ ਦੱਸਿਆ ਕਿ ਪਿੰਡ ਬਲੋਚੱਕ ਵਿੱਚ ਠੇਕੇ ‘ਤੇ ਜ਼ਮੀਨ ਲੈ ਕੇ ਕਣਕ ਬੀਜਣ ਵਾਲੇ ਕਿਸਾਨ ਪਲਵਿੰਦਰ ਸਿੰਘ ਪੁੱਤਰ ਨਿਰੰਜਣ ਸਿੰਘ ਦੀ ਕਣਕ ਦੀ ਫ਼ਸਲ ਅਤੇ ਸਰੂਪ ਸਿੰਘ ਦੇ ਪੁੱਤਰ ਸਰਬਪ੍ਰੀਤ ਸਿੰਘ ਦੀ 2 ਏਕੜ, ਕਿਸਾਨ ਨਰਿੰਦਰ ਸਿੰਘ ਗੁੱਲੂ ਪੁੱਤਰ ਨਿਰੰਜਣ ਸਿੰਘ ਵਾਸੀ ਬਲੋਚੱਕ ਦੀ ਛੇ ਏਕੜ, ਰਾਜਿੰਦਰ ਸਿੰਘ ਪੁੱਤਰ ਤਾਰਾ ਸਿੰਘ ਦੀ ਇੱਕ ਏਕੜ ਅਤੇ ਕਰਮਜੀਤ ਸਿੰਘ ਪੁੱਤਰ ਤਾਰਾ ਸਿੰਘ ਦੀ ਇੱਕ ਏਕੜ ਕਣਕ ਸੜ ਕੇ ਸੁਆਹ ਹੋ ਗਈ। ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਉਨ੍ਹਾਂ ਦੀਆਂ ਫਸਲਾਂ ਦਾ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ।

Read Latest News and Breaking News at Daily Post TV, Browse for more News

Ad
Ad

Punjab District News