ਫਤਿਹਗੜ੍ਹ ਸਾਹਿਬ ਬਾਰ ਚੋਣ ਮੈਦਾਨ ਭਖਿਆ, ਦੋ ਧੜਿਆਂ ਵਿਚਕਾਰ ਸਿੱਧਾ ਮੁਕਾਬਲਾ
Fatehgarh Sahib Bar Association Election 2026; ਪੂਰੇ ਪੰਜਾਬ ਭਰ ਵਿੱਚ 11 ਸਤੰਬਰ ਨੂੰ ਹੋਣ ਜਾ ਰਹੀਆਂ ਜ਼ਿਲਾ ਬਾਰ ਐਸੋਸੀਏਸ਼ਨ ਦੀਆਂ ਸਲਾਨਾ ਚੋਣਾਂ ਨੂੰ ਲੈ ਕੇ ਚੋਣ ਮੈਦਾਨ ਪੂਰੀ ਤਰ੍ਹਾਂ ਭੱਖ ਚੁੱਕਾ ਹੈ। ਇਤਿਹਾਸਿਕ ਜ਼ਿਲਾ ਫਤਿਹਗੜ੍ਹ ਸਾਹਿਬ ਵਿਚ ਬਾਰ ਐਸੋਸੀਏਸ਼ਨ ਨੂੰ ਫਤਿਹਗੜ੍ਹ ਸਾਹਿਬ ਦੀਆਂ ਸਲਾਨਾ ਚੋਣਾਂ ਨੂੰ ਲੈ ਕੇ ਦੋ ਧੜੇ ਪੂਰੀ ਤਰ੍ਹਾਂ ਆਹਮੋ ਸਾਹਮਣੇ ਹਨ ਅਤੇ ਪ੍ਰਧਾਨਗੀ ਪਦ ਦੀ ਚੋਣ ਲੜ ਰਹੇ ਜਿਲਾ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਦੇ ਸਾਬਕਾ ਪ੍ਰਧਾਨ ਰਹੇ ਐਡਵੋਕੇਟ ਰਾਜਵੀਰ ਸਿੰਘ ਗਰੇਵਾਲ ਅਤੇ ਐਡਵੋਕੇਟ ਇੰਦਰਜੀਤ ਸਿੰਘ ਸਾਊ ਜੋ ਕਿ ਪਹਿਲੀ ਵਾਰ ਬਾਰ ਐਸੋਸੀਏਸ਼ਨ ਦੀ ਚੋਣ ਲੜ ਰਹੇ ਹਨ, ਵੱਲੋਂ ਆਪੋ ਆਪਣੀ ਟੀਮ ਸਮੇਤ ਰਿਟਰਨਿੰਗ ਅਫਸਰ ਕੋਲ ਆਪਣੇ ਚੋਣ ਨਾਮਜੱਦਗੀ ਪੱਤਰ ਦਾਖਲ ਕਰਵਾਏ ਗਏ।
ਦੱਸ ਦਈਏ ਕਿ ਗਿਲਾ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਦੀ 11 ਸਤੰਬਰ ਨੂੰ ਹੋਣ ਜਾ ਰਹੀ ਸਲਾਨਾ ਚੋਣ ਲਈ ਸੀਨੀਅਰ ਐਡਵੋਕੇਟ ਐਨ ਕੇ ਪੂਰੀ, ਦਰਬਾਰਾ ਸਿੰਘ ਢੀਡਸਾ, ਅਨਿਲ ਕੁਮਾਰ ਗੁਪਤਾ, ਅਮਰਾਓ ਸਿੰਘ ਸਰਾਓ, ਹਰਪ੍ਰੀਤ ਸਿੰਘ ਭਗੜਾਣਾ, ਕਿਰਪਾਲ ਵਡੇਰਾ ਰਿਟਰਨਿੰਗ ਅਫਸਰ ਨਿਯੁਕਤ ਕੀਤੇ ਹੋਏ ਹਨ ਅਤੇ ਇਸ ਇਲੈਕਸ਼ਨ ਲਈ ਮਿਤੀ 31 ਅਗਸਤ ਅਤੇ 1 ਸਤੰਬਰ ਯਾਨੀ ਕਿ 2 ਦਿਨ ਕਾਗਜ ਦਾਖਲ ਕਰਨ ਲਈ ਨਿਯੁਕਤ ਕੀਤੇ ਹਨ, ਅਤੇ 2 ਸਤੰਬਰ ਨੂੰ ਕਾਗਜ ਵਾਪਸ ਲਏ ਜਾ ਸਕਣਗੇ ।
ਦੋਵਾਂ ਧੜਿਆਂ ਐਡਵੋਕੇਟ ਰਾਜਵੀਰ ਸਿੰਘ ਗਰੇਵਾਲ ਅਤੇ ਇੰਦਰਜੀਤ ਸਿੰਘ ਸਾਊ ਦੋਵਾਂ ਧੜਿਆਂ ਵੱਲੋਂ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਦੀਆਂ ਚੋਣਾਂ ਨੂੰ ਲੈ ਕੇ ਜਿਲਾ ਕਚਹਿਰੀਆਂ ਵਿੱਚ ਚੋਣ ਮੈਦਾਨ ਪੂਰੀ ਤਰ੍ਹਾਂ ਪੱਕ ਚੁੱਕਾ ਹੈ ਅਤੇ ਬਾਰ ਦੇ ਮੈਂਬਰਾਂ ਨਾਲ ਆਪੋ ਆਪਣੀ ਵੋਟ ਨੂੰ ਲੈ ਕੇ ਸੰਪਰਕ ਮੁਹਿੰਮ ਤਹਿਤ ਰਾਬਤੇ ਕੀਤੇ ਜਾ ਰਹੇ ਹਨ । ਜ਼ਿਲ੍ਹਾ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਦੀਆਂ ਸਾਲਾਨਾ ਚੋਣਾਂ ਨੂੰ ਲੈ ਕੇ ਚੋਣ ਲੜ ਰਹੇ ਦੋਵੇਂ ਗਰੁੱਪਾਂ ਵੱਲੋਂ ਵਕੀਲ ਭਾਈਚਾਰੇ ਦੀ ਭਲਾਈ, ਵਿਕਾਸ, ਇਮਾਨਦਾਰੀ ਅਤੇ ਪਾਰਦਰਸ਼ਤਾ ਦੇ ਮੁੱਦਿਆਂ ਨੂੰ ਮੁੱਖ ਰੱਖਦਿਆਂ ਚੋਣ ਮੈਦਾਨ ਵਿੱਚ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ। ਚੋਣ ਪ੍ਰਚਾਰ ਦੌਰਾਨ ਉਮੀਦਵਾਰਾਂ ਨੇ ਦਾਅਵਾ ਕੀਤਾ ਕਿ ਉਹ ਵਕੀਲਾਂ ਦੀਆਂ ਸਮੱਸਿਆਵਾਂ ਦੇ ਹੱਲ, ਚੈਂਬਰਾਂ ਦੀਆਂ ਸੁਵਿਧਾਵਾਂ ਅਤੇ ਬਾਰ ਦੀ ਬਿਹਤਰੀ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।
ਦੱਸ ਦਈਏ ਕਿ ਐਡਵੋਕੇਟ ਰਾਜਵੀਰ ਸਿੰਘ ਗਰੇਵਾਲ ਦੀ ਟੀਮ ਵੱਲੋਂ ਪ੍ਧਾਨਗੀ ਪਦ ਲਈ ਐਡਵੋਕੇਟ ਰਾਜਵੀਰ ਸਿੰਘ ਗਰੇਵਾਲ, ਮੀਤ ਪ੍ਰਧਾਨ ਲਈ ਐਡਵੋਕੇਟ ਰਾਜਿੰਦਰ ਕੌਰ ਹਾਂਡਾ ਤੇ ਸਕੱਤਰ ਦੇ ਅਹੁਦੇ ਲਈ ਐਡਵੋਕੇਟ ਸੰਦੀਪ ਕੁਮਾਰ ਵਰਮਾ ਨੇ ਆਪਣੇ ਕਾਗਜ਼ਾਤ ਜਮ੍ਹਾਂ ਕਰਵਾਏ ਹਨ। ਇਸ ਤੋਂ ਇਲਾਵਾ ਸੰਯੁਕਤ ਸਕੱਤਰ ਲਈ ਐਡਵੋਕੇਟ ਗੁਰਪ੍ਰੀਤ ਸਿੰਘ ਗੁਰਨਾ, ਕੈਸ਼ੀਅਰ ਲਈ ਐਡਵੋਕੇਟ ਰਚਿਤ ਸਿੰਗਲਾ ਅਤੇ ਲਾਇਬ੍ਰੇਰੀ ਇੰਚਾਰਜ ਲਈ ਐਡਵੋਕੇਟ ਸੰਦੀਪ ਕੌਰ ਇਸ ਤੋਂ ਇਲਾਵਾ ਪੰਜ ਐਕਜੀਕਿਊਟਿਵ ਮੈਂਬਰਾਂ ਵੱਲੋਂ ਵੀ ਨਾਮਜ਼ਦਗੀਆਂ ਭਰੀਆਂ ਗਈਆਂ ਹਨ।
