ਫਾਜਿਲਕਾ : ਬੀਐਸਐਫ ਵੱਲੋਂ ਨਸ਼ੇ ਅਤੇ ਅਸਲੇ ਸਮੇਤ 2 ਨੂੰ ਕੀਤਾ ਕਾਬੂ, 1 ਫਰਾਰ
ਦੋਸ਼ੀਆਂ ਕੋਲੋਂ ਪੰਜ ਕਿਲੋ 414 ਗ੍ਰਾਮ ਹੈਰੋਇਨ ,ਇੱਕ ਪਿਸਟਲ ,ਚਾਰ ਮੈਗਜੀਨ ਖਾਲੀ, 10 ਜਿੰਦਾ ਰੋਦ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਫਾਜਿਲਕਾ ਪੁਲਿਸ ਦੇ ਹਵਾਲੇ ਕੀਤਾ ਹੈ।
ਬੀਐਸਐਫ ਦੇ ਇੰਸਪੈਕਟਰ ਮੁਕੇਸ਼ ਕੁਮਾਰ ਵੱਲੋਂ ਦੋਸ਼ੀ ਕਰਨੈਲ ਸਿੰਘ ਪੁੱਤਰ ਲੱਖਾ ਸਿੰਘ ਵਾਸੀ ਪਿੰਡ ਚੱਕ ਵਜੀਦਾ ,ਗੁਰਪ੍ਰੀਤ ਸਿੰਘ ਉਰਫ ਲਵਪ੍ਰੀਤ ਸਿੰਘ ਪੁੱਤਰ ਕੁੰਦਨ ਸਿੰਘ ਵਾਸੀ ਪਿੰਡ ਚੱਕ ਟਾਹਲੀ ਵਾਲਾ ਨੂੰ ਨਸ਼ੇ ਅਤੇ ਅਸਲੇ ਸਮੇਤ ਗ੍ਰਿਫਤਾਰ ਕੀਤਾ ਹੈ ।
ਜਦਕਿ ਉਹਨਾਂ ਦਾ ਇੱਕ ਸਾਥੀ ਬਲਵਿੰਦਰ ਸਿੰਘ ਸੋਨੂ ਸਰਦਾਰ ਖਾਨ ਸਿੰਘ ਵਾਸੀ ਚੱਕ ਟਾਹਲੀ ਵਾਲਾ ਦੀ ਗ੍ਰਿਫਤਾਰੀ ਨਹੀਂ ਹੋ ਸਕੀ ।
ਬੀਐਸਐਫ ਪਾਰਟੀ ਵੱਲੋਂ ਸ਼ੱਕ ਦੇ ਅਧਾਰ ਤੇ ਇਹਨਾ ਨੂੰ ਕਾਬੂ ਕੀਤਾ ਅਤੇ ਪਾਇਆ ਕਿ ਦੋਸ਼ੀਆਂ ਵੱਲੋਂ ਰਾਤ ਨੂੰ ਪਾਕਿਸਤਾਨ ਦੇ ਸਮਗਲਰਾਂ ਨਾਲ ਫੋਨ ਉੱਤੇ ਤਾਲਮੇਲ ਕੀਤਾ ਜਾ ਰਿਹਾ ਹੈ।
ਜਿਸ ਦੇ ਆਧਾਰ ਉੱਤੇ ਪੁਲਿਸ ਥਾਣਾ ਸਦਰ ਜਲਾਲਾਬਾਦ ਵਿਖੇ ਮੁਕਦਮਾ ਦਰਜ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ ਪੰਜ ਕਿਲੋ 414 ਗ੍ਰਾਮ ਹੈਰੋਇਨ, ਇਕ ਪਿਸਟਲ ,ਚਾਰ ਮੈਗਜੀਨ ਖਾਲੀ, 10 ਜਿੰਦਾ ਰੌਂਦ ਬਰਾਮਦ ਕੀਤੇ ਗਏ ਹਨ।