Banner
Banner

ਪੰਜਾਬ ਦੇ ਸਰਕਾਰੀ ਸਕੂਲ ‘ਚ ਦਾਨ ਦੇ ਨਾਮ ‘ਤੇ ਫੀਸ ਵਸੂਲੀ ਨੂੰ ਲੈ ਕੇ ਹੰਗਾਮਾ, ਵਾਇਰਲ ਵੀਡੀਓ ਨੇ ਖੜ੍ਹੇ ਕੀਤੇ ਸਵਾਲ

Moga Government School Viral Video: ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੀ ਗੁਣਵੱਤਾ ਨੂੰ ਸੁਧਾਰਨ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਹਾਲ ਹੀ ‘ਚ ਸਰਕਾਰੀ ਸਕੂਲਾਂ ਦੇ ਨਤੀਜਿਆਂ ‘ਚ ਵੀ ਇਸ ਦਾ ਅਸਰ ਵੇਖਣ ਨੂੰ ਮਿਲਿਆ। ਇਸ ਦੇ ਨਾਲ ਹੀ ਸਰਕਾਰ ਸਰਕਾਰੀ ਸਕੂਲਾਂ ਦੀ ਨੁਹਾਰ ਬਣਨ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਵਿਦਿਆਰਥੀਆਂ ਨੂੰ ਕਈ ਹੋਰ […]
Dailypost News
By : Updated On: 17 May 2025 14:05:PM
ਪੰਜਾਬ ਦੇ ਸਰਕਾਰੀ ਸਕੂਲ ‘ਚ ਦਾਨ ਦੇ ਨਾਮ ‘ਤੇ ਫੀਸ ਵਸੂਲੀ ਨੂੰ ਲੈ ਕੇ ਹੰਗਾਮਾ, ਵਾਇਰਲ ਵੀਡੀਓ ਨੇ ਖੜ੍ਹੇ ਕੀਤੇ ਸਵਾਲ

Moga Government School Viral Video: ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੀ ਗੁਣਵੱਤਾ ਨੂੰ ਸੁਧਾਰਨ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਹਾਲ ਹੀ ‘ਚ ਸਰਕਾਰੀ ਸਕੂਲਾਂ ਦੇ ਨਤੀਜਿਆਂ ‘ਚ ਵੀ ਇਸ ਦਾ ਅਸਰ ਵੇਖਣ ਨੂੰ ਮਿਲਿਆ। ਇਸ ਦੇ ਨਾਲ ਹੀ ਸਰਕਾਰ ਸਰਕਾਰੀ ਸਕੂਲਾਂ ਦੀ ਨੁਹਾਰ ਬਣਨ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਵਿਦਿਆਰਥੀਆਂ ਨੂੰ ਕਈ ਹੋਰ ਤਰ੍ਹਾਂ ਦੀਆਂ ਸਹੂਲਤਾਂ ਵੀ ਦੇ ਰਹੀ ਹੈ। ਇਸ ਸਭ ਦੇ ਚਲਦਿਆਂ ਮੋਗਾ ਦੇ ਪਿੰਡ ਸਮਦਭਾਈ ਦੇ ਸਕੂਲ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ।

ਦੱਸ ਦਈਏ ਕਿ ਮੋਗਾ ਜ਼ਿਲ੍ਹੇ ਦੇ ਪਿੰਡ ਸਮਦਭਾਈ ਵਿੱਚ ਸਥਿਤ ਸੀਨੀਅਰ ਸੈਕੰਡਰੀ ਸਕੂਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ, ਜਿਸ ਵਿੱਚ ਵਿਦਿਆਰਥੀਆਂ ਨੇ ਦੱਸਿਆ ਹੈ ਕਿ ਸਕੂਲ ਉਨ੍ਹਾਂ ਤੋਂ ਹਰ ਮਹੀਨੇ 50 ਰੁਪਏ ਵਸੂਲ ਰਿਹਾ ਹੈ, ਜਦੋਂ ਕਿ ਉਨ੍ਹਾਂ ਨੂੰ ਇਹ ਨਹੀਂ ਦੱਸਿਆ ਗਿਆ ਕਿ ਸਕੂਲ ਵਲੋਂ ਲਈ ਜਾ ਰਹੀ ਵਾਧੂ 50 ਰੁਪਏ ਫੀਸ ਕਿਸ ਲਈ ਹੈ।

ਵਾਇਰਲ ਵੀਡੀਓ ਵਿੱਚ, ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਅਸੀਂ ਇਹ ਪੈਸੇ ਦਿੰਦੇ ਹਾਂ ਪਰ ਸਾਨੂੰ ਨਹੀਂ ਪਤਾ ਕਿ ਪੈਸੇ ਕਿਸ ਲਈ ਹਨ, ਨਾ ਹੀ ਇਸ ਦੀ ਕੋਈ ਰਸੀਦ ਉਨ੍ਹਾਂ ਨੂੰ ਦਿੱਤੀ ਜਾਂਦੀ ਹੈ। ਬੱਚੇ ਪੈਸੇ ਲਿਆ ਕੇ ਮੈਡਮ ਨੂੰ ਦਿੰਦੇ ਹਨ। ਕਿਉਂਕਿ ਉਹ ਕਿਸੇ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਈ ਦਾ ਖਰਚਾ ਨਹੀਂ ਚੁੱਕ ਸਕਦੇ।

ਉਧਰ ਇਸ ਮਾਮਲੇ ਬਾਰੇ ਸਕੂਲ ਇੰਚਾਰਜ ਅਮਨਦੀਪ ਸਿੰਘ ਦਾ ਕਹਿਣਾ ਹੈ ਕਿ ਵੀਡੀਓ ਵਾਇਰਲ ਕੀਤਾ ਗਿਆ ਹੈ ਕਿ ਸਕੂਲ ਬੱਚਿਆਂ ਤੋਂ ਫੀਸ ਲੈ ਰਿਹਾ ਹੈ, ਹਾਲਾਂਕਿ ਸਕੂਲ ਇਹ ਫੀਸ ਨਹੀਂ ਲੈਂਦਾ, ਐਸਐਮਸੀ ਕਮੇਟੀ ਫੀਸ ਦਾਨ ਵਜੋਂ ਲੈਂਦੀ ਹੈ। ਸਰਕਾਰੀ ਸਕੂਲਾਂ ਵਿੱਚ ਕੋਈ ਫੀਸ ਨਹੀਂ। ਜਿਸ ਵਿਅਕਤੀ ਨੇ ਵੀਡੀਓ ਬਣਾਈ ਹੈ, ਉਸਨੇ ਇਹ ਸਕੂਲ ਨੂੰ ਬਦਨਾਮ ਕਰਨ ਲਈ ਕੀਤਾ ਹੈ ਅਤੇ ਇਹ ਬੱਚਿਆਂ ਨੂੰ ਭੜਕਾ ਕੇ ਵੀਡੀਓ ਬਣਾਈ ਗਈ ਹੈ। ਜੋ ਫੀਸਾਂ ਲਈਆਂ ਜਾਂਦੀਆਂ ਹਨ ਉਹ ਐਸਐਮਸੀ ਕਮੇਟੀ ਦਾ ਫੈਸਲਾ ਹੈ, ਸਾਡਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਇਸ ਬਾਰੇ ਸਕੂਲ ਐਸਐਮਸੀ ਕਮੇਟੀ ਦੇ ਚੇਅਰਮੈਨ ਜਸਵਿੰਦਰ ਸਿੰਘ ਨੇ ਕਿਹਾ ਕਿ ਇਹ ਕਦਮ ਮਜਬੂਰੀ ਵਿੱਚ ਚੁੱਕਿਆ ਗਿਆ ਹੈ ਤਾਂ ਜੋ ਅਧਿਆਪਕਾਂ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ ਅਤੇ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ। ਐਸਐਮਸੀ ਕਮੇਟੀ ਨੇ ਫੈਸਲਾ ਕੀਤਾ ਕਿ ਛੇਵੀਂ ਤੋਂ ਅੱਠਵੀਂ ਜਮਾਤ ਦੇ ਬੱਚਿਆਂ ਤੋਂ ਹਰ ਮਹੀਨੇ 50 ਰੁਪਏ ਲਏ ਜਾਣਗੇ। ਦਾਨ ਦੇ ਨਾਮ ‘ਤੇ ਕਿਸੇ ‘ਤੇ ਕੋਈ ਦਬਾਅ ਨਹੀਂ ਹੈ ਤੇ ਕੁਝ ਪ੍ਰਾਈਵੇਟ ਅਧਿਆਪਕਾਂ ਨੂੰ ਉਸੇ ਪੈਸੇ ਤੋਂ ਸਕੂਲ ‘ਚ ਪੜ੍ਹਾਉਣ ਲਈ ਰੱਖਿਆ ਜਾਵੇਗਾ।

ਕਮੇਟੀ ਚੇਅਰਮੈਨ ਦਾ ਕਹਿਣਾ ਹੈ ਕਿ ਸਾਡੇ ਸਕੂਲ ਵਿੱਚ 5 ਪ੍ਰਾਈਵੇਟ ਅਧਿਆਪਕ ਵੀ ਰੱਖੇ ਗਏ ਹਨ, ਜਿਨ੍ਹਾਂ ਨੂੰ ਇਸ ਪੈਸੇ ਤੋਂ ਤਨਖਾਹ ਦਿੱਤੀ ਜਾਂਦੀ। ਸਰਕਾਰ ਸਿਰਫ਼ ਇਮਾਰਤ ਲਈ ਪੈਸੇ ਦਿੰਦੀ ਹੈ, ਬਾਕੀ ਸਕੂਲ ਵਿੱਚ ਬਹੁਤ ਸਾਰੀਆਂ ਕਮੀਆਂ ਹਨ, ਉਨ੍ਹਾਂ ਨੂੰ ਪੂਰਾ ਕਰਨ ਲਈ ਇਹ ਫੈਸਲਾ ਲਿਆ ਗਿਆ ਸੀ ਅਤੇ ਇਹ ਕਮੇਟੀ ਲੰਬੇ ਸਮੇਂ ਤੋਂ ਚੱਲ ਰਹੀ ਹੈ।

ਜਦੋਂ ਇਸ ਮਾਮਲੇ ਵਿੱਚ ਮੋਗਾ ਦੇ ਡੀਈਓ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਸ਼ੁੱਕਰਵਾਰ ਤੋਂ ਫੋਨ ਨਹੀਂ ਚੁੱਕਿਆ। ਅੱਜ ਸ਼ਨੀਵਾਰ ਹੈ, ਡੀਈਓ ਦਫ਼ਤਰ ਬੰਦ ਹੈ, ਇਸ ਲਈ ਕੋਈ ਅਧਿਕਾਰਤ ਬਿਆਨ ਨਹੀਂ ਆਇਆ।

ਦੱਸ ਦਈਏ ਕਿ ਸਮਦਭਾਈ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਲਗਭਗ 550 ਬੱਚੇ ਪੜ੍ਹਦੇ ਹਨ ਅਤੇ ਸਕੂਲ ਵਿੱਚ ਇੱਕੋ ਸਮੇਂ 18 ਅਧਿਆਪਕ ਮੌਜੂਦ ਹਨ। ਜਾਣਕਾਰੀ ਅਨੁਸਾਰ, 6ਵੀਂ ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਤੋਂ 283 ਬੱਚਿਆਂ ਤੋਂ ਪ੍ਰਤੀ ਮਹੀਨਾ 50 ਰੁਪਏ ਵਸੂਲੇ ਜਾਂਦੇ ਹਨ।

Read Latest News and Breaking News at Daily Post TV, Browse for more News

Ad
Ad