ਸ਼ੋਅ ‘ਚ ਵਿਦੇਸ਼ੀ ਮਹਿਲਾ ਫੈਨ ਨੇ ਦਿਲਜੀਤ ਦੋਸਾਂਝ ਨੂੰ ਕਿਸ ਕਰਨ ਦੀ ਕੀਤੀ ਕੋਸ਼ਿਸ਼
- ਗਾਇਕ ਨੇ ਆਪਣੇ ਅੰਗਰੇਜ਼ੀ ਅੰਦਾਜ਼ ‘ਤੇ ਵੀ ਲਈ ਚੁਟਕੀ
ਅਹਿਮਦਾਬਾਦ: ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਲਾਈਵ ਸ਼ੋਅ ਦੌਰਾਨ ਇੱਕ ਦਿਲਚਸਪ ਘਟਨਾ ਦੇਖਣ ਨੂੰ ਮਿਲੀ। ਸ਼ੋਅ ਵਿਚਕਾਰ ਇੱਕ ਵਿਦੇਸ਼ੀ ਮਹਿਲਾ ਪ੍ਰਸ਼ੰਸਕ ਸਟੇਜ ‘ਤੇ ਪਹੁੰਚ ਗਈ ਅਤੇ ਦਿਲਜੀਤ ਨੂੰ ਕਿਸ ਕਰਨ ਦੀ ਕੋਸ਼ਿਸ਼ ਕਰਨ ਲੱਗੀ।
ਦਿਲਜੀਤ ਨੇ ਪਹਿਲਾਂ ਉਸ ਨੂੰ ਰੋਕਿਆ, ਪਰ ਜਦੋਂ ਮਹਿਲਾ ਨੇ ਭੰਗੜਾ ਪਾਉਣਾ ਸ਼ੁਰੂ ਕੀਤਾ ਤਾਂ ਗਾਇਕ ਵੀ ਹਾਸੇ-ਮਜ਼ਾਕ ਦੇ ਮੂਡ ਵਿੱਚ ਆ ਗਏ। ਉਨ੍ਹਾਂ ਨੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ, “ਦੇਖੋ, ਗੋਰੇ ਵੀ ਭੰਗੜਾ ਕਰ ਰਹੇ ਹਨ।”
ਇਸ ਦੌਰਾਨ ਦਿਲਜੀਤ ਨੇ ਆਪਣੀ ਅੰਗਰੇਜ਼ੀ ਨੂੰ ਲੈ ਕੇ ਵੀ ਚੁਟਕੀ ਲਈ। ਉਨ੍ਹਾਂ ਕਿਹਾ, “My English is not handsome, but I’m handsome.” ਇਸ ਗੱਲ ‘ਤੇ ਉੱਥੇ ਮੌਜੂਦ ਦਰਸ਼ਕਾਂ ਨੇ ਖੂਬ ਹਾਸਾ ਅਤੇ ਤਾੜੀਆਂ ਵਜਾਈਆਂ।
ਅਖੀਰ ਵਿੱਚ ਦਿਲਜੀਤ ਨੇ ਮਹਿਲਾ ਨੂੰ ਗੱਲ੍ਹ ‘ਤੇ ਕਿਸ ਕਰਨ ਦਿੱਤੀ ਅਤੇ ਤੋਹਫ਼ਾ ਦੇ ਕੇ ਵਿਦਾ ਕੀਤਾ। ਇਸ ਪੂਰੇ ਪਲ ਨੇ ਸ਼ੋਅ ਦੌਰਾਨ ਮੌਜੂਦ ਦਰਸ਼ਕਾਂ ਦਾ ਧਿਆਨ ਖਿੱਚਿਆ।