Banner
Banner

Ferozepur News : ਫਿਰੋਜ਼ਪੁਰ ‘ਚ 2 ਨਕਲੀ STF ਅਧਿਕਾਰੀ ਗ੍ਰਿਫ਼ਤਾਰ, ਮੁਲਜ਼ਮਾਂ ‘ਚ ਇੱਕ ਔਰਤ ਵੀ ਸ਼ਾਮਲ

Ferozepur News: ਨਸ਼ੇ ਖਿਲਾਫ਼ ਪੰਜਾਬ ਪੁਲਿਸ ਵੱਲੋਂ ਜਿਥੇ ਮੁਹਿੰਮ ਵਿੱਢੀ ਹੋਈ ਹੈ, ਉਥੇ ਹੀ ਕਈ ਨਕਲੀ ਪੁਲਿਸ ਵਾਲੇ ਬਣ ਕੇ ਲੋਕਾਂ ਨਾਲ ਠੱਗੀ ਮਾਰ ਰਹੇ ਹਨ। ਅਜਿਹਾ ਹੀ ਮਾਮਲਾ ਜ਼ਿਲ੍ਹਾ ਫਿਰੋਜ਼ਪੁਰ ਦਾ ਸਾਹਮਣੇ ਆਇਆ ਹੈ, ਜਿੱਥੇ ਇੱਕ ਸ਼ਖਸ ਨੂੰ ਤਿੰਨ ਨਕਲੀ ਐਸਜੀਐਫ ਅਧਿਕਾਰੀ, ਜਿਨ੍ਹਾਂ ਵਿੱਚ ਔਰਤ ਵੀ ਸ਼ਾਮਿਲ ਹੈ। ਉਨ੍ਹਾਂ ਨੇ ਇੱਕ ਸ਼ਖਸ ਨੂੰ ਰਸਤੇ […]
Amritpal Singh
By : Published: 12 Nov 2025 21:48:PM
Ferozepur News : ਫਿਰੋਜ਼ਪੁਰ ‘ਚ 2 ਨਕਲੀ STF ਅਧਿਕਾਰੀ ਗ੍ਰਿਫ਼ਤਾਰ, ਮੁਲਜ਼ਮਾਂ ‘ਚ ਇੱਕ ਔਰਤ ਵੀ ਸ਼ਾਮਲ

Ferozepur News: ਨਸ਼ੇ ਖਿਲਾਫ਼ ਪੰਜਾਬ ਪੁਲਿਸ ਵੱਲੋਂ ਜਿਥੇ ਮੁਹਿੰਮ ਵਿੱਢੀ ਹੋਈ ਹੈ, ਉਥੇ ਹੀ ਕਈ ਨਕਲੀ ਪੁਲਿਸ ਵਾਲੇ ਬਣ ਕੇ ਲੋਕਾਂ ਨਾਲ ਠੱਗੀ ਮਾਰ ਰਹੇ ਹਨ। ਅਜਿਹਾ ਹੀ ਮਾਮਲਾ ਜ਼ਿਲ੍ਹਾ ਫਿਰੋਜ਼ਪੁਰ ਦਾ ਸਾਹਮਣੇ ਆਇਆ ਹੈ, ਜਿੱਥੇ ਇੱਕ ਸ਼ਖਸ ਨੂੰ ਤਿੰਨ ਨਕਲੀ ਐਸਜੀਐਫ ਅਧਿਕਾਰੀ, ਜਿਨ੍ਹਾਂ ਵਿੱਚ ਔਰਤ ਵੀ ਸ਼ਾਮਿਲ ਹੈ। ਉਨ੍ਹਾਂ ਨੇ ਇੱਕ ਸ਼ਖਸ ਨੂੰ ਰਸਤੇ ਵਿੱਚ ਉਠਾਇਆ, ਉਸ ਨੂੰ ਡਰਾਇਆ ਧਮਕਾਇਆ ਕੀ ਉਹ ਨਸ਼ੇ ਦਾ ਕਾਰੋਬਾਰ ਕਰਦਾ ਉਸਦੀ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਉਸ ਕੋਲੋਂ ਤਿੰਨ ਲੱਖ ਰੁਪਏ ਵਸੂਲ ਕਰਕੇ ਉਹਨੂੰ ਛੱਡ ਦਿੱਤਾ ਅਤੇ ਆਪ ਉਥੋਂ ਰਫੂ-ਚੱਕਰ ਹੋ ਗਏ।

ਆਪਣੇ ਨਾਲ ਕੁਝ ਗਲਤ ਹੋਣ ਦੀ ਭਿਣਕ ਜਦ ਪੀੜਤ ਨੂੰ ਲੱਗੀ ਤਾਂ ਉਸ ਨੇ ਇਸਦੀ ਸ਼ਿਕਾਇਤ ਪੁਲਿਸ ਨੂੰ ਕੀਤੀ, ਜਿਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਅਤੇ ਜਾਂਚ ਸ਼ੁਰੂ ਕੀਤੀ ਅਤੇ ਸਾਰੇ ਮਾਮਲੇ ਤੋਂ ਪੁਲਿਸ ਨੇ ਪਰਦਾ ਉਠਾਇਆ।

ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਇਹ ਸ਼ਾਤਰ ਲੋਕਾਂ ਦੇ ਖਿਲਾਫ ਸਾਨੂੰ ਸ਼ਿਕਾਇਤ ਮਿਲੀ ਸੀ, ਜਿਸ ਤੋਂ ਬਾਅਦ ਜਾਂਚ ਸਾਡੀ ਟੀਮ ਨੇ ਆਰੰਭੀ, ਜਿੱਥੋਂ ਪਤਾ ਚੱਲਿਆ ਕਿ ਇਹ ਗਿਰੋਹ ਨਕਲੀ ਐਸਟੀਐਫ ਅਧਿਕਾਰੀ ਬਣ ਲੋਕਾਂ ਨਾਲ ਠੱਗੀ ਮਾਰਨ ਦਾ ਕੰਮ ਕਰਦੇ ਸਨ। ਅਸੀਂ ਤਿੰਨ ਲੋਕਾਂ ਦੇ ਮਾਮਲਾ ਦਰਜ ਕਰ ਲਿਆ, ਜਿਨ੍ਹਾਂ ਵਿੱਚ ਔਰਤ ਵੀ ਸ਼ਾਮਿਲ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗਿਰੋਹ ਦੇ ਦੋ ਮੈਂਬਰ ਨੂੰ ਗ੍ਰਿਫਤਾਰ ਕਰ ਲਿਆ। ਨਾਲ ਹੀ ਇਹਨਾਂ ਕੋਲੋਂ ਸ਼ਖਸ ਨਾਲ ਮਾਰੀ ਠੱਗੀ ਦੇ 3 ਲੱਖ ਰੁਪਏ ਵੀ ਬਰਾਮਦ ਕਰ ਲਏ ਹਨ। ਸਾਡੀਆਂ ਟੀਮਾਂ ਇਸ ਗਿਰੋਹ ਦੀ ਤੀਜੀ ਮੈਂਬਰ ਔਰਤ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ। ਜਲਦੀ ਉਸ ਨੂੰ ਵੀ ਕਾਬੂ ਕਰ ਲਿਆ ਜਾਵੇਗਾ।

Read Latest News and Breaking News at Daily Post TV, Browse for more News

Ad
Ad