Journalism Of Hope
BREAKING NEWS
ਸੁਖਬੀਰ ਬਾਦਲ ‘ਤੇ ਹਮਲੇ ਦੇ ਮੁਲਜ਼ਮ ਜਸਪਾਲ ਸਿੰਘ ‘ਤੇ ਕੇਸ ਦਰਜ, ਪੜ੍ਹੋ ਕਿਹੜੀਆਂ-ਕਿਹੜੀਆਂ ਧਰਾਵਾਂ ਲੱਗੀਆਂ......ਹਮਲੇ ਤੋਂ ਬਾਅਦ ਮੁੜ ਐਕਟਿਵ ਹੋਏ ਸੁਖਬੀਰ ਬਾਦਲ, ਈਸੜੂ ਤੇ ਗੁਰੂ ਹਰਸਹਾਇ ਰੈਲੀਆਂ ‘ਚ ਹੋਣਗੇ ਸ਼ਾਮਲ.......ਇਕਬਾਲ ਸਿੰਘ ਝੂੰਦਾਂ ਸੀਨੀਅਰ ਆਗੂਆਂ ਸਮੇਤ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਿੱਚ ਹੋਏ ਸ਼ਾਮਲ........ਪੰਜਾਬ ਦੇ 11 ਸਰਕਾਰੀ ਸਕੂਲਾਂ ਦੇ ਬਦਲੇ ਨਾਮ, ਆਜ਼ਾਦੀ ਘੁਲਾਟੀਆਂ ਤੇ ਸ਼ਹੀਦਾਂ ਦੇ ਨਾਮ ‘ਤੇ ਰੱਖੇ ਗਏ..........ਅੰਬਾਲਾ ਵਿੱਚ ਪੁਲਿਸ ਤੇ ਸਿੱਖ ਸੰਗਤ ਵਿਚਾਲੇ ਟਕਰਾਅ, ਹਾਲਾਤ ਤਣਾਅਪੂਰਨ.........ਏਅਰ ਇੰਡੀਆ ਦੇ 5 ਹਜ਼ਾਰ ਪਾਇਲਟਾਂ ਦਾ ਹੋਵੇਗਾ ਡੋਪ ਟੈਸਟ.....ਪੈਕਡ ਫੂਡ ‘ਤੇ ਚਿਤਾਵਨੀ ਲੇਬਲ ਨੂੰ ਲੈ ਕੇ ਸੁਪਰੀਮ ਕੋਰਟ ਸਖ਼ਤ, ਕੇਂਦਰ ਤੇ FSSAI ਨੂੰ ਦਿੱਤੀ ਆਖਰੀ ਚੇਤਾਵਨੀ

ਵੱਡੀ ਖ਼ਬਰ: ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਘਰ ‘ਤੇ ਫਾਈਰਿੰਗ

Firing at house of former Jathedar: ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਅੰਮ੍ਰਿਤਸਰ ਦੇ ਪ੍ਰਤਾਪ ਨਗਰ ਸਥਿਤ ਘਰ ‘ਤੇ ਫਾਈਰਿੰਗ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਅਤੇ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ […]
Ranjit Singh
By : Updated On: 14 Aug 2026 13:11:PM
ਵੱਡੀ ਖ਼ਬਰ: ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਘਰ ‘ਤੇ ਫਾਈਰਿੰਗ
Giani-Raghbir-Singh-2

Firing at house of former Jathedar: ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਅੰਮ੍ਰਿਤਸਰ ਦੇ ਪ੍ਰਤਾਪ ਨਗਰ ਸਥਿਤ ਘਰ ‘ਤੇ ਫਾਈਰਿੰਗ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਅਤੇ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ, ਗਿਆਨੀ ਰਘਬੀਰ ਸਿੰਘ ਮੁੱਖ ਗ੍ਰੰਥੀ ਦੀ ਸੇਵਾ ਤੋਂ ਮੁਕਤ ਹੋਣ ਅਤੇ ਐਸਜੀਪੀਸੀ ਵੱਲੋਂ ਮਿਲੀ ਸਰਕਾਰੀ ਰਿਹਾਇਸ਼ ਛੱਡਣ ਤੋਂ ਬਾਅਦ ਆਪਣੇ ਨਿੱਜੀ ਘਰ ਵਿੱਚ ਰਹਿ ਰਹੇ ਸਨ। ਇਸ ਦੌਰਾਨ ਉਨ੍ਹਾਂ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਇਹ ਘਟਨਾ ਵਾਪਰੀ ਹੈ।

ਇਸ਼ਤਿਹਾਰ

ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਗੋਲੀਬਾਰੀ ਕਿਸ ਨੇ ਅਤੇ ਕਿਹੜੇ ਮਕਸਦ ਨਾਲ ਕੀਤੀ। ਪੁਲਿਸ ਵੱਲੋਂ ਘਟਨਾ ਸਥਾਨ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਅਤੇ ਆਸ-ਪਾਸ ਲੱਗੇ CCTV ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਗਿਆਨੀ ਰਘਬੀਰ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹਿ ਚੁੱਕੇ ਹਨ ਅਤੇ ਹਾਲ ਹੀ ਵਿੱਚ ਬੇਅਦਬੀ ਅਤੇ ਬਹਿਬਲ ਕਲਾਂ ਮਾਮਲਿਆਂ ਸਬੰਧੀ ਉਨ੍ਹਾਂ ਦੇ ਬਿਆਨ ਚਰਚਾ ਵਿੱਚ ਰਹੇ ਹਨ। ਇਹ ਵੀ ਦੱਸ ਦਈਏ ਕਿ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਹੀ ਸੁਖਬੀਰ ਸਿੰਘ ਬਾਦਲ ਨੂੰ ਧਾਰਮਿਕ ਸਜ਼ਾ ਸੁਣਾਈ ਸੀ।

ਪੁਲਿਸ ਨੇ ਕਿਹਾ ਹੈ ਕਿ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਘਟਨਾ ਦੇ ਕਾਰਨਾਂ ਅਤੇ ਹਮਲਾਵਰਾਂ ਬਾਰੇ ਹੋਰ ਜਾਣਕਾਰੀ ਸਾਹਮਣੇ ਆ ਸਕਦੀ ਹੈ।

Read Latest News and Breaking News at Daily Post TV, Browse for more News

Ad
Ad

Punjab District News