Journalism Of Hope
BREAKING NEWS
ਵਿਆਹ ਦੇ ਇੱਕ ਹਫ਼ਤੇ ਬਾਅਦ ਨਵ-ਵਿਆਹੁਤਾ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਪਰਿਵਾਰ ਨੇ ਲਾਏ ਕਤਲ ਦੇ ਦੋਸ਼,,,,BJP ਪੰਜਾਬ ਦੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਘਰ ਬਾਹਰ ਧਮਾਕੇ ਦੀ ਆਈ ਆਵਾਜ਼,,,,,,Breaking: ਸਫਾਈ ਕਰਮਚਾਰੀਆਂ ਦੀ ਹੜਤਾਲ ਖਤਮ, ਕੂੜਾ ਚੁੱਕਣ ਦਾ ਕੰਮ ਮੁੜ ਸ਼ੁਰੂ,,,,,ਮੋਹਾਲੀ ‘ਚ ਦੁਕਾਨਦਾਰ ‘ਤੇ ਤਾਬੜਤੋੜ ਫਾਇਰਿੰਗ, CCTV ਆਈ ਸਾਹਮਣੇ,,,,ਝੋਨੇ ਦੇ ਖੇਤ ‘ਚ ਮਿਲਿਆ ਮਗਰਮੱਛ, ਨੌਜਵਾਨ ਮੋਢੇ ‘ਤੇ ਚੁੱਕ ਕੇ ਪਹੁੰਚਿਆ ਥਾਣੇ; ਵੀਡੀਓ ਵਾਇਰਲ,,,,,ਬਰਨਾਲਾ ‘ਚ ਵੀ ਕਾਂਗਰਸ ਦੀ ਮੀਟਿੰਗ ਦੌਰਾਨ ਹੰਗਾਮਾ, ਚੰਨੀ ਦੇ ਸਮਰਥਕਾਂ ਨੇ ਫੇਰ ਲਾਏ ਨਾਅਰੇ

ਮੋਹਾਲੀ ‘ਚ ਦੁਕਾਨਦਾਰ ‘ਤੇ ਤਾਬੜਤੋੜ ਫਾਇਰਿੰਗ, CCTV ਆਈ ਸਾਹਮਣੇ

Firing at shopkeeper in Mohali: ਮੋਹਾਲੀ: ਮੋਹਾਲੀ ਦੇ ਖਰੜ ਨੇੜਲੇ ਸਿਆਲਬਾ ਪਿੰਡ ਵਿੱਚ ਇੱਕ ਸੇਵਾਮੁਕਤ ਫੌਜੀ ਵੱਲੋਂ ਦੁਕਾਨਦਾਰ ‘ਤੇ ਤਾਬੜਤੋੜ ਗੋਲੀਬਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ CCTV ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਹਮਲਾਵਰ ਦੁਕਾਨ ਦੇ ਬਾਹਰ ਬੈਠੇ ਦੁਕਾਨਦਾਰ ‘ਤੇ ਗੋਲੀਆਂ ਚਲਾਉਂਦਾ ਦਿਖਾਈ ਦੇ ਰਿਹਾ ਹੈ। ਜਾਣਕਾਰੀ ਮੁਤਾਬਕ, ਦੁਕਾਨਦਾਰ ਰਾਜਮੀਰ ਆਪਣੀ […]
Ranjit Singh
By : Updated On: 02 Aug 2026 14:28:PM
ਮੋਹਾਲੀ ‘ਚ ਦੁਕਾਨਦਾਰ ‘ਤੇ ਤਾਬੜਤੋੜ ਫਾਇਰਿੰਗ, CCTV ਆਈ ਸਾਹਮਣੇ
ਸੰਕੇਤਕ ਤਸਵੀਰ

Firing at shopkeeper in Mohali: ਮੋਹਾਲੀ: ਮੋਹਾਲੀ ਦੇ ਖਰੜ ਨੇੜਲੇ ਸਿਆਲਬਾ ਪਿੰਡ ਵਿੱਚ ਇੱਕ ਸੇਵਾਮੁਕਤ ਫੌਜੀ ਵੱਲੋਂ ਦੁਕਾਨਦਾਰ ‘ਤੇ ਤਾਬੜਤੋੜ ਗੋਲੀਬਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ CCTV ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਹਮਲਾਵਰ ਦੁਕਾਨ ਦੇ ਬਾਹਰ ਬੈਠੇ ਦੁਕਾਨਦਾਰ ‘ਤੇ ਗੋਲੀਆਂ ਚਲਾਉਂਦਾ ਦਿਖਾਈ ਦੇ ਰਿਹਾ ਹੈ। ਜਾਣਕਾਰੀ ਮੁਤਾਬਕ, ਦੁਕਾਨਦਾਰ ਰਾਜਮੀਰ ਆਪਣੀ ਜੁੱਤੀਆਂ ਦੀ ਦੁਕਾਨ ਦੇ ਬਾਹਰ ਬੈਠਾ ਸੀ, ਜਦੋਂ ਸੇਵਾਮੁਕਤ ਫੌਜੀ ਮਨਿੰਦਰਪਾਲ ਸਿੰਘ ਉੱਥੇ ਪਹੁੰਚਿਆ ਅਤੇ ਉਸ ‘ਤੇ ਤਾਬੜਤੋੜ ਫਾਇਰਿੰਗ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਕਰੀਬ ਛੇ ਰਾਊਂਡ ਫਾਇਰ ਕੀਤੇ, ਜਿਨ੍ਹਾਂ ਵਿੱਚੋਂ ਤਿੰਨ ਗੋਲੀਆਂ ਰਾਜਮੀਰ ਨੂੰ ਲੱਗੀਆਂ। ਇੱਕ ਗੋਲੀ ਪੇਟ ਵਿੱਚ ਅਤੇ ਦੂਜੀ ਹੱਥ ਵਿੱਚ ਲੱਗਣ ਦੀ ਪੁਸ਼ਟੀ ਹੋਈ ਹੈ। ਜ਼ਖ਼ਮੀ ਨੂੰ ਤੁਰੰਤ ਪੀਜੀਆਈ ਚੰਡੀਗੜ੍ਹ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਇਸ਼ਤਿਹਾਰ

ਪੁਲਿਸ ਮੁਤਾਬਕ, ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗੋਲੀਬਾਰੀ ਤੋਂ ਪਹਿਲਾਂ ਦੋਵਾਂ ਵਿਚਕਾਰ ਜੁੱਤੀਆਂ ਦੀ ਦੁਕਾਨ ‘ਤੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਤੋਂ ਬਾਅਦ ਮਨਿੰਦਰਪਾਲ ਸਿੰਘ ਘਰ ਗਿਆ ਅਤੇ ਆਪਣੀ ਲਾਇਸੈਂਸੀ 12 ਬੋਰ ਦੀ ਬੰਦੂਕ ਲੈ ਕੇ ਵਾਪਸ ਆਇਆ ਅਤੇ ਗੋਲੀਬਾਰੀ ਕਰ ਦਿੱਤੀ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਦੋਸ਼ੀ ਨੂੰ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਹਥਿਆਰ ਵੀ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਇਹ ਮਾਮਲਾ ਨਿੱਜੀ ਰੰਜਿਸ਼ ਨਾਲ ਜੁੜਿਆ ਲੱਗਦਾ ਹੈ। ਹਾਲਾਂਕਿ, ਸਾਰੇ ਪਹਿਲੂਆਂ ਤੋਂ ਜਾਂਚ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਖ਼ਮੀ ਰਾਜਮੀਰ ਦੀ ਪਤਨੀ ਪਿੰਡ ਦੀ ਸਾਬਕਾ ਸਰਪੰਚ ਰਹਿ ਚੁੱਕੀ ਹੈ।

Read Latest News and Breaking News at Daily Post TV, Browse for more News

Ad
Ad

Punjab District News