Journalism Of Hope
BREAKING NEWS
ਪੰਜਾਬ ‘ਚ ਵਾਧੂ ਬਿਜਲੀ ਬਿੱਲ ਆਉਣ ਤੋਂ ਪ੍ਰੇਸ਼ਾਨ ਲੋਕਾਂ ਲਈ ਸਰਕਾਰ ਵੱਡਾ ਐਲਾਨ, ਕਰੀਬ 64 ਹਜ਼ਾਰ ਘਰਾਂ ਨੂੰ ਮਿਲੇਗਾ ਸਬਸਿਡੀ ਦਾ ਲਾਭ.....17ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਗੁਰਮੀਤ ਰਾਮ ਰਹੀਮ, 21 ਦਿਨਾਂ ਦੀ ਫਰਲੋ ਮਨਜ਼ੂਰ......ਸ਼੍ਰੀਨਗਰ ਸੈਂਟਰਲ ਜੇਲ੍ਹ ਤੋਂ POCSO ਦੇ ਦੋ ਅੰਡਰਟ੍ਰਾਇਲ ਕੈਦੀ ਫਰਾਰ.......ਪੰਜਾਬ ਦੀਆਂ ਜੇਲ੍ਹਾਂ ‘ਚ ਨਸ਼ੇ ਦੇ ਮਾਮਲਿਆਂ ‘ਤੇ ਹਾਈਕੋਰਟ ਸਖ਼ਤ, ਮੁੱਖ ਸਕੱਤਰ ਅਤੇ ਜੇਲ੍ਹ ਵਿਭਾਗ ਦੇ ADGP ਤੋਂ ਮੰਗਿਆ ਜਵਾਬ.....ਰੱਖੜੀ ਮੌਕੇ ਹਰਿਆਣਾ ਸਰਕਾਰ ਨੇ ਮਹਿਲਾਵਾਂ ਅਤੇ ਬੱਚਿਆਂ ਨੂੰ ਦਿੱਤਾ ਤੋਹਫ਼ਾ......ਸੁਪਰੀਮ ਕੋਰਟ ਦਾ ਵੱਡਾ ਬਿਆਨ, ਫੁੱਟਪਾਥ ‘ਤੇ ਪਹਿਲਾ ਹੱਕ ਪੈਦਲ ਚੱਲਣ ਵਾਲਿਆਂ ਦਾ.....ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਵੀਡੀਓ ਬਣਾ ਕੇ ਸਹੁਰੇ ਪਰਿਵਾਰ ‘ਤੇ ਲਗਾਏ ਲਾਏ ਗੰਭੀਰ ਇਲਜ਼ਾਮ......

PRTC ਬੱਸ ‘ਤੇ ਫਾਇਰਿੰਗ, ਕੰਡਕਟਰ ਜ਼ਖਮੀ; ਮੋਟਰਸਾਈਕਲ ਸਵਾਰ ਅਣਪਛਾਤੇ ਹਮਲਾਵਰ ਫਰਾਰ

Breaking News: ਫਿਰੋਜ਼ਪੁਰ ਤੋਂ ਫਾਜ਼ਿਲਕਾ ਜਾ ਰਹੀ ਪੀਆਰਟੀਸੀ ਦੀ ਬੱਸ ‘ਤੇ ਬੁੱਧਵਾਰ ਸ਼ਾਮ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਦੌਰਾਨ ਬੱਸ ਦੇ ਕੰਡਕਟਰ ਨੂੰ ਗੋਲੀ ਦਾ ਛਰਰਾ ਲੱਗਣ ਨਾਲ ਚੋਟਾਂ ਆਈਆਂ, ਜਦਕਿ ਬੱਸ ਵਿੱਚ ਮੌਜੂਦ 25 ਤੋਂ 30 ਸਵਾਰੀਆਂ ਮਹਿਫ਼ੂਜ਼ ਹਨ। ਘਟਨਾ ਫਿਰੋਜ਼ਪੁਰ–ਫਾਜ਼ਿਲਕਾ ਜੀਟੀ ਰੋਡ ‘ਤੇ ਪਿੰਡ ਪੀਰ ਕਾ […]
Khushi
By : Updated On: 02 Dec 2025 19:35:PM
PRTC ਬੱਸ ‘ਤੇ ਫਾਇਰਿੰਗ, ਕੰਡਕਟਰ ਜ਼ਖਮੀ; ਮੋਟਰਸਾਈਕਲ ਸਵਾਰ ਅਣਪਛਾਤੇ ਹਮਲਾਵਰ ਫਰਾਰ

Breaking News: ਫਿਰੋਜ਼ਪੁਰ ਤੋਂ ਫਾਜ਼ਿਲਕਾ ਜਾ ਰਹੀ ਪੀਆਰਟੀਸੀ ਦੀ ਬੱਸ ‘ਤੇ ਬੁੱਧਵਾਰ ਸ਼ਾਮ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਦੌਰਾਨ ਬੱਸ ਦੇ ਕੰਡਕਟਰ ਨੂੰ ਗੋਲੀ ਦਾ ਛਰਰਾ ਲੱਗਣ ਨਾਲ ਚੋਟਾਂ ਆਈਆਂ, ਜਦਕਿ ਬੱਸ ਵਿੱਚ ਮੌਜੂਦ 25 ਤੋਂ 30 ਸਵਾਰੀਆਂ ਮਹਿਫ਼ੂਜ਼ ਹਨ।

ਇਸ਼ਤਿਹਾਰ

ਘਟਨਾ ਫਿਰੋਜ਼ਪੁਰ–ਫਾਜ਼ਿਲਕਾ ਜੀਟੀ ਰੋਡ ‘ਤੇ ਪਿੰਡ ਪੀਰ ਕਾ ਸ਼ੇਖ ਪੁਲੀ ਨੇੜੇ ਵਾਪਰੀ। ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਲੋਕਾਂ ਨੇ ਬੱਸ ਦਾ ਪਿੱਛਾ ਕਰਦਿਆਂ ਗੋਲੀਆਂ ਚਲਾਈਆਂ। ਮੁਸਤੈਦੀ ਦਿਖਾਉਂਦੇ ਹੋਏ ਡਰਾਈਵਰ ਨੇ ਬੱਸ ਨੂੰ ਸਿੱਧਾ ਲੱਖੋ ਕੇ ਬਹਿਰਾਮ ਥਾਣੇ ਦੇ ਸਾਹਮਣੇ ਲਿਜਾ ਕੇ ਰੋਕ ਦਿੱਤਾ। ਸਵਾਰੀਆਂ ਨੂੰ ਵਾਹਨ ਤੋਂ ਉਤਾਰ ਕੇ ਦੂਜੀ ਬੱਸ ਵਿੱਚ ਭੇਜਿਆ ਗਿਆ।

ਮੌਕੇ ਦੀ ਸਥਿਤੀ ਨੂੰ ਕਾਬੂ ਕਰਦਿਆਂ ਪੁਲਿਸ ਨੇ ਇਲਾਕੇ ਦੀ ਨਾਕਾਬੰਦੀ ਕੀਤੀ ਹੈ। ਲੱਖੋ ਕੇ ਬਹਿਰਾਮ ਥਾਣੇ ਦੀ ਟੀਮ ਵੱਲੋਂ ਬੱਸ ਦੀ ਫੋਰੈਂਜ਼ਿਕ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਹਮਲਾਵਰਾਂ ਦੀ ਪਹਿਚਾਣ ਨਹੀਂ ਹੋ ਸਕੀ ਹੈ ਅਤੇ ਨਾ ਹੀ ਕਿਸੇ ਗਿਰਫ਼ਤਾਰੀ ਦੀ ਪੁਸ਼ਟੀ ਹੋਈ ਹੈ।

ਪੁਲਿਸ ਅਧਿਕਾਰੀਆਂ ਮੁਤਾਬਕ, ਹਾਲੇ ਤੱਕ ਘਟਨਾ ਬਾਰੇ ਕੋਈ ਅਧਿਕਾਰਿਤ ਪੁਸ਼ਟੀ ਜਾਰੀ ਨਹੀਂ ਕੀਤੀ ਗਈ, ਪਰ ਹਮਲੇ ਦੀ ਜਾਂਚ ਗੰਭੀਰਤਾ ਨਾਲ ਚਾਲੂ ਹੈ। ਇਲਾਕੇ ਦੇ CCTV ਫੁਟੇਜ ਖੰਗਾਲੇ ਜਾ ਰਹੇ ਹਨ ਅਤੇ ਹਮਲਾਵਰਾਂ ਦੇ ਰਸਤੇ ਦਾ ਪਤਾ ਲਗਾਇਆ ਜਾ ਰਿਹਾ ਹੈ।

ਇਹ ਘਟਨਾ ਲੋਕਾਂ ਵਿੱਚ ਬੱਸ ਯਾਤਰਾ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧਾ ਰਹੀ ਹੈ।

Read Latest News and Breaking News at Daily Post TV, Browse for more News

Ad
Ad

Punjab District News