Journalism Of Hope
BREAKING NEWS
ਭਾਈ ਪਰਵਿੰਦਰ ਸਿੰਘ (ਝੋਟਾ) ਕੌਮ ਦਾ ਸ਼ਹੀਦ, ਜਥੇਦਾਰ ਗੜਗੱਜ ਨੇ ਕੀਤਾ ਐਲਾਨ.....OSD ਰਾਜਬੀਰ ਸਿੰਘ ਘੁੰਮਣ ਨੂੰ ਹਾਈਕੋਰਟ ਤੋਂ ਫਿਲਹਾਲ ਰਾਹਤ ਨਹੀਂ, ਸੁਣਵਾਈ ਮੁਲਤਵੀ....ਹਾਈਕੋਰਟ ਤੋਂ ਸੰਜੀਵ ਅਰੋੜਾ ਨੂੰ ਵੱਡਾ ਝਟਕਾ: ਜ਼ਮਾਨਤ ਪਟੀਸ਼ਨ ਖਾਰਜ....ਮਾਨਸਾ ਤੋਂ ਬਾਅਦ ਫੇਰ ਵੱਡੀ ਵਾਰਦਾਤ ! ਨਸ਼ਾ ਵੇਚਣ ਤੋਂ ਰੋਕਣ ’ਤੇ ਤਿੰਨ ਵਿਅਕਤੀਆਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਇੱਕ ਦੀ ਮੌਤ......ਮੋਗਾ ਬੱਸ ਅੱਗਜ਼ਨੀ ਮਾਮਲੇ ’ਚ ਡੇਰਾ ਸੱਚਾ ਸੌਦਾ ਦੇ 9 ਪ੍ਰੇਮੀ ਬਰੀ.....15 ਸਾਲ ਪੁਰਾਣੇ ਸਿਟਰਸ ਕੌਂਸਲ ਘੁਟਾਲੇ ’ਚ 9 ਦੋਸ਼ੀਆਂ ਨੂੰ ਹੋਈ ਸਜ਼ਾ.....ਦਿਲ ਦਹਿਲਾਉਣ ਵਾਲੀ ਘਟਨਾ: 10 ਸਾਲ ਦੀ ਬੱਚੀ ਨੇ 18 ਮਹੀਨਿਆਂ ਦੀ ਬੱਚੀ ਨੂੰ ਛੇਵੀਂ ਮੰਜ਼ਿਲ ਤੋਂ ਸੁੱਟਿਆ......ਦਸੰਬਰ ’ਚ ਕੈਨੇਡਾ ਦੌਰੇ ‘ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ.....

ਪਿਸਤੌਲ ਦੇਖਣਾ ਪਿਆ ਮਹਿੰਗਾ… ਗੋਲੀ ਲੱਗਣ ਨਾਲ ਨੌਜਵਾਨ ਦੀ ਮੌਤ, ਦੋਸਤ ਖਿਲਾਫ਼ FIR

Mohali Youth Death Case; ਮੋਹਾਲੀ ਦੇ ਸ਼ਿਵਾਲਿਕ ਸਿਟੀ ਸਥਿਤ ਮਿੱਤਲ ਪੈਰਾਡਾਈਜ਼ ਦੇ ਇੱਕ ਫਲੈਟ ਵਿੱਚ ਪਿਸਤੌਲ ਦੇਖਦੇ ਸਮੇਂ ਅਚਾਨਕ ਗੋਲੀ ਚੱਲਣ ਕਾਰਨ 28 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਲੁਧਿਆਣਾ ਵਾਸੀ ਗੁਰਪ੍ਰੀਤ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਥਾਣਾ ਸਿਟੀ ਖਰੜ ਪੁਲਿਸ ਨੇ ਮ੍ਰਿਤਕ ਦੇ ਦੋਸਤ ਹਰਪਾਲ ਸਿੰਘ ਉਰਫ਼ ਗੋਪੀ ਵਾਸੀ ਸਾਹਨੇਵਾਲ, […]
By : Updated On: 25 Aug 2026 21:01:PM
ਪਿਸਤੌਲ ਦੇਖਣਾ ਪਿਆ ਮਹਿੰਗਾ… ਗੋਲੀ ਲੱਗਣ ਨਾਲ ਨੌਜਵਾਨ ਦੀ ਮੌਤ, ਦੋਸਤ ਖਿਲਾਫ਼ FIR

Mohali Youth Death Case; ਮੋਹਾਲੀ ਦੇ ਸ਼ਿਵਾਲਿਕ ਸਿਟੀ ਸਥਿਤ ਮਿੱਤਲ ਪੈਰਾਡਾਈਜ਼ ਦੇ ਇੱਕ ਫਲੈਟ ਵਿੱਚ ਪਿਸਤੌਲ ਦੇਖਦੇ ਸਮੇਂ ਅਚਾਨਕ ਗੋਲੀ ਚੱਲਣ ਕਾਰਨ 28 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਲੁਧਿਆਣਾ ਵਾਸੀ ਗੁਰਪ੍ਰੀਤ ਵਜੋਂ ਹੋਈ ਹੈ।

ਇਸ਼ਤਿਹਾਰ

ਘਟਨਾ ਤੋਂ ਬਾਅਦ ਥਾਣਾ ਸਿਟੀ ਖਰੜ ਪੁਲਿਸ ਨੇ ਮ੍ਰਿਤਕ ਦੇ ਦੋਸਤ ਹਰਪਾਲ ਸਿੰਘ ਉਰਫ਼ ਗੋਪੀ ਵਾਸੀ ਸਾਹਨੇਵਾਲ, ਲੁਧਿਆਣਾ ਖ਼ਿਲਾਫ਼ ਧਾਰਾ 105 BNS ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕ ਦੇ ਭਰਾ ਪੰਕਜ ਕੁਮਾਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਗੁਰਪ੍ਰੀਤ ਲੁਧਿਆਣਾ ਵਿੱਚ ਉਸ ਦੇ ਨਾਲ ਟੂ-ਵ੍ਹੀਲਰ ਏਜੰਸੀ ’ਤੇ ਕੰਮ ਕਰਦਾ ਸੀ। 24 ਅਗਸਤ ਨੂੰ ਉਹ ਆਪਣੇ ਦੋਸਤਾਂ ਹਰਪਾਲ ਸਿੰਘ ਉਰਫ਼ ਗੋਪੀ, ਹਰਸ਼ਵੀਰ ਵਿਰਦੀ ਅਤੇ ਗੁਰਜਿੰਦਰ ਸਿੰਘ ਭੰਮਰਾ ਨਾਲ ਖਰੜ ਘੁੰਮਣ ਆਇਆ ਸੀ। ਸਾਰੇ ਮਿੱਤਲ ਪੈਰਾਡਾਈਜ਼ ਸਥਿਤ ਗੁਰਪ੍ਰੀਤ ਦੀ ਦੋਸਤ ਰੂਬੇਨਾ ਦੇ ਫਲੈਟ ਵਿੱਚ ਠਹਿਰੇ ਹੋਏ ਸਨ।

ਜਾਣਕਾਰੀ ਮੁਤਾਬਕ ਤੜਕੇ ਕਰੀਬ 4 ਵਜੇ ਗੁਰਪ੍ਰੀਤ ਨੇ ਆਪਣੀ ਲਾਇਸੈਂਸੀ .45 ਬੋਰ ਪਿਸਤੌਲ ਅਤੇ ਹਰਪਾਲ ਨੇ ਆਪਣੀ ਲਾਇਸੈਂਸੀ .32 ਬੋਰ ਰਿਵਾਲਵਰ ਅਨਲੋਡ ਕਰਕੇ ਰੱਖ ਦਿੱਤੀ ਸੀ। ਦੱਸਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਦੀ ਪਿਸਤੌਲ ਵਿੱਚ ਇੱਕ ਕਾਰਤੂਸ ਰਹਿ ਗਿਆ ਸੀ।

ਇਸ ਦੌਰਾਨ ਹਰਪਾਲ ਸਿੰਘ ਪਿਸਤੌਲ ਦੇਖਣ ਲਈ ਉਸ ਨੂੰ ਹੱਥ ਵਿੱਚ ਚੁੱਕ ਰਿਹਾ ਸੀ, ਤਾਂ ਅਚਾਨਕ ਟ੍ਰਿਗਰ ਦੱਬ ਗਿਆ ਅਤੇ ਗੋਲੀ ਗੁਰਪ੍ਰੀਤ ਦੇ ਦਿਲ ਦੇ ਹੇਠਲੇ ਹਿੱਸੇ ਵਿੱਚ ਜਾ ਲੱਗੀ।

ਗੰਭੀਰ ਹਾਲਤ ਵਿੱਚ ਗੁਰਪ੍ਰੀਤ ਨੂੰ ਤੁਰੰਤ ਸਿਵਲ ਹਸਪਤਾਲ ਫੇਜ਼-6 ਮੋਹਾਲੀ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਪਰਿਵਾਰ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Read Latest News and Breaking News at Daily Post TV, Browse for more News

Ad
Ad

Punjab District News