Banner
Banner

ਧੁੰਦ ਦਾ ਕਹਿਰ ਜਾਰੀ, ਭਿਆਨਕ ਸੜਕ ਹਾਦਸੇ ‘ਚ ਦੋ ਅਧਿਆਪਕਾਂ ਦੀ ਹੋਈ ਮੌਤ

Road Accident; ਪੰਜਾਬ ‘ਚ ਧੁੰਦ ਕਾਰਨ ਅਨੇਕਾਂ ਸੜਕ ਹਾਦਸੇ ਵਾਪਰਨ ਦੀ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸੇ ਪ੍ਰਕਾਰ ਮੋਗਾ ‘ਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ‘ਚ ਦੋ ਅਧਿਆਪਕਾਂ ਦੀ ਮੌਤ ਹੋ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। Moga teacher death: ਮੋਗਾ ਦੇ ਹਲਕਾ ਬਾਘਾ ਪੁਰਾਣਾ ਅਧੀਨ ਪੈਂਦੇ […]
Jaspreet Singh
By : Updated On: 14 Dec 2025 12:13:PM
ਧੁੰਦ ਦਾ ਕਹਿਰ ਜਾਰੀ, ਭਿਆਨਕ ਸੜਕ ਹਾਦਸੇ ‘ਚ ਦੋ ਅਧਿਆਪਕਾਂ ਦੀ ਹੋਈ ਮੌਤ

Road Accident; ਪੰਜਾਬ ‘ਚ ਧੁੰਦ ਕਾਰਨ ਅਨੇਕਾਂ ਸੜਕ ਹਾਦਸੇ ਵਾਪਰਨ ਦੀ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸੇ ਪ੍ਰਕਾਰ ਮੋਗਾ ‘ਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ‘ਚ ਦੋ ਅਧਿਆਪਕਾਂ ਦੀ ਮੌਤ ਹੋ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

Moga teacher death: ਮੋਗਾ ਦੇ ਹਲਕਾ ਬਾਘਾ ਪੁਰਾਣਾ ਅਧੀਨ ਪੈਂਦੇ ਪਿੰਡ ਸੰਗਤਪੁਰਾ ਵਿਖੇ ਪਤੀ-ਪਤਨੀ ਦੀ ਸੜਕ ਦੁਰਘਟਨਾਂ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਦੋਨੇ ਮ੍ਰਿਤਕ ਅਧਿਆਪਕ ਦੱਸੇ ਜਾ ਰਹੇ ਹਨ। ਮਾਨਸਾ ਜਿਲੇ ਦੇ ਦੇ ਰਹਿਣ ਵਾਲੇ ਹਨ। ਮੋਗਾ ਦੇ ਧੂਰਕੋਟ ਰਣਸੀਨ ਵਿੱਚ ਸਰਵਿਸ ਕਰਦੇ ਸਨ। ਅੱਜ ਪੰਜਾਬ ‘ਚ ਜ਼ਿਲ੍ਹਾ ਪਰੀਸ਼ਦ ਅਤੇ ਬਲਾਕ ਸੰਮਤੀ ਵੋਟਾਂ ਨੂੰ ਲੈਕੇ ਇਹਨਾਂ ਦੋਵੇਂ ਅਧਿਆਪਕਾਂ ਦੀ ਸੰਗਤਪੁਰਾ ਪਿੰਡ ਵਿੱਚ ਡਿਊਟੀ ਲੱਗੀ ਸੀ, ਜੋ ਕਿ ਸਵੇਰੇ ਇਹਨਾਂ ਦੀ ਕਾਰ ਦਾ ਧੁੰਦ ਕਾਰਨ ਭਿਆਨਕ ਐਕਸੀਡੈਂਟ ਹੋ ਗਿਆ। ਜਿਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ।

ਮ੍ਰਿਤਕਾਂ ਦੀ ਪਹਿਚਾਣ ਸੁਖਕਰਨ ਸਿੰਘ ਬਲਜੀਤ ਕੌਰ ਵਜੋਂ ਹੋਈ ਹੈ। ਮੌਕੇ ‘ਤੇ ਪੁਲਿਸ ਵੱਲੋਂ ਦੋਨੇ ਡੈਡ ਬਾਡੀਆਂ ਨੂੰ ਕਬਜ਼ੇ ਵਿੱਚ ਲੈ ਕੇ ਬਾਘਾ ਪੁਰਾਣਾ ਦੇ ਸਿਵਲ ਹਸਪਤਾਲ ਵਿੱਚ ਰੱਖ ਦਿੱਤਾ ਗਿਆ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਦੇ ਆਉਣ ਤੋਂ ਬਾਅਦ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Read Latest News and Breaking News at Daily Post TV, Browse for more News

Ad
Ad