Banner
Banner

ਸਾਬਕਾ ਡੀ.ਜੀ.ਪੀ. ਚਟੋਪਾਧਿਆਏ ਡਰੱਗ ਮਨੀ ਮਾਮਲੇ ’ਚ ਬਿਆਨ ਦਰਜ ਕਰਵਾਉਣ ਲਈ ਹੋਏ ਸਹਿਮਤ

ਚੰਡੀਗੜ੍ਹ- ਡਰੱਗ ਮਨੀ ਮਾਮਲੇ ਵਿਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਸਾਬਕਾ ਡੀ.ਜੀ.ਪੀ. ਸਿਧਾਰਥ ਚਟੋਪਾਧਿਆਏ ਡਰੱਗ ਮਨੀ ਮਾਮਲੇ ਦੀ ਜਾਂਚ ਵਿਚ ਸ਼ਾਮਿਲ ਹੋ ਗਏ ਹਨ। ਸਾਬਕਾ ਡੀ.ਜੀ.ਪੀ. ਵਿਜੀਲੈਂਸ ਵਿਚ ਆਪਣੇ ਬਿਆਨ ਦਰਜ ਕਰਨ ਲਈ ਸਹਿਮਤ ਹੋ ਗਏ ਹਨ। ਵਿਜੀਲੈਂਸ ਨੇ ਸਾਬਕਾ ਡੀ.ਜੀ.ਪੀ. ਨੂੰ ਮਜੀਠੀਆ ਵਿਰੁੱਧ ਚੱਲ ਰਹੀ ਜਾਂਚ ਵਿਚ ਸ਼ਾਮਿਲ ਹੋਣ […]
Dailypost News
By : Updated On: 27 Jun 2025 09:10:AM
ਸਾਬਕਾ ਡੀ.ਜੀ.ਪੀ. ਚਟੋਪਾਧਿਆਏ ਡਰੱਗ ਮਨੀ ਮਾਮਲੇ ’ਚ ਬਿਆਨ ਦਰਜ ਕਰਵਾਉਣ ਲਈ ਹੋਏ ਸਹਿਮਤ

ਚੰਡੀਗੜ੍ਹ- ਡਰੱਗ ਮਨੀ ਮਾਮਲੇ ਵਿਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਸਾਬਕਾ ਡੀ.ਜੀ.ਪੀ. ਸਿਧਾਰਥ ਚਟੋਪਾਧਿਆਏ ਡਰੱਗ ਮਨੀ ਮਾਮਲੇ ਦੀ ਜਾਂਚ ਵਿਚ ਸ਼ਾਮਿਲ ਹੋ ਗਏ ਹਨ।

ਸਾਬਕਾ ਡੀ.ਜੀ.ਪੀ. ਵਿਜੀਲੈਂਸ ਵਿਚ ਆਪਣੇ ਬਿਆਨ ਦਰਜ ਕਰਨ ਲਈ ਸਹਿਮਤ ਹੋ ਗਏ ਹਨ। ਵਿਜੀਲੈਂਸ ਨੇ ਸਾਬਕਾ ਡੀ.ਜੀ.ਪੀ. ਨੂੰ ਮਜੀਠੀਆ ਵਿਰੁੱਧ ਚੱਲ ਰਹੀ ਜਾਂਚ ਵਿਚ ਸ਼ਾਮਿਲ ਹੋਣ ਲਈ ਬੁਲਾਇਆ ਸੀ। ਉਹ ਅੱਜ ਦੁਪਹਿਰ 2 ਵਜੇ ਵਿਜੀਲੈਂਸ ਅਧਿਕਾਰੀਆਂ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਉਣਗੇ।

ਦੱਸ ਦੇਈਏ ਕਿ ਬਿਕਰਮ ਮਜੀਠੀਆ ਵਿਰੁੱਧ ਡਰੱਗਜ਼ ਕੇਸ ਦੀ ਜਾਂਚ ਉਦੋਂ ਹੋਈ ਸੀ, ਜਦੋਂ ਸਿਧਾਰਥ ਚਟੋਪਾਧਿਆਏ ਡੀ.ਜੀ.ਪੀ. ਸਨ। ਜਾਣਕਾਰੀ ਅਨੁਸਾਰ ਸਾਬਕਾ ਡੀ.ਜੀ.ਪੀ. ਚਟੋਪਾਧਿਆਏ ਮਜੀਠੀਆ ਦੇ ਡਰੱਗ ਕਾਰੋਬਾਰ ਨਾਲ ਸੰਬੰਧਾਂ ਬਾਰੇ ਕਈ ਮਹੱਤਵਪੂਰਨ ਖੁਲਾਸੇ ਕਰ ਸਕਦੇ ਹਨ। ਸਾਬਕਾ ਡੀ.ਜੀ.ਪੀ. ਦੁਪਹਿਰ 2 ਵਜੇ ਪੰਜਾਬ ਪੁਲਿਸ ਅਫਸਰ ਇੰਸਟੀਚਿਊਟ, ਚੰਡੀਗੜ੍ਹ ਵਿਚ ਆਪਣਾ ਬਿਆਨ ਦਰਜ ਕਰਵਾਉਣਗੇ।

Read Latest News and Breaking News at Daily Post TV, Browse for more News

Ad
Ad