Journalism Of Hope
BREAKING NEWS
ਪੰਜਾਬ ਦੇ ਮੁਲਾਜ਼ਮਾਂ ਲਈ ਵੱਡਾ ਫੈਸਲਾ; ਸਰਕਾਰ ਜਾਰੀ ਕਰੇਗੀ 8% DA......ਰਵਨੀਤ ਬਿੱਟੂ ਦੇ ਕਾਫ਼ਲੇ ’ਤੇ ਹਮਲਾ, ਅੰਡੇ-ਟਮਾਟਰ ਸੁੱਟਣ ਦਾ ਦੋਸ਼.....ਅੰਮ੍ਰਿਤਸਰ ’ਚ ਡਿਊਟੀ ਦੌਰਾਨ ASI ਦਾ ਗੋਲੀਆਂ ਮਾਰ ਕੇ ਕਤਲ.....ਅੰਮ੍ਰਿਤਸਰ ’ਚ ਨੌਜਵਾਨ ਦਾ ਗੋਲੀ ਮਾਰ ਕੇ ਕਤਲ.....ਕੈਨੇਡਾ ’ਚ ਪੰਜਾਬਣ ਔਰਤ ਦਾ ਕਤਲ.....ਬਰਾਤ ਜਾਣ ਲਈ ਕੱਪੜੇ ਲੈਣ ਗਏ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ.....ਪੁਲਿਸ ਵੱਲੋਂ 4 ਸਾਲਾ ਬੱਚਾ 12 ਘੰਟਿਆਂ ’ਚ ਬਰਾਮਦ; ਬੱਸ ਸਟੈਂਡ ’ਤੇ ਛੱਡ ਕੇ ਫਰਾਰ ਹੋਏ ਮੁਲਜ਼ਮ.....ਹਰਿਆਣਾ ’ਚ 1 ਅਕਤੂਬਰ ਤੋਂ ਪੁਰਾਣੀਆਂ ਗੱਡੀਆਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ

Nestle ਇੰਡੀਆ ਦੇ 3 Baby Food ਉਤਪਾਦਾਂ ਖ਼ਿਲਾਫ਼ FSSAI ਦੀ ਵੱਡੀ ਕਾਰਵਾਈ

FSSAI action against Nestle baby food products: ਨਵੀਂ ਦਿੱਲੀ: ਭਾਰਤੀ ਖ਼ੁਰਾਕ ਸੁਰੱਖਿਆ ਅਤੇ ਮਿਆਰ ਅਥਾਰਿਟੀ (FSSAI) ਨੇ ਬੱਚਿਆਂ ਦੇ Baby Food ਨਾਲ ਸਬੰਧਤ ਨੈਸਲੇ ਇੰਡੀਆ ਦੇ ਤਿੰਨ ਉਤਪਾਦਾਂ ਖ਼ਿਲਾਫ਼ ਕਥਿਤ ਨਿਯਮ ਉਲੰਘਣਾ ਦੇ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ। ਦੂਜੇ ਪਾਸੇ ਕੰਪਨੀ ਨੇ ਕਿਹਾ ਹੈ ਕਿ ਉਸ ਦੇ ਉਤਪਾਦ ਸਾਰੇ ਲਾਗੂ ਨਿਯਮਾਂ ਅਤੇ ਮਾਪਦੰਡਾਂ […]
Ranjit Singh
By : Updated On: 19 Sep 2026 13:23:PM
Nestle ਇੰਡੀਆ ਦੇ 3 Baby Food ਉਤਪਾਦਾਂ ਖ਼ਿਲਾਫ਼ FSSAI ਦੀ ਵੱਡੀ ਕਾਰਵਾਈ

FSSAI action against Nestle baby food products: ਨਵੀਂ ਦਿੱਲੀ: ਭਾਰਤੀ ਖ਼ੁਰਾਕ ਸੁਰੱਖਿਆ ਅਤੇ ਮਿਆਰ ਅਥਾਰਿਟੀ (FSSAI) ਨੇ ਬੱਚਿਆਂ ਦੇ Baby Food ਨਾਲ ਸਬੰਧਤ ਨੈਸਲੇ ਇੰਡੀਆ ਦੇ ਤਿੰਨ ਉਤਪਾਦਾਂ ਖ਼ਿਲਾਫ਼ ਕਥਿਤ ਨਿਯਮ ਉਲੰਘਣਾ ਦੇ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ। ਦੂਜੇ ਪਾਸੇ ਕੰਪਨੀ ਨੇ ਕਿਹਾ ਹੈ ਕਿ ਉਸ ਦੇ ਉਤਪਾਦ ਸਾਰੇ ਲਾਗੂ ਨਿਯਮਾਂ ਅਤੇ ਮਾਪਦੰਡਾਂ ਦੀ ਪਾਲਣਾ ਕਰ ਰਹੇ ਹਨ।

ਇਸ਼ਤਿਹਾਰ

FSSAI ਵੱਲੋਂ ‘ਨੈਨ ਐਕਸੇਲਾ ਪ੍ਰੋ ਸਟੇਜ-1’, ‘ਲੈਕਟੋਜਨ ਪ੍ਰੋ-1’ ਅਤੇ ਇੱਕ ਫਾਲੋ-ਅੱਪ ਫਾਰਮੂਲੇ ਨਾਲ ਸਬੰਧਤ ਮਾਮਲਿਆਂ ਵਿੱਚ ਕਾਰਵਾਈ ਕੀਤੀ ਗਈ ਹੈ। ਅਥਾਰਿਟੀ ਨੇ ਨੈਨ ਐਕਸੇਲਾ ਪ੍ਰੋ ਸਟੇਜ-1 ’ਤੇ ‘5 ਐੱਚਐੱਮਓਜ਼’ ਅਤੇ ‘ਵੇਅ ਪ੍ਰੋਟੀਨ’ ਨਾਲ ਸਬੰਧਤ ਦਾਅਵਿਆਂ ’ਤੇ ਇਤਰਾਜ਼ ਜਤਾਇਆ ਹੈ। ਇਸੇ ਤਰ੍ਹਾਂ ਲੈਕਟੋਜਨ ਪ੍ਰੋ-1 ’ਤੇ ਵੇਅ ਪ੍ਰੋਟੀਨ ਨੂੰ ਆਸਾਨੀ ਨਾਲ ਹਜ਼ਮ ਹੋਣ ਸਬੰਧੀ ਦਾਅਵੇ ਨੂੰ ਲੈ ਕੇ ਸਵਾਲ ਉਠਾਏ ਗਏ ਹਨ।

ਆਨਲਾਈਨ ਪ੍ਰਚਾਰ ਸਮੱਗਰੀ ਦੀ ਜਾਂਚ ਤੋਂ ਬਾਅਦ ਕਾਰਵਾਈ
ਖ਼ੁਰਾਕ ਨਿਗਰਾਨ ਅਥਾਰਿਟੀ ਮੁਤਾਬਕ ਈ-ਕਾਮਰਸ ਪਲੇਟਫਾਰਮਾਂ ’ਤੇ ਉਪਲਬਧ ਉਤਪਾਦਾਂ ਦੀ ਪ੍ਰਚਾਰ ਸਮੱਗਰੀ ਦੀ ਜਾਂਚ ਕੀਤੀ ਗਈ ਸੀ। ਇਸ ਤੋਂ ਬਾਅਦ ਨੈਸਲੇ ਇੰਡੀਆ ਤੋਂ ਇਨ੍ਹਾਂ ਦਾਅਵਿਆਂ ਸਬੰਧੀ ਸਪੱਸ਼ਟੀਕਰਨ ਮੰਗਿਆ ਗਿਆ। FSSAI ਦਾ ਕਹਿਣਾ ਹੈ ਕਿ ਦੋ ਉਤਪਾਦ 2020 ਦੇ ਬਾਲ ਪੋਸ਼ਣ ਨਿਯਮਾਂ ਦੀ ਉਲੰਘਣਾ ਨਾਲ ਸਬੰਧਤ ਪਾਏ ਗਏ। ਇਸ ਤੋਂ ਇਲਾਵਾ 1992 ਦੇ ਕਾਨੂੰਨ ਤਹਿਤ ਅਜਿਹੇ ਉਤਪਾਦਾਂ ਦੇ ਇਸ਼ਤਿਹਾਰ ਅਤੇ ਪ੍ਰਚਾਰ ਨਾਲ ਜੁੜੇ ਨਿਯਮਾਂ ਦਾ ਵੀ ਹਵਾਲਾ ਦਿੱਤਾ ਗਿਆ ਹੈ।

ਫਾਲੋ-ਅੱਪ ਫਾਰਮੂਲੇ ਦੇ ਨਮੂਨੇ ’ਚ ਬਾਇਓਟਿਨ ਘੱਟ
ਇੱਕ ਵੱਖਰੇ ਮਾਮਲੇ ਵਿੱਚ ਫਾਲੋ-ਅੱਪ ਫਾਰਮੂਲੇ ਦੇ ਨਮੂਨੇ ਦੀ ਜਾਂਚ ਦੌਰਾਨ ਬਾਇਓਟਿਨ ਦੀ ਮਾਤਰਾ ਨਿਰਧਾਰਤ ਮਿਆਰ ਤੋਂ ਘੱਟ ਪਾਈ ਗਈ। ਮੁੜ ਜਾਂਚ ਵਿੱਚ ਵੀ ਨਮੂਨਾ ਮਾਪਦੰਡਾਂ ’ਤੇ ਖਰਾ ਨਹੀਂ ਉਤਰਿਆ। ਅਥਾਰਿਟੀ ਨੇ ਇਨ੍ਹਾਂ ਮਾਮਲਿਆਂ ਸਬੰਧੀ ਤਿੰਨ ਕੇਸ ਦਰਜ ਕੀਤੇ ਹਨ।

ਨੈਸਲੇ ਨੇ ਕਿਹਾ- ਨਿਯਮਾਂ ਦੀ ਪੂਰੀ ਪਾਲਣਾ
ਨੈਸਲੇ ਇੰਡੀਆ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਸਬੰਧਤ ਉਤਪਾਦ ਅਤੇ ਉਨ੍ਹਾਂ ਦੇ ਲੇਬਲ FSSAI ਦੀ ਮਾਹਿਰ ਕਮੇਟੀ ਵੱਲੋਂ ਮਨਜ਼ੂਰ ਕੀਤੇ ਗਏ ਹਨ। ਕੰਪਨੀ ਮੁਤਾਬਕ ਲੇਬਲ ’ਤੇ ਦਰਜ ਦਾਅਵੇ ਵਿਗਿਆਨਕ ਤੱਥਾਂ ’ਤੇ ਆਧਾਰਿਤ ਹਨ। ਕੰਪਨੀ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਖ਼ੁਰਾਕ ਸੁਰੱਖਿਆ ਅਥਾਰਿਟੀ ਨਾਲ ਸਹਿਯੋਗ ਕਰਦੀ ਰਹੇਗੀ।

Read Latest News and Breaking News at Daily Post TV, Browse for more News

Ad
Ad

Punjab District News