ਨਕਲੀ ਡੀਜ਼ਲ ਬਣਾਉਣ ਵਾਲੇ ਗਿਰੋਹ ਦਾ ਹੋਇਆ ਪਰਦਾਫਾਸ਼, ਪੁਲਿਸ ਨੇ 12000 ਲੀਟਰ ਡੀਜ਼ਲ ਕੀਤਾ ਬਰਾਮਦ
Fake diesel seized in Nabha; ਸੂਬੇ ਭਰ ਦੇ ਵਿੱਚ ਨਕਲੀ ਡੀਜ਼ਲ ਦੀ ਵੱਡੇ ਪੱਧਰ ਤੇ ਤਸਕਰੀ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਜੇਕਰ ਨਾਭਾ ਦੀ ਗੱਲ ਕੀਤੀ ਜਾਵੇ ਤਾਂ ਨਾਭਾ ਵਿਖੇ ਪੁਲਿਸ ਨੇ ਪੈਟਰੋਲਿਅਮ ਐਸੋਸੀਏਸ਼ਨ ਦੀ ਸ਼ਿਕਾਇਤ ਤੇ ਨਕਲੀ ਡੀਜ਼ਲ ਦਾ ਕੈਂਟਰ ਜਿਸ ਦੇ ਵਿੱਚ 12000 ਲੀਟਰ ਨਕਲੀ ਡੀਜ਼ਲ ਬਰਾਮਦ ਕਰਕੇ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ।
ਨਾਭਾ ਵਿਖੇ ਪਿਛਲੇ ਲੰਬੇ ਸਮੇਂ ਤੋਂ ਨਕਲੀ ਡੀਜਲ ਦੇ ਧੰਦੇ ਦਾ ਪਰਦਾਫਾਸ਼ ਹੋਇਆ ਹੈ। ਨਾਭਾ ਵਿਖੇ ਹੀ ਇਹਨਾਂ ਆਰੋਪਿਆਂ ਵੱਲੋਂ ਡੀਜ਼ਲ ਦਾ ਡੰਪ ਬਣਾਇਆ ਗਿਆ ਸੀ ਅਤੇ ਉੱਥੇ ਕਿਸੇ ਵੀ ਤਰ੍ਹ ਦੀ ਕੋਈ ਸੇਫਟੀ ਨਹੀਂ ਸੀ ਅਤੇ ਜੇਕਰ ਅੱਗ ਲੱਗ ਜਾਂਦੀ ਤਾਂ ਕਰੀਬ ਅੱਧੇ ਨਾਭਾ ਸ਼ਹਿਰ ਨੂੰ ਆਪਣੀ ਚਪੇਟ ਵਿੱਚ ਲੈ ਲੈਂਦੀ। ਕਿਉਂਕਿ ਜਿੱਥੇ ਡੰਪ ਬਣਾਇਆ ਗਿਆ ਸੀ। ਉੱਥੇ ਕਿਸੇ ਵੀ ਤਰਾਂ ਦਾ ਅੱਗ ਬਜਾਊ ਯੰਤਰ ਹੀ ਨਹੀਂ ਸੀ ਅਤੇ ਇਹ ਬਿਲਕੁਲ ਅਣ ਅਧਿਕਾਰਿਤ ਤੌਰ ਤੇ ਡੀਜ਼ਲ ਦਾ ਗੋਰਖ ਧੰਦਾ ਚਲਾਇਆ ਜਾ ਰਿਹਾ ਸੀ। ਇਸ ਦੀ ਭਣਕ ਜਦੋਂ ਪੈਟਰੋਲ ਐਸੋਸੀਏਸ਼ਨ ਨੂੰ ਪਹੁੰਚੀ ਤਾਂ ਮੌਕੇ ਤੇ ਡੀਐਸਪੀ ਨਾਭਾ ਮਨਦੀਪ ਕੌਰ ਨੂੰ ਸੂਚਿਤ ਕੀਤਾ ਗਿਆ ਅਤੇ ਮਨਦੀਪ ਕੌਰ ਡੀਐਸਪੀ ਵੱਲੋਂ ਖੁਦ ਆਪ ਜਾ ਕੇ ਬੀਤੀ ਰਾਤ ਕੈਂਟਰ ਨੂੰ ਕਬਜ਼ੇ ਵਿੱਚ ਲੈ ਕੇ ਉਸ ਵਿੱਚ 12 ਹਜਾਰ ਲੀਟਰ ਨਕਲੀ ਡੀਜ਼ਲ ਵੀ ਜਬਤ ਕਰ ਲਿਆ ਗਿਆ ਹੈ ਅਤੇ 2 ਆਰੋਪੀਆਂ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਗੋਰਖ ਧੰਦੇ ਵਿੱਚ ਨਾਮੀ ਵਿਅਕਤੀਆਂ ਦੇ ਵੀ ਹੱਥ ਦੱਸੇ ਜਾ ਰਹੇ ਹਨ ਅਤੇ ਸਮਾਂ ਆਉਣ ਤੇ ਇਸ ਦੇ ਵੀ ਖੁਲਾਸੇ ਹੋਣਗੇ। ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਨਕਲੀ ਡੀਜ਼ਲ ਦੀ ਕਾਲਾ ਬਜਾਰੀ ਨੂੰ ਲੈ ਕੇ ਵੱਡੇ ਪੱਧਰ ਤੇ ਇਹ ਗੋਰਖ ਧੰਦਾ ਕੀਤਾ ਜਾ ਰਿਹਾ ਸੀ ਅਤੇ ਤਫਤੀਸ਼ ਕਾਰਨ ਤੇ ਹੁਣ ਪਰਤਾਂ ਦਰ ਪਰਤਾਂ ਖੁੱਲਣ ਦੀ ਉਮੀਦ ਹੈ।
ਇਸ ਮੌਕੇ ਤੇ ਨਾਭਾ ਪੈਟਰੋਲਿਅਮ ਐਸੋਸੀਏਸ਼ਨ ਦੇ ਪ੍ਰਧਾਨ ਜਸਪਾਲ ਜਨੇਜਾ, ਅਮਰਦੀਪ ਸਿੰਘ ਖੰਨਾ, ਅਸ਼ੋਕ ਕੁਮਾਰ ਬਿੱਟੂ ਨੇ ਕਿਹਾ ਕਿ ਇਹ ਗੋਰਖ ਧੰਦਾ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਸੀ। ਇਹ ਆਮ ਡੀਜ਼ਲ ਦੇ ਰੇਟਾਂ ਨਾਲੋਂ ਬਾਜ਼ਾਰ ਦੇ ਵਿੱਚ 8 ਰੁਪਏ ਤੋਂ 10 ਰੁਪਏ ਸਸਤਾ ਨਕਲੀ ਡੀਜ਼ਲ ਵੱਡੇ ਪੱਧਰ ਤੇ ਭੱਠੇ ਵਾਲੇ, ਕੰਬਾਈਨਾਂ ਵਾਲਿਆਂ, ਹੈਲੋਵਾਈਆ ਨੂੰ ਵੇਚਦੇ ਸਨ। ਇਸ ਦੇ ਨਾਲ ਸਾਡੀ ਸੇਲ ਤੇ ਵੀ ਲਗਾਤਾਰ ਫਰਕ ਪੈ ਰਿਹਾ ਸੀ ਅਤੇ ਅਸੀਂ ਬੜੀ ਮਿਹਨਤ ਦੇ ਸਦਕਾ ਨਕਲੀ ਡੀਜ਼ਲ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਅਸੀਂ ਮੰਗ ਕਰਦੇ ਹਾਂ ਕਿ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਇਸ ਦੀ ਡੁੰਗਾਈ ਨਾਲ ਜਾਂਚ ਕਰੇ ਅਤੇ ਇਸ ਵਿੱਚ ਕਰੋੜਾਂ ਰੁਪਇਆ ਦਾ ਜੋ ਸਰਕਾਰ ਨੂੰ ਚੂਨਾ ਲੱਗਿਆ ਹੈ ਅਤੇ ਆਰੋਪੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।