ਹੜੵ ਪੀੜਤਾਂ ਲਈ ਅਰਦਾਸ ਕਰਨ ਸ੍ਰੀ ਦਰਬਾਰ ਸਾਹਿਬ ਪਹੁੰਚੇ ਗੋਲਡਨ ਸਟਾਰ ਮਲਕੀਤ ਸਿੰਘ
ਵਿਦੇਸ਼ ਬੈਠੇ ਵੀ ਸਾਡਾ ਧਿਆਨ ਇਧਰ ਹੀ ਰਹਿੰਦਾ ਸੀ: ਮਲਕੀਤ ਸਿੰਘ
Malkit Singh: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ ਗੋਲਡਨ ਸਟਾਰ ਮਲਕੀਤ ਸਿੰਘ, ਭਾਰਤ ਪਹੁੰਚਦੇ ਹੀ ਸਭ ਤੋਂ ਪਹਿਲਾਂ ਮਲਕੀਤ ਸਿੰਘ ਹਰਿਮੰਦਰ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚੇ, ਅਰਦਾਸ ਕਰਨ ਤੋੰ ਬਾਅਦ ਮਲਕੀਤ ਸਿੰਘ ਹੜੵ ਪ੍ਰਭਾਵਿਤ ਇਲਾਕਿਆਂ ਵਿੱਚ ਜਾਣਗੇ ਅਤੇ ਹੜ ਪੀੜਿਤ ਲੋਕਾਂ ਦੇ ਨਾਲ ਮੁਲਾਕਾਤ ਵੀ ਕਰਨਗੇ ਅਤੇ ਜੋ ਸਹਿਯੋਗ ਦੇ ਸਕਦੇ ਨੇ ਉਹ ਕਰਨਗੇ।
Malkit Singh About Floods: ਪੰਜਾਬ ਦੇ ਜੋ ਹਾਲਾਤ ਨੇ ਉਸ ਨੂੰ ਵੇਖਦੇ ਹੋਏ ਵਿਦੇਸ਼ਾਂ ‘ਚ ਬੈਠੇ ਐਨਆਰਆਈ ਭਰਾਵਾਂ ਨੇ ਬਹੁਤ ਸਹਿਯੋਗ ਦਿੱਤਾ ਅਤੇ ਲਗਾਤਾਰ ਦਿੰਦੇ ਵੀ ਰਹਿਣਗੇ, ਪੰਜਾਬ ਦੇ ਯੂਥ ਨੂੰ ਭੰਡਿਆ ਜਾਂਦਾ ਪਰ ਅਸਲ ‘ਚ ਜਦੋਂ ਮੁਸੀਬਤ ਪਵੇ ਤਾਂ ਸਭ ਤੋਂ ਪਹਿਲੇ ਪੰਜਾਬੀ ਹੀ ਖੜਦਾ ਹੈ। ਜਦੋਂ ਮੁਸੀਬਤ ਸੀ ਫਿਰ ਵੀ ਚੜ੍ਹਦੀ ਕਲਾ ਦਾ ਸੰਕੇਤ ਦੇ ਰਹੇ ਸੀ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਹੋਰਾਂ ਵੱਲੋਂ ਜੋ ਪੋਰਟਲ ਸ਼ੁਰੂ ਕੀਤਾ ਗਿਆ ਹੈ ਉਹ ਸ਼ਲਾਗਾ ਯੋਗ ਹੈ, ਲੋੜਵੰਦ ਤੱਕ ਸੇਵਾ ਪਹੁੰਚਣੀ ਚਾਹੀਦੀ ਹੈ। ਸਾਡੀਆਂ ਸੰਸਥਾਵਾਂ ਵੀ ਲਗਾਤਾਰ ਕੰਮ ਕਰ ਰਹੀਆਂ ਨੇ ਤੇ ਅੱਜ ਮੈਂ ਸਿਰਫ ਇੰਡੀਆ ਪਹੁੰਚਦੇ ਹੀ ਦਰਬਾਰ ਸਾਹਿਬ ਨਤਮਸਤਕ ਹੋਣ ਆਇਆ ਹਾਂ।

Portal For Help: ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੇ ਜੋ ਪੋਰਟਲ ਤਿਆਰ ਕੀਤਾ ਹੈ ਉਹ ਵੀ ਸ਼ਲਾਘਾ ਯੋਗ ਹੈ ਕਿਉਂਕਿ ਲੋੜਵੰਦ ਤੱਕ ਹਰ ਮਦਦ ਪਹੁੰਚਣੀ ਚਾਹੀਦੀ ਹੈ। ਕਈ ਵਾਰ ਲੋੜਵੰਦ ਵਾਂਝਾ ਰਹਿ ਜਾਂਦਾ ਹੈ ਤੇ ਕੋਈ ਹੋਰ ਸਮਾਨ ਲੈ ਜਾਂਦਾ ਹੈ। ਜਿਸ ਕਰਕੇ ਅੱਜ ਸਭ ਤੋਂ ਪਹਿਲੇ ਅਰਦਾਸ ਕਰਨ ਆਇਆ ਵਾਂ ਅਰਦਾਸ ਵਿੱਚ ਬਹੁਤ ਤਾਕਤ ਹੈ ਅਰਦਾਸ ਤੋਂ ਬਾਅਦ ਮੈਂ ਹੁਣ ਪੀੜਿਤ ਲੋਕਾਂ ਨੂੰ ਮਿਲਾਂਗਾ। ਮੈੰ ਪਹਿਲੇ ਆਪਣਾ ਗਾਣਾ ਕਰਨਾ ਸੀ ਉਸ ਨੂੰ ਵੀ ਮੈਂ ਮੁਲਤਵੀ ਕੀਤਾ ਹੈ, ਕਿਉਂਕਿ ਪੰਜਾਬ ਦੇ ਹਾਲਾਤ ਵੇਖ ਕੇ ਕੁਝ ਕਰਨ ਨੂੰ ਮਨ ਨਹੀਂ ਕੀਤਾ, ਹਰੇਕ ਐਨਆਰਆਈ ਦੀ ਅੱਖ ਰੇਡੀਓ ਤੇ ਟੀਵੀ ‘ਤੇ ਸੀ ਕਿ ਪੰਜਾਬ ‘ਚ ਕੀ ਬਣ ਰਿਹਾ। ਸੋ ਅੱਜ ਉਨਾਂ ਹਾਲਾਤਾਂ ਨੂੰ ਵੇਖਣ ਆ ਰਹੇ ਹਾਂ।