Banner
Banner

ਤਰਨਤਾਰਨ ‘ਚ ਚਲੀਆਂ ਗੋਲੀਆਂ, ਲੁੱਟ ਦੀ ਨੀਅਤ ਨਾਲ ਕੀਤੀ ਫਾਇਰਿੰਗ

Punjab Crime News: ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਤਰਨਤਾਰਨ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਇਲਾਕੇ ਦੀ ਘੇਰਾਬੰਦੀ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ। Gunshots fired in Tarn Taran: ਤਰਨਤਾਰਨ ‘ਚ ਦਿਨ ਦਿਹਾੜੇ ਫਾਇਰਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਗੋਲੀਬਾਰੀ ਦੀ ਵਾਰਦਾਤ ਪਿੰਡ ਭੁੱਲਰ ‘ਚ ਵਾਪਰੀ। ਦੱਸ ਦਈਏ ਕਿ ਇਸ ਦੌਰਾਨ ਦਲਜੀਤ ਸਿੰਘ ਨੂੰ ਲੁਟੇਰਿਆਂ ਨੇ […]
Amritpal Singh
By : Updated On: 01 Dec 2025 16:11:PM
ਤਰਨਤਾਰਨ ‘ਚ ਚਲੀਆਂ ਗੋਲੀਆਂ, ਲੁੱਟ ਦੀ ਨੀਅਤ ਨਾਲ ਕੀਤੀ ਫਾਇਰਿੰਗ

Punjab Crime News: ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਤਰਨਤਾਰਨ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਇਲਾਕੇ ਦੀ ਘੇਰਾਬੰਦੀ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ।

Gunshots fired in Tarn Taran: ਤਰਨਤਾਰਨ ‘ਚ ਦਿਨ ਦਿਹਾੜੇ ਫਾਇਰਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਗੋਲੀਬਾਰੀ ਦੀ ਵਾਰਦਾਤ ਪਿੰਡ ਭੁੱਲਰ ‘ਚ ਵਾਪਰੀ। ਦੱਸ ਦਈਏ ਕਿ ਇਸ ਦੌਰਾਨ ਦਲਜੀਤ ਸਿੰਘ ਨੂੰ ਲੁਟੇਰਿਆਂ ਨੇ ਲੁੱਟ ਦੀ ਨੀਅਤ ਨਾਲ ਗੋਲੀਆਂ ਮਾਰੀਆਂ।

ਹਾਸਲ ਜਾਣਕਾਰੀ ਮੁਤਾਬਕ ਦਲਜੀਤ ਸਿੰਘ ਨੂੰ ਲੁਟੇਰੇ ਉਸ ਵੇਲੇ ਨਿਸ਼ਾਨਾ ਬਣਾਇਆ ਜਦੋਂ ਉਸ ਨੇ ਲੁੱਟੇਰਿਆਂ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਦਲਜੀਤ ਸਿੰਘ ਨੂੰ ਗੋਲੀਆਂ ਮਾਰਨ ਮਗਰੋਂ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ ਅਤੇ ਦਲਜੀਤ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਤਰਨਤਾਰਨ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਇਲਾਕੇ ਦੀ ਘੇਰਾਬੰਦੀ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਲੁਟੇਰਿਆਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਨਜ਼ਦੀਕੀ CCTV ਫੁਟੇਜ ਵੀ ਖੰਗਾਲੀ ਜਾ ਰਹੀ ਹੈ।

ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ ਅਤੇ ਅਗਲੀ ਕਾਰਵਾਈ ਲਈ ਕਈ ਵੱਖ–ਵੱਖ ਪੱਖਾਂ ਤੋਂ ਜਾਂਚ ਜਾਰੀ ਹੈ। ਇਸ ਘਟਨਾ ਨਾਲ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ।

Read Latest News and Breaking News at Daily Post TV, Browse for more News

Ad
Ad