Journalism Of Hope

MP ਸੰਤ ਸੀਚੇਵਾਲ ਦੇ ਯਤਨਾਂ ਸਦਕਾ ਹਰਦੀਪ ਕੁਮਾਰ ਦੀ 3 ਸਾਲ ਬਾਅਦ ਹੋਈ ਕੰਬੋਡੀਆ ਤੋਂ ਸੁਰੱਖਿਅਤ ਵਾਪਸੀ

Hardeep Kumar returns safely from Cambodia: ਸੁਲਤਾਨਪੁਰ ਲੋਧੀ (ਬਲਵਿੰਦਰ ਧਾਲੀਵਾਲ): ਵਿਦੇਸ਼ ਜਾਣ ਦੇ ਨਾਂ ’ਤੇ ਟ੍ਰੈਵਲ ਏਜੰਟਾਂ ਵੱਲੋਂ ਕੀਤੀ ਜਾਂਦੀ ਧੋਖਾਧੜੀ ਦਾ ਸ਼ਿਕਾਰ ਹੋਏ ਜਲੰਧਰ ਵਾਸੀ ਹਰਦੀਪ ਕੁਮਾਰ ਦੀ ਕਰੀਬ ਤਿੰਨ ਸਾਲ ਬਾਅਦ ਕੰਬੋਡੀਆ ਤੋਂ ਸੁਰੱਖਿਅਤ ਭਾਰਤ ਵਾਪਸੀ ਹੋਈ ਹੈ। ਪਰਿਵਾਰ ਵੱਲੋਂ ਮਾਮਲਾ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਧਿਆਨ […]
By : Updated On: 23 Sep 2026 12:13:PM
MP ਸੰਤ ਸੀਚੇਵਾਲ ਦੇ ਯਤਨਾਂ ਸਦਕਾ ਹਰਦੀਪ ਕੁਮਾਰ ਦੀ 3 ਸਾਲ ਬਾਅਦ ਹੋਈ ਕੰਬੋਡੀਆ ਤੋਂ ਸੁਰੱਖਿਅਤ ਵਾਪਸੀ
  • ਪੁਰਤਗਾਲ ਭੇਜਣ ਦੇ ਨਾਂ ’ਤੇ ਏਜੰਟ ਨੇ ਲਏ ਸਾਢੇ 7 ਲੱਖ ਰੁਪਏ, ਥਾਈਲੈਂਡ ਰਾਹੀਂ ਕੰਬੋਡੀਆ ਪਹੁੰਚਾਇਆ
  • ਹਾਦਸੇ ਵਿੱਚ ਲੱਤ ਟੁੱਟੀ, ਕਰੀਬ 15 ਮਹੀਨੇ ਬਿਨਾਂ ਢੁੱਕਵੇਂ ਇਲਾਜ ਤੋਂ ਰਿਹਾ; ਵਿਦੇਸ਼ ਮੰਤਰਾਲੇ ਨੂੰ ਦੋ ਵਾਰ ਈ-ਮੇਲ ਤੋਂ ਬਾਅਦ ਹੋਈ ਕਾਰਵਾਈ

Hardeep Kumar returns safely from Cambodia: ਸੁਲਤਾਨਪੁਰ ਲੋਧੀ (ਬਲਵਿੰਦਰ ਧਾਲੀਵਾਲ): ਵਿਦੇਸ਼ ਜਾਣ ਦੇ ਨਾਂ ’ਤੇ ਟ੍ਰੈਵਲ ਏਜੰਟਾਂ ਵੱਲੋਂ ਕੀਤੀ ਜਾਂਦੀ ਧੋਖਾਧੜੀ ਦਾ ਸ਼ਿਕਾਰ ਹੋਏ ਜਲੰਧਰ ਵਾਸੀ ਹਰਦੀਪ ਕੁਮਾਰ ਦੀ ਕਰੀਬ ਤਿੰਨ ਸਾਲ ਬਾਅਦ ਕੰਬੋਡੀਆ ਤੋਂ ਸੁਰੱਖਿਅਤ ਭਾਰਤ ਵਾਪਸੀ ਹੋਈ ਹੈ। ਪਰਿਵਾਰ ਵੱਲੋਂ ਮਾਮਲਾ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਉਨ੍ਹਾਂ ਦੇ ਦਫ਼ਤਰ ਵੱਲੋਂ ਵਿਦੇਸ਼ ਮੰਤਰਾਲੇ ਅਤੇ ਸਬੰਧਤ ਅਧਿਕਾਰੀਆਂ ਕੋਲ ਲਗਾਤਾਰ ਦਖ਼ਲ ਦੀ ਮੰਗ ਕੀਤੀ ਗਈ।

ਇਸ਼ਤਿਹਾਰ

ਪਰਿਵਾਰ ਅਨੁਸਾਰ, ਹਰਦੀਪ ਕੁਮਾਰ ਨੂੰ ਪੁਰਤਗਾਲ ਭੇਜਣ ਦਾ ਭਰੋਸਾ ਦੇ ਕੇ ਇੱਕ ਟ੍ਰੈਵਲ ਏਜੰਟ ਨੇ ਉਸ ਕੋਲੋਂ ਕਰੀਬ ਸਾਢੇ 7 ਲੱਖ ਰੁਪਏ ਲਏ ਸਨ। ਪੁਰਤਗਾਲ ਭੇਜਣ ਦੀ ਬਜਾਏ ਉਸ ਨੂੰ ਪਹਿਲਾਂ ਥਾਈਲੈਂਡ ਅਤੇ ਬਾਅਦ ਵਿੱਚ ਕੰਬੋਡੀਆ ਭੇਜ ਦਿੱਤਾ ਗਿਆ। ਕਥਿਤ ਤੌਰ ’ਤੇ ਕੰਬੋਡੀਆ ਪਹੁੰਚਣ ਤੋਂ ਬਾਅਦ ਉਸ ਦਾ ਪਾਸਪੋਰਟ ਵੀ ਉਸ ਨੂੰ ਵਾਪਸ ਨਹੀਂ ਦਿੱਤਾ ਗਿਆ ਅਤੇ ਇਸ ਦੌਰਾਨ ਉਸ ਦਾ ਵੀਜ਼ਾ ਮਈ 2025 ਵਿੱਚ ਖ਼ਤਮ ਹੋ ਗਿਆ।

ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੇ ਹਰਦੀਪ ਨੇ ਆਪਣੀ ਹੱਡਬੀਤੀ ਸਾਂਝੀ ਕਰਦਿਆ ਦੱਸਿਆ ਕਿ ਕੰਬੋਡੀਆ ਵਿੱਚ ਰਹਿੰਦਿਆਂ ਹਰਦੀਪ ਕੁਮਾਰ ਇੱਕ ਗੰਭੀਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਵਿੱਚ ਉਸ ਦੀ ਲੱਤ ਟੁੱਟ ਗਈ। ਇਸ ਹਾਦਸੇ ਤੋਂ ਬਾਅਦ ਉਹ ਲੰਬੇ ਸਮੇਂ ਤੱਕ ਢੁੱਕਵੇਂ ਇਲਾਜ ਅਤੇ ਸਹੂਲਤਾਂ ਤੋਂ ਵਾਂਝਾ ਰਿਹਾ ਅਤੇ ਕਰੀਬ 15 ਮਹੀਨੇ ਤੱਕ ਬਹੁਤ ਹੀ ਮੁਸ਼ਕਲ ਹਾਲਾਤਾਂ ਵਿੱਚ ਜੀਵਨ ਬਤੀਤ ਕਰਨ ਲਈ ਮਜਬੂਰ ਰਿਹਾ।

ਹਰਦੀਪ ਕੁਮਾਰ ਦਾ ਪਰਿਵਾਰ 09 ਜੂਨ 2026 ਨੂੰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਕੋਲ ਪਹੁੰਚਿਆ ਅਤੇ ਉਸ ਨੂੰ ਕੰਬੋਡੀਆ ਤੋਂ ਸੁਰੱਖਿਅਤ ਵਾਪਸ ਲਿਆਉਣ ਲਈ ਮਦਦ ਦੀ ਅਪੀਲ ਕੀਤੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸੰਤ ਸੀਚੇਵਾਲ ਵੱਲੋਂ ਵਿਦੇਸ਼ ਮੰਤਰਾਲੇ ਨੂੰ ਈ-ਮੇਲ ਰਾਹੀਂ ਤੁਰੰਤ ਦਖ਼ਲ ਦੀ ਅਪੀਲ ਕੀਤੀ ਗਈ।

ਲੋੜੀਂਦੀ ਕਾਰਵਾਈ ਨਾ ਹੋਣ ’ਤੇ ਮਾਮਲਾ ਦੁਬਾਰਾ ਵਿਦੇਸ਼ ਮੰਤਰਾਲੇ ਦੇ ਧਿਆਨ ਵਿੱਚ ਲਿਆਂਦਾ ਗਿਆ ਅਤੇ ਕੰਬੋਡੀਆ ਸਥਿਤ ਭਾਰਤੀ ਮਿਸ਼ਨ ਨਾਲ ਤਾਲਮੇਲ ਕਰਕੇ ਹਰਦੀਪ ਕੁਮਾਰ ਦੀ ਸਹਾਇਤਾ ਅਤੇ ਸੁਰੱਖਿਅਤ ਵਾਪਸੀ ਲਈ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਮੰਗ ਕੀਤੀ ਗਈ। ਇਸ ਤੋਂ ਬਾਅਦ ਸਬੰਧਤ ਅਧਿਕਾਰੀਆਂ ਵੱਲੋਂ ਮਾਮਲੇ ਵਿੱਚ ਲੋੜੀਂਦੀ ਕਾਰਵਾਈ ਕੀਤੀ ਗਈ ਅਤੇ ਆਖ਼ਰਕਾਰ 29 ਅਗਸਤ 2026 ਨੂੰ ਹਰਦੀਪ ਕੁਮਾਰ ਸੁਰੱਖਿਅਤ ਆਪਣੇ ਪਰਿਵਾਰ ਕੋਲ ਭਾਰਤ ਵਾਪਸ ਪਹੁੰਚ ਗਿਆ।

ਪਰਿਵਾਰ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਮਾਮਲਾ ਵਿਦੇਸ਼ ਮੰਤਰਾਲੇ ਅਤੇ ਸਬੰਧਤ ਅਧਿਕਾਰੀਆਂ ਤੱਕ ਪਹੁੰਚਾਉਣ ਅਤੇ ਲਗਾਤਾਰ ਪੈਰਵੀ ਕਰਨ ਲਈ ਧੰਨਵਾਦ ਕੀਤਾ।

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਰੁਜ਼ਗਾਰ ਅਤੇ ਬਿਹਤਰ ਭਵਿੱਖ ਦੀ ਆਸ ਨਾਲ ਜਾਣ ਵਾਲੇ ਨੌਜਵਾਨਾਂ ਨੂੰ ਝੂਠੇ ਵਾਅਦਿਆਂ ਅਤੇ ਗੈਰ-ਕਾਨੂੰਨੀ ਤਰੀਕਿਆਂ ਰਾਹੀਂ ਵਿਦੇਸ਼ ਭੇਜਣ ਵਾਲੇ ਏਜੰਟਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਦੇਸ਼ ਜਾਣ ਵਾਲੇ ਨੌਜਵਾਨ ਅਤੇ ਉਨ੍ਹਾਂ ਦੇ ਪਰਿਵਾਰ ਕਿਸੇ ਵੀ ਏਜੰਟ ’ਤੇ ਅੰਨ੍ਹਾ ਭਰੋਸਾ ਕਰਨ ਦੀ ਬਜਾਏ ਉਸ ਦੀ ਪੂਰੀ ਜਾਂਚ-ਪੜਤਾਲ ਕਰਨ ਅਤੇ ਕਾਨੂੰਨੀ ਤੇ ਸਰਕਾਰੀ ਤੌਰ ’ਤੇ ਪ੍ਰਮਾਣਿਤ ਰਸਤੇ ਰਾਹੀਂ ਹੀ ਵਿਦੇਸ਼ ਜਾਣ।

Read Latest News and Breaking News at Daily Post TV, Browse for more News

Ad
Ad

Punjab District News