Journalism Of Hope
BREAKING NEWS
CJP ਦੇ ਸੰਸਥਾਪਕ ਅਭਿਜੀਤ ਦੀਪਕੇ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ.....ਦਿੱਲੀ ’ਚ CJP ਦੇ ਪ੍ਰਦਰਸ਼ਨ ਕਾਰਨ ਸਖ਼ਤੀ, 7 ਮੈਟਰੋ ਸਟੇਸ਼ਨਾਂ ਦੇ ਗੇਟ ਬੰਦ; ਯਾਤਰੀ ਪ੍ਰੇਸ਼ਾਨ....ਹੇਮਕੁੰਟ ਸਾਹਿਬ ਦੇ ਕਪਾਟ ਅੱਜ ਹੋਣਗੇ ਬੰਦ......ਹੋਲੋਗ੍ਰਾਮ ਤਕਨੀਕ ਰਾਹੀਂ ਸਟੇਜ ’ਤੇ ਮੁੜ ਪਰਤੇ ਸਿੱਧੂ ਮੂਸੇਵਾਲਾ, ਟੋਰਾਂਟੋ ਤੋਂ ਸ਼ੁਰੂ ਹੋਇਆ ‘Signed To God World Tour’.....CBI ਦੇ ਦੂਜੇ ਸੰਮਨ ’ਤੇ ਵੀ ਪੇਸ਼ ਨਹੀਂ ਹੋਏ ਰਾਜਵੀਰ ਘੁੰਮਣ......ਹਰਚਰਨ ਭੁੱਲਰ ਮਾਮਲੇ ’ਚ ਨਵਾਂ ਮੋੜ, ਹੁਣ ਈਡੀ ਕਰੇਗੀ ਪੁੱਛਗਿੱਛ......ਮੈਡ ਸੰਧੂ ਕਤਲ ਮਾਮਲਾ: ਗੁਜਰਾਤ ਤੋਂ ਫੜੇ ਸ਼ੂਟਰ ਨੂੰ ਪੁਲਿਸ ਨੇ 7 ਦਿਨ ਦੇ ਰਿਮਾਂਡ ‘ਤੇ ਲਿਆ......ਵੈਸਟਇੰਡੀਜ਼ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ, 250 ਦੌੜਾਂ ਦਾ ਟੀਚਾ 18.3 ਓਵਰਾਂ ’ਚ ਕੀਤਾ ਹਾਸਲ.....

ਹਰਦੀਪ ਨਿੱਜਰ ਵੀ ਨਿਸ਼ਾਨੇ ’ਤੇ ਸੀ’, ਅਮਰੀਕੀ ਦਸਤਾਵੇਜ਼ਾਂ ਵਿੱਚ ਖੁਲਾਸਾ

Latest News: ਅਮਰੀਕਾ ਵਿੱਚ ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਨਾਕਾਮ ਸਾਜ਼ਿਸ਼ ਮਾਮਲੇ ਵਿੱਚ ਦੋਸ਼ ਕਬੂਲ ਕਰਨ ਵਾਲੇ ਭਾਰਤੀ ਨਾਗਰਿਕ ਨਿਖਿਲ ਗੁਪਤਾ ਵੱਲੋਂ ਹੈਰਾਨੀਜਨਕ ਦਾਅਵਾ ਕੀਤਾ ਗਿਆ ਹੈ ਕਿ ਕੈਨੇਡਾ ਵਿੱਚ ਮਾਰੇ ਗਏ ਹਰਦੀਪ ਸਿੰਘ ਨਿੱਜਰ ਵੀ ਨਿਸ਼ਾਨੇ ’ਤੇ ਸਨ। ਇਹ ਗੱਲ ਉਸ ਨੇ ਅਮਰੀਕੀ ਡਰੱਗ ਐਨਫੋਰਸਮੈਂਟ ਪ੍ਰਸ਼ਾਸਨ (ਡੀਈਏ) ਦੇ ਅੰਡਰਕਵਰ ਏਜੰਟ […]
By : Updated On: 16 Feb 2026 07:53:AM

Latest News: ਅਮਰੀਕਾ ਵਿੱਚ ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਨਾਕਾਮ ਸਾਜ਼ਿਸ਼ ਮਾਮਲੇ ਵਿੱਚ ਦੋਸ਼ ਕਬੂਲ ਕਰਨ ਵਾਲੇ ਭਾਰਤੀ ਨਾਗਰਿਕ ਨਿਖਿਲ ਗੁਪਤਾ ਵੱਲੋਂ ਹੈਰਾਨੀਜਨਕ ਦਾਅਵਾ ਕੀਤਾ ਗਿਆ ਹੈ ਕਿ ਕੈਨੇਡਾ ਵਿੱਚ ਮਾਰੇ ਗਏ ਹਰਦੀਪ ਸਿੰਘ ਨਿੱਜਰ ਵੀ ਨਿਸ਼ਾਨੇ ’ਤੇ ਸਨ। ਇਹ ਗੱਲ ਉਸ ਨੇ ਅਮਰੀਕੀ ਡਰੱਗ ਐਨਫੋਰਸਮੈਂਟ ਪ੍ਰਸ਼ਾਸਨ (ਡੀਈਏ) ਦੇ ਅੰਡਰਕਵਰ ਏਜੰਟ ਨਾਲ ਗੱਲਬਾਤ ਦੌਰਾਨ ਕਹੀ ਸੀ।

ਇਸ਼ਤਿਹਾਰ

ਨਿੱਜਰ ਦੀ ਹੱਤਿਆ ਤੋਂ ਅਗਲੇ ਦਿਨ ਬਾਦ

ਕੈਨੇਡੀਅਨ ਨਾਗਰਿਕ ਨਿੱਜਰ ਨੂੰ 18 ਜੂਨ 2023 ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਗੁਰਦੁਆਰੇ ਦੀ ਪਾਰਕਿੰਗ ’ਚ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਨਿਆਂ ਵਿਭਾਗ ਨੇ ਕੋਰਟ ਦਸਤਾਵੇਜ਼ਾਂ ਦੇ ਹਵਾਲੇ ਨਾਲ ਕਿਹਾ ਕਿ ਨਿੱਝਰ ਦੇ ਕਤਲ ਤੋਂ ਅਗਲੇ ਦਿਨ 19 ਜੂਨ 2023 ਨੂੰ ਗੁਪਤਾ ਨੇ ਅੰਡਰਕਵਰ ਕੋਲ ਉਪਰੋਕਤ ਗੱਲ ਕਬੂਲੀ ਸੀ। ਨਿਆਂ ਵਿਭਾਗ ਨੇ ਕਿਹਾ ਕਿ ਨਿੱਝਰ ਪਾਬੰਦੀਸ਼ੁਦਾ ਜਥੇਬੰਦੀ ਸਿੱਖਸ ਫਾਰ ਜਸਟਿਸ (ਐੱਸ ਐੱਫ ਜੇ) ਦੇ ਮੁਖੀ ਪੰਨੂ ਦਾ ਨੇੜਲਾ ਸਾਥੀ ਸੀ।

ਅਮਰੀਕੀ ਵਕੀਲਾਂ ਅਨੁਸਾਰ ਗੁਪਤਾ ਨੇ ਅੰਡਰਕਵਰ ਏਜੰਟ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਜੂਨ 2023 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਾਸ਼ਿੰਗਟਨ ਫੇਰੀ ਮੌਕੇ ਪੰਨੂ ਦੀ ਹੱਤਿਆ ਨੂੰ ਅੰਜਾਮ ਨਾ ਦੇਵੇ। ਨਿਆਂ ਵਿਭਾਗ ਨੇ ਦੋਸ਼ ਲਗਾਇਆ ਹੈ ਕਿ ਗੁਪਤਾ ਨੇ ਭਾਰਤ ਅਤੇ ਕੇਸ ਦੇ ਸਹਿ ਮੁਲਜ਼ਮ ਵਿਕਾਸ ਯਾਦਵ ਸਣੇ ਹੋਰਨਾਂ ਨਾਲ ਮਿਲ ਕੇ ਕੰਮ ਕੀਤਾ। ਯਾਦਵ ਨੂੰ ਚਾਰਜਸ਼ੀਟ ਵਿੱਚ ਭਾਰਤ ਸਰਕਾਰ ਦੇ ਕੈਬਨਿਟ ਸਕੱਤਰੇਤ ਦਾ ਕਰਮਚਾਰੀ ਦੱਸਿਆ ਗਿਆ ਹੈ, ਜਿਸ ਵਿੱਚ ਦੇਸ਼ ਦੀ ਬਾਹਰੀ ਖੁਫੀਆ ਏਜੰਸੀ, ਖੋਜ ਅਤੇ ਵਿਸ਼ਲੇਸ਼ਣ ਵਿੰਗ ਹੈ।

ਸਰਕਾਰੀ ਵਕੀਲਾਂ ਦਾ ਦਾਅਵਾ

ਸਰਕਾਰੀ ਵਕੀਲਾਂ ਦਾ ਦਾਅਵਾ ਹੈ ਕਿ ਯਾਦਵ ਦੇ ਨਿਰਦੇਸ਼ਾਂ ’ਤੇ ਗੁਪਤਾ ਨੇ ਨਿਊਯਾਰਕ ਸਿਟੀ ਵਿੱਚ ਭਾੜੇ ’ਤੇ ਕਤਲ ਦਾ ਪ੍ਰਬੰਧ ਕਰਨ ਲਈ ਇੱਕ ਵਿਅਕਤੀ ਨਾਲ ਸੰਪਰਕ ਕੀਤਾ ਜਿਸ ਨੂੰ ਉਹ ਅਪਰਾਧਿਕ ਸਹਿਯੋਗੀ ਮੰਨਦਾ ਸੀ। ਉਹ ਵਿਅਕਤੀ ਅਸਲ ਵਿੱਚ ਡੀ ਈ ਏ ਨਾਲ ਕੰਮ ਕਰਨ ਵਾਲਾ ਗੁਪਤ ਸਰੋਤ ਸੀ। ਉਸ ਨੇ ਗੁਪਤਾ ਨੂੰ ਕਥਿਤ ਹਿੱਟਮੈਨ, ਜੋ ਅੰਡਰਕਵਰ ਡੀ ਈ ਏ ਅਧਿਕਾਰੀ ਸੀ, ਨਾਲ ਮਿਲਾਇਆ ਸੀ। ਅਮਰੀਕੀ ਅਧਿਕਾਰੀਆਂ ਨੇ ਦੋਸ਼ ਲਗਾਇਆ ਹੈ ਕਿ ਯਾਦਵ ਨੇ ਗੁਪਤਾ ਰਾਹੀਂ ਕਤਲ ਲਈ 1,00,000 ਡਾਲਰ ਦਾ ਭੁਗਤਾਨ ਕਰਨ ਲਈ ਸਹਿਮਤੀ ਦਿੱਤੀ ਸੀ ।

ਜੂਨ 2023 ਵਿੱਚ ਐਡਵਾਂਸ ਵਜੋਂ 15,000 ਡਾਲਰ ਨਕਦ ਦੀ ਅਦਾਇਗੀ ਕੀਤੀ ਗਈ। ਤਫ਼ਤੀਸ਼ਕਾਰਾਂ ਦਾ ਕਹਿਣਾ ਹੈ ਕਿ ਅੰਡਰਕਵਰ ਏਜੰਟ ਨੂੰ ਸੰਭਾਵੀ ਨਿਸ਼ਾਨੇ ਦੇ ਨਿੱਜੀ ਵੇਰਵੇ; ਜਿਸ ਵਿੱਚ ਘਰ ਦਾ ਪਤਾ, ਫੋਨ ਨੰਬਰ ਅਤੇ ਰੋਜ਼ਾਨਾ ਦੀਆਂ ਸਰਗਰਮੀਆਂ ਸ਼ਾਮਲ ਹਨ, ਦੇ ਨਾਲ ਸਮੇਂ-ਸਮੇਂ ’ਤੇ ਅਪਡੇਟਸ ਅਤੇ ਨਿਗਰਾਨੀ ਫੋਟੋਆਂ ਵੀ ਮੁਹੱਈਆ ਕੀਤੀਆਂ ਗਈਆਂ। ਨਿਖਿਲ ਗੁਪਤਾ ਨੂੰ 30 ਜੂਨ, 2023 ਨੂੰ ਚੈੱਕ ਗਣਰਾਜ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਮਗਰੋਂ ਅਮਰੀਕਾ ਦੇ ਸਪੁਰਦ ਕਰ ਦਿੱਤਾ ਗਿਆ। ਗੁਪਤਾ ਨੇ ਲੰਘੇ ਦਿਨੀਂ ਅਮਰੀਕੀ ਕੋਰਟ ਵਿੱਚ ਇਸ ਮਾਮਲੇ ’ਚ ਦੋਸ਼ ਕਬੂਲ ਕੀਤੇ ਹਨ।

Read Latest News and Breaking News at Daily Post TV, Browse for more News

Ad
Ad

Punjab District News