Journalism Of Hope
BREAKING NEWS
CJP ਦੇ ਸੰਸਥਾਪਕ ਅਭਿਜੀਤ ਦੀਪਕੇ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ.....ਦਿੱਲੀ ’ਚ CJP ਦੇ ਪ੍ਰਦਰਸ਼ਨ ਕਾਰਨ ਸਖ਼ਤੀ, 7 ਮੈਟਰੋ ਸਟੇਸ਼ਨਾਂ ਦੇ ਗੇਟ ਬੰਦ; ਯਾਤਰੀ ਪ੍ਰੇਸ਼ਾਨ....ਹੇਮਕੁੰਟ ਸਾਹਿਬ ਦੇ ਕਪਾਟ ਅੱਜ ਹੋਣਗੇ ਬੰਦ......ਹੋਲੋਗ੍ਰਾਮ ਤਕਨੀਕ ਰਾਹੀਂ ਸਟੇਜ ’ਤੇ ਮੁੜ ਪਰਤੇ ਸਿੱਧੂ ਮੂਸੇਵਾਲਾ, ਟੋਰਾਂਟੋ ਤੋਂ ਸ਼ੁਰੂ ਹੋਇਆ ‘Signed To God World Tour’.....CBI ਦੇ ਦੂਜੇ ਸੰਮਨ ’ਤੇ ਵੀ ਪੇਸ਼ ਨਹੀਂ ਹੋਏ ਰਾਜਵੀਰ ਘੁੰਮਣ......ਹਰਚਰਨ ਭੁੱਲਰ ਮਾਮਲੇ ’ਚ ਨਵਾਂ ਮੋੜ, ਹੁਣ ਈਡੀ ਕਰੇਗੀ ਪੁੱਛਗਿੱਛ......ਮੈਡ ਸੰਧੂ ਕਤਲ ਮਾਮਲਾ: ਗੁਜਰਾਤ ਤੋਂ ਫੜੇ ਸ਼ੂਟਰ ਨੂੰ ਪੁਲਿਸ ਨੇ 7 ਦਿਨ ਦੇ ਰਿਮਾਂਡ ‘ਤੇ ਲਿਆ......ਵੈਸਟਇੰਡੀਜ਼ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ, 250 ਦੌੜਾਂ ਦਾ ਟੀਚਾ 18.3 ਓਵਰਾਂ ’ਚ ਕੀਤਾ ਹਾਸਲ.....

ਦਿੱਲੀ ‘ਚ ਪ੍ਰਦਰਸ਼ਨ ਸ਼ਾਮਿਲ ਹੋਣ ਜਾ ਰਹੇ ਕੇਜਰੀਵਾਲ ਤੇ ਮਮਤਾ ਬੈਨਰਜੀ ਹਿਰਾਸਤ ‘ਚ, 1,000 ਤੋਂ ਵੱਧ ਪ੍ਰਦਰਸ਼ਨਕਾਰੀ ਕੀਤੇ ਡਿਟੇਨ

ਦਿੱਲੀ ਦੇ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰਨ ਜਾ ਰਹੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮਮਤਾ ਬੈਨਰਜੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਜੰਤਰ-ਮੰਤਰ, ਕਨਾਟ ਪਲੇਸ ਅਤੇ ਮਿੰਟੋ ਬ੍ਰਿਜ ਸਮੇਤ ਵੱਖ-ਵੱਖ ਇਲਾਕਿਆਂ ਵਿੱਚੋਂ ਹੁਣ ਤੱਕ 1,000 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਜਾ ਚੁੱਕਾ ਹੈ। ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡਿੰਗ ਤੋੜਨ ਦੀ ਕੋਸ਼ਿਸ਼ ਕੀਤੀ। ਇਸ […]
By : Updated On: 10 Oct 2026 17:31:PM
ਦਿੱਲੀ ‘ਚ ਪ੍ਰਦਰਸ਼ਨ ਸ਼ਾਮਿਲ ਹੋਣ ਜਾ ਰਹੇ ਕੇਜਰੀਵਾਲ ਤੇ ਮਮਤਾ ਬੈਨਰਜੀ ਹਿਰਾਸਤ ‘ਚ, 1,000 ਤੋਂ ਵੱਧ ਪ੍ਰਦਰਸ਼ਨਕਾਰੀ ਕੀਤੇ ਡਿਟੇਨ

ਦਿੱਲੀ ਦੇ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰਨ ਜਾ ਰਹੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮਮਤਾ ਬੈਨਰਜੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਜੰਤਰ-ਮੰਤਰ, ਕਨਾਟ ਪਲੇਸ ਅਤੇ ਮਿੰਟੋ ਬ੍ਰਿਜ ਸਮੇਤ ਵੱਖ-ਵੱਖ ਇਲਾਕਿਆਂ ਵਿੱਚੋਂ ਹੁਣ ਤੱਕ 1,000 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਜਾ ਚੁੱਕਾ ਹੈ।

ਇਸ਼ਤਿਹਾਰ

ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡਿੰਗ ਤੋੜਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਖਦੇੜ ਕੇ ਹਿਰਾਸਤ ਵਿੱਚ ਲੈ ਲਿਆ। ਇਸ ਦੌਰਾਨ ਇੱਕ ਪ੍ਰਦਰਸ਼ਨਕਾਰੀ ਦੇ ਸਿਰ ‘ਤੇ ਵੀ ਸੱਟ ਲੱਗੀ। ਇਮਤਿਆਜ਼ ਅਲੀ ਮਾਰਗ ‘ਤੇ ਆਕਾਸ਼ਵਾਣੀ ਭਵਨ ਨੇੜੇ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡ ਪਾਰ ਕਰਕੇ ਪੁਲਿਸ ‘ਤੇ ਪੱਥਰ ਸੁੱਟੇ, ਜਿਸ ਕਾਰਨ ਦੋ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ।

CJP ਦੇ ਸੰਸਥਾਪਕ ਅਭਿਜੀਤ ਦੀਪਕੇ ਵੀ ਹਿਰਾਸਤ ‘ਚ

ਇਸ ਤੋਂ ਪਹਿਲਾਂ CJP ਦੇ ਸੰਸਥਾਪਕ ਅਭਿਜੀਤ ਦੀਪਕੇ ਨੂੰ ਮੁੰਬਈ ਤੋਂ ਦਿੱਲੀ ਪਹੁੰਚੀ ਉਡਾਣ ਦੇ ਅੰਦਰੋਂ ਹੀ ਹਿਰਾਸਤ ਵਿੱਚ ਲੈ ਲਿਆ ਗਿਆ। ਉਨ੍ਹਾਂ ਦੇ ਨਾਲ CJP ਆਗੂ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਨੂੰ ਵੀ ਪੁਲਿਸ ਆਪਣੇ ਨਾਲ ਲੈ ਗਈ।

ਇਸ ਤੋਂ ਬਾਅਦ ਦੀਪਕੇ ਨੇ ਪਹਿਲਾਂ ਤੋਂ ਰਿਕਾਰਡ ਕੀਤੀ ਵੀਡੀਓ ਵਿੱਚ ਕਿਹਾ ਕਿ ਹੁਣ ਅੰਦੋਲਨ ਦੀ ਕਮਾਨ ਅਜਿੰਕਿਆ ਸ਼ਿੰਦੇ ਸੰਭਾਲਣਗੇ।

SIR ਦੇ ਵਿਰੋਧ ‘ਚ ਪ੍ਰਦਰਸ਼ਨ ਦਾ ਸੱਦਾ

CJP ਨੇ ਅੱਜ ਵੋਟਰ ਸੂਚੀ ਵਿੱਚ ਕਥਿਤ ਬੇਨਿਯਮੀਆਂ ਅਤੇ SIR ਦੇ ਵਿਰੋਧ ਵਿੱਚ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਸੀ। ਪ੍ਰਦਰਸ਼ਨਕਾਰੀਆਂ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਵੀ ਕੀਤੀ।

ਹਾਲਾਂਕਿ, ਪੁਲਿਸ ਨੇ ਘੱਟ ਸਮੇਂ ਪਹਿਲਾਂ ਜਾਣਕਾਰੀ ਦਿੱਤੇ ਜਾਣ ਦਾ ਹਵਾਲਾ ਦਿੰਦਿਆਂ ਪ੍ਰਦਰਸ਼ਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

Read Latest News and Breaking News at Daily Post TV, Browse for more News

Ad
Ad

Punjab District News