Banner

ਦਿਲ ਦਹਿਲਾਉਣ ਵਾਲੀ ਘਟਨਾ! ਸੱਪ ਦੇ ਡੰਗ ਨਾਲ ਮਾਸੂਮ ਦੀ ਮੌਤ, ਪਰਿਵਾਰ ਨੇ ਸਰਕਾਰ ਤੋਂ ਲਗਾਈ ਮੱਦਦ ਦੀ ਗੁਹਾਰ

Punjab News; ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਖਮਾਣੋਂ ਅਧੀਨ ਆਉਂਦੇ ਪਿੰਡ ਰਾਣਵਾਂ ਤੋਂ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਦਾਦਾ-ਦਾਦੀ ਦੀ ਗੋਦ ਵਿੱਚ ਪਲ ਰਹੇ ਪੌਣੇ ਤਿੰਨ ਸਾਲਾ ਮਾਸੂਮ ਬੱਚੇ ਭਵਨਪ੍ਰੀਤ ਸਿੰਘ ਦੀ ਸੱਪ ਦੇ ਡੰਗਣ ਕਾਰਨ ਮੌਤ ਹੋ ਗਈ। ਇਸ ਦਰਦਨਾਕ ਘਟਨਾ ਤੋਂ ਬਾਅਦ ਹੱਸਦੇ-ਵੱਸਦੇ ਪਰਿਵਾਰ ਵਿੱਚ ਮਾਤਮ ਛਾ ਗਿਆ ਹੈ। ਪਰਿਵਾਰ […]
Jaspreet Singh
By : Updated On: 10 Jul 2026 16:19:PM
ਦਿਲ ਦਹਿਲਾਉਣ ਵਾਲੀ ਘਟਨਾ! ਸੱਪ ਦੇ ਡੰਗ ਨਾਲ ਮਾਸੂਮ ਦੀ ਮੌਤ, ਪਰਿਵਾਰ ਨੇ ਸਰਕਾਰ ਤੋਂ ਲਗਾਈ ਮੱਦਦ ਦੀ ਗੁਹਾਰ

Punjab News; ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਖਮਾਣੋਂ ਅਧੀਨ ਆਉਂਦੇ ਪਿੰਡ ਰਾਣਵਾਂ ਤੋਂ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਦਾਦਾ-ਦਾਦੀ ਦੀ ਗੋਦ ਵਿੱਚ ਪਲ ਰਹੇ ਪੌਣੇ ਤਿੰਨ ਸਾਲਾ ਮਾਸੂਮ ਬੱਚੇ ਭਵਨਪ੍ਰੀਤ ਸਿੰਘ ਦੀ ਸੱਪ ਦੇ ਡੰਗਣ ਕਾਰਨ ਮੌਤ ਹੋ ਗਈ। ਇਸ ਦਰਦਨਾਕ ਘਟਨਾ ਤੋਂ ਬਾਅਦ ਹੱਸਦੇ-ਵੱਸਦੇ ਪਰਿਵਾਰ ਵਿੱਚ ਮਾਤਮ ਛਾ ਗਿਆ ਹੈ।

ਪਰਿਵਾਰ ਲਈ ਇਹ ਦੁੱਖ ਹੋਰ ਵੀ ਵੱਡਾ ਹੈ, ਕਿਉਂਕਿ ਕਰੀਬ ਸਵਾ ਸਾਲ ਪਹਿਲਾਂ ਹੀ ਭਵਨਪ੍ਰੀਤ ਦੇ ਪਿਤਾ ਜਗਮੀਤ ਸਿੰਘ ਨੇ ਘਰੇਲੂ ਕਲੇਸ਼ ਦੇ ਚਲਦਿਆਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਉਸ ਸਮੇਂ ਭਵਨਪ੍ਰੀਤ ਦੀ ਉਮਰ ਮਹਿਜ਼ ਡੇਢ ਸਾਲ ਸੀ। ਜਦਕਿ ਉਸ ਦੀ ਮਾਂ ਪਹਿਲਾਂ ਹੀ ਘਰ ਛੱਡ ਕੇ ਜਾ ਚੁੱਕੀ ਸੀ। ਇਸ ਤੋਂ ਬਾਅਦ ਦਾਦਾ-ਦਾਦੀ ਆਪਣੇ ਪੋਤੇ ਨੂੰ ਪੁੱਤਰ ਦੀ ਆਖ਼ਰੀ ਨਿਸ਼ਾਨੀ ਸਮਝ ਕੇ ਪਾਲ ਰਹੇ ਸਨ।

ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਦੇਰ ਰਾਤ ਇੱਕ ਜ਼ਹਿਰੀਲੇ ਸੱਪ ਦੇ ਡੰਗ ਨੇ ਪਰਿਵਾਰ ਦੀ ਆਖ਼ਰੀ ਖੁਸ਼ੀ ਵੀ ਖੋਹ ਲਈ।

ਪਰਿਵਾਰ ਮੁਤਾਬਕ, ਰਾਤ ਸਮੇਂ ਭਵਨਪ੍ਰੀਤ ਆਪਣੇ ਵੱਡੇ ਭਰਾ ਨਾਲ ਇੱਕੋ ਕਮਰੇ ਵਿੱਚ ਸੁੱਤਾ ਹੋਇਆ ਸੀ। ਕਰੀਬ ਢਾਈ ਵਜੇ ਅਚਾਨਕ ਉਹ ਜ਼ੋਰ-ਜ਼ੋਰ ਨਾਲ ਰੋਣ ਲੱਗ ਪਿਆ। ਪਹਿਲਾਂ ਪਰਿਵਾਰ ਨੂੰ ਲੱਗਾ ਕਿ ਸ਼ਾਇਦ ਬੱਚਾ ਡਰ ਗਿਆ ਹੈ। ਉਸ ਨੂੰ ਗੋਦ ਵਿੱਚ ਚੁੱਕ ਕੇ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਲਗਾਤਾਰ ਆਪਣੀ ਬਾਂਹ ਵੱਲ ਇਸ਼ਾਰਾ ਕਰਦਾ ਰਿਹਾ।

ਜਦੋਂ ਪਰਿਵਾਰ ਨੇ ਬੱਚੇ ਦੀ ਬਾਂਹ ‘ਤੇ ਨੀਲੇ ਰੰਗ ਦਾ ਨਿਸ਼ਾਨ ਦੇਖਿਆ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ। ਪਹਿਲਾਂ ਲੱਗਿਆ ਕਿ ਕਿਸੇ ਕੀੜੇ ਨੇ ਡੰਗ ਮਾਰਿਆ ਹੋਵੇਗਾ, ਪਰ ਜਦੋਂ ਬਿਸਤਰਾ ਅਤੇ ਕੱਪੜੇ ਹਟਾ ਕੇ ਦੇਖਿਆ ਗਿਆ ਤਾਂ ਵੱਡੇ ਪੋਤੇ ਦੇ ਸਿਰਹਾਣੇ ਹੇਠਾਂ ਇੱਕ ਜ਼ਹਿਰੀਲਾ ਸੱਪ ਮਿਲਿਆ। ਇਸ ਤੋਂ ਬਾਅਦ ਘਰ ਵਿੱਚ ਹੜਕੰਪ ਮਚ ਗਿਆ।

ਪਰਿਵਾਰਕ ਮੈਂਬਰ ਤੁਰੰਤ ਭਵਨਪ੍ਰੀਤ ਨੂੰ ਇਲਾਜ ਲਈ ਖਮਾਣੋਂ ਦੇ ਹਸਪਤਾਲ ਲੈ ਕੇ ਰਵਾਨਾ ਹੋਏ, ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿੱਚ ਮਾਸੂਮ ਨੇ ਦਮ ਤੋੜ ਦਿੱਤਾ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਭਵਨਪ੍ਰੀਤ ਦੀ ਦਾਦੀ ਨੇ ਦੱਸਿਆ ਕਿ ਉਹ ਆਪਣੇ ਪੋਤੇ ਨੂੰ ਪੁੱਤਰ ਦੀ ਆਖ਼ਰੀ ਨਿਸ਼ਾਨੀ ਸਮਝ ਕੇ ਪਾਲ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਇੱਕ ਤੋਂ ਬਾਅਦ ਇੱਕ ਦੁੱਖਾਂ ਨੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ ਹੈ।

ਪਰਿਵਾਰਕ ਮੈਂਬਰ ਹਰਬੰਸ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਪਹਿਲਾਂ ਉਨ੍ਹਾਂ ਨੇ ਆਪਣੇ ਪੁੱਤਰ ਜਗਮੀਤ ਸਿੰਘ ਨੂੰ ਗੁਆ ਦਿੱਤਾ, ਫਿਰ ਨੂੰਹ ਵੀ ਘਰ ਛੱਡ ਕੇ ਚਲੀ ਗਈ। ਹੁਣ ਪੋਤੇ ਦੀ ਮੌਤ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਹਨੇਰੇ ਵਿੱਚ ਧੱਕ ਦਿੱਤਾ ਹੈ।

ਇਸ ਦਰਦਨਾਕ ਘਟਨਾ ਤੋਂ ਬਾਅਦ ਪਿੰਡ ਰਾਣਵਾਂ ਵਿੱਚ ਸੋਗ ਦੀ ਲਹਿਰ ਹੈ। ਪਿੰਡ ਵਾਸੀਆਂ ਦੀਆਂ ਅੱਖਾਂ ਨਮ ਹਨ ਅਤੇ ਪਰਿਵਾਰ ਵੱਲੋਂ ਸਰਕਾਰ ਨੂੰ ਆਰਥਿਕ ਮਦਦ ਦੀ ਗੁਹਾਰ ਵੀ ਲਗਾਈ ਗਈ ਹੈ।

Read Latest News and Breaking News at Daily Post TV, Browse for more News

Ad
Ad