Journalism Of Hope
BREAKING NEWS
ਵਿਆਹ ਦੇ ਇੱਕ ਹਫ਼ਤੇ ਬਾਅਦ ਨਵ-ਵਿਆਹੁਤਾ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਪਰਿਵਾਰ ਨੇ ਲਾਏ ਕਤਲ ਦੇ ਦੋਸ਼,,,,BJP ਪੰਜਾਬ ਦੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਘਰ ਬਾਹਰ ਧਮਾਕੇ ਦੀ ਆਈ ਆਵਾਜ਼,,,,,,Breaking: ਸਫਾਈ ਕਰਮਚਾਰੀਆਂ ਦੀ ਹੜਤਾਲ ਖਤਮ, ਕੂੜਾ ਚੁੱਕਣ ਦਾ ਕੰਮ ਮੁੜ ਸ਼ੁਰੂ,,,,,ਮੋਹਾਲੀ ‘ਚ ਦੁਕਾਨਦਾਰ ‘ਤੇ ਤਾਬੜਤੋੜ ਫਾਇਰਿੰਗ, CCTV ਆਈ ਸਾਹਮਣੇ,,,,ਝੋਨੇ ਦੇ ਖੇਤ ‘ਚ ਮਿਲਿਆ ਮਗਰਮੱਛ, ਨੌਜਵਾਨ ਮੋਢੇ ‘ਤੇ ਚੁੱਕ ਕੇ ਪਹੁੰਚਿਆ ਥਾਣੇ; ਵੀਡੀਓ ਵਾਇਰਲ,,,,,ਬਰਨਾਲਾ ‘ਚ ਵੀ ਕਾਂਗਰਸ ਦੀ ਮੀਟਿੰਗ ਦੌਰਾਨ ਹੰਗਾਮਾ, ਚੰਨੀ ਦੇ ਸਮਰਥਕਾਂ ਨੇ ਫੇਰ ਲਾਏ ਨਾਅਰੇ

ਹਿਮਾਚਲ ਪ੍ਰਦੇਸ਼ ‘ਚ ਅੱਜ ਭਾਰੀ ਮੀਂਹ ਦਾ ਅਲਰਟ ਜਾਰੀ

Himachal rain alert: ਸ਼ਿਮਲਾ/ਜੰਮੂ: ਹਿਮਾਚਲ ਪ੍ਰਦੇਸ਼ ਵਿੱਚ ਅੱਜ ਭਾਰੀ ਮੀਂਹ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਹੈ। ਭਾਰਤੀ ਮੌਸਮ ਵਿਭਾਗ (IMD) ਦੇ ਸ਼ਿਮਲਾ ਕੇਂਦਰ ਅਨੁਸਾਰ ਚੰਬਾ, ਕਾਂਗੜਾ ਅਤੇ ਸਿਰਮੌਰ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ‘ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਰਾਜ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। […]
Ranjit Singh
By : Published: 02 Aug 2026 09:00:AM
ਹਿਮਾਚਲ ਪ੍ਰਦੇਸ਼ ‘ਚ ਅੱਜ ਭਾਰੀ ਮੀਂਹ ਦਾ ਅਲਰਟ ਜਾਰੀ
  • ਲਗਾਤਾਰ ਵਰਖਾ ਕਾਰਨ ਅਮਰਨਾਥ ਯਾਤਰਾ ਦੂਜੇ ਦਿਨ ਵੀ ਮੁਲਤਵੀ

Himachal rain alert: ਸ਼ਿਮਲਾ/ਜੰਮੂ: ਹਿਮਾਚਲ ਪ੍ਰਦੇਸ਼ ਵਿੱਚ ਅੱਜ ਭਾਰੀ ਮੀਂਹ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਹੈ। ਭਾਰਤੀ ਮੌਸਮ ਵਿਭਾਗ (IMD) ਦੇ ਸ਼ਿਮਲਾ ਕੇਂਦਰ ਅਨੁਸਾਰ ਚੰਬਾ, ਕਾਂਗੜਾ ਅਤੇ ਸਿਰਮੌਰ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ‘ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਰਾਜ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।

ਇਸ਼ਤਿਹਾਰ

ਮੌਸਮ ਵਿਭਾਗ ਨੇ ਹੇਠਲੇ ਅਤੇ ਮੱਧ-ਪਹਾੜੀ ਇਲਾਕਿਆਂ ਵਿੱਚ ਗਰਜ-ਚਮਕ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਹੈ। ਕਿਨੌਰ ਅਤੇ ਲਾਹੌਲ-ਸਪੀਤੀ ਜ਼ਿਲ੍ਹਿਆਂ ਵਿੱਚ ਵੀ ਤੇਜ਼ ਹਵਾਵਾਂ ਚੱਲਣ ਦੀ ਉਮੀਦ ਹੈ।

ਉੱਧਰ, ਲਗਾਤਾਰ ਮੀਂਹ ਕਾਰਨ ਜੰਮੂ ਤੋਂ ਅਮਰਨਾਥ ਯਾਤਰਾ ਦੂਜੇ ਦਿਨ ਵੀ ਮੁਲਤਵੀ ਕਰ ਦਿੱਤੀ ਗਈ ਸੀ। 250 ਕਿਲੋਮੀਟਰ ਲੰਬਾ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ (NH-44) ਬੰਦ ਹੋਣ ਕਾਰਨ ਸੜਕ ਮੁਰੰਮਤ ਦਾ ਕੰਮ ਪ੍ਰਭਾਵਿਤ ਹੋਇਆ ਹੈ। ਇਸ ਦੇ ਚਲਦਿਆਂ ਭਗਵਤੀ ਨਗਰ ਬੇਸ ਕੈਂਪ ਤੋਂ ਸ਼ਰਧਾਲੂਆਂ ਦਾ ਕੋਈ ਨਵਾਂ ਜੱਥਾ ਕਸ਼ਮੀਰ ਵਾਦੀ ਲਈ ਰਵਾਨਾ ਨਹੀਂ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਰਾਜਮਾਰਗ ਬਹਾਲ ਹੋਣ ਤੋਂ ਬਾਅਦ ਹੀ ਯਾਤਰਾ ਮੁੜ ਸ਼ੁਰੂ ਕਰਨ ਬਾਰੇ ਫ਼ੈਸਲਾ ਲਿਆ ਜਾਵੇਗਾ।

Read Latest News and Breaking News at Daily Post TV, Browse for more News

Ad
Ad

Punjab District News