Journalism Of Hope
BREAKING NEWS
ਮੈਂ ਭਾਜਪਾ ’ਚ 4 ਸਾਲਾਂ ’ਚ ਕੁਝ ਨਹੀਂ ਖੱਟਿਆ: ਕੈਪਟਨ ਅਮਰਿੰਦਰ ਸਿੰਘ.....SC ਬਹੁਗਿਣਤੀ ਵਾਲੇ ਪਿੰਡਾਂ ਦੇ ਵਿਕਾਸ ਲਈ ਖ਼ਰਚੇ ਜਾਣਗੇ 750 ਕਰੋੜ ਰੁਪਏ: CM ਮਾਨ ਦਾ ਵੱਡਾ ਐਲਾਨ....ਹੁਣ NIA ਕਰੇਗੀ ਪੰਜਾਬ BJP ਦਫ਼ਤਰ ਗ੍ਰੇਨੇਡ ਮਾਮਲੇ ਦੀ ਜਾਂਚ....ਬਰਖ਼ਾਸਤ AIG ਰਾਜਜੀਤ ਹੁੰਦਲ 5 ਦਿਨਾਂ ਦੇ ਰਿਮਾਂਡ ’ਤੇ.....ਕੰਪਨੀ ਦਾ ਵਿਵਾਦਿਤ ਫੈਸਲਾ, 4 ਸੂਬਿਆਂ ਦੇ ਪੁਰਸ਼ਾਂ ਨੂੰ ਨੌਕਰੀ ਨਾ ਦੇਣ ਦਾ ਐਲਾਨ.......ਕਾਕਰੋਚ ਜਨਤਾ ਪਾਰਟੀ ਨੇ ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਨੂੰ ਦਿੱਤਾ 48 ਘੰਟਿਆਂ ਦਾ ਅਲਟੀਮੇਟਮ.......ਕੈਨੇਡਾ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਵੀ.....

ਹਾਈਕੋਰਟ ਨੇ ਢਾਈ ਸਾਲਾ ਦਿਲਰੋਜ਼ ਨੂੰ ਜ਼ਿੰਦਾ ਦਫ਼ਨਾਉਣ ਵਾਲੀ ਨੀਲਮ ਦੀ ਫਾਂਸੀ ਦੀ ਸਜ਼ਾ ਉਮਰਕੈਦ ’ਚ ਬਦਲੀ

High Court commuted the death sentence of Neelam: ਲੁਧਿਆਣਾ: ਲੁਧਿਆਣਾ ਦੀ ਢਾਈ ਸਾਲਾ ਬੱਚੀ ਦਿਲਰੋਜ਼ ਕੌਰ ਨੂੰ ਜ਼ਿੰਦਾ ਦਫ਼ਨਾਉਣ ਦੇ ਮਾਮਲੇ ਵਿੱਚ ਦੋਸ਼ੀ ਨੀਲਮ ਦੀ ਫਾਂਸੀ ਦੀ ਸਜ਼ਾ ਹਾਈਕੋਰਟ ਨੇ ਉਮਰਕੈਦ ਵਿੱਚ ਬਦਲ ਦਿੱਤੀ ਹੈ। ਹਾਈਕੋਰਟ ਦੇ ਫੈਸਲੇ ਮੁਤਾਬਕ ਨੀਲਮ ਨੂੰ 30 ਸਾਲ ਜੇਲ੍ਹ ਵਿੱਚ ਰਹਿਣਾ ਪਵੇਗਾ ਅਤੇ ਇਸ ਮਿਆਦ ਦੌਰਾਨ ਉਸ ਨੂੰ ਕੋਈ ਛੋਟ […]
By : Updated On: 26 Sep 2026 10:34:AM
ਹਾਈਕੋਰਟ ਨੇ ਢਾਈ ਸਾਲਾ ਦਿਲਰੋਜ਼ ਨੂੰ ਜ਼ਿੰਦਾ ਦਫ਼ਨਾਉਣ ਵਾਲੀ ਨੀਲਮ ਦੀ ਫਾਂਸੀ ਦੀ ਸਜ਼ਾ ਉਮਰਕੈਦ ’ਚ ਬਦਲੀ
  • ਹਾਈਕੋਰਟ ਦਾ ਫੈਸਲਾ: 30 ਸਾਲ ਜੇਲ੍ਹ ’ਚ ਰਹੇਗੀ
  • ਇਸ ਮਿਆਦ ਦੌਰਾਨ ਨਹੀਂ ਮਿਲੇਗੀ ਕੋਈ ਛੋਟ

High Court commuted the death sentence of Neelam: ਲੁਧਿਆਣਾ: ਲੁਧਿਆਣਾ ਦੀ ਢਾਈ ਸਾਲਾ ਬੱਚੀ ਦਿਲਰੋਜ਼ ਕੌਰ ਨੂੰ ਜ਼ਿੰਦਾ ਦਫ਼ਨਾਉਣ ਦੇ ਮਾਮਲੇ ਵਿੱਚ ਦੋਸ਼ੀ ਨੀਲਮ ਦੀ ਫਾਂਸੀ ਦੀ ਸਜ਼ਾ ਹਾਈਕੋਰਟ ਨੇ ਉਮਰਕੈਦ ਵਿੱਚ ਬਦਲ ਦਿੱਤੀ ਹੈ। ਹਾਈਕੋਰਟ ਦੇ ਫੈਸਲੇ ਮੁਤਾਬਕ ਨੀਲਮ ਨੂੰ 30 ਸਾਲ ਜੇਲ੍ਹ ਵਿੱਚ ਰਹਿਣਾ ਪਵੇਗਾ ਅਤੇ ਇਸ ਮਿਆਦ ਦੌਰਾਨ ਉਸ ਨੂੰ ਕੋਈ ਛੋਟ ਨਹੀਂ ਮਿਲੇਗੀ। ਕਰੀਬ ਦੋ ਸਾਲ ਪਹਿਲਾਂ ਸੈਸ਼ਨ ਕੋਰਟ ਨੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ।

ਇਸ਼ਤਿਹਾਰ

ਖਿਡੌਣਿਆਂ ਨੂੰ ਲੈ ਕੇ ਰੰਜਿਸ਼ ਦਾ ਦੋਸ਼
ਮਾਮਲੇ ਮੁਤਾਬਕ ਦਿਲਰੋਜ਼ ਦੇ ਪਿਤਾ ਆਪਣੇ ਬੱਚਿਆਂ ਲਈ ਖਿਡੌਣੇ ਅਤੇ ਹੋਰ ਚੀਜ਼ਾਂ ਲਿਆਉਂਦੇ ਸਨ। ਗੁਆਂਢ ਵਿੱਚ ਰਹਿਣ ਵਾਲੀ ਨੀਲਮ ਦੇ ਬੱਚੇ ਵੀ ਉਹ ਚੀਜ਼ਾਂ ਦੇਖ ਕੇ ਅਜਿਹੀਆਂ ਹੀ ਮੰਗਾਂ ਕਰਦੇ ਸਨ। ਨੀਲਮ ਵੱਲੋਂ ਇਹ ਮੰਗਾਂ ਪੂਰੀਆਂ ਨਾ ਕਰ ਸਕਣ ਕਾਰਨ ਉਸ ਦੇ ਮਨ ਵਿੱਚ ਰੰਜਿਸ਼ ਪੈਦਾ ਹੋਣ ਦੀ ਗੱਲ ਜਾਂਚ ਵਿੱਚ ਸਾਹਮਣੇ ਆਈ ਸੀ।

ਪਹਿਲਾਂ ਹੀ ਗੱਡਾ ਪੁੱਟ ਕੇ ਰੱਖਿਆ ਸੀ
28 ਨਵੰਬਰ 2021 ਨੂੰ ਦਿਲਰੋਜ਼ ਘਰ ਦੇ ਬਾਹਰ ਖੇਡ ਰਹੀ ਸੀ। ਪੁਲਿਸ ਜਾਂਚ ਅਨੁਸਾਰ ਨੀਲਮ ਨੇ ਉਸ ਨੂੰ ਬਹਲਾ ਕੇ ਆਪਣੀ ਐਕਟਿਵਾ ’ਤੇ ਬਿਠਾਇਆ ਅਤੇ ਐਲਡੀਕੋ ਨੇੜੇ ਇੱਕ ਸੁੰਨਸਾਨ ਪਲਾਟ ਵਿੱਚ ਲੈ ਗਈ। ਉੱਥੇ ਉਸ ਨੇ ਪਹਿਲਾਂ ਹੀ ਗੱਡਾ ਪੁੱਟਿਆ ਹੋਇਆ ਸੀ। ਦੋਸ਼ ਹੈ ਕਿ ਉਸ ਨੇ ਬੱਚੀ ਨੂੰ ਗੱਡੇ ਵਿੱਚ ਜ਼ਿੰਦਾ ਦਫ਼ਨਾ ਦਿੱਤਾ।

ਬੱਚੀ ਦੇ ਲਾਪਤਾ ਹੋਣ ਤੋਂ ਬਾਅਦ ਪੁਲਿਸ ਨੇ ਇਲਾਕੇ ਦੀ CCTV ਫੁਟੇਜ ਦੀ ਜਾਂਚ ਕੀਤੀ, ਜਿਸ ਵਿੱਚ ਨੀਲਮ ਬੱਚੀ ਨੂੰ ਸਕੂਟੀ ’ਤੇ ਲਿਜਾਂਦੀ ਦਿਖਾਈ ਦਿੱਤੀ। ਪੁੱਛਗਿੱਛ ਦੌਰਾਨ ਨੀਲਮ ਵੱਲੋਂ ਜੁਰਮ ਕਬੂਲ ਕਰਨ ਤੋਂ ਬਾਅਦ ਉਸ ਦੀ ਨਿਸ਼ਾਨਦੇਹੀ ’ਤੇ ਬੱਚੀ ਨੂੰ ਗੱਡੇ ਵਿੱਚੋਂ ਬਾਹਰ ਕੱਢਿਆ ਗਿਆ। ਉਸ ਨੂੰ DMC ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਇਸ ਮਾਮਲੇ ਵਿੱਚ ਨੀਲਮ ਖ਼ਿਲਾਫ਼ IPC ਦੀਆਂ ਧਾਰਾਵਾਂ 364, 302 ਅਤੇ 201 ਤਹਿਤ ਕੇਸ ਦਰਜ ਕੀਤਾ ਗਿਆ ਸੀ।

ਸੈਸ਼ਨ ਕੋਰਟ ਨੇ ਸੁਣਾਈ ਸੀ ਫਾਂਸੀ
ਸੈਸ਼ਨ ਕੋਰਟ ਨੇ ਕਰੀਬ ਦੋ ਸਾਲ ਪਹਿਲਾਂ ਨੀਲਮ ਨੂੰ ਦੋਸ਼ੀ ਕਰਾਰ ਦਿੰਦਿਆਂ ਫਾਂਸੀ ਦੀ ਸਜ਼ਾ ਸੁਣਾਈ ਸੀ। ਸਜ਼ਾ ਸੁਣਾਏ ਜਾਣ ਸਮੇਂ ਨੀਲਮ ਨੇ ਅਦਾਲਤ ਵਿੱਚ ਰਹਿਮ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਫਾਂਸੀ ਦੀ ਸਜ਼ਾ ਖ਼ਿਲਾਫ਼ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ। ਹੁਣ 23 ਸਤੰਬਰ ਨੂੰ ਹਾਈਕੋਰਟ ਨੇ ਫਾਂਸੀ ਦੀ ਸਜ਼ਾ ਨੂੰ ਉਮਰਕੈਦ ਵਿੱਚ ਤਬਦੀਲ ਕਰ ਦਿੱਤਾ ਹੈ। ਅਦਾਲਤ ਦੇ ਫੈਸਲੇ ਅਨੁਸਾਰ ਨੀਲਮ ਨੂੰ 30 ਸਾਲ ਦੀ ਸਜ਼ਾ ਭੁਗਤਣੀ ਹੋਵੇਗੀ ਅਤੇ ਇਸ ਮਿਆਦ ਦੌਰਾਨ ਉਸ ਨੂੰ ਰਿਹਾਈ ਜਾਂ ਛੋਟ ਦਾ ਲਾਭ ਨਹੀਂ ਮਿਲੇਗਾ।

Read Latest News and Breaking News at Daily Post TV, Browse for more News

Ad
Ad

Punjab District News