ਹੁਸ਼ਿਆਰਪੁਰ: ਬੁੱਲੋਵਾਲ ਰੋਡ ਨਾਲ ਲੱਗਦੇ ਪਿੰਡ ਦੁਸੜਕਾ ‘ਚ ਰਾਤੋ-ਰਾਤ ਵੱਡੀ ਚੋਰੀ
Punjab News: ਹੁਸ਼ਿਆਰਪੁਰ ਦੇ ਬੁੱਲੋਵਾਲ ਰੋਡ ਨਾਲ ਲੱਗਦੇ ਪਿੰਡ ਦੁਸੜਕਾ ਤੋਂ ਵੱਡੀ ਚੋਰੀ ਦੀ ਖ਼ਬਰ ਸਾਹਮਣੇ ਆਈ ਹੈ। ਬੀਤੀ ਰਾਤ ਚੋਰਾਂ ਵੱਲੋਂ ਨੂਰ ਬੈਟਰੀ ਹਾਊਸ ਦੇ ਸ਼ਟਰ ਤੋੜ ਕੇ ਲੱਖਾਂ ਰੁਪਏ ਦੀਆਂ ਬੈਟਰੀਆਂ ਚੋਰੀ ਕਰ ਲਈਆਂ।
ਦੁਕਾਨ ਮਾਲਕ ਨੇ ਦੱਸਿਆ ਕਿ ਉਹ ਪਿਛਲੇ ਡੇਢ ਸਾਲ ਤੋਂ ਇਸ ਥਾਂ ਕਾਰੋਬਾਰ ਕਰ ਰਹੇ ਹਨ। ਰਾਤ ਨੂੰ ਹਮੇਸ਼ਾਂ ਦੀ ਤਰ੍ਹਾਂ ਦੁਕਾਨ ਬੰਦ ਕਰਕੇ ਉਹ ਆਪਣੇ ਘਰ ਪਿੰਡ ਫਤਿਹਪੁਰ ਚਲੇ ਗਏ ਸਨ। ਰਾਤ ਢਾਈ ਵਜੇ ਦੇ ਲਗਭਗ ਉਨ੍ਹਾਂ ਦੇ CCTV ਕੈਮਰੇ ਅਚਾਨਕ ਬੰਦ ਹੋ ਗਏ। ਸਵੇਰੇ ਜਦੋਂ ਉਨ੍ਹਾਂ ਨੂੰ ਫੋਨ ਰਾਹੀਂ ਸੂਚਨਾ ਮਿਲੀ, ਤਾਂ ਪਤਾ ਲੱਗਾ ਕਿ ਚੋਰਾਂ ਨੇ ਦੁਕਾਨ ਦਾ ਸ਼ਟਰ ਭੰਨ ਕੇ ਬੈਟਰੀਆਂ ਅਤੇ ਹੋਰ ਸਮਾਨ ਲੇ ਉਡਾਇਆ।
ਪੁਲਿਸ ਨੇ ਮੌਕੇ ‘ਤੇ ਜਾਂਚ ਸ਼ੁਰੂ ਕੀਤੀ
ਦੁਕਾਨ ਮਾਲਕ ਨੇ ਤੁਰੰਤ ਇਸ ਸਬੰਧੀ ਥਾਣਾ ਬੁੱਲੋਵਾਲ ਨੂੰ ਜਾਣਕਾਰੀ ਦਿੱਤੀ। ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪਰ ਜਦੋਂ ਮੀਡੀਆ ਨੇ ਜਾਂਚ ਅਧਿਕਾਰੀ ਨਾਲ ਚੋਰੀ ਵਾਰੇ ਪੁੱਛਗਿੱਛ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਬਾਰੇ ਜਾਣਕਾਰੀ ਦੇਣਾ ਐਸਐਚਓ ਦੀ ਜ਼ਿੰਮੇਵਾਰੀ ਹੈ। ਹਾਲਾਂਕਿ ਮੌਕੇ ‘ਤੇ ਐਸਐਚਓ ਸਾਹਿਬ ਹਾਜ਼ਰ ਨਹੀਂ ਸਨ।
ਮਾਲਕ ਦੀ ਚਿੰਤਾ ਵਧੀ
ਦੁਕਾਨ ਮਾਲਕ ਦਾ ਕਹਿਣਾ ਹੈ ਕਿ ਚੋਰੀ ਵਿੱਚ ਭਾਰੀ ਨੁਕਸਾਨ ਹੋਇਆ ਹੈ ਅਤੇ ਪੁਲਿਸ ਤੋਂ ਉਹ ਇਹ ਉਮੀਦ ਕਰਦੇ ਹਨ ਕਿ ਜਲਦ ਕਾਰਵਾਈ ਕਰਕੇ ਚੋਰਾਂ ਦੀ ਪਛਾਣ ਕੀਤੀ ਜਾਏ।