Journalism Of Hope
BREAKING NEWS
ਦੇਸ਼ ਭਰ ਵਿੱਚ ਕੁੱਲ 324 ਦਵਾਈਆਂ ਦੇ ਨਮੂਨੇ ਵੀ ਜਾਂਚ ਵਿੱਚ ਪਾਏ ਗਏ ਫੇਲ੍ਹ, 91 ਦਵਾਈਆਂ ਦੇ ਸੈਂਪਲ ਇੱਕਲੇ ਹਿਮਾਚਲ ਤੋਂ.........ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਅੱਜ ਤੋਂ ਸ਼ੁਰੂ.......ਪੰਜਾਬ ਦੇ ਚੋਣਾਂ ਵਾਲੇ ਹਲਕਿਆਂ ਵਿੱਚ 28 ਨਵੰਬਰ ਨੂੰ ਛੁੱਟੀ ਦਾ ਐਲਾਨ.........ਲੰਮੀ ਕਿਰਾਏਦਾਰੀ ਦੇ ਆਧਾਰ ’ਤੇ ਜਾਇਦਾਦ ’ਤੇ ਹੱਕ ਨਹੀਂ ਜਤਾ ਸਕਦਾ ਕਿਰਾਏਦਾਰ: ਹਾਈ ਕੋਰਟ ਦੀ ਵੱਡੀ ਟਿੱਪਣੀ........ਦਿਲਜੀਤ ਦੋਸਾਂਝ ਦੇ ਮੁੰਬਈ ਕੰਸਰਟ ਤੋਂ ਪਹਿਲਾਂ ਫੇਰ ਖੜ੍ਹਾ ਹੋਇਆ ਵਿਵਾਦ, ਡਾ. ਪੰਡਿਤਰਾਓ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ............ਚਰਨਜੀਤ ਚੰਨੀ ਵੱਲੋਂ 5 ਦਸੰਬਰ ਤੋਂ ‘ਜਵਾਨੀ ਸੰਭਾਲ ਯਾਤਰਾ-2’ ਸ਼ੁਰੂ ਕਰਨ ਦਾ ਐਲਾਨ.........ਲੁਧਿਆਣਾ ’ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ’ਚ ਗਾਇਕ ਕਾਸ਼ੀਨਾਥ ਸਮੇਤ 3 ਖ਼ਿਲਾਫ਼ FIR...........ਫਲਿੱਪਕਾਰਟ ਦੇ ਗਰੁੱਪ CEO ਕਲਿਆਣ ਕ੍ਰਿਸ਼ਨਮੂਰਤੀ ਨੇ ਦਿੱਤਾ ਅਸਤੀਫ਼ਾ........ਮਿਸਰ ’ਚ ਤੇਲ ਟੈਂਕਰ ਨੂੰ ਲੱਗੀ ਭਿਆਨਕ ਅੱਗ, 31 ਲੋਕਾਂ ਦੀ ਮੌਤ, 21 ਤੋਂ ਵੱਧ ਜ਼ਖ਼ਮੀ

ਹੁਸ਼ਿਆਰਪੁਰ: ਗਰਭਵਤੀ ਵਿਆਹੁਤਾ ਦੀ ਸ਼ੱਕੀ ਹਾਲਤ ‘ਚ ਮੌਤ, ਪਰਿਵਾਰ ਵਲੋਂ ਸਹੁਰਿਆਂ ‘ਤੇ ਕਤਲ ਦੇ ਲਾਏ ਗੰਭੀਰ ਦੋਸ਼

9 ਮਹੀਨੇ ਦੀ ਗਰਭਵਤੀ ਮਹਿਲਾ ਦੀ ਅਚਾਨਕ ਮੌਤ, ਪਰਿਵਾਰ ਨੇ ਜ਼ਹਿਰਲੀ ਸਾਜ਼ਿਸ਼ ਦਾ ਲਾਏ ਇਲਜ਼ਾਮ Pregnant Woman Death: ਪਿੰਡ ਲਾਚੋਵਾਲ ਵਿਖੇ ਵਿਆਹੀ ਦਿਸ਼ੂ ਘਈ (ਪੁੱਤਰੀ ਰਵੀ ਘਈ, ਨਿਵਾਸੀ ਜਲੰਧਰ) ਦੀ ਅਚਾਨਕ ਮੌਤ ਨੇ ਇਲਾਕੇ ‘ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਦਿਸ਼ੂ 9 ਮਹੀਨੇ ਦੀ ਗਰਭਵਤੀ ਸੀ ਅਤੇ ਚੰਡੀ ਦਿਨਾਂ ਵਿਚ ਉਸਦੀ ਡਿਲੀਵਰੀ ਹੋਣੀ […]
ਲੇਖਕ : ਪ੍ਰਕਾਸ਼ਿਤ:  | ਅੱਪਡੇਟ: 
ਹੁਸ਼ਿਆਰਪੁਰ: ਗਰਭਵਤੀ ਵਿਆਹੁਤਾ ਦੀ ਸ਼ੱਕੀ ਹਾਲਤ ‘ਚ ਮੌਤ, ਪਰਿਵਾਰ ਵਲੋਂ ਸਹੁਰਿਆਂ ‘ਤੇ ਕਤਲ ਦੇ ਲਾਏ ਗੰਭੀਰ ਦੋਸ਼
ਸੰਕੇਤਕ ਤਸਵੀਰ

9 ਮਹੀਨੇ ਦੀ ਗਰਭਵਤੀ ਮਹਿਲਾ ਦੀ ਅਚਾਨਕ ਮੌਤ, ਪਰਿਵਾਰ ਨੇ ਜ਼ਹਿਰਲੀ ਸਾਜ਼ਿਸ਼ ਦਾ ਲਾਏ ਇਲਜ਼ਾਮ

Pregnant Woman Death: ਪਿੰਡ ਲਾਚੋਵਾਲ ਵਿਖੇ ਵਿਆਹੀ ਦਿਸ਼ੂ ਘਈ (ਪੁੱਤਰੀ ਰਵੀ ਘਈ, ਨਿਵਾਸੀ ਜਲੰਧਰ) ਦੀ ਅਚਾਨਕ ਮੌਤ ਨੇ ਇਲਾਕੇ ‘ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਦਿਸ਼ੂ 9 ਮਹੀਨੇ ਦੀ ਗਰਭਵਤੀ ਸੀ ਅਤੇ ਚੰਡੀ ਦਿਨਾਂ ਵਿਚ ਉਸਦੀ ਡਿਲੀਵਰੀ ਹੋਣੀ ਸੀ।

ਜਦੋਂ ਉਸਨੂੰ ਤਬੀਅਤ ਖ਼ਰਾਬ ਹੋਣ ਤੇ ਡਿਲੀਵਰੀ ਲਈ ਹਸਪਤਾਲ ਲਿਆਂਦਾ ਗਿਆ, ਤਾਂ ਹਾਲਤ ਨਾਜ਼ੁਕ ਵੇਖ ਕੇ ਉਸਨੂੰ ਹੁਸ਼ਿਆਰਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ।

 ਪਰਿਵਾਰ ਵਲੋਂ ਸਹੁਰੇ ਪਰਿਵਾਰ ‘ਤੇ ਲਾਏ ਗੰਭੀਰ ਦੋਸ਼:

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਥਾਣਾ ਸਿਟੀ, ਹੁਸ਼ਿਆਰਪੁਰ ਦੇ ਬਾਹਰ ਹੰਗਾਮਾ ਕਰਦਿਆਂ ਦੋਸ਼ ਲਗਾਇਆ ਕਿ ਇਹ ਮੌਤ ਨਹੀਂ, ਕਤਲ ਹੈ। ਉਹਨਾਂ ਦੇ ਅਨੁਸਾਰ:

  • ਲੜਕੀ ਦੇ ਮੂੰਹ ਤੇ ਸੱਟਾਂ ਦੇ ਨਿਸ਼ਾਨ ਸਨ
  • ਅੱਖਾਂ ਅਤੇ ਕੰਨਾਂ ‘ਚੋਂ ਖ਼ੂਨ ਵਹਿ ਰਿਹਾ ਸੀ
  • ਸਹੁਰਿਆਂ ਵੱਲੋਂ ਲੰਮੇ ਸਮੇਂ ਤੋਂ ਤਣਾਅ ਦਿੱਤਾ ਜਾ ਰਿਹਾ ਸੀ

ਪਰਿਵਾਰ ਵਲੋਂ ਪੁਲਿਸ ਉੱਤੇ ਵੀ ਲਾਪਰਵਾਹੀ ਦਾ ਦੋਸ਼ ਲਾਇਆ ਗਿਆ ਕਿ ਸਾਰੀ ਸਥਿਤੀ ਦੇ ਬਾਵਜੂਦ ਪੁਲਿਸ ਨੇ ਕਿਸੇ ਕਿਸਮ ਦੀ ਤੁਰੰਤ ਕਾਰਵਾਈ ਨਹੀਂ ਕੀਤੀ।

 ਪੁਲਿਸ ਪੱਖੋਂ ਕਾਰਵਾਈ:

ਐਸਐਚਓ ਕਿਰਨ ਕੁਮਾਰ (ਥਾਣਾ ਸਿਟੀ) ਨੇ ਮੀਡੀਆ ਨੂੰ ਦੱਸਿਆ:

“ਸਾਨੂੰ ਨਾਰਦ ਹਸਪਤਾਲ ਤੋਂ ਇਤਲਾਹ ਮਿਲੀ ਸੀ ਕਿ ਗਰਭਵਤੀ ਮਹਿਲਾ ਦੀ ਮੌਤ ਹੋ ਗਈ ਹੈ।ਮੌਕੇ ਦੀ ਜਾਂਚ ਵਿਚ ਪਤਾ ਲੱਗਿਆ ਕਿ ਲੜਕੀ ਦੀ ਸਿਹਤ ਠੀਕ ਨਹੀਂ ਸੀ।ਸੰਭਾਵਨਾ ਹੈ ਕਿ ਦਿਮਾਗੀ ਅਟੈਕ ਹੋਣ ਕਰਕੇ ਮੌਤ ਹੋਈ ਹੋਵੇ।ਫਿਲਹਾਲ ਧਾਰਾ 174 ਅਧੀਨ ਕਾਰਵਾਈ ਕੀਤੀ ਜਾ ਰਹੀ ਹੈ। ਅਗਲਾ ਕਦਮ ਪੋਸਟਮਾਰਟਮ ਰਿਪੋਰਟ ਦੇ ਆਧਾਰ ਤੇ ਲਿਆ ਜਾਵੇਗਾ।”

Read Latest News and Breaking News at Daily Post TV, Browse for more News

Ad
Ad

Punjab District News